Saturday, November 8Malwa News
Shadow

Punjab News

ਜ਼ਿਲ੍ਹੇ ਵਿੱਚ ਪ੍ਰੀਗਾਬਾਲਿਨ 75 ਐਮਜੀ ਤੋਂ ਵੱਧ ਮਾਤਰਾ ਦੇ ਕੈਪਸੂਲ/ਟੇਬਲੇਟਸ ਦੀ ਵਿਕਰੀ ‘ਤੇ ਮੁਕੰਮਲ ਪਾਬੰਦੀ : ਜ਼ਿਲ੍ਹਾ ਮੈਜਿਸਟ੍ਰੇਟ

ਜ਼ਿਲ੍ਹੇ ਵਿੱਚ ਪ੍ਰੀਗਾਬਾਲਿਨ 75 ਐਮਜੀ ਤੋਂ ਵੱਧ ਮਾਤਰਾ ਦੇ ਕੈਪਸੂਲ/ਟੇਬਲੇਟਸ ਦੀ ਵਿਕਰੀ ‘ਤੇ ਮੁਕੰਮਲ ਪਾਬੰਦੀ : ਜ਼ਿਲ੍ਹਾ ਮੈਜਿਸਟ੍ਰੇਟ

Punjab News
ਫਾਜ਼ਿਲਕਾ ,29 ਜੂਨ ਜ਼ਿਲ੍ਹਾ ਮੈਜਿਸਟ੍ਰੇਟ ਡਾ ਸੇਨੂ ਦੁੱਗਲ ਨੇ ਫੌਜਦਾਰੀ ਜਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ  ਜ਼ਿਲ੍ਹੇ ਵਿੱਚ ਪ੍ਰੀਗਾਬਾਲਿਨ 75 ਐਮਜੀ ਤੋਂ ਵੱਧ ਮਾਤਰਾ ਦੇ ਕੈਪਸੂਲ/ਟੇਬਲੇਟਸ ਦੀ ਵਿਕਰੀ 'ਤੇ ਮੁਕੰਮਲ ਤੌਰ ਪਾਬੰਦੀ ਲਗਾਈ ਹੈ। ਉਨ੍ਹਾਂ ਨਿਰਦੇਸ਼ ਦਿੱਤੇ ਕਿ ਕੈਮਿਸਟ ਵੱਲੋਂ ਦਵਾਈ ਦੇਣ ਸਮੇਂ ਪ੍ਰਿਸਕ੍ਰਿਪਸ਼ਨ ਸਲਿੱਪ 'ਤੇ ਆਪਣੀ ਮੋਹਰ ਲਗਾਈ ਜਾਵੇਗੀ ਅਤੇ ਦਵਾਈ ਦੇਣ ਦੀ ਮਿਤੀ ਦਰਜ ਕੀਤੀ ਜਾਵੇਗੀ। ਜਾਰੀ ਹੁਕਮ ਅਨੁਸਾਰ ਸਿਵਲ ਸਰਜਨ ਫਾਜ਼ਿਲਕਾ ਦੇ ਪੱਤਰ ਉੱਤੇ ਕੀਤੀ&nbs...
ਸਿਹਤ ਵਿਭਾਗ ਫਾਜ਼ਿਲਕਾ ਵੱਲੋਂ ਪਿੰਡ ਆਸਫ਼ ਵਾਲਾ ਵਿਖੇ ਲਗਾਇਆ ਗਿਆ ਮਲੇਰੀਆ ਜਾਗਰੂਕਤਾ ਕੈਂਪ

