Sunday, September 27Malwa News
Shadow

Punjab News

ਮਾਨਯੋਗ ਜਸਟਿਸ ਮਨੀਸ਼ਾ ਬੱਤਰਾ ਦਾ  ਦੌਰਾ

Punjab News
ਸ੍ਰੀ ਮੁਕਤਸਰ ਸਾਹਿਬ, 20 : ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਮਾਨਯੋਗ ਜਸਟਿਸ ਮਿਸ. ਮਨੀਸ਼ਾ ਬੱਤਰਾ ਨੇ ਆਪਣੇ ਪਰਿਵਾਰ ਨਾਲ ਅੱਜ ਸ੍ਰੀ ਮੁਕਤਸਰ ਸਾਹਿਬ ਵਿਖੇ ਪਹੁੰਚ ਕੇ ਸ੍ਰੀ ਗੁਰੂਦਆਰਾ ਸਾਹਿਬ ਵਿਖੇ ਮੱਥਾ ਟੇਕਿਆ, ਗੁਰੂਦਆਰਾ ਸਾਹਿਬ ਦੇ ਮੀਤ ਮੈਨੇਜਰ ਸੁਖਦੇਵ ਸਿੰਘ ਸੰਧੂ ਅਤੇ ਹੈਡ ਗ੍ਰੰਥੀ ਜਗਬੀਰ ਸਿੰਘ ਨੇ ਮਾਨਯੋਗ ਜਸਟਿਸ ਨੂੰ ਸ੍ਰੀ ਗੁਰੂਦਆਰਾ ਸਾਹਿਬ ਬਾਰੇ ਜਾਣਕਾਰੀ ਦਿੱਤੀ ਗਈ ਉਸ ਉਪਰੁੰਤ ਉਹਨਾਂ ਨੂੰ  ਸਿਰੋਪਾ ਅਤੇ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।                       ਉਹਨਾਂ ਦੇ ਨਾਲ ਜ਼ਿਲ੍ਹਾਂ ਅਤੇ ਸ਼ੈਸ਼ਨ ਜੱਜ, ਸ੍ਰੀ ਰਾਜ ਕੁਮਾਰ,  ਸਕੱਤਰ ਕਾਨੂੰਨੀ ਸੇਵਾਵਾਂ ਅਥਾਰਟੀ ਡਾ. ਗਗਨਦੀਪ ਕੌਰ ਵੀ ਹਾਜਰ ਸਨ।                     ਇਸ ਮੌਕੇ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਦੇ ਦਿਸ਼ਾ ਨਿਰਦੇਸ਼ ਅਨੁਸਾਰ ਪੰਜਾਬ ਭਰ ਵਿਚ  30  2024 ਤੱਕ  ਵਾਤਾਵਰਨ ਬਚਾਉਣ ਲਈ ਚਲਾਈ   ਮੁਹਿੰਮ ਤਹਿਤ ਉਹਨਾਂ ਵਲੋਂ ਜ਼ਿਲ੍ਹਾਂ ਕੋਰਟ ਕੰਪਲੈਕਸ ਵਿਖੇ ਵਾਤਾਵਰਣ ਸੰਭਾਲ ਦਾ ਸੁਨੇਹਾ ਦਿੰਦਿਆਂ ਪੌਦਾ ਵੀ ਲਗਾਇਆ ਗਿਆ।                     ਇਸ ਮੌਕੇ ਵਧੀਕ ਜ਼ਿਲ੍ਹਾਂ ਅਤੇ ਸ਼ੈਸ਼...

