Sunday, September 27Malwa News
Shadow

Punjab News

ਪੰਜਾਬ ਵਿੱਚ ਸੜਕ ਹਾਦਸਿਆਂ ਦੇ ਪੀੜਤਾਂ ਲਈ ਐਮਰਜੈਂਸੀ ਦੇਖਭਾਲ ਤੇ ਸਕੀਮਾਂ ਬਾਰੇ ਵਰਕਸ਼ਾਪ 20 ਅਗਸਤ ਨੂੰ

Punjab News
ਚੰਡੀਗੜ੍ਹ, 19 ਅਗਸਤ: ਸੂਬੇ ਵਿੱਚ ਸੜਕ ਹਾਦਸਿਆਂ ਦੇ ਪੀੜਤਾਂ ਲਈ ਐਮਰਜੈਂਸੀ ਦੇਖਭਾਲ ਅਤੇ ਮੁਆਵਜ਼ਾ ਸਕੀਮਾਂ ਨੂੰ ਹੋਰ ਸੁਚਾਰੂ ਢੰਗ ਨਾਲ ਲਾਗੂ ਕਰਨ ਅਤੇ ਇਨ੍ਹਾਂ ਸਬੰਧੀ ਸਮਝ ਹੋਰ ਪਕੇਰੀ ਕਰਨ ਦੇ ਮਕਸਦ ਨਾਲ ਪੰਜਾਬ ਸੜਕ ਸੁਰੱਖਿਆ ਕੌਂਸਲ ਵੱਲੋਂ "ਪੰਜਾਬ 'ਚ ਸੜਕ ਹਾਦਸਿਆਂ ਦੇ ਪੀੜਤਾਂ ਲਈ ਐਮਰਜੈਂਸੀ ਦੇਖਭਾਲ ਅਤੇ ਸਕੀਮਾਂ ਬਾਰੇ ਵਰਕਸ਼ਾਪ" 20 ਅਗਸਤ, 2024 ਨੂੰ ਮਹਾਤਮਾ ਗਾਂਧੀ ਇੰਸਟੀਚਿਊਟ ਆਫ ਪਬਲਿਕ ਐਡਮਿਨੀਸਟ੍ਰੇਸ਼ਨ (ਮਗਸੀਪਾ) ਆਡੀਟੋਰੀਅਮ, ਸੈਕਟਰ-26, ਚੰਡੀਗੜ੍ਹ ਵਿਖੇ ਕਰਵਾਈ ਜਾ ਰਹੀ ਹੈ। ਟਰਾਂਸਪੋਰਟ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਵਰਕਸ਼ਾਪ ਦਾ ਉਦਘਾਟਨ ਕਰਨਗੇ ਜਦਕਿ ਟਰਾਂਸਪੋਰਟ ਤੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸ. ਲਾਲਜੀਤ ਸਿੰਘ ਭੁੱਲਰ ਸਮਾਪਤੀ ਸਮਾਰੋਹ ਦੀ ਪ੍ਰਧਾਨਗੀ ਕਰਨਗੇ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀ (ਐਸ.ਡੀ.ਐਮ. ਅਤੇ ਇਸ ਤੋਂ ਉੱਪਰ), ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਮੈਂਬਰ ਸਕੱਤਰ, ਜ਼ਿਲ੍ਹਾ ਟਰੈਫ਼ਿਕ ਪੁਲਿਸ ਅਫ਼ਸਰ (ਡੀ.ਐੱਸ.ਪੀ. ਅਤੇ ਇਸ ਤੋਂ ਉੱਪਰ), ਸਿਹਤ ਵਿਭਾਗ ...