ਸਿਹਤ ਵਿਭਾਗ ਫਾਜ਼ਿਲਕਾ ਵੱਲੋਂ ਪਿੰਡ ਆਸਫ਼ ਵਾਲਾ ਵਿਖੇ ਲਗਾਇਆ ਗਿਆ ਮਲੇਰੀਆ ਜਾਗਰੂਕਤਾ ਕੈਂਪ

Punjab News
ਫਾਜ਼ਿਲਕਾ 29 ਜੂਨ 2024….. ਸਿਵਲ ਸਰਜਨ ਫਾਜ਼ਿਲਕਾ ਡਾ. ਚੰਦਰ ਸ਼ੇਖਰ ਅਤੇ ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਸੁਨੀਤਾ ਕੰਬੋਜ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਤੇ ਐਸ ਐਮ ਓ ਡਾ. ਪੰਕਜ ਚੌਹਾਨ ਦੀ ਯੋਗ ਅਗਵਾਈ ਹੇਠ ਪਿੰਡ ਆਸਫ਼ ਵਾਲਾ ਵਿਖੇ ਮਲੇਰੀਆ ਜਾਗਰੂਕਤਾ ਕੈਂਪ ਲਗਾਇਆ ਗਿਆ।  ਇਸ ਮੌਕੇ ਐਸ ਆਈ ਵਿਜੇ ਨਾਗਪਾਲ ਨੇ ਇਕੱਠੇ ਹੋਏ ਲੋਕਾਂ ਨੂੰ ਮਲੇਰੀਆ ਬੁਖਾਰ ਦੇ ਲੱਛਣਾਂ ਅਤੇ ਬਚਾਅ ਸਬੰਧੀ ਜਾਣਕਾਰੀ ਦਿੱਤੀ ਤੇ ਲੋਕਾਂ ਨੂੰ ਘਰਾਂ ਅੰਦਰ ਸਾਫ ਪਾਣੀ ਨਾ ਖੜਾ ਹੋਣ ਦੇਣ ਬਾਰੇ ਵੀ ਜਾਗਰੂਕ ਕੀਤਾ। ਉਨ੍ਹਾਂ ਦੱਸਿਆ ਕਿ 0ਇਹ ਮੱਛਰ ਖੜ੍ਹੇ ਸਾਫ  ਅਤੇ&nb...
ਝੋਨੇ ਦੀ ਸਿੱਧੀ ਬਿਜਾਈ ਤਕਨੀਕ ਅਪਣਾਉਣ ਵਾਲੇ ਕਿਸਾਨ 30 ਜੂਨ ਤਕ ਆਨਲਾਈਨ ਪੋਰਟਲ ਤੇ ਨਾਮ ਦਰਜ ਕਰਾਉਣ : ਮੁੱਖ ਖੇਤੀਬਾੜੀ ਅਫ਼ਸਰ

ਝੋਨੇ ਦੀ ਸਿੱਧੀ ਬਿਜਾਈ ਤਕਨੀਕ ਅਪਣਾਉਣ ਵਾਲੇ ਕਿਸਾਨ 30 ਜੂਨ ਤਕ ਆਨਲਾਈਨ ਪੋਰਟਲ ਤੇ ਨਾਮ ਦਰਜ ਕਰਾਉਣ : ਮੁੱਖ ਖੇਤੀਬਾੜੀ ਅਫ਼ਸਰ