ਨਰਮਾ ਕਾਸ਼ਤਕਾਰ ਕਿਸਾਨ ਸਮੇਂ ਸਮੇਂ ਤੇ ਆਪਣੀ ਫਸਲ ਦਾ ਸਰਵੇਖਣ ਕਰਨ

Punjab News
ਫਾਜ਼ਿਲਕਾ 20 ਜੁਲਾਈ : ਮੁੱਖ ਖੇਤੀਬਾੜੀ ਅਫਸਰ ਫਾਜ਼ਿਲਕਾ ਸੰਦੀਪ ਕੁਮਾਰ ਰਿਣਵਾ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਮੌਸਮ ਵਿੱਚ ਬੱਦਲਵਾਹੀ ਤੇ ਹਵਾ ਵਿੱਚ ਨਮੀ ਦੀ ਜ਼ਿਆਦਾ ਮਾਤਰਾ ਅਤੇ ਬਰਸਾਤਾਂ ਨਾ ਹੋਣ ਕਾਰਨ ਨਰਮੇ ਦੀ ਫਸਲ ਨੂੰ ਔੜ ਲੱਗੀ ਹੋਈ ਹੈ, ਜਿਸ ਕਾਰਨ ਕਈ ਥਾਵਾਂ ਉੱਤੇ ਚਿੱਟੀ ਮੱਖੀ ਦਾ ਹਮਲਾ ਦੇਖਣ ਨੂੰ ਮਿਲ ਰਿਹਾ ਹੈ। ਇਸ ਤਰ੍ਹਾਂ ਦਾ ਮੌਸਮ ਚਿੱਟੀ ਮੱਖੀ ਦੇ ਵਾਧੇ ਫੈਲਾਅ ਲਈ ਅਨੁਕੂਲ ਹੈ। ਉਨ੍ਹਾਂ ਦੱਸਿਆ ਕਿ ਚਿੱਟੀ ਮੱਖੀ ਦੇ ਬਾਲਗ ਅਤੇ ਬੱਚੇ ਨਰਮੇ ਦੇ ਪੱਤਿਆਂ ਦਾ ਰਸ ਚੂਸਦੇ ਹਨ ਅਤੇ ਪੱਤਿਆਂ ਉੱਤੇ ਚਿਪਚਿਪਾ ਪਦਾਰਥ  ਛੱਡਦੇ ਹਨ ਇਸ ਨਾਲ ਪੱਤਿਆਂ ਅਤੇ ਖਿੜੇ ਹੋਏ ਨਰਮੇ ਉੱਪਰ ਉੱਲੀ ਪੈਦਾ ਹੋ ਜਾਂਦੀ ਹੈ ਤੇ ਇਹ ਕਾਲੇ ਰੰਗ ਦੇ ਹੋ ਜਾਂਦੇ ਹਨ, ਚਿੱਟੀ ਮੱਖੀ ਨਰਮੇ ਵਿੱਚ ਲੀਫ ਕਰਲ ਬਿਮਾਰੀ ਫੈਲਾਉਂਦੀ ਹੈ। ਉਨ੍ਹਾਂ ਜ਼ਿਲ੍ਹੇ ਦੇ ਸਮੂਹ ਨਰਮਾ ਕਾਸਤਕਾਰ ਕਿਸਾਨਾਂ ਨੂੰ ਅਪੀਲ ਕੀਤੀ ਪਾਣੀ ਦੀ ਉਪਲਬਧਤਾ ਅਨੁਸਾਰ ਨਰਮੇ ਦੀ ਫਸਲ ਨੂੰ ਔੜ ਤੋਂ ਬਚਾਉਣ ਲਈ ਪਾਣੀ ਲਗਾਇਆ ਜਾਵੇ। ਸਮੇਂ ਸਮੇਂ ਸਿਰ ਆਪਣੀ ਫਸਲ ਦਾ ਸਰਵੇਖਣ ਕਰਨ ਉਪਰੰਤ ਲੋੜ ਅਨੁਸਾਰ ਸਿਫਾਰਿਸ਼ਸ਼ੁਦਾ ਕੀੜੇਮਾਰ ਦਵਾਈਆਂ ਦੀ ਵਰ...