ਡਿਪਟੀ ਕਮਿਸ਼ਨਰ ਦਫ਼ਤਰ ਦੇ ਮੁਲਾਜ਼ਮ ਪ੍ਰਸ਼ਾਸ਼ਨ ਦੀ ਰੀੜ੍ਹ ਦੀ ਹੱਡੀ ਹੁੰਦੇ – ਡਿਪਟੀ ਕਮਿਸ਼ਨਰ

Punjab News
ਮੋਗਾ, 19 ਅਗਸਤ (000) - ਸ਼੍ਰੀ ਵਿਸ਼ੇਸ਼ ਸਾਰੰਗਲ ਨੇ ਬਤੌਰ ਡਿਪਟੀ ਕਮਿਸ਼ਨਰ ਅਹੁਦਾ ਸੰਭਾਲਣ ਤੋਂ ਬਾਅਦ ਅੱਜ ਡਿਪਟੀ ਕਮਿਸ਼ਨਰ ਦਫ਼ਤਰ ਦੀਆਂ ਵੱਖ ਵੱਖ ਬ੍ਰਾਂਚਾਂ ਨਾਲ ਪਲੇਠੀ ਮੀਟਿੰਗ ਕੀਤੀ ਅਤੇ ਹਦਾਇਤਾਂ ਜਾਰੀ ਕੀਤੀਆਂ। ਇਸ ਮੌਕੇ ਉਹਨਾਂ ਨਾਲ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰ ਜਗਵਿੰਦਰਜੀਤ ਸਿੰਘ ਗਰੇਵਾਲ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।ਉਹਨਾਂ ਕਿਹਾ ਕਿ ਡਿਪਟੀ ਕਮਿਸ਼ਨਰ ਦਫ਼ਤਰ ਦੇ ਮੁਲਾਜ਼ਮ ਪ੍ਰਸ਼ਾਸ਼ਨ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ। ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਜੇਕਰ ਆਮ ਲੋਕਾਂ ਨਾਲ ਚੰਗਾ ਵਿਵਹਾਰ ਹੁੰਦਾ ਹੈ ਤਾਂ ਉਸਦਾ ਪ੍ਰਭਾਵ ਹੋਰ ਹੇਠਲੇ ਦਫ਼ਤਰਾਂ ਉੱਪਰ ਵੀ ਪੈਂਦਾ ਹੈ। ਉਹਨਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਆਮ ਲੋਕਾਂ ਦੀਆਂ ਲੋੜਾਂ ਨੂੰ ਤੁਰੰਤ ਹੱਲ ਕਰਨ ਨੂੰ ਪਹਿਲ ਦੇਣੀ ਚਾਹੀਦੀ ਹੈ। ਸਾਰਿਆਂ ਨੂੰ ਖਿੜੇ ਮੱਥੇ ਮਿਲਣਾ ਚਾਹੀਦਾ ਹੈ। ਜੇਕਰ ਕਿਸੇ ਦਾ ਕੰਮ ਨਹੀਂ ਵੀ ਹੋਣ ਵਾਲਾ ਤਾਂ ਉਸਨੂੰ ਸਹੀ ਤਰੀਕੇ ਨਾਲ ਸਮਝਾ ਦੇਣਾ ਚਾਹੀਦਾ ਹੈ। ਕੰਮਾਂ ਨੂੰ ਲੇਟ ਨਹੀਂ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਜੇਕਰ ਕਿਸੇ ਵੀ ਮੁਲਾਜ਼ਮ ਨੂੰ ਕਿਸੇ ਤਰ੍ਹਾਂ ਦੀ ਸਹਾਇਤਾ ਆਦਿ ਦੀ ਲੋੜ ਹੈ ਤ...

ਜਾਤੀ ਸੂਚਕ ਸ਼ਬਦ ਵਰਤਣ ਦੀ ਸ਼ਿਕਾਇਤ ਨਾਲ ਢੁੱਕਵੇਂ ਸਬੂਤ ਵੀ ਲਗਾਏ ਜਾਣ – ਮੈਂਬਰ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ

Punjab News
ਮੋਗਾ, 19 ਅਗਸਤ (000) - ਜ਼ਿਲ੍ਹਾ ਮੋਗਾ ਨਾਲ ਸਬੰਧਤ ਸ਼ਿਕਾਇਤਾਂ ਨੂੰ ਸੁਣਨ ਲਈ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੀ ਮੈਂਬਰ ਐਡਵੋਕੇਟ ਪਰਮਿਲਾ ਫਲੀਆਂਵਾਲਾ ਨੇ ਅੱਜ ਜ਼ਿਲ੍ਹਾ ਮੋਗਾ ਦਾ ਦੌਰਾ ਕੀਤਾ। ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਰੱਖੀ ਮੀਟਿੰਗ ਦੌਰਾਨ ਉਹਨਾਂ ਨੇ ਸ਼ਿਕਾਇਤਾਂ ਸੁਣੀਆਂ ਅਤੇ ਸਬੰਧਤ ਅਧਿਕਾਰੀਆਂ ਨੂੰ ਸ਼ਿਕਾਇਤਾਂ ਉੱਤੇ ਕੀਤੀ ਕਰਵਾਈ ਬਾਰੇ ਰਿਪੋਰਟ 24 ਅਗਸਤ, 2024 ਤੋਂ ਪਹਿਲਾਂ ਭੇਜਣ ਦੀ ਹਦਾਇਤ ਕੀਤੀ।ਅੱਜ ਮੀਟਿੰਗ ਦੌਰਾਨ ਸ਼ਹਿਰ ਮੋਗਾ ਅਤੇ ਹੋਰ ਇਲਾਕਿਆਂ ਤੋਂ ਲੋਕਾਂ ਨੇ ਆਪਣੇ ਮਸਲੇ ਰੱਖੇ ਅਤੇ ਦੋਸ਼ ਲਗਾਇਆ ਕਿ ਪੁਲਿਸ ਅਤੇ ਸਰਕਾਰੀ ਧਿਰਾਂ ਵੱਲੋਂ ਉਹਨਾਂ ਨੂੰ ਇਨਸਾਫ਼ ਦੇਣ ਲਈ ਸਹਿਯੋਗ ਨਹੀਂ ਦਿੱਤਾ ਜਾ ਰਿਹਾ ਹੈ। ਇਸ ਨੂੰ ਗੰਭੀਰਤਾ ਨਾਲ ਲੈਂਦਿਆਂ ਐਡਵੋਕੇਟ ਪਰਮਿਲਾ ਫਲੀਆਂਵਾਲਾ ਨੇ ਕਿਹਾ ਕਿ ਐਸ ਸੀ ਵਰਗ ਨਾਲ ਜੁੜੇ ਮਸਲਿਆਂ ਨੂੰ ਪਹਿਲ ਦੇ ਆਧਾਰ ਉਤੇ ਹਾਲ ਕਰਨ ਲਈ ਯਤਨ ਕਰਨੇ ਚਾਹੀਦੇ ਹਨ।ਇਸ ਮੌਕੇ ਪੱਤਰਕਾਰਾਂ ਵੱਲੋਂ ਪੁੱਛੇ ਜਾਣ ਉੱਤੇ ਉਹਨਾਂ ਕਿਹਾ ਕਿ ਜਾਤੀ ਸੂਚਕ ਸ਼ਬਦ ਵਰਤਣ ਦੀ ਸ਼ਿਕਾਇਤ ਨਾਲ ਢੁੱਕਵੇਂ ਸਬੂਤ ਵੀ ਲਗਾਏ ਜਾਣੇ ਜ਼ਰੂਰੀ ਹਨ। ਬਿਨਾ ਸਬੂਤ ਤੋਂ ...

ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ਤ੍ਰਿਪਾਠੀ  ਗੁਰਦੁਆਰਾ ਸਾਹਿਬ ਅਤੇ  ਸਿ਼ਵ ਮੰਦਰ ਵਿਖੇ ਹੋਏ ਨਤਮਸਤਕ

Punjab News
ਸ੍ਰੀ ਮੁਕਤਸਰ ਸਾਹਿਬ 19 ਅਗਸਤ                  ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਨਵ ਨਿਯੁਕਤ ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ਤ੍ਰਿਪਾਠੀ ਆਈ ਏ ਐਸ ਨੇ ਅੱਜ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਸ੍ਰੀ ਮੁਕਤਸਰ ਸਾਹਿਬ ਵਿਖੇ ਨਤਮਸਤਕ ਹੋ ਕੇ ਸਰਬਤ ਦੇ ਭਲੇ ਦੀ ਅਰਦਾਸ ਕੀਤੀ ਅਤੇ ਗੁਰੂ ਸਾਹਿਬ ਤੋਂ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਤੋਂ ਬਾਅਦ ਉਹਨਾਂ ਨੇ ਕੋਟਕਪੂਰਾ ਰੋਡ ਸਥਿਤ ਸਿ਼ਵ ਮੰਦਿਰ ਵਿਖੇ ਵੀ ਮੱਥਾ ਟੇਕਿਆ।                ਇਸ ਮੌਕੇ ਡਿਪਟੀ ਕਮਿਸ਼ਨਰ ਨੇ ਆਖਿਆ ਕਿ ਉਹ ਗੁਰਦੁਆਰਾ ਸਾਹਿਬ ਅਤੇ  ਸਿ਼ਵ  ਮੰਦਰ ਵਿਖੇ ਆਸ਼ੀਰਵਾਦ ਲੈਣ ਆਏ ਹਨ ਤਾਂ ਜੋ ਉਹ ਸ੍ਰੀ ਮੁਕਤਸਰ ਸਾਹਿਬ ਵਿਖੇ ਬਤੌਰ ਡਿਪਟੀ ਕਮਿਸ਼ਨਰ ਲੋਕ ਸੇਵਾ ਨੂੰ ਹੋਰ ਵੀ ਬਿਹਤਰ ਤਰੀਕੇ ਨਾਲ ਕਰ ਸਕਣ।                 ਉਹਨਾਂ ਨੇ ਕਿਹਾ ਕਿ ਸਾਨੂੰ ਧਰਮ ਨੇਕ ਨੀਤੀ ਨਾਲ ਚੱਲਣ ਦੀ ਸਿੱਖਿਆ ਦਿੰਦਾ ਹੈ ਅਤੇ ਇਹ ਲੋਕ ਸੇਵਾ ਪ੍ਰਤੀ ਵਧੇਰੇ ਸਮਰਪਣ ਨਾਲ ਕੰਮ ਕਰਨ ...