Punjab News
ਫ਼ਰੀਦਕੋਟ: 29 ਜੂਨ 2024 (            ) ਝੋਨੇ ਦੀ ਲਵਾਈ ਲਈ ਮਜ਼ਦੂਰਾਂ ਦੀ ਘਾਟ ਅਤੇ ਜ਼ਮੀਨ ਹੇਠਲੇ ਪਾਣੀ ਦੇ ਪੱਧਰ ਨੂੰ ਹੋਰ ਨੀਵਾਂ ਜਾਣ ਤੋਂ ਰੋਕਣ ਨੂੰ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਤਕਨੀਕ ਦੀ ਵਰਤੋਂ ਕਰਨ ਨੂੰ ਪਹਿਲ ਦੇਣੀ ਚਾਹੀਦੀ ਅਤੇ ਇਸ ਤਕਨੀਕ ਨੂੰ ਉਸ਼ਾਹਿਤ ਕਰਨ ਲਈ ਪੰਜਾਬ ਸਰਕਾਰ ਵੱਲੋਂ ਝੋਨੇ/ਬਾਸਮਤੀ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ ਸਨਮਾਨ ਰਾਸ਼ੀ ਵਜੋਂ ਪ੍ਰਤੀ ਹੈਕਟੇਅਰ 3750/- ਰੁਪਏ ਦਿੱਤੇ ਜਾਣਗੇ।  ਬਲਾਕ ਫ਼ਰੀਦਕੋਟ ਦੇ ਵੱਖ ਵੱਖ ਪਿੰਡਾਂ ਦਾ ਦੌਰਾ ਕਰਦਿਆਂ ਪਿੰਡ ਭਾਣਾ ਵਿਚ ਅਗਾਂਹਵਧੂ ਕਿਸਾਨ ਭਜਨ ਸਿੰਘ ਦੇ ਖੇਤਾਂ ਵਿਚ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਡਾ.ਅਮਰੀਕ ਸਿੰਘ ਮੁੱਖ ਖੇਤੀਬਾੜੀ ਅਫ਼ਸਰ  ਨੇ  ਦੱਸਿਆ ਝੋਨੇ ਦੀ ਸਿੱਧੀ ਬਿਜਾਈ ਤਕਨੀਕ ਅਪਣਾਉਣ ਤੋਂ ਪਹਿਲਾਂ ਖੇਤੀ ਮਾਹਿਰਾਂ ਜਾਂ ਇਸ ਤਕਨੀਕ ਦਾ ਤਜਰਬਾ ਰੱਖਦੇ ਕਿਸਾਨਾਂ ਨਾਲ ਸੰਪਰਕ ਕਰ  ਲੈਣਾ ਚਾਹੀਦਾ ਤਾਂ ਜੋਂ ਇਸ ਤਕਨੀਕ ਦੀਆਂ ਬਾਰੀਕੀਆਂ ਦਾ ਪਤਾ ਲਗ ਸਕੇ। ਉਨ੍ਹਾਂ ਕਿਹਾ ਕਿ ਹਰੇਕ ਕਿਸਾਨ ਨੂੰ ਆਪਣੇ ਕੁੱਲ ਮਾਲਕੀ ਰਕਬੇ ਦੇ 10-...
ਫਾਜ਼ਿਲਕਾ ਦੇ ਪਿੰਡ ਅਭੁੰਨ ਦੇ ਅਗਾਂਹਵਧੂ ਕਿਸਾਨ ਦੀ ਸਫਲ ਕਹਾਣੀ

