ਈ-20 ਦੇ ਵਿਰੋਧ ‘ਚ 100 ਲੋਕਾਂ ਨਾਲ ਪੀਐਮ ਨੂੰ ਮਿਲਣ ਜਾ ਰਹੇ ਕੇਜਰੀਵਾਲ ਨੂੰ ਪੁਲਿਸ ਨੇ ਰੋਕਿਆ
ਨਵੀਂ ਦਿੱਲੀ 4 ਅਗਸਤ ਈ-20 ਪੈਟਰੋਲ ਦੇ ਵਿਰੋਧ 'ਚ 100 ਲੋਕਾਂ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲਣ ਪੈਦਲ ਮਾਰਚ ਕਰਦੇ ਹੋਏ ਉਨ੍ਹਾਂ ਦੀ ਰਿਹਾਇਸ਼ ਵੱਲ ਜਾ ਰਹੇ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਦਿੱਲੀ ਪੁਲਿਸ ਨੇ ਰਸਤੇ 'ਚ ਹੀ ਰੋਕ ਲਿਆ। ਜਿਸ ਤੋਂ ਬਾਅਦ ਅਰਵਿੰਦ ਕੇਜਰੀਵਾਲ ਲੋਕਾਂ ਤੋਂ ਮਿਲੀਆਂ 2.33 ਲੱਖ ਤੋਂ ਵੱਧ ਪਟੀਸ਼ਨਾਂ ਨਾਲ ਸੜਕ 'ਤੇ ਹੀ ਧਰਨੇ 'ਤੇ ਬੈਠ ਗਏ ਅਤੇ ਪੀਐਮ ਨਾਲ ਮਿਲਾਉਣ ਦੀ ਮੰਗ ਕਰਨ ਲੱਗੇ। ਪੁਲਿਸ ਨੇ ਉਨ੍ਹਾਂ ਨੂੰ ਦੱਸਿਆ ਕਿ ਪ੍ਰਧਾਨ ਮੰਤਰੀ ਮਿਲਣਾ ਨਹੀਂ ਚਾਹੁੰਦੇ ਅਤੇ ਸਾਰੀਆਂ ਪਟੀਸ਼ਨਾਂ ਲੈ ਕੇ ਧਰਨਾ ਖਤਮ ਕਰਵਾ ਦਿੱਤਾ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਮੋਦੀ ਸਰਕਾਰ ਟਰੰਪ ਦੇ ਦਬਾਅ 'ਚ ਅਮਰੀਕਾ ਤੋਂ ਇਥਾਨੋਲ ਖਰੀਦ ਕੇ ਦੇਸ਼ 'ਤੇ ਥੋਪਣਾ ਬੰਦ ਕਰੇ। ਪ੍ਰਧਾਨ ਮੰਤਰੀ ਨੂੰ ਸਾਡੇ 'ਤੇ ਆਪਣੀ ਤਾਕਤ ਦਿਖਾਉਣ ਨਾਲ ਕੀ ਹੋਵੇਗਾ, ਉਨ੍ਹਾਂ ਨੂੰ ਇਹੀ ਹਿੰਮਤ ਟਰੰਪ ਨੂੰ ਦਿਖਾਉਣੀ ਚਾਹੀਦੀ ਹੈ। ਈ-20 ਵਾਪਸ ਨਹੀਂ ਹੁੰਦਾ ਹੈ ਤਾਂ ਦੇਸ਼ ਫਿਰ ਇੱਕ ਵੱਡਾ ਅੰਦੋਲਨ ਕਰਨ ਲਈ ਮਜਬੂਰ ਹੋ ਜਾਵੇਗਾ। ਇਸ ਦੌਰਾਨ ਸੀਨੀਅਰ ਆਗੂ ਮਨੀਸ਼ ਸਿਸੋਦੀਆ...