ਸੰਚਾਰ ਸਾਥੀ ਪੋਰਟਲ ਦੀ ਮਦਦ ਨਾਲ ਮੋਬਾਇਲ ਫੋਨ ਨਾਲ ਜੁੜੇ ਅਪਰਾਧਾਂ ਨੂੰ ਰੋਕਣ ਵਿਚ ਕਾਰਗਾਰ-ਸੇਨੂ ਦੁੱਗਲ

Punjab News
ਫਾਜ਼ਿਲਕਾ, 19 ਅਗਸਤਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਕਿਹਾ ਹੈ ਕਿ ਅੱਜ ਕੱਲ ਮੋਬਾਇਲ ਜੀਵਨ ਦਾ ਅਹਿਮ ਅੰਗ ਬਣ ਗਿਆ ਹੈ ਪਰ ਇਸਦੇ ਨਾਲ ਜੁੜੇ ਅਪਰਾਧ ਵੀ ਵੱਧ ਰਹੇ ਹਨ। ਇਸ ਲਈ ਸਰਕਾਰ ਨੇ ਸੰਚਾਰ ਸਾਥੀ ਪੋਰਟਲ ਸ਼ੁਰੂ ਕੀਤਾ ਹੈ ਜਿਸਦਾ ਲਿੰਕ ਹੈ https://sancharsaathi.gov.in/ ਇਸ ਪੋਰਟਲ ਤੇ ਲੋਕ ਕਈ ਮਹੱਤਵਪੂਰਨ ਸੇਵਾਵਾਂ ਲੈ ਸਕਦੇ ਹਨ।ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਪੋਰਟਲ ਤੇ ਚਕਸ਼ੂ ਵਾਲੇ ਲਿੰਕ ਨਾਗਰਿਕਾਂ ਨੂੰ ਟੈਲੀਕਾਮ ਸੇਵਾ ਦੇ ਉਪਭੋਗਤਾਵਾਂ ਨੂੰ ਸਾਈਬਰ ਅਪਰਾਧ, ਵਿੱਤੀ ਧੋਖਾਧੜੀ, ਗੈਰ-ਸਥਾਈ ਉਦੇਸ਼ ਜਿਵੇਂ ਕਿ ਕਾਲ, ਐਸਐਮਐਸ ਜਾਂ ਵਟਸਐਪ ਰਾਹੀਂ ਧੋਖਾਧੜੀ ਕਰਨ ਦੇ ਇਰਾਦੇ ਨਾਲ ਸ਼ੱਕੀ ਧੋਖਾਧੜੀ ਸੰਚਾਰਾਂ ਦੀ ਰਿਪੋਰਟ ਕਰਨ ਦੀ ਸਹੂਲਤ ਦਿੰਦਾ ਹੈ।ਇਸੇ ਤਰਾਂ ਟੈਫਕਾਪ ਲਿੰਕ ਰਾਹੀਂ ਨਾਗਰਿਕ ਸੰਚਾਰ ਸਾਥੀ ਪੋਰਟਲ 'ਤੇ ਮੋਬਾਈਲ ਨੰਬਰ ਦੀ ਵਰਤੋਂ ਕਰਕੇ ਲੌਗਇਨ ਕਰਕੇ ਆਪਣੇ ਨਾਮ 'ਤੇ ਜਾਰੀ ਕੀਤੇ ਕੁਨੈਕਸ਼ਨਾਂ ਦੀ ਗਿਣਤੀ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। ਇਸੇ ਤਰਾਂ ਇਹ ਪੋਰਟਲ  ਮੋਡੀਊਲ ਗੁੰਮ/ਚੋਰੀ ਮੋਬਾਈਲ ਡਿਵਾਈਸਾਂ ਦੀ ਟਰੇ...

ਮਾਨਸਾ ਪੁਲਿਸ ਵੱਲੋਂ ਕਤਲ ਦੇ ਮੁਕੱਦਮੇ ਵਿੱਚ ਸ਼ਾਮਲ ਵਿਅਕਤੀਆਂ ਨੂੰਕੁੱਝ ਹੀ ਘੰਟਿਆਂ ਅੰਦਰ ਕੀਤਾ ਕਾਬੂ