ਫਾਜ਼ਿਲਕਾ ਦੇ ਪਿੰਡ ਅਭੁੰਨ ਦੇ ਅਗਾਂਹਵਧੂ ਕਿਸਾਨ ਦੀ ਸਫਲ ਕਹਾਣੀ

Punjab News
ਫਾਜ਼ਿਲਕਾ 29 ਜੂਨ 2024....         ਫਾਜ਼ਿਲਕਾ ਦੇ ਪਿੰਡ ਅਭੁੰਨ ਦਾ ਅਗਾਂਹਵਧੂ ਕਿਸਾਨ ਸੁਖਦੀਪ ਸਿੰਘ ਨੇ ਝੋਨੇ ਸਿੱਧੀ ਬਿਜਾਈ ਕਰਕੇ ਫਾਜ਼ਿਲਕਾ ਦੇ ਸਭ ਤੋਂ ਮੋਹਰੀ  ਅਗਾਂਹਵਧੂ ਕਿਸਾਨ ਹਨ।     ਦੱਸਣਯੋਗ ਹੈ ਕਿ ਇਸ ਕਿਸਾਨ ਨੇ ਸਾਲ 2013 ਵਿੱਚ ਖੇਤੀਬਾੜੀ ਵਿਭਾਗ ਵੱਲੋਂ ਆਤਮਾ ਸਕੀਮ ਅਧੀਨ ਇਸ ਕਿਸਾਨ ਦੇ ਖੇਤ ਵਿੱਚ ਝੋਨੇ ਦੀ ਸਿੱਧੀ ਬਿਜਾਈ ਦੀ ਪ੍ਰਦਰਸ਼ਨੀ ਵੀ ਲਗਵਾਈ ਗਈ ਸੀ। ਉਸ ਤੋਂ ਲਗਾਤਾਰ ਬਾਅਦ ਇਹ ਝੋਨੇ ਦੀ ਸਿੱਧੀ ਬਿਜਾਈ ਕਰ ਰਿਹਾ ਹੈ ਤੇ ਹੁਣ ਇਹ ਆਪਣੇ 30 ਏਕੜ ਰਕਬੇ ਵਿੱਚ ਝੋਨੇ ਦੀ ਸਿੱਧੀ ਬਿਜਾਈ ਕਰ ਰਿਹਾ ਹੈ। ਇਸ ਤੋਂ ਇਲਾਵਾ ਪਾਣੀ ਦੀ ਬੱਚਤ ਲਈ ਇਸ ਕਿਸਾਨ ਵੱਲੋਂ ਹਰ ਸਾਲ ਘੱਟ ਸਮਾਂ ਅਤੇ ਦਰਮਿਆਨਾ ਸਮਾਂ ਲੈਣ ਵਾਲੀਆਂ ਕਿਸਮਾਂ ਦੀ ਬਿਜਾਈ ਕੀਤੀ ਜਾਂਦੀ ਹੈ।  ਅਗਾਂਹਵਧੂ ਕਿਸਾਨ ਸੁਖਦੀਪ ਸਿੰਘ ਨੇ ਦੱਸਿਆ ਕਿ ਝੋਨੇ ਦੀ ਸਿੱਧੀ ਬਿਜਾਈ ਨਾਲ ਲੇਬਰ ਦੀ ਸਮੱਸਿਆ ਦਾ ਹੱਲ ਹੋ ਜਾਂਦਾ ਹੈ ਪਾਣੀ ਦੀ ਬਚਤ ਹੁੰਦੀ ਹੈ ਖਰਚ ਘੱਟ ਹੁੰਦਾ ਹੈ ਅਤੇ ਝੋਨੇ ਨੂੰ ਲੱਗਣ ਵਾਲੀਆਂ ਬਿਮਾਰੀਆਂ ਘੱਟ ਲੱਗਦੀਆਂ ਹਨ। ਕਿਸਾਨ ਨੇ ਦੱਸਿਆ ਕਿ ...
ਰੋਜ਼ਗਾਰ ਕੈਂਪ ਵਿਚ 113 ਵਿਦਿਆਰਥੀਆਂ ਨੇ ਲਿਆ ਭਾਗ