ਸਿਹਤ ਵਿਭਾਗ ਦੀ ਟੀਮ ਨੇ ਆਦਰਸ਼ ਨਗਰ ਫਾਜ਼ਿਲਕਾ ਤੋਂ ਭਰੇ ਪੀਣ ਵਾਲੇ ਪਾਣੀ ਦੇ ਸੈਂਪਲ

Punjab News
ਫਾਜ਼ਿਲਕਾ 20 ਜੁਲਾਈ : ਸਿਵਲ ਸਰਜਨ ਫਾਜ਼ਿਲਕਾ ਡਾ: ਚੰਦਰ ਸ਼ੇਖਰ ਦੇ ਦਿਸ਼ਾ-ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫਸਰ ਡਾ. ਰੋਹਿਤ ਦੀ ਅਗਵਾਈ ਹੇਠ ਸਿਹਤ ਵਿਭਾਗ ਫਾਜ਼ਿਲਕਾ ਦੀ ਟੀਮ ਵੱਲੋਂ ਆਦਰਸ਼ ਨਗਰ ਫਾਜ਼ਿਲਕਾ ਦੀ ਗਲੀ ਨੰ:5 ਤੇ 6 ਵਿੱਚੋਂ ਪੀਣ ਵਾਲੇ ਪਾਣੀ ਦੇ 10 ਸੈਂਪਲ ਭਰੇ ਗਏ।           ਸੀਨੀਅਰ ਮੈਡੀਕਲ ਅਫਸਰ ਡਾ. ਰੋਹਿਤ ਨੇ ਦੱਸਿਆ ਕਿ ਵਾਟਰ ਸਪਲਾਈ ਟੈਂਕ ਦੇ ਪੰਪ ਤੋਂ ਲੋਕਾਂ ਦੇ ਘਰਾਂ ਵਿੱਚ ਆ ਰਹੇ ਪੀਣ ਵਾਲੇ ਪਾਣੀ ਦੀ ਸ਼ੁੱਧਤਾ ਨੂੰ ਚੈੱਕ ਕਰਨ ਲਈ ਇਹ ਸੈਂਪਲ ਲਏ ਗਏ ਹਨ। ਉਨ੍ਹਾਂ ਕਿਹਾ ਕਿ ਅੱਜ ਆਦਰਸ਼ ਨਗਰ ਵਿਖੇ ਲੋਕਾਂ ਦੇ ਘਰਾਂ ਵਿੱਚ ਜਾ ਕੇ ਪੀਣ ਵਾਲੇ ਪਾਣੀ ਦੇ ਸੈਂਪਲ ਲਏ ਹਨ ਤੇ ਇਹ ਸੈਂਪਲ ਟੈਸਟਿੰਗ ਲਈ ਲੈਬਾਰਟਰੀ ਭੇਜ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਦਿਨਾਂ ਵਿੱਚ ਪਾਣੀ ਕਾਰਨ ਲੋਕਾਂ ਵਿੱਚ ਬਿਮਾਰੀਆਂ ਫੈਲਣ ਦਾ ਖਤਰਾ ਹੈ। ਖਰਾਬ ਪਾਣੀ ਪੀਣ ਨਾਲ ਲੋਕ ਉਲਟੀਆਂ, ਦਸਤ, ਹੈਜ਼ਾ, ਹੈਪੇਟਾਈਟਸ ਆਦਿ ਬਿਮਾਰੀਆਂ ਦਾ ਸ਼ਿਕਾਰ ਹੋ ਸਕਦੇ ਹਨ। ਇਨ੍ਹਾਂ ਬਿਮਾਰੀਆਂ ਦੀ ਰੋਕਥਾਮ ਲਈ ਪਾਣੀ ਦੇ ਸੈਂਪ...

ਸੁਵਿਧਾ ਕੈਂਪਾਂ ਨਾਲ ਆਮ ਲੋਕਾਂ ਦੇ ਸਮੇਂ ਦੀ ਬੱਚਤ ਦੇ ਨਾਲ ਘਟੀ ਖੱਜਲ-ਖੁਆਰੀ

Punjab News
ਫਤਹਿਗੜ੍ਹ ਪੰਜਤੂਰ (ਮੋਗਾ),  19 ਜੁਲਾਈ-ਪੰਜਾਬ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਡਿਪਟੀ ਕਮਿਸ਼ਨਰ ਮੋਗਾ ਸ੍ਰ. ਕੁਲਵੰਤ ਸਿੰਘ ਦੇ ਦਿਸ਼ਾ- ਨਿਰਦੇਸ਼ਾਂ ਤਹਿਤ ਲੋਕਾਂ ਦੀਆਂ ਜਿਹੜੀਆਂ ਸਮੱਸਿਆਵਾਂ ਦਾ ਸਬੰਧ ਸਰਕਾਰ/ਪ੍ਰਸ਼ਾਸ਼ਨ ਨਾਲ ਹੈ, ਦਾ ਪਹਿਲ ਦੇ ਆਧਾਰ ਉੱਪਰ ਨਿਪਟਾਰਾ ਕਰਨ ਲਈ ਤੇ ਸਰਕਾਰੀ ਸੇਵਾਵਾਂ ਦਾ ਲਾਭ ਦੇਣ ਲਈ ਪਿੰਡ ਪੱਧਰੀ ਵਿਸ਼ੇਸ਼ ਕੈਂਪ ਆਯੋਜਿਤ ਕੀਤੇ ਜਾ ਰਹੇ ਹਨ। 'ਆਪ ਦੀ ਸਰਕਾਰ ਆਪ ਦੇ ਦੁਆਰ' ਸਕੀਮ ਤਹਿਤ ਚੱਲ ਰਹੇ ਇਨ੍ਹਾਂ ਕੈਂਪਾਂ ਜਰੀਏ ਲੋਕਾਂ ਨੂੰ ਉਨ੍ਹਾਂ ਦੇ ਪਿੰਡਾਂ ਵਿੱਚ ਜਾ ਕੇ ਸਰਕਾਰੀ ਉੱਚ ਪੱਧਰੀ ਅਧਿਕਾਰੀਆਂ ਵੱਲੋਂ ਸਰਕਾਰੀ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਜਿਸ ਨਾਲ ਉਨ੍ਹਾਂ ਦੀ ਖੱਜਲ ਖੁਆਰੀ ਅਤੇ ਸਮੇਂ ਦੀ ਬੱਚਤ ਹੋ ਰਹੀ ਹੈ।ਇਸ ਸਕੀਮ ਤਹਿਤ ਲਗਾਏ ਜਾ ਰਹੇ ਕੈਂਪਾਂ ਦੀ ਲੜੀ ਵਿੱਚ ਅੱਜ ਫਤਿਹਗੜ੍ਹ ਪੰਜਤੂਰ ਦੇ ਗੁਰਦੁਆਰਾ ਸਿੰਘ ਸਭਾ ਵਿਖੇ ਮੁੰਡੀ ਜਮਾਲ, ਕਾਦਰਵਾਲਾ, ਲਲਿਹਾਦੀ, ਫਤਿਹਗੜ੍ਹ ਪੰਜਤੂਰ ਪਿੰਡਾਂ ਦੇ ਵਾਸੀਆਂ ਦੀਆਂ ਮੁਸ਼ਕਿਲਾਂ ਸੁਣੀਆਂ ਗਈਆਂ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰ. ਜਗਵਿੰਦਰਜੀਤ ਸਿੰਘ ਗਰੇਵਾਲ, ਐਸ.ਡੀ.ਐਮ. ਧਰਮਕੋਟ ਜਸ...