Punjab News
ਮਾਨਸਾ, 19 ਅਗਸਤ:ਸੀਨੀਅਰ ਕਪਤਾਨ ਪੁਲਿਸ, ਮਾਨਸਾ ਸ੍ਰੀ ਭਾਗੀਰਥ ਸਿੰਘ ਮੀਨਾ, ਆਈ.ਪੀ.ਐਸ ਨੇ ਦੱਸਿਆ ਗਿਆ ਕਿ ਮਾਨਸਾ ਪੁਲਿਸ ਵੱਲੋ ਕੱਲ੍ਹ ਪਿੰਡ ਕੋਟਲੀ ਕਲਾਂ ਵਿਖੇ ਦਿਨ ਦਿਹਾੜੇ ਹੋਏ ਕਤਲ ਦੇ ਦੋਸ਼ੀਆਂ ਨੂੰ 12 ਘੰਟਿਆਂ ਦੇ ਅੰਦਰ ਅੰਦਰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।ਸੀਨੀਅਰ ਕਪਤਾਨ ਪੁਲਿਸ ਨੇ ਦੱਸਿਆ ਗਿਆ ਕਿ 18 ਅਗਸਤ, 2024 ਨੂੰ ਥਾਣਾ ਸਦਰ ਮਾਨਸਾ ਪੁਲਿਸ ਕੋਲ ਇਤਲਾਹ ਮਿਲੀ ਸੀ ਕਿ ਪਿੰਡ ਕੋਟਲੀ ਕਲਾਂ ਵਿਖੇ ਸੁਖਵਿੰਦਰ ਸਿੰਘ ਉਰਫ ਕਿੰਦਾ (ਉਮਰ 27 ਸਾਲ) ਪੁੱਤਰ ਕਰਮਜੀਤ ਸਿੰਘ ਵਾਸੀ ਕੋਟਲੀ ਕਲਾਂ ਦਾ ਦਿਨ ਦਿਹਾੜੇ ਗੋਲ਼ੀਆ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਜਿਸ ਦੇ ਸਬੰਧ ਵਿੱਚ ਤੁਰੰਤ ਕਾਰਵਾਈ ਕਰਦਿਆਂ, ਕਰਮਜੀਤ ਸਿੰਘ ਦੇ ਬਿਆਨ ’ਤੇ ਮੁਕੱਦਮਾ ਨੰਬਰ: 211, ਮਿਤੀ 18.08. 24 ਅ/ਧ 103, 190, 191(3), 49 ਬੀ.ਐਨ.ਐਸ, 25, 27/ 54/59 ਆਰਮਜ਼ ਐਕਟ  ਥਾਣਾ ਸਦਰ ਮਾਨਸਾ ਬਰਖਿਲਾਫ ਨਰੈਣ ਸਿੰਘ ਪੁੱਤਰ ਜੀਤ ਸਿੰਘ, ਕਰਨੈਲ ਸਿੰਘ ਪੁੱਤਰ ਜੀਤ ਸਿੰਘ, ਗੁਰਪ੍ਰੀਤ ਸਿੰਘ ਪੁੱਤਰ ਨਰੈਣ ਸਿੰਘ, ਸੁਖਦੇਵ ਸਿੰਘ ਪੁੱਤਰ ਕਰਨੈਲ ਸਿੰਘ, ਰਾਜ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਕੋਟਲੀ ਕਲ...

ਸਿਹਤ ਵਿਭਾਗ ਵੱਲੋਂ 25 ਅਗਸਤ ਤੋਂ 08 ਸਤੰਬਰ ਤੱਕ ਮਨਾਇਆ ਜਾ ਰਿਹੈ ਰਾਸ਼ਟਰੀ ਅੱਖਾਂ ਦਾਨ ਪੰਦਰਵਾੜਾ

