Sunday, November 9Malwa News
Shadow

Punjab News

ਭਾਰਤੀ ਰੈਡ ਕਰਾਸ ਸੁਸਾਇਟੀ ਰਾਹੀਂ ਆਮ ਲੋਕਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਮੁਹੱਈਆਂ ਕਰਵਾਉਣੀਆਂ ਬਣਾਈਆਂ ਜਾਣ ਯਕੀਨੀ : ਸ ਜਸਪ੍ਰੀਤ ਸਿੰਘ

ਭਾਰਤੀ ਰੈਡ ਕਰਾਸ ਸੁਸਾਇਟੀ ਰਾਹੀਂ ਆਮ ਲੋਕਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਮੁਹੱਈਆਂ ਕਰਵਾਉਣੀਆਂ ਬਣਾਈਆਂ ਜਾਣ ਯਕੀਨੀ : ਸ ਜਸਪ੍ਰੀਤ ਸਿੰਘ

Punjab News
ਬਠਿੰਡਾ, 4 ਜੁਲਾਈ : ਭਾਰਤੀ ਰੈਡ ਕਰਾਸ ਸੁਸਾਇਟੀ ਦਾ ਮੁੱਖ ਮੰਤਵ ਆਮ ਲੋਕਾਂ ਨੂੰ ਬੇਹਤਰ, ਜ਼ਰੂਰੀ ਤੇ ਹੋਰ ਲੋੜੀਂਦੀਆਂ ਸੁੱਖ ਸਹੂਲਤਾਂ ਮੁਹੱਈਆਂ ਕਰਵਾਉਣਾ ਹੈ। ਇਸ ਤਹਿਤ ਸੁਸਾਇਟੀ ਤੇ ਇਸ ਦੀਆਂ ਸਹਿਯੋਗੀ ਸੰਸਥਾਵਾਂ ਵਲੋਂ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ ਜਸਪ੍ਰੀਤ ਸਿੰਘ ਨੇ ਭਾਰਤੀ ਰੈਡ ਕਰਾਸ ਸੁਸਾਇਟੀ ਤੇ ਸਹਿਯੋਗੀ ਸੰਸਥਾਵਾਂ ਦੀ ਸਮੀਖਿਆ ਮੀਟਿੰਗ ਦੌਰਾਨ ਸਾਂਝੀ ਕੀਤੀ।ਮੀਟਿੰਗ ਦੌਰਾਨ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਵਲੋਂ ਕੀਤੇ ਜਾ ਰਹੇ ਵੱਖ-ਵੱਖ ਕਾਰਜਾਂ ਦੀ ਸਮੀਖਿਆ ਕੀਤੀ। ਜਿਸ ਦੌਰਾਨ ਪਿੰਡ ਨਰੂਆਣਾ ਵਿਖੇ ਦਾਨ ਵਿਚ ਮਿਲੀ ਨਹਿਰੀ ਜ਼ਮੀਨ ਅਤੇ ਐਮ.ਜੀ.ਡੀ. ਸਕੂਲ ਦੇ ਫਰੰਟ ਤੇ ਸੀ.ਐਨ.ਜੀ. ਪੰਪ ਅਤੇ ਵਾਈਟ ਹਾਊਸ ਦੇ ਵਿਚਕਾਰ ਪਈ ਜ਼ਮੀਨ ਨੂੰ ਠੇਕੇ ਤੇ ਦੇਣ ਬਾਰੇ। ਮੈਡੀਕਲ ਸਟੋਰ ਅਤੇ ਜਨ ਔਸ਼ਧੀ ਸਟੋਰਾਂ ਤੇ ਸੇਲ ਘੱਟ ਜਾਣ ਕਾਰਨ ਇੰਨ੍ਹਾਂ ਨੂੰ ਚਾਲੂ ਰੱਖਣ ਸਬੰਧੀ ਢੁੱਕਵੇਂ ਪ੍ਰਬੰਧ, ਟੀ.ਬੀ. ਦੇ ਮਰੀਜ਼ਾਂ ਨੂੰ ਮੁਫਤ ਰਾਸ਼ਨ ਕਿਟਾਂ ਮੁਹੱਈਆ ਕਰਵਾਉਣ ਤੋਂ ਇਲਾਵਾ ਕੈਟਲ ਪੌਂਡ ਹਰਰਾਏਪੁਰ ਵਿਖੇ ਗਊਆਂ ਨੂੰ ਹਰਾ-ਚਾਰਾ ਮੁਹੱਈਆ ਕਰਵਾਉਣ ਬਾਰੇ ਵਿਚਾਰ-ਵਟਾਦਰਾ...
ਪਿੰਡ ਖਿਉਵਾਲੀ ਢਾਬ ਵਿੱਚ ਮੈਡੀਕਲ ਚੈੱਕ ਅਪ ਕੈਂਪ 7 ਜੁਲਾਈ ਨੂੰ