ਰੋਜ਼ਗਾਰ ਕੈਂਪ ਵਿਚ 113 ਵਿਦਿਆਰਥੀਆਂ ਨੇ ਲਿਆ ਭਾਗ

Punjab News
ਅੰਮ੍ਰਿਤਸਰ 29 ਜੂਨ 2024-- ਪੰਜਾਬ ਸਰਕਾਰ ਦੇ ਘਰ—ਘਰ ਰੋਜ਼ਗਾਰ ਅਤੇ ਕਾਰੋਬਾਰ ਅਧੀਨ ਨੋਜਵਾਨਾਂ ਨੂੰ ਰੋਜ਼ਗਾਰ ਦੇਣ ਅਤੇ ਸਵੈ—ਰੋਜ਼ਗਾਰ ਦੇ ਕਾਬਲ ਬਣਾਉਣ ਲਈ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ—ਕਮ—ਚੇਅਰਮੈਨ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ,ਅੰਮ੍ਰਿਤਸਰ ਸ਼੍ਰੀ ਘਨਸ਼ਾਮ ਥੋਰੀ ਨੇ ਕੀਤਾ। ਇਸ ਬਾਰੇ ਹੋਰ ਜਾਣਕਾਰੀ ਦਿੰਦੇ ਹੋਇਆ ਰੋਜ਼ਗਾਰ ਅਫਸਰ ਸ਼੍ਰੀ ਨਰੇਸ਼ ਕੁਮਾਰ ਨੇ ਦੱਸਿਆ ਕਿ 28 ਜੂਨ 2024 ਨੂੰ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਰਣਜੀਤ ਐਵੇਨਿਊ ਅੰਮ੍ਰਿਤਸਰ ਵਿਖੇ ਰਜਿਸਟਰੇਸ਼ਨ ਕੈਂਪ ਲਗਾਇਆ ਗਿਆ। ਇਸ ਕੈਂਪ ਵਿਚ 113 ਵਿਦਿਆਰਥੀਆਂ ਨੇ ਭਾਗ ਲਿਆ। ਜਿਸ ਦਾ ਮੁੱਖ ੳਦੇਸ਼ ਵਿਦਿਆਰਥੀਆਂ ਨੂੰ ਸਰਕਾਰੀ/ਪ੍ਰਾਈਵੇਟ ਨੋਕਰੀਆਂ ਬਾਰੇ ਜਾਣਕਾਰੀ ਦੇਣਾ ਹੈ। ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ ਰੁਜਗਾਰ ਅਫਸਰ ਸ਼੍ਰੀ ਨਰੇਸ਼ ਕੁਮਾਰ ਨੇ ਵਿਦਿਆਰਥੀਆਂ ਨੂੰ ਰੁਜਗਾਰ ਦਫਤਰ ਦਾ ਵੱਧ ਤੋਂ ਵੱਧ ਲਾਭ ਉਠਾਉਣ ਲਈ ਕਿਹਾ ਉਨ੍ਹਾਂ ਦੱਸਿਆ ਕਿ ਦਫਤਰ ਵਿਖੇ ਪਹੁੰਚ ਕੇ ਕਿਸ ਤਰ੍ਹਾਂ ਸਰਕਾਰੀ ਅਤੇ ਪ੍...
ਅਗਲੇ ਕੁਝ ਦਿਨਾਂ ਤੱਕ ਭਾਰੀ ਮੀਂਹ ਦੀ ਭਵਿੱਖਬਾਣੀ ਨੂੰ ਲੈ ਕੇ ਪ੍ਰਸ਼ਾਸਨ ਅਲਰਟ ‘ਤੇ