Punjab News
ਮਾਨਸਾ, 19 ਅਗਸਤ:ਸਿਹਤ ਵਿਭਾਗ ਵੱਲੋਂ 25 ਅਗਸਤ ਤੋਂ 08 ਸਤੰਬਰ ਤੱਕ ਕੋਰਨੀਅਲ ਅੰਨ੍ਹਾਪਣ, ਕੋਰਨੀਅਲ ਟਰਾਂਸਪਲਾਂਟ ਬਾਰੇ ਲੋਕਾਂ ਨੂੰ ਜਾਗਰੂਕ ਕਰਕੇ, ਉਨ੍ਹਾਂ ਨੂੰ ਮੌਤ ਉਪਰੰਤ ਅੱਖਾਂ ਦਾਨ ਕਰਨ ਲਈ ਉਤਸ਼ਾਹਿਤ ਕਰਨ ਦੇ ਮੰਤਵ ਨਾਲ ਰਾਸ਼ਟਰੀ ਅੱਖਾਂ ਦਾਨ ਪੰਦਰਵਾੜਾ ਮਨਾਇਆ ਜਾ ਰਿਹਾ ਹੈ।ਇਹ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਰਣਜੀਤ ਸਿੰਘ ਰਾਏ ਨੇ ਦੱਸਿਆ ਕਿ ਕੋਰਨੀਆ (ਅੱਖ ਦੀ ਪੁਤਲੀ) ਦੀ ਬਿਮਾਰੀ ਤੋਂ ਅੰਨ੍ਹਾਪਣ ਭਾਰਤ ਵਿੱਚ ਇੱਕ ਪ੍ਰਮੁੱਖ ਜਨਤਕ ਸਿਹਤ ਸਮੱਸਿਆ ਹੈ। ਭਾਰਤ ਵਿੱਚ ਪ੍ਰਤੀ ਸਾਲ 01 ਲੱਖ ਕੋਰਨੀਅਲ ਟਰਾਂਸਪਲਾਂਟ ਕਰਨ ਲਈ  02 ਲੱਖ 70 ਹਜ਼ਾਰ ਦਾਨੀਆਂ ਦੀਆਂ ਅੱਖਾਂ ਦੀ ਲੋੜ ਦਾ ਅਨੁਮਾਨ ਹੈ, ਜੋ ਕਿ ਦਾਨੀ ਅੱਖਾਂ ਦੀ ਮੌਜੂਦਗੀ ਤੋਂ ਲਗਭਗ 4 ਗੁਣਾ ਵੱਧ ਹੈ। ਮਨੁੱਖੀ ਅੱਖਾਂ ਦੀ ਮੰਗ ਅਤੇ ਸਪਲਾਈ ਵਿੱਚ ਵੱਡਾ ਫਰਕ ਇੱਕ ਚੁਣੌਤੀ ਹੈ, ਇਸ ਦੇ ਲਈ ਆਮ ਲੋਕਾਂ ਵਿਚ ਜਾਗਰੂਕਤਾ ਜ਼ਰੂਰੀ ਹੈ।ਉਨ੍ਹਾਂ ਕਿਹਾ ਕਿ ਕੋਰਨੀਆਂ ਅੱਖ ਦੀ ਕੱਚ ਵਰਗੀ ਸਭ ਤੋਂ ਬਾਹਰ ਦੀ ਪਾਰਦਰਸ਼ੀ ਪਰਤ ਹੁੰਦੀ ਹੈ। ਕੋਰਨੀਆਂ ਵਿਚੋਂ ਹੀ ਸਾਡੇ ਅੱਖ ਦੇ ਅੰਦਰ ਰੋਸ਼ਨੀ ਜਾਂਦੀ ਹੈ, ਜਿਸ ਕਾਰਨ ਅਸੀਂ ਦੇਖਦੇ ਹਾਂ, ਸੱਟ ...