ਪਿੰਡ ਖਿਉਵਾਲੀ ਢਾਬ ਵਿੱਚ ਮੈਡੀਕਲ ਚੈੱਕ ਅਪ ਕੈਂਪ 7 ਜੁਲਾਈ ਨੂੰ

Punjab News
ਫਾਜ਼ਿਲਕਾ 4 ਜੁਲਾਈ ਜ਼ਿਲਾ ਪ੍ਰਸ਼ਾਸਨ ਫਾਜ਼ਿਲਕਾ ਵੱਲੋਂ ਸਿਹਤ ਵਿਭਾਗ ਦੇ ਸਹਿਯੋਗ ਨਾਲ ਪਿੰਡ ਖਿਓ ਵਾਲੀ ਢਾਬ ਦੇ ਆਮ ਆਦਮੀ ਕਲੀਨਿਕ ਵਿਖੇ ਮੁਫਤ ਮੈਡੀਕਲ ਚੈੱਕ ਅਪ ਕੈਂਪ 7 ਜੁਲਾਈ ਨੂੰ ਸਵੇਰੇ 9 ਤੋਂ 1 ਵਜੇ ਤੱਕ ਲਗਾਇਆ ਜਾ ਰਿਹਾ ਹੈ। ਇਹ ਜਾਣਕਾਰੀ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਡਾ ਸੇਨੂ ਦੁੱਗਲ ਨੇ ਦਿੱਤੀ। ਉਨਾਂ ਨੇ ਆਖਿਆ ਕਿ ਇਸ ਕੈਂਪ ਵਿੱਚ ਖਿਓ ਵਾਲੀ ਤੋਂ ਇਲਾਵਾ ਇਸ ਦੇ ਨੇੜੇ ਦੇ ਪਿੰਡ ਸ਼ਤੀਰਵਾਲੀ, ਲੱਖੇਵਾਲੀ ਢਾਬ, ਟਿਲਾਂ ਵਾਲੀ, ਜੰਡ ਵਾਲਾ ਮੀਰਾ ਸਾਂਗਲਾ, ਬਾਰੇਕਾਂ, ਰੂਪਨਗਰ ਆਦਿ ਪਿੰਡਾਂ ਦੇ ਲੋਕ ਵੀ ਇਸ ਕੈਂਪ ਦਾ ਲਾਭ ਲੈ ਸਕਦੇ ਹਨ। ਕੈਂਪ ਵਿੱਚ ਮੈਡੀਸਨ ਮਾਹਿਰ ਤੋਂ ਇਲਾਵਾ ਹੱਡੀਆਂ ਦੇ ਮਾਹਿਰ, ਔਰਤਾਂ ਦੇ ਰੋਗਾਂ ਦੇ ਮਾਹਿਰ, ਦੰਦਾਂ ਦੇ ਮਾਹਿਰ, ਅੱਖਾਂ ਦੇ ਮਾਹਿਰ ਅਤੇ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਹਾਜ਼ਰ ਰਹਿਣਗੇ ਅਤੇ ਚੈਕਅੱਪ ਕਰਣਗੇ। ਕੈਂਪ ਵਿੱਚ ਮੁਫਤ ਈਸੀਜੀ, ਸ਼ੂਗਰ, ਬੀਪੀ ਟੈਸਟ ਵੀ ਹੋਣਗੇ ਅਤੇ ਦਵਾਈਆਂ ਵੀ ਮੁਫਤ ਮਿਲਣਗੀਆਂ। ਡਿਪਟੀ ਕਮਿਸ਼ਨ...
ਨਸ਼ਿਆਂ ਨੂੰ ਮੁਕੰਮਲ ਤੌਰ ਉਤੇ ਠੱਲ੍ਹ ਪਾਉਣ ਲਈ ਸਰਹੱਦੀ ਖੇਤਰ ਦੇ ਲੋਕ ਸਹਿਯੋਗ ਦੇਣ- ਐਸ .ਡੀ .ਐਮ

ਨਸ਼ਿਆਂ ਨੂੰ ਮੁਕੰਮਲ ਤੌਰ ਉਤੇ ਠੱਲ੍ਹ ਪਾਉਣ ਲਈ ਸਰਹੱਦੀ ਖੇਤਰ ਦੇ ਲੋਕ ਸਹਿਯੋਗ ਦੇਣ- ਐਸ .ਡੀ .ਐਮ