ਅਗਲੇ ਕੁਝ ਦਿਨਾਂ ਤੱਕ ਭਾਰੀ ਮੀਂਹ ਦੀ ਭਵਿੱਖਬਾਣੀ ਨੂੰ ਲੈ ਕੇ ਪ੍ਰਸ਼ਾਸਨ ਅਲਰਟ ‘ਤੇ

Punjab News
 ਲੁਧਿਆਣਾ, 29 ਜੂਨ (000) ਅਗਲੇ ਕੁਝ ਦਿਨਾਂ ਵਿੱਚ ਭਾਰੀ ਮੀਂਹ ਦੀ ਸੰਭਾਵਨਾ ਦੇ ਮੱਦੇਨਜ਼ਰ, ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਦੀ ਅਗਵਾਈ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਹੜ੍ਹਾਂ ਦੀ ਸਥਿਤੀ ਵਿੱਚ ਲੋਕਾਂ ਦੀ ਜਾਨ-ਮਾਲ ਦੀ ਸੁਰੱਖਿਆ ਲਈ ਉਪਾਅ ਕਰ ਰਿਹਾ ਹੈ। ਡਿਪਟੀ ਕਮਿਸ਼ਨਰ ਸਾਹਨੀ, ਜੋ ਕਿ ਲੁਧਿਆਣਾ ਦੇ ਨਗਰ ਨਿਗਮ ਕਮਿਸ਼ਨਰ ਵਜੋਂ ਵਾਧੂ ਚਾਰਜ ਵੀ ਸੰਭਾਲ ਰਹੇ ਹਨ, ਨੇ ਅੱਜ ਸਾਰੇ ਉਪ ਮੰਡਲ ਮੈਜਿਸਟ੍ਰੇਟ (ਐਸਡੀਐਮ) ਅਤੇ ਨਗਰ ਨਿਗਮ ਦੇ ਜ਼ੋਨਲ ਕਮਿਸ਼ਨਰਾਂ ਨੂੰ ਸਤਲੁਜ, ਬੁੱਢਾ ਦਰਿਆ ਅਤੇ ਹੋਰ ਡਰੇਨਾਂ ਦੇ ਨਾਲ-ਨਾਲ ਨੀਵੇਂ ਇਲਾਕਿਆਂ ਦਾ ਦੌਰਾ ਕਰਕੇ ਨਿਰੀਖਣ ਕਰਨ ਦੇ ਨਿਰਦੇਸ਼ ਦਿੱਤੇ ਹਨ।   ਉਹਨਾਂ ਕਿਹਾ ਕਿ ਸਾਰੇ ਅਧਿਕਾਰੀ ਆਪਣੇ ਸਟੇਸ਼ਨਾਂ 'ਤੇ ਆਪਣੇ ਫ਼ੋਨ 24 ਘੰਟੇ ਚਾਲੂ ਰੱਖਣਗੇ।  ਉਹਨਾਂ ਅਧਿਕਾਰੀਆਂ ਨੂੰ ਵਲੀਪੁਰ ਕਲਾਂ, ਬੱਲੋਕੇ, ਤਾਜਪੁਰ, ਢੋਕਾ ਮੁਹੱਲਾ, ਸ਼ਿਵਪੁਰੀ, ਮਾਧੋਪੁਰੀ, ਨਿਊ ਕੁੰਦਨਪੁਰੀ, ਗੋਪਾਲ ਨਗਰ ਆਦਿ ਅਹਿਮ ਪੁਆਇੰਟਾਂ ਦਾ ਨਿਰੀਖਣ ਕਰਨ ਦਾ ਕੰਮ ਸੌਂਪਿਆ ਗਿਆ ਹੈ। ਇਸ ਤੋਂ ਇਲਾਵਾ, 1.5 ਲੱਖ ਤੋਂ ਵੱਧ ਬੋਰੀਆਂ ਖਰੀਦੀਆਂ ਜਾ ਚੁੱਕੀਆਂ ਹਨ ਅਤੇ ਸੰਭ...
ਫਰੀਦਕੋਟ ਪੁਲਿਸ ਵੱਲੋਂ ਲੋਕਾਂ ਦੀਆਂ ਸ਼ਿਕਾਇਤਾਂ ਸੁਣਨ ਲਈ 30 ਜੂਨ ਨੂੰ ਲਗਾਇਆ ਜਾਵੇਗਾ ਰਾਹਤ ਕੈਂਪ- ਐਸ.ਐਸ.ਪੀ

ਫਰੀਦਕੋਟ ਪੁਲਿਸ ਵੱਲੋਂ ਲੋਕਾਂ ਦੀਆਂ ਸ਼ਿਕਾਇਤਾਂ ਸੁਣਨ ਲਈ 30 ਜੂਨ ਨੂੰ ਲਗਾਇਆ ਜਾਵੇਗਾ ਰਾਹਤ ਕੈਂਪ- ਐਸ.ਐਸ.ਪੀ