ਸਿਹਤ ਵਿਭਾਗ ਵਲੋਂ ਡੇਂਗੂ ਤੋਂ ਬਚਾਅ ਲਈ “ਹਰ ਸ਼ੁੱਕਰਵਾਰ-ਡੇਂਗੂ ਤੇ ਵਾਰ” ਮੁਹਿੰਮ ਤਹਿਤ ਫ਼ਾਜ਼ਿਲਕਾ ਜ਼ਿਲੇ ਵਿਖੇ ਸ਼ਹਿਰ ਦੇ ਨਾਲ ਪਿੰਡਾਂ ਵਿੱਚ ਕੀਤਾ ਲੋਕਾਂ ਨੂੰ ਜਾਗਰੂਕ

Punjab News
ਫਾਜ਼ਿਲਕਾ 19 ਜੁਲਾਈ ਸਿਹਤ ਵਿਭਾਗ ਡੇਂਗੂ ਤੋਂ ਬਚਾਅ ਲਈ "ਹਰ ਸ਼ੁੱਕਰਵਾਰ ਡੇਂਗੂ ਤੇ ਵਾਰ" ਮੁਹਿੰਮ ਅਧੀਨ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹੈ। ਜਿਸ ਦੇ ਤਹਿਤ ਵਿਭਾਗ ਵਲੋ ਸਿਵਿਲ ਸਰਜਨ ਡਾ ਚੰਦਰ ਸ਼ੇਖਰ ਕੱਕੜ ਦੇ ਦਿਸ਼ਾ ਨਿਰਦੇਸ਼ ਅਤੇ ਡਾ ਕਵਿਤਾ ਸਿੰਘ ਦੀ ਅਗਵਾਈ ਤਹਿਤ ਫਾਜ਼ਿਲਕਾ ਜ਼ਿਲੇ ਵਿੱਚ ਅਰਬਨ ਦੇ ਨਾਲ-ਨਾਲ ਪਿੰਡਾਂ ਵਿਖੇ ਅੱਜ ਸ਼ੁਕਰਵਾਰ ਨੂੰ ਡੇਂਗੂ ਜਾਗਰੂਕਤਾ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ ਜਿਸਦੇ ਤਹਿਤ ਡੇਂਗੂ ਲਾਰਵਾ ਦੇ ਮੱਛਰਾਂ ਦੀ ਚੈਕਿੰਗ ਕੀਤੀ ਗਈ ਅਤੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਤਾਕਿ ਇਹ ਸੰਦੇਸ਼ ਘਰ ਘਰ ਪਹੁੰਚ ਸਕੇ ਕੇ ਇਸ ਵਾਰ ਡੇਂਗੂ ਨੂੰ ਰੋਕਣ ਲਈ ਸਾਰਿਆ ਦੀ ਭਾਗੀਦਾਰੀ ਦੀ ਜਰੂਰਤ ਹੈ। ਇਸ ਸਬੰਧ ਵਿਚ ਜਾਣਕਾਰੀ ਦਿੰਦਿਆਂ ਸਿਵਿਲ ਸਰਜਨ ਡਾ ਚੰਦਰ ਸ਼ੇਖਰ ਕੱਕੜ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਲੋਕਾਂ ਨੂੰ ਡੇਂਗੂ ਤੋਂ ਬਚਾਉਣ ਲਈ "ਹਰ ਸ਼ੁੱਕਰਵਾਰ-ਡੇਂਗੂ ਤੇ ਵਾਰ ਅਧੀਨ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ ਜਿਸਦੇ ਤਹਿਤ ਸ਼ਹਿਰ ਅਤੇ ਪੇਂਡੂ ਖੇਤਰਾਂ ਵਿੱਚ ਘਰ ਘਰ ਸਰਵੇ ਕੀਤਾ ਜਾ ਰਿਹਾ ਹੈ ਅਤੇ ਲੋਕਾਂ ਨੂੰ ਹਰ ਸ਼ੁੱਕਰਵਾਰ ਨੂੰ ਪਾਣੀ ਸਟੋਰ ਕਰ...