Punjab News
ਅਜਨਾਲਾ, 3 ਜੁਲਾਈ -- ਸੂਬੇ ਨੂੰ ਨਸ਼ਿਆਂ ਤੋਂ ਮੁਕੰਮਲ ਤੌਰ ਉੱਤੇ ਮੁਕਤ ਕਰਨ ਲਈ ਪੰਜਾਬ ਪੁਲਿਸ ਅਤੇ ਜਿਲ੍ਹਾ ਪ੍ਰਸ਼ਾਸਨ ਵੱਲੋਂ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਨਸ਼ੇ ਨੂੰ ਮੁਕੰਮਲ ਤੌਰ ਉਤੇ ਠੱਲ ਪਾਉਣ ਲਈ ਸਰਹੱਦੀ ਪੱਟੀ ਤੇ ਵਾਸੀਆਂ ਦੇ ਸਾਥ ਦੀ ਲੋੜ ਹੈ। ਐਸ .ਡੀ .ਐਮ ਅਜਨਾਲਾ ਸਰਦਾਰ ਅਰਵਿੰਦਰ ਪਾਲ ਸਿੰਘ ਨੇ ਸਰਹੱਦੀ ਪਿੰਡਾਂ ਦੀ ਰੱਖਿਆ ਲਈ ਬਣਾਈਆਂ ਵਿਸੇਸ ਕਮੇਟੀਆਂ ਨਾਲ ਨਸ਼ਿਆਂ ਦੀ ਮੌਜੂਦਾ ਸਥਿਤੀ ਬਾਬਤ ਸਿਵਲ, ਪੁਲਿਸ, ਬੀ ਐਸ ਐਫ ਅਤੇ ਹੋਰ ਕੇਂਦਰੀ ਏਜੰਸੀਆਂ ਦੇ ਅਧਿਕਾਰੀੱਆਂ ਨਾਲ ਸਾਂਝੀ ਮੀਟਿੰਗ ਕਰਦੇ ਕਿਹਾ ਕਿ ਨਸ਼ਿਆਂ ਖਿਲਾਫ ਲੜਾਈ ਵਿੱਚ ਸਮੂਹ ਨਾਗਰਿਕਾਂ ਦੇ ਸਰਗਰਮ ਸਹਿਯੋਗ ਦੀ ਲੋੜ ਹੈ।  ਸਰਹੱਦ ਦੇ ਪਿੰਡ ਸੈਦੋਗਾਜੀ ਅਤੇ ਮਾਜੀ ਮਿਓ ਵਿਖੇ ਕੀਤੀਆਂ ਮੀਟਿੰਗਾਂ ਦੌਰਾਨ ਸ ਅਰਵਿੰਦਰ ਪਾਲ ਸਿੰਘ ਨੇ ਕਿਹਾ ਕਿ ਸਮਾਜ ਵਿੱਚੋ ਨਸ਼ਿਆਂ ਦੇ ਖਾਤਮੇ ਲਈ ਇਕ ਅੰਦੋਲਨ ਦੀ ਲੋੜ ਹੈ ਜਿਸ ਵਿੱਚ ਹਰ ਵਰਗ ਦਾ ਸ਼ਾਮਿਲ ਹੋਣਾ ਜਰੂਰੀ ਹੈ ਤਾਂ ਹੀ ਇਸ ਸਮਾਜਿਕ ਬੁਰਾਈ ਖਾਤਮਾ ਕੀਤਾ ਜਾ ਸਕਦਾ ਹੈ। ਉਨਾਂ ਕਿਹਾ ਕਿ ਕੇਵਲ ਨਸ਼ਾ ਸਮਗਲਰ ਫੜਨ ਨਾਲ ਇਹ ...
ਦਸਤ ਰੋਕੂ ਮੁਹਿੰਮ ਦੀ ਸਿਵਲ ਹਸਪਤਾਲ ਅਬੋਹਰ ਵਿਖੇ ਸ਼ੁਰੂਆਤ

ਦਸਤ ਰੋਕੂ ਮੁਹਿੰਮ ਦੀ ਸਿਵਲ ਹਸਪਤਾਲ ਅਬੋਹਰ ਵਿਖੇ ਸ਼ੁਰੂਆਤ

Punjab News
ਅਬੋਹਰ 3 ਜੁਲਾਈ ਡਿਪਟੀ ਕਮਿਸਨਰ ਡਾ. ਸੇਨੂੰ ਦੁੱਗਲ ਆਈ ਏ ਐਸ ਦੇ ਦਿਸਾ ਨਿਰਦੇਸਾਂ ਤਹਿਤ ਡਾ. ਚੰਦਰ ਸ਼ੇਖਰ ਕੱਕੜ ਸਿਵਲ ਸਰਜਨ ਫਾਜ਼ਿਲਕਾ ਦੀ ਅਗਵਾਈ ਹੇਠ ਸਿਹਤ ਵਿਭਾਗ ਅਬੋਹਰ ਵੱਲੋਂ ਓ ਆਰ ਐਸ ਜਿੰਕ ਕਾਰਨਰ ਤੋਂ ਦਸਤ ਰੋਕੂ ਮੁਹਿੰਮ ਦੀ ਸੁਰੂਆਤ ਕੀਤੀ ਗਈ। ਇਸ ਸਮੇਂ ਦੱਸਿਆ ਕਿ ਇਸ ਮੁਹਿੰਮ ਦਾ ਮੁੱਖ ਮੰਤਵ ਪੰਜ ਸਾਲ ਤੋਂ ਛੋੱਟੇ ਬੱਚਿਆਂ ਦੀ ਮੌਤ ਦਰ ਨੂੰ ਘਟਾਉਣਾ ਹੈ ਅਤੇ ਦਸਤ ਰੋਗ ਨਾਲ ਹੋਣ ਵਾਲੀਆਂ ਮੌਤਾ ਦੀ ਗਿਣਤੀ ਨੂੰ ਜੀਰੋ ਤੇ ਲਿਆਉਣਾ ਹੈ। ਦਸਤਾਂ ਦੀ ਰੋਕਥਾਮ ਲਈ ਸਿਹਤ ਵਿਭਾਗ ਵਲੋਂ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਹਨ। ਡਾ.ਨਿਰਜਾ ਗੁਪਤਾ ਸੀਨੀਅਰ ਮੈਡੀਕਲ ਅਫਸਰ ਨੇ ਦੱਸਿਆ ਕਿ ਇਹ ਮੁਹਿੰਮ 1 ਜੁਲਾਈ ਤੋਂ 31 ਅਗਸਤ ਤੱਕ ਚਲਾਈ ਜਾਵੇਗੀ।ਮੁਹਿੰਮ ਦੌਰਾਨ  5 ਸਾਲ ਤੋਂ ਛੋਟੇ ਕਰੀਬ 17768 ਬੱਚਿਆਂ ਨੂੰ ਓ ਆਰ ਐਸ ਪੈਕਟ ਆਸ਼ਾ ਅਤੇ ਆਂਗਨਵਾੜੀ ਵਰਕਰਾਂ ਵਲੋਂ ਮੁਫਤ ਵੰਡੇ ਜਾਣਗੇ ਅਤੇ ਸਾਰੇ ਸਿਹਤ ਕੇਂਦਰਾਂ ਚ ਓ ਆਰ ਐਸ ਜਿੰਕ ਕਾਰਨਰ ਬਣਾਏ ਗਏ ਹਨ ਜਿਥੇ ਦਸਤ ਹੋਣ ਦੀ ਹਾਲਤ ਵਿਚ ਓ ਆਰ ਐਸ ਅਤੇ ਜਿੰਕ ਦੀਆਂ ਗੋਲੀਆਂ ਮੁਫਤ ਦਿੱਤੀਆਂ ...
ਵਾਤਾਵਰਨ ਦੀ ਸ਼ੁੱਧਤਾ ਬਰਕਰਾਰ ਰੱਖੇ ਜਾਣ ਦੇ ਲਈ ਅਜਿਹੇ ਮੁਹਿੰਮ ਸ਼ੁਰੂ ਕਰਨਾ ਬੇਹੱਦ ਜਰੂਰੀ: ਕੁਲਵੰਤ ਸਿੰਘ