Punjab News
ਫਰੀਦਕੋਟ 29 ਜੂਨ,2024 ਫਰੀਦਕੋਟ ਪੁਲਿਸ ਵੱਲੋਂ ਮਿਤੀ 30.06.2024 ਨੂੰ ਸਵੇਰੇ 10:00 ਵਜੇ ਲੋਕਾਂ ਦੀਆਂ ਸ਼ਿਕਾਇਤਾਂ ਸੁਣਨ ਲਈ ਰਾਹਤ ਕੈਂਪ ਥਾਣਾ ਸਿਟੀ ਫਰੀਦਕੋਟ ਵਿਖੇ ਲਗਾਇਆ ਜਾ ਰਿਹਾ ਹੈ। ਇਹ ਜਾਣਕਾਰੀ ਐਸ.ਐਸ.ਪੀ. ਸ. ਹਰਜੀਤ ਸਿੰਘ ਨੇ ਦਿੱਤੀ । ਉਨ੍ਹਾਂ ਦੱਸਿਆ ਕਿ ਇਸ ਕੈਂਪ ਵਿੱਚ  ਲੋਕਾਂ ਦੀਆਂ ਸ਼ਿਕਾਇਤਾਂ ਦਾ ਮੌਕੇ ਤੇ ਹੀ ਨਿਪਟਾਰਾ ਕਰਵਾਇਆ ਜਾਵੇਗਾ। ਉਨ੍ਹਾਂ ਲੋਕਾਂ ਨੂੰ ਇਸ ਕੈਂਪ ਦਾ ਵੱਧ ਤੋਂ ਵੱਧ ਲਾਹਾ ਲੈਣ ਦੀ ਅਪੀਲ ਕੀਤੀ। ਉਨ੍ਹਾਂ ਦੱਸਿਆ ਕਿ ਵਧੇਰੇ ਜਾਣਕਾਰੀ ਲਈ ਡੀ.ਐਸ.ਪੀ ਫਰੀਦਕੋਟ (75270-17006) ਮੁੱਖ ਅਫਸਰ ਥਾਣਾ ਸਿਟੀ ਫਰੀਦਕੋਟ (75270-17021) ਮੁੱਖ ਅਫਸਰ ਥਾਣਾ ਸਦਰ ਫਰੀਦਕੋਟ(75270-17022) ਮੁੱਖ ਅਫਸਰ ਥਾਣਾ ਸਾਦਿਕ (75270-17023) ਦੇ ਮੋਬਾਇਲ ਨੰਬਰਾਂ ਤੇ ਸੰਪਰਕ ਕੀਤਾ ਜਾ ਸਕਦਾ ਹੈ।...
ਕਿਸਾਨਾਂ ਨੂੰ ਰਵਾਇਤੀ ਫ਼ਸਲੀ ਚੱਕਰ ‘ਚੋਂ ਕੱਢਣ ਲਈ ਚੇਤਨ ਸਿੰਘ ਜੌੜਾਮਾਜਰਾ ਦੀ ਅਗਵਾਈ ਹੇਠ ਅਗਾਂਹਵਧੂ ਕਿਸਾਨਾਂ ਵੱਲੋਂ ਜੰਮੂ-ਕਸ਼ਮੀਰ ਦਾ ਦੌਰਾ

ਕਿਸਾਨਾਂ ਨੂੰ ਰਵਾਇਤੀ ਫ਼ਸਲੀ ਚੱਕਰ ‘ਚੋਂ ਕੱਢਣ ਲਈ ਚੇਤਨ ਸਿੰਘ ਜੌੜਾਮਾਜਰਾ ਦੀ ਅਗਵਾਈ ਹੇਠ ਅਗਾਂਹਵਧੂ ਕਿਸਾਨਾਂ ਵੱਲੋਂ ਜੰਮੂ-ਕਸ਼ਮੀਰ ਦਾ ਦੌਰਾ

