ਗੱਤਕੇ ਲਈ ਇਤਿਹਾਸਕ ਪੁਲਾਂਘ : ਨੀਲਮ ਯੂਨੀਵਰਸਿਟੀ ਤੇ ਐਨ.ਜੀ.ਏ.ਆਈ. ਵੱਲੋਂ ਗੱਤਕੇ ਦੇ ਵਿਕਾਸ ਲਈ ਭਾਈਵਾਲੀ
ਚੰਡੀਗੜ੍ਹ, 18 ਦਸੰਬਰ : ਭਾਰਤ ਦੀ ਅਮੀਰ ਜੰਗਜੂ ਵਿਰਾਸਤ ਨੂੰ ਸੰਸਥਾਗਤ ਰੂਪ ਦੇਣ ਦੀ ਦਿਸ਼ਾ ‘ਚ ਇੱਕ ਇਤਿਹਾਸਕ ਪਹਿਲ ਕਰਦਿਆਂ ਐਨ.ਆਈ.ਆਈ.ਐਲ.ਐਮ. ਯੂਨੀਵਰਸਿਟੀ ਕੈਥਲ ਅਤੇ ਨੇਸ਼ਨਲ ਗੱਤਕਾ ਐਸੋਸੀਏਸ਼ਨ ਆਫ਼ ਇੰਡੀਆ (ਐਨ.ਜੀ.ਏ.ਆਈ.) ਨੇ ਗੱਤਕੇ ਨੂੰ ਯੋਜਨਾਬੱਧ ਅਤੇ ਮੁਕਾਬਲੇਬਾਜ਼ੀ ਦੀ ਖੇਡ ਵਜੋਂ ਵੱਡੇ ਪੱਧਰ ‘ਤੇ ਵਿਕਸਤ ਕਰਨ ਦੇ ਉਦੇਸ਼ ਨਾਲ ਇੱਕ ਸਹਿਮਤੀ ਪੱਤਰ (ਐਮ.ਓ.ਯੂ.) ‘ਤੇ ਦਸਤਖ਼ਤ ਕੀਤੇ ਹਨ। ਇਹ ਭਾਈਵਾਲੀ ਗੱਤਕੇ ਦੇ ਯੋਜਨਾਬੱਧ ਪ੍ਰਚਾਰ, ਸੰਸਥਾਗਤ ਵਿਕਾਸ ਅਤੇ ਲੋਕਪ੍ਰਿਯਤਾ ਵਿੱਚ ਵਾਧਾ ਕਰਨ ਲਈ ਸਮਰਪਿਤ ਹੈ।ਇਸ ਮਹੱਤਵਪੂਰਨ ਸਮਝੌਤੇ ‘ਤੇ ਐਨ.ਆਈ.ਆਈ.ਐਲ.ਐਮ. (ਨੀਲਮ) ਯੂਨੀਵਰਸਿਟੀ ਦੇ ਚੇਅਰਮੈਨ ਅਮਿਤ ਚਹਿਲ ਅਤੇ ਐਨ.ਜੀ.ਏ.ਆਈ. ਦੇ ਪ੍ਰਧਾਨ ਐਡਵੋਕੇਟ ਹਰਜੀਤ ਸਿੰਘ ਗਰੇਵਾਲ ਦੀ ਤਰਫੋਂ ਉਪ ਪ੍ਰਧਾਨ ਸੁਖਚੈਨ ਸਿੰਘ ਕਲਸਾਣੀ ਨੇ ਦਸਤਖ਼ਤ ਕਰਦਿਆਂ ਇਸ ਕਰਾਰ ਨੂੰ ਰਸਮੀ ਰੂਪ ਦਿੱਤਾ। ਇਸ ਮੌਕੇ ਯੂਨੀਵਰਸਿਟੀ ਦੇ ਡਾਇਰੈਕਟਰ (ਖੇਡਾਂ) ਨਰਿੰਦਰ ਢੁੱਲ੍ਹ ਅਤੇ ਹਰਿਆਣਵੀ ਗੱਤਕਾ ਐਸੋਸੀਏਸ਼ਨ ਦੇ ਸੰਯੁਕਤ ਸਕੱਤਰ ਨਰਿੰਦਰ ਪਾਲ ਸਿੰਘ ਵੀ ਮੌਜੂਦ ਰਹੇ ਜਿਸ ਨਾਲ ਇਸ ਦੂਰਦਰਸ਼ੀ ਪਹਿਲ ਨੂੰ ਖੇਤਰੀ ਪੱਧਰ ‘ਤੇ ਮਜ...