ਵਾਤਾਵਰਨ ਦੀ ਸ਼ੁੱਧਤਾ ਬਰਕਰਾਰ ਰੱਖੇ ਜਾਣ ਦੇ ਲਈ ਅਜਿਹੇ ਮੁਹਿੰਮ ਸ਼ੁਰੂ ਕਰਨਾ ਬੇਹੱਦ ਜਰੂਰੀ: ਕੁਲਵੰਤ ਸਿੰਘ

Punjab News
ਐਸ.ਏ.ਐਸ.ਨਗਰ 03 ਜੁਲਾਈ:ਲੀਓ ਕਲੱਬ ਟਰਾਈਸਿਟੀ ਦੇ ਵੱਲੋਂ ਲਾਇਨਜ਼ ਕਲੱਬ ਪੰਚਕੂਲਾ ਪ੍ਰੀਮੀਅਰ ਦੇ ਨਾਲ ਮਿਲ ਕੇ ਤੀਸਰੇ ਦਿਨ ਮੈਗਾ ਰੁੱਖ ਲਗਾਉਣ ਦੀ ਮੁਹਿੰਮ ਤਹਿਤ ਮੋਹਾਲੀ ਦੇ ਸੈਕਟਰ 82 ਚ ਬੂਟੇ ਲਗਾਏ ਗਏ, ਇਸ ਮੌਕੇ ਤੇ ਉਚੇਚੇ ਤੌਰ ਤੇ ਹਲਕਾ ਵਿਧਾਇਕ ਐਸ.ਏ.ਐਸ. ਨਗਰ, ਕੁਲਵੰਤ ਸਿੰਘ ਵੱਲੋਂ ਪ੍ਰੋਜੈਕਟ ਦੇ ਚੇਅਰਪਰਸਨ ਡਾਕਟਰ ਐਸ.ਐਸ ਭੰਵਰਾ ਦੇ ਨਾਲ ਮਿਲ ਕੇ ਬੂਟੇ ਲਗਾਏ ਜਾਣ ਦੀ ਮੁਹਿੰਮ ਨੂੰ ਅਗਾਂਹ ਤੋਰਿਆ ਗਿਆ।  ਇੱਥੇ ਇਹ ਜ਼ਿਕਰਯੋਗ ਹੈ ਕਿ ਲਾਈਨਜ ਕਲੱਬ ਪੰਚਕੂਲਾ ਪ੍ਰੀਮੀਅਰ ਦੀ ਤਰਫੋਂ 1 ਜੁਲਾਈ ਤੋਂ 5 ਜੁਲਾਈ ਤੱਕ ਮੈਗਾ ਰੁੱਖ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ  ਹੈ।     ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਹਲਕਾ ਵਿਧਾਇਕ ਮੋਹਾਲੀ ਕੁਲਵੰਤ ਸਿੰਘ ਨੇ ਕਿਹਾ ਕਿ ਲੀਓ ਕਲੱਬ ਟਰਾਈਸਿਟੀ ਦੇ ਵੱਲੋਂ ਲਾਇਨਜ਼ ਕਲੱਬ ਪੰਚਕੂਲਾ ਪ੍ਰੀਮੀਅਰ ਦੇ ਨਾਲ ਮਿਲ ਕੇ ਇਹ ਮੁਹਿੰਮ ਸ਼ੁਰੂ ਕੀਤੀ ਗਈ ਹੈ, ਜੋ ਕਿ ਇੱਕ ਸ਼ਲਾਘਾਯੋਗ ਕਦਮ ਹੈ। ਵਾਤਾਵਰਣ ਦੀ ਸ਼ੁੱਧਤਾ ਨੂੰ ਬਰਕਰਾਰ ਰੱਖੇ ਜਾਣ ਦੇ ਲਈ ਇਸ ਤਰ੍ਹਾਂ ਦੀ ਮੁੰਹਿਮ ਸ਼ੁਰੂ ਕੀਤੇ ਜਾਣਾ ਬੇਹੱਦ ਜ਼ਰੂਰੀ ਹੈ। ਉਹਨਾਂ ਕਿਹਾ ਕਿ ਸਾਨੂੰ ਸਭਨਾਂ ...
ਧਾਰਮਿਕ ਸਥਾਨਾਂ ਤੇ ਲਾਊਡ ਸਪੀਕਰ ਦੀ ਮਨਾਹੀ ਦੇ ਹੁਕਮ ਜਾਰੀ