‘ਸਰਕਾਰ ਤੁਹਾਡੇ ਦੁਆਰ’ ਤਹਿਤ ਪਿੰਡ ਕਾਉਣੀ ਵਿਖੇ ਲਗਾਏ ਗਏ ਲੋਕ ਸੁਵਿਧਾ ਕੈਂਪ ਦੀ ਪ੍ਰਧਾਨਗੀ ਡਿਪਟੀ ਕਮਿਸ਼ਨਰ ਨੇ  ਕੀਤੀ

Punjab News
ਸ੍ਰੀ ਮੁਕਤਸਰ ਸਾਹਿਬ, 19 ਜੁਲਾਈ                    ਪੰਜਾਬ ਸਰਕਾਰ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਦੇ ਨੇੜੇ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ, ਇਸੇ ਲੜੀ ਤਹਿਤ ‘ਸਰਕਾਰ ਤੁਹਾਡੇ ਦੁਆਰ’ ਤਹਿਤ ਸ੍ਰੀ ਹਰਪ੍ਰੀਤ ਸਿੰਘ ਸੂਦਨ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ  ਦੀ ਪ੍ਰਧਾਨਗੀ ਹੇਠ ਕਾਉਣੀ ਵਿਖੇ ਲੋਕ ਸੁਵਿਧਾ ਕੈਂਪ ਦਾ ਆਯੋਜਨ ਕੀਤਾ ਗਿਆ ।ਇਸ ਕੈਂਪ ਵਿੱਚ ਗਿੱਦੜਬਾਹਾ ਸਬ ਡਵੀਜਨ ਵਿੱਚ ਪੈਂਦੇ ਪਿੰਡ ਗੂੜੀ ਸੰਘਰ, ਸੂਰੇਵਾਲਾ, ਖਿੜਕੀਆਂਵਾਲਾ, ਭੁੱਟੀਵਾਲਾ ਦੇ ਵਸਨੀਕਾਂ ਨੇ ਵੀ ਭਾਗ ਲਿਆਂ।                    ਇਸ ਕੈਂਪ ਦੀ ਪ੍ਰਧਾਨਗੀ  ਕਰਦਿਆਂ ਸ੍ਰੀ ਸੂਦਨ ਨੇ ਦੱਸਿਆ ਕਿ  ਇਸ ਕੈਂਪ ਵਿੱਚ ਸੇਵਾ ਕੇਂਦਰ ਨਾਲ ਸੰਬਧਿਤ ਰਿਹਾਇਸ਼ ਸਰਟੀਫਿਕੇਟ, ਆਮਦਨ ਸਰਟੀਫਿਕੇਟ, ਜਾਤੀ ਸਰਟੀਫਿਕੇਟ, ਬੁਢਾਪਾ ਪੈਨਸ਼ਨ, ਜਨਮ ਸਰਟੀਫਿਕੇਟ ਵਿੱਚ ਨਾਮ ਦਾਖਲ ਕਰਵਾਉਣ ਸੰਬਧੀ, ਰਿਹਾਇਸੀ ਸਰਟੀਫਿਕੇਟ, ਮਨਰੇਗਾ ਸਕੀਮ ਨਾਲ ਸਬੰਧਿਤ ਜੋਬ ਕਾਰਡ, ਆਸੂਮਾਨ ਕਾ...

ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਹਰ ਮਨੁੱਖ ਲਾਵੇ ਇੱਕ ਰੁੱਖ ,ਹਰੇਕ ਟਿਊਬਵੈੱਲ ਤੇ ਪੰਜ ਰੁੱਖ” ਮੁਹਿੰਮ ਤਹਿਤ ਬੂਟੇ ਲਗਾਏ ਜਾਣਗੇ