ਜਲਾਲਾਬਾਦ ਤੇ ਫਾਜ਼ਿਲਕਾ ਵਿਚ 4 ਦਿਨਾਂ ਸਫਾਈ ਮੁਹਿੰਮ ਸ਼ੁਰੂ-ਰਾਕੇਸ਼ ਕੁਮਾਰ ਪੋਪਲੀ

Punjab News
ਫਾਜ਼ਿਲਕਾ,  19 ਅਗਸਤ ਸ਼ਹਿਰਾਂ ਦੀ ਸੁੰਦਰਤਾਂ ਨੂੰ ਬਰਕਰਾਰ ਰੱਖਣ ਅਤੇ ਕੂੜੇ ਦਾ ਯੋਗ ਪ੍ਰਬੰਧਨ ਕਰਨ ਹਿਤ ਸਮੇਂ ਸਮੇਂ ਤੇ ਸਫਾਈ ਅਭਿਆਨ ਚਲਾਏ ਜਾਂਦੇ ਹਨ। ਇਸੇ ਲਗਾਤਾਰਤਾ ਵਿਚ ਪੰਜਾਬ ਸਰਕਾਰ ਵੱਲੋਂ 19 ਤੋਂ 23 ਅਗਸਤ 2024 ਤੱਕ ਨਗਰ ਕੌਂਸਲਾਂ ਤੇ ਨਗਰ ਪੰਚਾਇਤ ਵਿਖੇ ਵਿਸ਼ੇਸ਼ ਸਫਾਈ ਮੁਹਿੰਮ ਚਲਾਈ ਜਾ ਰਹੀ ਹੈ। ਜਿਸ ਦੀ ਸ਼ੁਰੂਆਤ ਅੱਜ ਹੋਈ ਹੈ।  ਇਹ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ ) ਸ੍ਰੀ ਰਾਕੇਸ਼ ਕੁਮਾਰ ਪੋਪਲੀ ਨੇ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਤਹਿਤ 4 ਦਿਨਾਂ ਮੁਹਿੰਮ ਦੌਰਾਨ ਵਿਸੇਸ਼ ਅਭਿਆਨ ਚਲਾਇਆ ਜਾ ਰਿਹਾ ਹੈ। ਉਨ੍ਹਾਂ ਨੇ ਇਸ ਸਬੰਧੀ ਇਕ ਬੈਠਕ ਵੀ ਕੀਤੀ ਅਤੇ ਸ਼ਹਿਰਾਂ ਦੇ ਠੋਸ ਕਚਰੇ ਦੇ ਨਿਪਟਾਰੇ ਦੇ ਚੱਲ ਰਹੇ ਪ੍ਰੋਜੈਕਟ ਦਾ ਜਾਇ਼ਜਾ ਵੀ ਲਿਆ।ਇਸ ਮੌਕੋ ਫਾਜ਼ਿਲਕਾ ਦੇ ਕਾਰਜ ਸਾਧਕ ਅਫ਼ਸਰ ਸ੍ਰੀ ਜਗਸੀਰ ਸਿੰਘ ਧਾਲੀਵਾਲ ਨੇ ਦੱਸਿਆ ਕਿ ਅੱਜ ਪਹਿਲੇ ਦਿਨ ਸ਼ਹਿਰ ਦੇ ਦਾਖਲੇ ਵਾਲੀਆਂ ਥਾਂਵਾਂ ਤੋਂ ਇਲਾਵਾ ਪੰਜ ਸਥਾਨਕ ਪੱਧਰ ਤੇ ਕੂੜਾ ਡੰਪ (ਗਾਰਵੇਜ ਵਰਨੇਬਲ ਪੁਆਇੰਟ) ਸਾਫ ਕੀਤੇ ਗਏ ਹਨ।ਚੀਫ ਸੈਨੇਟਰੀ ਇੰਸਪੈਕਟਰ ਸ੍ਰੀ ਨਰੇਸ਼ ਖੇੜਾ ਅਤੇ ਸੈਨੇਟਰੀ ਇੰਸਪੈਕਟਰ ਸ੍ਰੀ...

ਨਗਰ ਨਿਗਮ ਅਬੋਹਰ ਵੱਲੋਂ 4 ਦਿਨਾਂ ਵਿਸੇ਼ਸ ਵਿਸ਼ੇਸ਼ ਸਫਾਈ ਮੁਹਿੰਮ ਸ਼ੁਰੂ-ਸੇਨੂ ਦੁੱਗਲ

Punjab News
ਅਬੋਹਰ 19 ਅਗਸਤ ਨਗਰ ਨਿਗਮ ਕਮਿਸ਼ਨਰ-ਕਮ-ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ਼ਹਿਰਾਂ ਵਿਚ ਸਾਫ-ਸਫਾਈ ਨੂੰ ਲੈ ਕੇ ਦਿੱਤੇ ਨਿਰਦੇਸ਼ਾਂ ਅਨੁਸਾਰ ਨਗਰ ਨਿਗਮ ਅਬੋਹਰ ਵੱਲੋਂ ਅੱਜ ਤੋਂ ਇਕ ਚਾਰ ਦਿਨਾਂ ਵਿਸੇਸ਼ ਸਫਾਈ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ। ਇਹ ਮੁਹਿੰਮ 23 ਅਗਸਤ ਤੱਕ ਚੱਲਣੀ ਹੈ।  ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਫਾਈ ਮੁਹਿੰਮ ਦੇ ਪਹਿਲੇ ਦਿਨ ਨਗਰ ਨਿਗਮ ਵੱਲੋਂ ਛੋਟੇ ਪੱਧਰ ਤੇ ਬਣੇ ਦੋ ਕੁੜਾਂ ਡੰਪ (ਗਾਰਵੇਜ ਵਰਨੇਬਲ ਪੁਆਇੰਟ- ਜੀ.ਵੀ.ਪੀ) ਦੀ ਸਫਾਈ ਕਰਵਾਈ ਗਈ। ਨਿਗਮ ਦੀਆਂ ਟੀਮਾਂ ਨੇ ਫਾਜ਼ਿਲਕਾ ਰੋਡ ਅਤੇ ਪੁੱਡਾ ਕਲੌਨੀ ਦੇ ਬਾਹਰ ਬਣੇ ਕੂੜਾ ਡੰਪਾਂ ਦਾ ਸਾਰਾ ਕੂੜਾ ਚੁੱਕਿਆ ਗਿਆ ਹੈ ਅਤੇ ਇੱਥੇ ਸਾਫ ਸਫਾਈ ਇਸ ਮੁਹਿੰਮ ਤਹਿਤ ਕਰਵਾਈ ਗਈ ਹੈ।ਉਨ੍ਹਾਂ ਕਿਹਾ ਕਿ 19 ਤੋਂ 23 ਅਗਸਤ ਤੱਕ ਚੱਲਣ ਵਾਲੀ ਇਸ ਮੁਹਿੰਮ ਤਹਿਤ ਸ਼ਹਿਰ ਨੂੰ ਸਾਫ ਸੁਥਰਾ ਬਣਾਉਣ ਦੇ ਨਾਲ-ਨਾਲ ਲੋਕਾਂ ਨੂੰ ਜਾਗਰੂਕ ਕਰਨ ਲਈ ਵੱਖ-ਵੱਖ ਗਤੀਵਿਧੀਆਂ ਕੀਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਤਹਿਤ 19...