ਧਾਰਮਿਕ ਸਥਾਨਾਂ ਤੇ ਲਾਊਡ ਸਪੀਕਰ ਦੀ ਮਨਾਹੀ ਦੇ ਹੁਕਮ ਜਾਰੀ

Punjab News
ਫਰੀਦਕੋਟ 3 ਜੁਲਾਈ,ਡਿਪਟੀ ਕਮਿਸ਼ਨਰ ਨੇ ਅੱਜ ਸਮੂਹ ਐਸ.ਡੀ.ਐਮਜ਼ ਅਤੇ ਪੁਲਿਸ ਵਿਭਾਗ ਨੂੰ ਲਾਊਡ ਸਪੀਕਰਾਂ ਦੇ ਇਸਤੇਮਾਲ ਸਬੰਧੀ ਸਖਤ ਨਿਰਦੇਸ਼ ਜਾਰੀ ਕਰਦਿਆਂ ਕਿਹਾ ਕਿ ਜਿਲ੍ਹੇ ਵਿੱਚ ਕਿਸੇ ਵੀ ਧਾਰਮਿਕ ਸੰਸਥਾ ਜਾਂ ਮੈਰਿਜ ਪੈਲੇਸ਼ਾਂ ਅਤੇ ਨਿੱਜੀ ਵਰਤੋਂ ਦੌਰਾਨ ਲਾਊਡ ਸਪੀਕਰ ਰਾਤ 10 ਵਜੇ ਤੋਂ ਸਵੇਰੇ 6 ਵਜੇ ਤੱਕ ਇਸਤੇਮਾਲ ਕਰਨ ਤੇ ਮੁਕੰਮਲ ਰੋਕ ਬਣਾਈ ਜਾਣੀ ਯਕੀਨੀ ਬਣਾਈ ਜਾਵੇ। ਉਨ੍ਹਾਂ ਕਿਹਾ ਕਿ ਖਾਸ ਧਾਰਮਿਕ ਸਮਾਗਮਾਂ ਦੌਰਾਨ ਵੀ ਪ੍ਰਵਾਨਗੀ ਜਾਂ ਇਜਾਜ਼ਤ ਲੈ ਕੇ ਲਾਊਡ ਸਪਕੀਰ ਚਲਾਉਣ ਵਿੱਚ ਵੀ ਆਵਾਜ਼ 10 ਡੀ.ਬੀ(ਏ) ਤੋਂ ਵੱਧ ਨਹੀਂ ਹੋਣੀ ਚਾਹੀਦੀ। ਇਸ ਮਾਪਦੰਡ ਦੀ ਨਿਗਰਾਨੀ ਲਈ ਉਨ੍ਹਾਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਨੁਮਾਇੰਦਿਆ ਨੂੰ ਤੁਰੰਤ ਪ੍ਰਭਾਵ ਨਾਲ ਸਰਕਾਰ ਦੇ ਹੁਕਮ ਸਬੰਧੀ ਸ਼ੋਰ ਮਾਨੀਟਰਿੰਗ ਯੰਤਰਾਂ ਦੀ ਖਰੀਦ ਕਰਨ ਦੇ ਹੁਕਮ ਵੀ ਜਾਰੀ ਕੀਤੇ। ਇਨ੍ਹਾਂ ਹੁਕਮਾਂ ਤਹਿਤ ਰਾਤ ਦੇ ਸਮੇਂ ਆਡੀਟੋਰੀਅਮ, ਕਾਨਫਰੰਸ ਰੂਮ, ਕਮਿਊਨਿਟੀ ਹਾਲ, ਬੈਂਕੁਏਟ ਹਾਲਾਂ ਨੂੰ ਛੱਡ ਕੇ ਹੋਰ ਕਿਸੇ ਵੀ ਸਥਾਨ ਤੇ ਲਾਊਡ ਸਪੀਕਰ, ਪਬਲਿਕ ਐਡਰੈਸ ਸਿਸਟਮ, ਸੰਗੀਤ ਯੰਤਰ ਅਤੇ ਸਾਊਂਡ ਐਂਪਲੀਫਾਇਰ ਨਾ ਵਜਾਉਣ...
ਓ.ਟੀ.ਐਸ. ਸਕੀਮ ਨਾਲ ਵਪਾਰੀ ਵਰਗ ਨੂੰ ਮਿਲ ਰਿਹਾ ਵੱਡਾ ਲਾਭ-ਚੇਅਰਮੈਨ ਅਨਿਲ ਠਾਕੁਰ