Punjab News
ਫਰੀਦਕੋਟ 19 ਜੁਲਾਈ 2024 (        ) ਪੰਜਾਬ ਸਰਕਾਰ ਵੱਲੋ ਸ਼ੁਰੂ ਕੀਤੀ "ਹਰ ਮਨੁੱਖ ,ਲਗਾਏ ਇੱਕ ਰੁੱਖ ਅਤੇ ਹਰੇਕ ਟਿਊਬਵੈੱਲ ਤੇ ਪੰਜ ਰੁੱਖ" ਵਿਸੇਸ਼ ਮੁਹਿੰਮ ਤਹਿਤ ਅਤੇ ਡਿਪਟੀ ਕਮਿਸ਼ਨਰ ਫਰੀਦਕੋਟ ਸ੍ਰੀ ਵਿਨੀਤ ਕੁਮਾਰ ਦੇ ਦਿਸ਼ਾ ਨਿਰਦੇਸ਼ਾ ਹੇਠ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਫਰੀਦਕੋਟ ਵੱਲੋ  ਪਿੰਡ ਬਾਜਾਖਾਨਾ ਦੀ ਸਹਿਕਾਰੀ ਸਭਾ ਅਤੇ ਟਿਊਬਵੈੱਲ ਤੇ ਡਾ. ਅਮਰੀਕ ਸਿੰਘ ਮੁੱਖ ਖੇਤੀਬਾੜੀ ਅਫਸਰ ਦੀ ਅਗਵਾਈ ਹੇਠ ਛਾਂਦਾਰ ਬੂਟੇ ਲਗਾਉਣ ਦੀ ਸ਼ੁਰੂਆਤ ਕੀਤੀ ਗਈ । ਇਸ ਮੁਹਿੰਮ ਤਹਿਤ ਖੇਤੀਬਾੜੀ ਵਿਭਾਗ ਵੱਲੋਂ ਹਰੇਕ ਪਿੰਡ ਦੇ ਹਰੇਕ ਟਿਊਬਵੈਲ ਤੇ ਘੱਟੋ ਘੱਟ 03 ਬੂਟੇ ਅਤੇ ਵੱਧ ਤੋ ਵੱਧ 05 ਬੂਟੇ ਲਗਵਾਉਣ ਦਾ ਟੀਚਾ ਮਿੱਥਿਆ ਗਿਆ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਅਮਰੀਕ ਸਿੰਘ ਨੇ ਦੱਸਿਆ ਕਿ ਮਿਥੇ ਟੀਚੇ ਦੀ ਪੂਰਤੀ ਲਈ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਅਧਿਕਾਰੀਆਂ /ਕਰਮਚਾਰੀਆਂ ਵੱਲੋਂ ਪਿੰਡ ਪੱਧਰ ਤੇ ਜਾ ਕੇ ਕਿਸਾਨਾਂ ਦੇ ਟਿਊਬਵੈਲਾਂ  ਤੇ ਇਹ ਬੂਟੇ ਲਗਵਾਏ ਜਾ ਰਹੇ ਹਨ ...

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਉਪ-ਕੁਲਪਤੀ ਵੱਲੋਂ ਨਰਮਾ ਪੱਟੀ ਦੇ ਪਿੰਡਾਂ ਦਾ ਦੌਰਾ

Punjab News
ਬਠਿੰਡਾ, 19 ਜੁਲਾਈ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਅਤੇ ਪੰਜਾਬ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਸਥਾਨਕ ਖੇਤੀ ਭਵਨ ਵਿਖੇ ਸਾਉਣੀ-2024 ਸੀਜ਼ਨ ਦੀ ਤੀਜੀ ਅੰਤਰ-ਰਾਜੀ ਨਰਮਾ ਸਲਾਹਕਾਰ ਅਤੇ ਸ੍ਰਵੇਖਣ ਕਮੇਟੀ ਦੀ ਮੀਟਿੰਗ ਦੌਰਾਨ ਬੀ.ਟੀ ਨਰਮੇਂ ਦੀ ਫ਼ਸਲ ਉੱਪਰ ਨੁਕਸਾਨਦਾਇਕ ਕੀੜੇ-ਮਕੌੜਿਆਂ ਦੇ ਪ੍ਰਭਾਵ ਦੀ ਸਮੀਖਿਆ ਤੋਂ ਬਾਅਦ ਯੂਨੀਵਰਸਿਟੀ ਦੇ ਵਿਗਿਆਨੀਆਂ ਦੀ ਟੀਮ ਵੱਲੋਂ ਬਠਿੰਡਾ ਅਤੇ ਮਾਨਸਾ ਦੇ ਵੱਖ-ਵੱਖ ਪਿੰਡਾਂ ਕਟਾਰ ਸਿੰਘ ਵਾਲਾ, ਕੋਟ ਸ਼ਮੀਰ, ਜੀਵਨ ਸਿੰਘ ਵਾਲਾ, ਜੌੜਕੀਆਂ, ਅਤੇ ਟਾਂਡੀਆਂ ਆਦਿ ਦਾ ਦੌਰਾ ਕੀਤਾ ਗਿਆ। ਇਸ ਮੌਕੇ ਵਾਈਸ-ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਦੱਸਿਆ ਕਿ ਕੁਝ ਖੇਤਾਂ ਵਿੱਚ ਚਿੱਟੀ ਮੱਖੀ ਦਾ ਹਮਲਾ ਦੇਖਣ ਨੂੰ ਮਿਲਿਆ। ਉਨ੍ਹਾਂ ਕਿਸਾਨਾਂ ਨੂੰ ਨਰਮੇਂ ਦੀ ਫ਼ਸਲ ਵਿੱਚ ਚਿੱਟੀ ਮੱਖੀ ਅਤੇ ਗੁਲਾਬੀ ਸੁੰਡੀ ਦਾ ਲਗਾਤਾਰ ਸਰਵੇਖਣ ਕਰਨ ਲਈ ਸਲਾਹ ਦਿੱਤੀ । ਉਨ੍ਹਾਂ ਇਹ ਵੀ ਦੇਖਿਆ ਗਿਆ ਕਿ ਜਿੰਨ੍ਹਾਂ ਕਿਸਾਨ ਵੀਰਾਂ ਵੱਲੋਂ ਸਿਫ਼ਾਰਸ਼ ਕੀਤੀਆਂ ਕੀਟ...