ਸਮਾਜਿਕ ਨਿਆਂ ਅਤੇ ਅਧਿਕਾਰਤਾ ਵਿਭਾਗ ਵੱਲੋਂ 3.90 ਕਰੋੜ ਦੀ ਆਸ਼ੀਰਵਾਦ ਰਾਸ਼ੀ ਹੋਈ ਜਾਰੀ- ਵਿਨੀਤ ਕੁਮਾਰ 

Punjab News
ਫਰੀਦਕੋਟ 19 ਅਗਸਤ () ਪੰਜਾਬ ਸਰਕਾਰ ਵੱਲੋਂ ਮਹੀਨਾ ਅਪ੍ਰੈਲ 2023 ਤੋਂ ਲੈ ਕੇ ਇਸ ਸਾਲ ਤੱਕ ਕੁੱਲ 766 ਲਾਭਪਾਤਰੀਆਂ ਨੂੰ (ਪ੍ਰਤੀ ਲਾਭਪਾਤਰੀ 51000 ਰੁਪਏ ) ਦੇ ਹਿਸਾਬ ਨਾਲ ਲਗਭਗ 3.90 ਕਰੋੜ ਰੁਪਏ ਦੀ ਧਨ ਰਾਸ਼ੀ ਲਾਭਪਾਤਰੀਆਂ ਦੇ ਖਾਤੇ ਵਿੱਚ ਆਨਲਾਈਨ ਟਰਾਂਸਫਰ ਕੀਤੀ ਜਾ ਚੁੱਕੀ ਹੈ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ  ਨੇ ਦੱਸਿਆ ਕਿ ਅਨੁਸੂਚਿਤ ਜਾਤੀਆਂ, ਪੱਛੜੀਆਂ ਸ੍ਰੇਣੀਆਂ ਅਤੇ ਆਰਥਿਕ ਤੌਰ ਤੇ ਕਮਜੋਰ ਵਰਗਾਂ ਦੀਆਂ ਲੜਕੀਆਂ ਦੇ ਵਿਆਹ ਸਮੇਂ 51,000 ਰੁਪਏ ਦੀ ਆਰਥਿਕ ਸਹਾਇਤਾ ਸਰਕਾਰ ਵੱਲੋਂ ਦਿੱਤੀ ਜਾਂਦੀ ਹੈ ।  ਇਸ ਸਕੀਮ ਬਾਰੇ ਹੋਰ ਚਾਨਣਾ ਪਾਉਂਦਿਆਂ ਜਿ਼ਲ੍ਹਾ ਸਮਾਜਿਕ ਨਿਆਂ ਅਤੇ ਅਧਿਕਾਰਤਾ ਅਫ਼ਸਰ ਗੁਰਮੀਤ ਸਿੰਘ ਬਰਾੜ ਨੇ ਦੱਸਿਆ ਕਿ ਇਹ ਸਕੀਮ ਦਾ ਲਾਭ ਇਕ ਪਰਿਵਾਰ ਦੀਆਂ 2 ਲੜਕੀਆਂ ਲੈ ਸਕਦੀਆਂ ਹਨ।ਬਿਨੈਕਾਰ ਪੰਜਾਬ ਰਾਜ ਦਾ ਵਸਨੀਕ ਹੋਣਾ ਚਾਹੀਦਾ ਹੈ। ਪਰਿਵਾਰ ਦੀ ਸਾਲਾਨਾ ਆਦਮਨ 32,790 ਰੁਪਏ ਤੋਂ ਵੱਧ ਨਹੀਂ ਹੋਈ ਚਾਹੀਦੀ। ਲੜਕੀ ਦੀ ਉਮਰ 18 ਸਾਲ ਤੋਂ ਘੱਟ ਨਹੀਂ ਹੋਣੀ ਚਾਹੀਦੀ। ਬਿਨੈਕਾਰ ਵਿੱਤੀ ਸਹਾਇਤਾ ਪ੍ਰਾਪਤ ਕਰਨ ਲਈ ...