ਓ.ਟੀ.ਐਸ. ਸਕੀਮ ਨਾਲ ਵਪਾਰੀ ਵਰਗ ਨੂੰ ਮਿਲ ਰਿਹਾ ਵੱਡਾ ਲਾਭ-ਚੇਅਰਮੈਨ ਅਨਿਲ ਠਾਕੁਰ

Punjab News
ਬਠਿੰਡਾ, 3 ਜੁਲਾਈ : ਪੰਜਾਬ ਸਰਕਾਰ ਨੇ ਸੂਬੇ ਦੇ ਵਪਾਰੀ ਵਰਗ ਨੂੰ ਵੱਡੀ ਰਾਹਤ ਦਿੰਦਿਆਂ ਵਨ ਟਾਈਮ ਸੈਟਲਮੈਂਟ ਸਕੀਮ (ਓ.ਟੀ.ਐਸ.) ਲਾਗੂ ਹੋਣ ਨਾਲ ਪੰਜਾਬ ਦੇ ਹਜ਼ਾਰਾਂ ਵਪਾਰੀਆਂ ਅਤੇ ਕਾਰੋਬਾਰੀਆਂ ਨੂੰ ਜਿੱਥੇ ਇਸ ਦਾ ਵੱਡਾ ਫਾਇਦਾ ਹੋ ਰਿਹਾ ਹੈ ਉਥੇ ਹੀ ਵਪਾਰ ਨੂੰ ਵੀ ਭਾਰੀ ਹੁਲਾਰਾ ਮਿਲ ਰਿਹਾ ਹੈ। ਇਹ ਜਾਣਕਾਰੀ ਪੰਜਾਬ ਵਪਾਰ ਕਮਿਸ਼ਨ ਦੇ ਚੇਅਰਮੈਨ ਅਨਿਲ ਠਾਕੁਰ ਨੇ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਵਪਾਰੀਆਂ ਅਤੇ ਕਾਰੋਬਾਰੀਆਂ ਦੇ ਹਿੱਤਾਂ ਨੂੰ ਮੁੱਖ ਰੱਖਦਿਆਂ ਸੂਬਾ ਸਰਕਾਰ ਵਲੋਂ ਓ.ਟੀ.ਐਸ ਸਕੀਮ ਨੂੰ ਲਗਾਤਾਰ ਜਾਰੀ ਰੱਖਦਿਆਂ ਇਸ ਵਿੱਚ 16 ਅਗਸਤ, 2024 ਤੱਕ ਵਾਧਾ ਕੀਤਾ ਗਿਆ ਹੈ। ਸਕੀਮ ਤਹਿਤ ਜਿਹੜੇ ਟੈਕਸਦਾਤਾਵਾਂ ਦਾ ਟੈਕਸ, ਜੁਰਮਾਨਾ ਅਤੇ ਵਿਆਜ 31 ਮਾਰਚ, 2024 ਤੱਕ 1 ਕਰੋੜ ਰੁਪਏ ਤੱਕ ਬਕਾਇਆ ਹੈ, ਉਹ ਇਸ ਸਕੀਮ ਤਹਿਤ ਅਪਲਾਈ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਵਪਾਰੀ ਲੰਬੇ ਸਮੇਂ ਤੋਂ ਆਪਣੇ ਟੈਕਸ ਸਬੰਧੀ ਮਸਲਿਆਂ ਦੇ ਹੱਲ ਲਈ ਇੱਕਮੁਸ਼ਤ ਨਿਪਟਾਰਾ ਸਕੀਮ ਦੀ ਮੰਗ ਕਰ ਰਹੇ ਸਨ, ਪਰ ਪਿਛਲੀਆਂ ਸਰਕਾ...
ਸਾਲ 2023-24 ਦੌਰਾਨ ਹੁਣ ਤੱਕ ਲਗਾਏ 89 ਪਲੇਸਮੈਂਟ ਕੈਂਪਾਂ ’ਚ2297 ਪ੍ਰਾਰਥੀਆਂ ਦੀ ਹੋਈ ਚੋਣ-ਡਿਪਟੀ ਕਮਿਸ਼ਨਰ

ਸਾਲ 2023-24 ਦੌਰਾਨ ਹੁਣ ਤੱਕ ਲਗਾਏ 89 ਪਲੇਸਮੈਂਟ ਕੈਂਪਾਂ ’ਚ2297 ਪ੍ਰਾਰਥੀਆਂ ਦੀ ਹੋਈ ਚੋਣ-ਡਿਪਟੀ ਕਮਿਸ਼ਨਰ

