ਮੀਤ ਹੇਅਰ ਨੇ ਲੋਕ ਸਭਾ ‘ਚ ਪੂਰਿਆ ਰਾਜਾਂ ਦਾ ਪੱਖ
ਨਵੀਂ ਦਿੱਲੀ, 26 ਮਾਰਚ: ਤਰਕਪੂਰਨ ਅਤੇ ਰਚਨਾਤਮਕ ਢੰਗ ਨਾਲ ਆਪਣੀਆਂ ਦਲੀਲਾਂ ਨੂੰ ਜ਼ੋਰਦਾਰ ਢੰਗ ਨਾਲ ਪੇਸ਼ ਕਰਦਿਆਂ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ ਲੋਕ ਸਭਾ ਵਿੱਚ 'ਦਿ ਤ੍ਰਿਭੁਵਨ ਸਹਿਕਾਰੀ ਯੂਨੀਵਰਸਿਟੀ ਬਿੱਲ, 2025', ਜੋ ਇੰਸਟੀਚਿਊਟ ਆਫ਼ ਮੈਨੇਜਮੈਂਟ, ਆਨੰਦ (ਗੁਜਰਾਤ) ਨੂੰ ਕੌਮੀ ਮਹੱਤਵ ਵਾਲੀ ਯੂਨੀਵਰਸਿਟੀ ਵਿੱਚ ਬਦਲਣ ਦੀ ਗੱਲ ਕਰਦਾ ਹੈ, ਦਾ ਜ਼ੋਰਦਾਰ ਵਿਰੋਧ ਕੀਤਾ।ਸਹਿਕਾਰੀ ਖੇਤਰ ਨੂੰ ਖੇਤੀ ਦੇ ਨਾਲ-ਨਾਲ ਪੇਂਡੂ ਖੇਤਰਾਂ ਦੇ ਡੇਅਰੀ ਭਾਈਚਾਰਿਆਂ ਦੀ ਰੀੜ੍ਹ ਦੀ ਹੱਡੀ ਦੱਸਦਿਆਂ ਮੀਤ ਹੇਅਰ ਨੇ ਮਹਾਰਾਸ਼ਟਰ ਅਤੇ ਇਸ ਤੋਂ ਵੀ ਵੱਧ ਪੰਜਾਬ ਦੇ ਸਹਿਕਾਰੀ ਖੇਤਰ ਵਿੱਚ ਸ਼ਾਨਦਾਰ ਤਰੱਕੀਆਂ ਨੂੰ ਉਜਾਗਰ ਕੀਤਾ। ਉਨ੍ਹਾਂ ਕਿਹਾ ਕਿ ਰਾਜਨੀਤਿਕ ਮਜ਼ਬੂਰੀਆਂ ਦੇ ਕਾਰਨ ਕਿਸੇ ਇੱਕ ਵਿਸ਼ੇਸ਼ ਜਗ੍ਹਾ 'ਤੇ ਵਿਸ਼ਵ ਪੱਧਰੀ ਸੰਸਥਾ ਦਾ ਕੇਂਦਰੀਕਰਨ ਕਰਨਾ ਲੋਕਤੰਤਰ ਦੇ ਸਿਧਾਂਤਾਂ ਦੇ ਪੂਰੀ ਤਰ੍ਹਾਂ ਖਿਲਾਫ਼ ਹੈ ਅਤੇ ਕਿਹਾ ਕਿ ਕੀ ਸਿਰਫ਼ ਇੱਕ ਰਾਜ ਦੀ ਵੇਦੀ 'ਤੇ ਪੂਰੇ ਦੇਸ਼ ਨੂੰ ਨਜ਼ਰਅੰਦਾਜ਼ ਕਰਨਾ ਸਹੀ ਹੈ? ਉਨ੍ਹਾਂ ਦਲੀਲ ਦਿੱਤੀ ਕਿ ਇਸ ਦੀ ਬਜਾਏ, ਸਾਰੇ ਰਾਜਾਂ ਵ...