ਹੈਲਪ ਡੈਸਕ ਦਾ ਸਥਾਨ ਸਬ ਰਜਿਸਟਰਾਰ ਦਫਤਰ ਪ੍ਰਵੇਸ਼ ਦੁਆਰ ਤੋਂ ਬਦਲ ਕੇ ਐਸ ਡੀ ਐਮ ਦਫਤਰ ਦੀ ਐਂਟਰੀ ਵੱਲ ਤਬਦੀਲ ਕੀਤਾ ਗਿਆ 

Punjab News
 ਐਸ.ਏ.ਐਸ.ਨਗਰ, 19 ਜੁਲਾਈ, 2024:  ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਸਬ ਰਜਿਸਟਰਾਰ ਦਫਤਰ ਦੇ ਐਂਟਰੀ ਗੇਟ 'ਤੇ ਸਥਾਪਤ ਹੈਲਪ ਡੈਸਕ ਦੀ ਥਾਂ ਨੂੰ ਐਸ ਡੀ ਐਮ ਦਫਤਰ ਵਾਲੇ ਪਾਸੇ ਦੀ ਐਂਟਰੀ ਵੱਲ ਤਬਦੀਲ ਕਰ ਦਿੱਤਾ ਗਿਆ ਹੈ ਤਾਂ ਜੋ ਡੀ ਏ ਸੀ ਵਿੱਚ ਆਉਣ ਵਾਲੇ ਲੋਕਾਂ ਨੂੰ ਬਿਹਤਰ ਤਰੀਕੇ ਨਾਲ ਸਹੂਲਤ ਦਿੱਤੀ ਜਾ ਸਕੇ। ਵਧੀਕ ਡਿਪਟੀ ਕਮਿਸ਼ਨਰ (ਜ) ਵਿਰਾਜ ਐਸ ਤਿੜਕੇ ਨੇ ਐਸ.ਡੀ.ਐਮ ਦੀਪਾਂਕਰ ਗਰਗ ਨਾਲ ਮਿਲ ਕੇ ਨਵਾਂ ਅਤੇ ਬਿਹਤਰ ਦਿੱਖ ਵਾਲਾ ਹੈਲਪ ਡੈਸਕ ਆਮ ਲੋਕਾਂ ਨੂੰ ਸਮਰਪਿਤ ਕਰਦਿਆਂ ਦੱਸਿਆ ਕਿ ਇਸ ਨਵੀਂ ਦਿੱਖ ਵਿੱਚ ਜ਼ਿਲ੍ਹਾ ਲੀਡ ਬੈਂਕ ਪੰਜਾਬ ਨੈਸ਼ਨਲ ਬੈਂਕ ਵੱਲੋਂ ਯੋਗਦਾਨ ਪਾਇਆ ਗਿਆ ਹੈ। ਉਨ੍ਹਾਂ ਹੈਲਪ ਡੈਸਕ ਦੀ ਭੂਮਿਕਾ ਦੀ ਮਹੱਤਤਾ ਦੱਸਦਿਆਂ ਕਿਹਾ ਕਿ ਇਹ ਹੈਲਪ ਡੈਸਕ ਉਨ੍ਹਾਂ ਸਾਰੇ ਵਿਜ਼ਟਰਾਂ (ਡੀ ਸੀ ਕੰਪਲੈਕਸ ਆਉਣ ਵਾਲੇ ਲੋਕਾਂ) ਦੀਆਂ ਮੁਸ਼ਕਲਾਂ ਦਾ ਨਿਪਟਾਰਾ ਕਰਨ ਵਿੱਚ ਮਦਦ ਕਰੇਗਾ, ਜਿਨ੍ਹਾਂ ਨੇ ਉਨ੍ਹਾਂ ਵਿਭਾਗਾਂ ਕੋਲ ਜਾਣਾ ਹੈ। ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਆਉਣ ਵਾਲੇ ਵਸਨੀਕਾਂ ਦੀ ਸਹੀ ਵਿਭਾਗ ਵਿੱਚ ਜਾਣ ਲਈ ਸਹਾਇਤਾ ਲਈ ਸਮਰਪਿਤ ਕਰਮਚਾਰੀਆਂ ਨੂੰ ਹੈਲਪ ਡੈ...