Punjab News
ਮਾਨਸਾ, 03 ਜੁਲਾਈ:ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵਿਖੇ ਬੇਰੁਜ਼ਗਾਰ ਨੌਜਵਾਨ ਲੜਕੇ ਲੜਕੀਆਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਲਗਾਤਾਰ ਪਲੇਸਮੈਂਟ ਕੈਂਪਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਪਰਮਵੀਰ ਸਿੰਘ ਨੇ ਦੱਸਿਆ ਕਿ ਸਾਲ 2023-24 ਦੌਰਾਨ ਹੁਣ ਤੱਕ ਰੋਜ਼ਗਾਰ ਬਿਊਰੋ ਵਿਖੇ 89 ਪਲੇਸਮੈਂਟ ਕੈਂਪ ਲਗਾਏ ਗਏ।ਉਨ੍ਹਾਂ ਦੱਸਿਆ ਕਿ ਇੰਨ੍ਹਾਂ ਪਲੇਸਮੈਂਟ ਕੈਂਪਾਂ ਵਿਚ ਵੱਖ-ਵੱਖ ਕੰਪਨੀਆਂ ਮਿਡਲੈਂਡ ਮਾਈਕਰੋਫਾਈਨਾਂਸ਼ੀਅਲ ਪ੍ਰਾਈਵੇਟ ਲਿਮਟਡ, ਫਿਊਜ਼ਨ ਮਾਈਕਰੋ ਪ੍ਰਾਈਵੇਟ ਲਿਮਟਡ, ਸੱਤਿਆ ਮਾਈਕਰੋ ਫਾਈਨਾਂਸ ਪ੍ਰਾਈਵੇਟ ਲਿਮਟਡ, ਐਸ.ਬੀ.ਆਈ. ਲਾਈਫ ਇੰਸ਼ੋਰੈਂਸ, ਐਲ.ਆਈ.ਸੀ. ਆਫ ਇੰਡੀਆ, ਐਚ.ਡੀ.ਬੀ. ਫਾਈਨਾਂਸ਼ੀਅਲ ਸਰਵਿਸਜ਼, ਮੁਥੂਟ ਫਾਈਨਾਂਸ ਪ੍ਰਾਈਵੇਟ ਲਿਮਟਡ, ਟਰਾਈਡੈਂਟ ਲਿਮਟਡ, ਵਰਧਮਾਨ ਜਰਨਲ ਅਤੇ ਸਪਿੰਨਿੰਗ ਮਿੱਲਜ਼, ਸਕਿਊਰਟੀ ਅਤੇ ਇੰਟੈਲੀਜੈਂਟ ਸਰਵਿਸ ਲਿਮਟਡ, ਐਜ਼ਾਈਲ ਹਰਬਲ ਪ੍ਰਾਈਵੇਟ ਲਿਮਿਟਡ, ਪੇਅਟੀਐਮ, ਇੰਡਸਇੰਡ ਬੈਂਕ, ਕੈਪੀਟਲ ਟਰੱਸਟ ਲਿਮਟਡ ਤੋਂ ਇਲਾਵਾ ਹੋਰ ਵੱਖ ਵੱਖ ਨਾਮੀ ਕੰਪਨੀਆਂ ਵੱਲੋਂ 2297 ਯੋਗ ਪ੍ਰਾਰਥੀਆਂ ਦੀ ਭਰਤੀ ਕੀਤੀ ਗਈ...
ਜ਼ਿਲ੍ਹਾ ਭਾਸ਼ਾ ਦਫ਼ਤਰ ਫ਼ਿਰੋਜ਼ਪੁਰ ਵੱਲੋਂ ਕਰਵਾਇਆ ਗਿਆ ਪਦਮ ਸ੍ਰੀ ਸੁਰਜੀਤ ਪਾਤਰ ਨੂੰ ਸਮਰਪਿਤ ਸ਼ਾਨਦਾਰ ਕਵੀ ਦਰਬਾਰ

ਜ਼ਿਲ੍ਹਾ ਭਾਸ਼ਾ ਦਫ਼ਤਰ ਫ਼ਿਰੋਜ਼ਪੁਰ ਵੱਲੋਂ ਕਰਵਾਇਆ ਗਿਆ ਪਦਮ ਸ੍ਰੀ ਸੁਰਜੀਤ ਪਾਤਰ ਨੂੰ ਸਮਰਪਿਤ ਸ਼ਾਨਦਾਰ ਕਵੀ ਦਰਬਾਰ

Punjab News
ਫਿਰੋਜ਼ਪੁਰ 3 ਜੁਲਾਈ (    ) ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਮਾਣਯੋਗ ਉਚੇਰੀ ਸਿੱਖਿਆ ਅਤੇ ਭਾਸ਼ਾ ਮੰਤਰੀ ਸ. ਹਰਜੋਤ ਸਿੰਘ ਬੈਂਸ ਅਤੇ ਡਾਇਰੈਕਟਰ ਭਾਸ਼ਾ ਵਿਭਾਗ, ਪੰਜਾਬ ਸ. ਜਸਵੰਤ ਸਿੰਘ ਜ਼ਫ਼ਰ ਦੀ ਯੋਗ ਸਰਪ੍ਰਸਤੀ ਅਧੀਨ ਜ਼ਿਲ੍ਹਾ ਭਾਸ਼ਾ ਅਫ਼ਸਰ ਫ਼ਿਰੋਜ਼ਪੁਰ ਡਾ. ਜਗਦੀਪ ਸੰਧੂ ਦੀ ਅਗਵਾਈ ਵਿੱਚ ਜ਼ਿਲ੍ਹਾ ਭਾਸ਼ਾ ਦਫਤਰ ਫ਼ਿਰੋਜ਼ਪੁਰ ਵੱਲੋਂ ਯੁਵਾ ਸਾਹਿਤਕ ਮੰਚ ਅਤੇ ਰੈੱਡ ਰੀਬਨ ਕਲੱਬ, ਐਸ.ਬੀ.ਐਸ ਯੂਨੀਵਰਸਿਟੀ  ਦੇ ਸਹਿਯੋਗ ਨਾਲ ਪਦਮ ਸ਼੍ਰੀ ਸੁਰਜੀਤ ਪਾਤਰ ਦੀ ਨਿੱਘੀ ਯਾਦ ਨੂੰ ਸਮਰਪਿਤ ਨੌਜਵਾਨ ਕਵੀਆਂ ਦਾ ਕਵੀ ਦਰਬਾਰ 'ਜਦੋਂ ਤੱਕ ਲਫ਼ਜ਼ ਜਿਉਂਦੇ ਨੇ ...' ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ, ਫ਼ਿਰੋਜ਼ਪੁਰ ਵਿਖੇ ਕਰਵਾਇਆ ਗਿਆ।             ਸਮਾਗਮ ਦੀ ਸ਼ੁਰੂਆਤ ਭਾਸ਼ਾ ਵਿਭਾਗ ਦੀ ਧੁਨੀ ਤੋਂ ਬਾਅਦ ਹੋਈ। ਇਸ ਸਮਾਗਮ ਵਿਚ ਪੂਰੇ ਪੰਜਾਬ ਵਿੱਚੋਂ ਨੌਜਵਾਨ ਕਵੀਆਂ ਨੇ ਆਪਣੀਆਂ ਕਵਿਤਾਵਾਂ ਪੇਸ਼ ਕਰ ਕੇ ਸਮਾਗਮ ਨੂੰ ਸਫ਼ਲ ਬਣਾਇਆ। ਸਮਾ...
ਵਾਤਵਰਣ ਬਚਾਓ ਮੁਹਿੰਮ ਤਹਿਤ ਖੇਤੀਬਾੜੀ ਵਿਭਾਗ ਵੱਲੋਂ ਵੱਖ-ਵੱਖ ਤਰ੍ਹਾਂ ਦੇ 100 ਪੌਦੇ ਲਗਾਏ

