16ਵੀਂ ਵਰਲਡ ਪੰਜਾਬੀ ਕਾਨਫ਼ਰੰਸ ਦਾ ਸ਼ਾਨੋ-ਸ਼ੌਕਤ ਨਾਲ ਅਗਾਜ਼
ਨਵੀਂ ਦਿੱਲੀ 24 ਫਰਵਰੀ-: (ਗੁਰਵੀਰ ਸਿੰਘ ਸਰੌਦ) ਇੰਡੀਅਨ ਇੰਸਟੀਚਿਊਟ ਆਫ਼ ਮੈਨੇਜਮੈਂਟ ਰੋਹਤਕ ਵੱਲੋਂ ਜਗਤ ਪੰਜਾਬੀ ਸਭਾ ਕਨੇਡਾ ਦੇ ਸਹਿਯੋਗ ਨਾਲ 24 ਤੇ 25 ਫ਼ਰਵਰੀ ਨੂੰ ਯੂਨਾਈਟਡ ਸਰਵਿਸ ਇੰਸਟੀਚਿਊਟ ਆਫ਼ ਇੰਡੀਆ , ਰਾਓ ਤੁਲਾ ਰਾਮ ਮਾਰਗ ਵਸੰਤ ਵਿਹਾਰ ਨਵੀਂ ਦਿੱਲੀ ਵਿਖੇ 16ਵੀਂ ਵਰਲਡ ਪੰਜਾਬੀ ਕਾਨਫ਼ਰੰਸ ਵਿਸ਼ਾ :"ਪੰਜਾਬੀ ਭਾਸ਼ਾ ਅਤੇ ਪੰਜਾਬੀਅਤ, ਦੇਸ਼, ਵਿਦੇਸ਼, ਨੈਤਿਕਤਾ, ਰੱਖਿਆ ਅਤੇ ਪੰਜਾਬੀਅਤ ਲਈ ਪੰਜਾਬੀਆਂ ਦੀ ਭੂਮਿਕਾ ਦਾ ਆਗਾਜ਼ ਹੋਇਆ।ਵਰਲਡ ਪੰਜਾਬੀ ਕਾਨਫਰੰਸ ਦੇ ਉਦਘਾਟਨੀ ਸਮਾਰੋਹ ਵਿੱਚ ਪਦਮਸ਼੍ਰੀ ਹੰਸ ਰਾਜ ਹੰਸ ਮੈਂਬਰ ਲੋਕ ਸਭਾ ਮੁੱਖ ਮਹਿਮਾਨ ਅਤੇ ਰਾਣਾ ਗੁਰਮੀਤ ਸਿੰਘ ਸੋਢੀ ਸਾਬਕਾ ਖੇਡ ਮੰਤਰੀ ਪੰਜਾਬ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਕਾਨਫ਼ਰੰਸ ਦਾ ਅਗਾਜ਼ ਸ਼ਮਾ ਰੌਸ਼ਨ ਨਾਲ ਹੋਇਆ, ਇਸ ਸਮੇਂ ਆਈਆਈਐੱਮ ਰੋਹਤਕ ਦੇ ਡਾਇਰੈਕਟਰ ਪ੍ਰੋ. ਧੀਰਜ ਸ਼ਰਮਾ, ਜਗਤ ਪੰਜਾਬੀ ਸਭਾ ਦੇ ਚੇਅਰਮੈਨ ਅਜੈਬ ਸਿੰਘ ਚੱਠਾ, ਪ੍ਰਧਾਨ ਸਰਦੂਲ ਸਿੰਘ ਥਿਆੜਾ, ਸੈਕਟਰੀ ਸੰਤੋਖ ਸਿੰਘ ਸੰਧੂ, ਤਾਹਿਰ ਅਸਲਮ ਗੋਰਾ ਮੌਜੂਦ ਸਨ।
ਆਈਆਈਐਮ ਰੋਹਤਕ ਦੇ ਡਾਇਰੈਕਟਰ ਪ੍ਰੋ .ਧੀਰਜ ਕੁਮਾਰ ਨੇ ਕਾਨਫ...