ਜ਼ਿਲੇ ਵਿਚ ਹਰ ਮਹੀਨੇ ਪਾਣੀ ਦੇ ਸੈਂਪਲ ਭਰਣ ਦੇ ਜਾਰੀ ਕੀਤੇ ਹੁਕਮ : ਡਾਕਟਰ ਚੰਦਰ ਸ਼ੇਖਰ ਕੱਕੜ

Punjab News
 ਫਾਜਿਲਕਾ 19 ਜੁਲਾਈ : ਡਾਇਰੀਆ ਦੀ ਰੋਕਥਾਮ ਲਈ ਸਿਹਤ ਵਿਭਾਗ ਫ਼ਾਜ਼ਿਲਕਾ ਵਲੋ ਪਿੰਡਾਂ ਵਿੱਚ ਘਰ ਘਰ ਸਰਵੇ ਸ਼ੁਰੂ ਕੀਤਾ ਜਾ ਰਿਹਾ ਹੈ ਜਿਸ ਵਿਚ ਦਸਤ ਅਤੇ ਉਲਟੀ ਦੇ ਬੱਚਿਆ ਦਾ ਡਾਟਾ ਲਿਆ ਜਾ ਰਿਹਾ ਹੈ ਅਤੇ ਵਿਭਾਗ ਵਲੋ ਚੱਲ ਰਹੀ  ਸਟੌਪ  ਡਾਇਰੀਆ ਮੁਹਿੰਮ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਬਾਰੇ ਜਾਨਕਾਰੀ ਦਿੰਦੇ ਹੋਏ ਜਿਲਾ ਮਹਾਮਾਰੀ ਅਫਸਰ ਡਾ ਸੁਨੀਤਾ ਕੰਬੋਜ ਨੇ ਦੱਸਿਆ ਕਿ ਘਰ ਘਰ ਸਰਵੇ ਸ਼ੁਰੂ ਕਰਨ ਦਾ ਮਕਸਦ ਹੈ ਕਿ ਉਸ ਖੇਤਰ ਦੀ ਪਹਿਚਾਣ ਹੋ ਸਕੇ ਜਿਥੇ ਦਸਤ ਉਲਟੀ ਅਤੇ ਟਾਈਫਾਇਡ ਦੇ ਕੇਸ ਹੈ ਤਾਂਕਿ ਬੀਮਾਰੀ ਨੂੰ  ਫੈਲਣ ਤੋ ਰੋਕਿਆ ਜਾ ਸਕੇ। ਸਿਵਿਲ ਸਰਜਨ ਡਾ ਚੰਦਰ ਸ਼ੇਖਰ ਕੱਕੜ ਨੇ ਦੱਸਿਆ ਕਿ ਸਾਰੇ ਐੱਸ ਐਮ ਓ ਨੂੰ ਪਾਣੀ ਦੇ ਸੈਂਪਲ  ਲੈਣ ਸੰਬਧੀ ਹਿਦਾਇਤਾਂ ਜਾਰੀ ਕਰ ਦਿਤੀਆਂ ਗਈਆਂ ਹਨ. ਉਹਨਾਂ ਦੱਸਿਆ ਕਿ ਇਸ ਸੀਜਨ ਵਿੱਚ ਫਾਜ਼ਿਲਕਾ ਜ਼ਿਲੇ ਦੇ ਵੱਖ ਵੱਖ ਪਿੰਡਾਂ ਅਤੇ ਸਾਰੇ ਸ਼ਹਿਰਾਂ ਦੇ ਕੁਲ 200 ਪਾਣੀ ਦੇ ਸੈਂਪਲ ਲਏ ਜਾਣਗੇ ਤਾਂਕਿ ਪਾਣੀ ਨਾਲ ਹੋਣ ਵਾਲੀਆ ਬੀਮਾਰੀਆਂ ਜਿਵੇਂ ਡਾਇਰੀਆ, ਟਾਈਫਾਈਡ, ਹੈਜਾ ਹੈਪੀਟਾਇਟਸ ਆਦਿ ...