ਵਾਤਵਰਣ ਬਚਾਓ ਮੁਹਿੰਮ ਤਹਿਤ ਖੇਤੀਬਾੜੀ ਵਿਭਾਗ ਵੱਲੋਂ ਵੱਖ-ਵੱਖ ਤਰ੍ਹਾਂ ਦੇ 100 ਪੌਦੇ ਲਗਾਏ

Punjab News
ਮਾਨਸਾ, 03 ਜੁਲਾਈ:ਮੁੱਖ ਖੇਤੀਬਾੜੀ ਅਫ਼ਸਰ ਸ੍ਰ. ਹਰਵਿੰਦਰ ਸਿੰਘ ਸਿੱਧੂ ਵੱਲੋਂ ਮੁੱਖ ਖੇਤੀਬਾੜੀ ਦਫ਼ਤਰ, ਮਾਨਸਾ ਵਿਖੇ ਬੂਟਾ ਲਗਾ ਕੇ ਵਾਤਾਵਰਣ ਨੂੰ ਬਚਾਓ ਮੁਹਿੰਮ ਦਾ ਆਗਾਜ਼ ਕੀਤਾ ਗਿਆ। ਉਨ੍ਹਾਂ ਕਿਹਾ ਕਿ ਵਾਤਾਵਰਣ ਨੂੰ ਹਰਾ—ਭਰਾ ਬਣਾਉਣ ਲਈ ਬੂਟੇ ਲਗਾਉਣੇ ਬਹੁਤ ਜ਼ਰੂਰੀ ਹਨ।ਉਨ੍ਹਾਂ ਕਿਹਾ ਕਿ ਵਾਤਾਵਰਣ ਬਚਾਓ ਮੁਹਿੰਮ ਤਹਿਤ ਖੇਤੀਬਾੜੀ ਦਫ਼ਤਰ ਵਿਖੇ ਲਗਭਗ 100 ਅਲੱਗ—ਅਲੱਗ ਤਰ੍ਹਾਂ ਦੇ ਬੂਟੇ ਲਗਾਏ ਗਏ ਹਨ। ਉਨ੍ਹਾਂ ਕਿਹਾ ਕਿ ਵਧ ਰਹੀ ਗਰਮੀ ਦੇ ਮੱਦੇਨਜ਼ਰ ਵਾਤਾਵਰਣ ਹਿਤ ਵਿਚ ਕਾਰਜ ਕਰਨੇ ਹਰ ਨਾਗਰਿਕ ਦਾ ਫਰਜ਼ ਹੈ ਤਾਂ ਜੋ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਸਾਫ ਸੁੱਥਰਾ ਅਤੇ ਰਹਿਣਯੋਗ ਚੰਗਾ ਵਾਤਵਰਣ ਦਿੱਤਾ ਜਾ ਸਕੇ।ਉਨ੍ਹਾਂ ਦੱਸਿਆ ਕਿ ਵਾਤਾਵਰਣ ਬਚਾਓ ਮੁਹਿੰਮ ਇਸੇ ਤਰ੍ਹਾਂ ਅੱਗੇ ਵੀ ਜਾਰੀ ਰਹੇਗੀ ਜਿਸ ਤਹਿਤ ਵਿਭਾਗ ਦੇ ਬਲਾਕ ਦਫ਼ਤਰਾਂ ਅਤੇ ਸਰਕਲ ਪੱਧਰ ’ਤੇ ਦਫ਼ਤਰਾਂ ਵਿੱਚ ਬੂਟੇ ਲਗਾਏ ਜਾਣਗੇ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਆਪਣੇ ਘਰਾਂ ਅਤੇ ਖੇਤਾਂ ਦੇ ਆਲੇ—ਦੁਆਲੇ ਵੱਧ ਤੋਂ ਵੱਧ ਬੂਟੇ ਲਗਾਏ ਜਾਣ ਤਾਂ ਜੋ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਇਆ ਜਾ ਸਕੇ।ਇਸ ਮੌਕੇ ਸ੍ਰੀ ...