ਨਾਮਜ਼ਦਗੀ ਤੋਂ ਬਾਅਦ ‘ਪਟਿਆਲੇ ਦਾ ਭਰੋਸਾ ਪ੍ਰਨੀਤ ਕੌਰ’ ਰੋਡ ਸ਼ੋਅ ਰਾਹੀਂ ਕੀਤਾ ਸ਼ਕਤੀ ਪ੍ਰਦਰਸ਼ਨ
ਪਟਿਆਲਾ, 12 ਮਈ, : ਸਮਰਥਨ ਅਤੇ ਉਤਸ਼ਾਹ ਦੇ ਸ਼ਾਨਦਾਰ ਪ੍ਰਦਰਸ਼ਨ ਵਿੱਚ, ਭਾਜਪਾ ਦੀ ਪਟਿਆਲਾ ਲੋਕ ਸਭਾ ਉਮੀਦਵਾਰ, ਪ੍ਰਨੀਤ ਕੌਰ ਨੇ ਆਪਣੀ ਨਾਮਜ਼ਦਗੀ ਤੋਂ ਬਾਅਦ ਸ਼ੇਰੇਵਾਲਾਂ ਗੇਟ ਤੋਂ ਕਿਲਾ ਚੌਕ ਤੱਕ 2 ਕਿਲੋਮੀਟਰ ਦਾ ਇੱਕ ਯਾਦਗਾਰੀ ਰੋਡ ਸ਼ੋਅ ਕੱਢਕੇ ਆਪਣੀ ਚੋਣ ਦੀ ਸ਼ੁਰੂਆਤ ਕੀਤੀ। ਇਸ ਮੌਕੇ ਉਹਨਾਂ ਦੇ ਨਾਲ ਆਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸ਼ਰਮਾ, ਭਾਜਪਾ ਪੰਜਾਬ ਦੇ ਪ੍ਰਧਾਨ ਸੁਨੀਲ ਜਾਖੜ ਅਤੇ ਭਾਜਪਾ ਪੰਜਾਬ ਦੇ ਜਨਰਲ ਸਕੱਤਰ ਅਨਿਲ ਸਰੀਨ ਤੋਂ ਇਲਾਵਾ ਪ੍ਰਨੀਤ ਕੌਰ ਦੇ ਸਪੁੱਤਰ ਰਣ ਇੰਦਰ ਸਿੰਘ ਅਤੇ ਬੀਬਾ ਜਿੰਦ ਕੌਰ ਵੀ ਵਿਸ਼ੇਸ਼ ਤੌਰ ਤੇ ਉਹਨਾਂ ਦੇ ਨਾਲ ਮੌਜੂਦ ਸਨ। ਪ੍ਰਨੀਤ ਕੌਰ ਨੇ ਇੱਕ ਵਿਸ਼ੇਸ਼ ਤਿਆਰ ਕੀਤੇ ਵਾਹਨ ਵਿੱਚ ਪੂਰੇ ਰਸਤੇ ਨੂੰ ਕਵਰ ਕੀਤਾ। ਰੋਡ ਸ਼ੋ ਦੇ ਦੌਰਾਨ ਉਨਾਂ ਦੇ ਸਮਰਥਕਾਂ ਅਤੇ ਭਾਜਪਾ ਦੇ ਵਰਕਰਾਂ ਵੱਲੋਂ "ਪਟਿਆਲੇ ਦਾ ਭਰੋਸਾ ਪ੍ਰਨੀਤ ਕੌਰ" ਦੇ ਨਾਰੇ ਗੂੰਜਦੇ ਰਹੇ। ਇਕ ਅੰਦਾਜ ਅਨੁਸਾਰ ਇਸ ਰੋਡ ਸ਼ੋ ਵਿੱਚ ਕਰੀਬ ,12 ਹਜ਼ਾਰ ਲੋਕਾਂ ਨੇ ਹਿੱਸਾ ਲਿਆ। ਦੋ ਕਿਲੋਮੀਟਰ ਦੇ ਲੰਬੇ ਕਾਫਲੇ ਨੂੰ ਸ਼ੇਰਾਂ ਵਾਲੇ ਗੇਟ ਤੋਂ ਕਿਲਾ ਚੌਂਕ ਤੱਕ ਪਹੁੰਚਣ ਲਈ ਕਰੀਬ ਤਿੰਨ ਘੰਟੇ ਤੋ...