Punjab News
ਚੰਡੀਗੜ੍ਹ, 29 ਜੂਨ:ਪੰਜਾਬ ਦੇ ਸ਼ਿਵਾਲਿਕ ਫੁੱਟ ਹਿੱਲਜ਼ ਅਤੇ ਕੰਢੀ ਪੱਟੀ ਲਈ ਸੰਭਾਵਤ ਫਲ ਤੇ ਫੁੱਲ, ਰੇਸ਼ਮ ਦੇ ਉਤਪਾਦਨ ਲਈ ਮਲਬਰੀ ਦੀਆਂ ਕਿਸਮਾਂ ਅਤੇ ਨਵੀਆਂ ਤਕਨੀਕਾਂ ਲਾਗੂ ਕਰਨ ਦੇ ਮਕਸਦ ਨਾਲ ਬਾਗ਼ਬਾਨੀ ਮੰਤਰੀ ਸ. ਚੇਤਨ ਸਿੰਘ ਜੌੜਾਮਾਜਰਾ ਦੀ ਅਗਵਾਈ ਹੇਠ ਸੂਬੇ ਦੇ ਅਗਾਂਹਵਧੂ ਕਿਸਾਨਾਂ ਨੇ ਜੰਮੂ-ਕਸ਼ਮੀਰ ਦਾ ਪੰਜ ਦਿਨਾ ਐਕਸਪੋਜ਼ਰ ਦੌਰਾ ਕੀਤਾ।ਕੈਬਨਿਟ ਮੰਤਰੀ ਅਤੇ ਕਿਸਾਨਾਂ ਵੱਲੋਂ ਬਾਗ਼ਬਾਨੀ ਨਾਲ ਸਬੰਧਤ ਸੈਂਟਰ ਆਫ਼ ਐਕਸੀਲੈਂਸ ਫ਼ਾਰ ਫਰੂਟਜ਼ (ਜ਼ਵੂਰਾ, ਸ੍ਰੀਨਗਰ), ਸ਼ੇਰ-ਏ-ਕਸ਼ਮੀਰ ਯੂਨੀਵਰਸਿਟੀ ਆਫ਼ ਐਗਰੀਕਲਚਰ ਸਾਇੰਸ ਅਤੇ ਟੈਕਨਾਲੌਜੀ (ਕਸ਼ਮੀਰ), ਸੈਫ਼ਰਨ ਪਾਰਕ (ਦੁੱਸੂ, ਪੁਲਵਾਮਾ), ਸੈਂਟਰਲ ਇੰਸਟੀਚਿਊਟ ਫ਼ਾਰ ਟੈਂਪਰੇਟ ਹੌਰਟੀਕਲਚਰ, ਮਾਡਲ ਹਾਈਡੈਂਸਟੀ ਐਪਲ ਓਰਚਰਡ (ਸ੍ਰੀਨਗਰ), ਆਲੂ ਫ਼ਾਰਮ (ਗੁਲਮਾਰਗ), ਇੰਡਸਟਰੀਅਲ ਗਰੋਥ ਸੈਂਟਰ (ਲਾਸੀਪੋਰਾ) ਅਤੇ ਰੇਸ਼ਮ ਸਬੰਧੀ ਸੈਂਟਰਲ ਸੈਰੀਕਲਚਰ ਰਿਸਰਚ ਐਂਡ ਟ੍ਰੇਨਿੰਗ ਇੰਸਟੀਚਿਊਟ - ਕੇਂਦਰੀ ਰੇਸ਼ਮ ਬੋਰਡ (ਪਾਮਪੋਰ) ਦਾ ਦੌਰਾ ਕਰਦਿਆਂ ਵੰਨ-ਸੁਵੰਨੀ ਜਾਣਕਾਰੀ ਇਕੱਤਰ ਕੀਤੀ ਗਈ।ਬਾਗ਼ਬਾਨੀ ਵਿਭਾਗ ਸ੍ਰੀਨਗਰ (ਜੰਮੂ ਅਤੇ ਕਸ਼ਮੀਰ) ਵਲੋਂ ਪੰਜਾਬ ਨ...
ਬਿਹਤਰ ਸਿਹਤ ਸੇਵਾਵਾਂ ਦੇਣ ਲਈ 108 ਐਂਬੂਲੈਂਸ ਦੇ 2 ਮੁਲਾਜ਼ਮਾਂ ਦਾ ਸਨਮਾਨ

ਬਿਹਤਰ ਸਿਹਤ ਸੇਵਾਵਾਂ ਦੇਣ ਲਈ 108 ਐਂਬੂਲੈਂਸ ਦੇ 2 ਮੁਲਾਜ਼ਮਾਂ ਦਾ ਸਨਮਾਨ

Punjab News
ਫਾਜ਼ਿਲਕਾ 28 ਜੂਨਸੜਕ ਹਾਦਸਿਆਂ ਅਤੇ ਐਮਰਜੈਂਸੀ ਦੌਰਾਨ ਮਰੀਜ਼ਾਂ ਨੂੰ ਸਿਹਤ ਸਹੂਲਤਾਂ ਦੇਣ ਲਈ ਜ਼ਿਲ੍ਹੇ ਵਿੱਚ ਚੱਲ ਰਹੀ 108 ਐਂਬੂਲੈਂਸ ਸੇਵਾ ਵਿੱਚ ਬਿਹਤਰ ਸੇਵਾਵਾਂ ਦੇਣ ਵਾਲੇ ਦੋ ਮੁਲਾਜ਼ਮਾਂ ਦਾ ਸਿਵਲ ਸਰਜਨ ਦਫ਼ਤਰ ਵਿਖੇ ਸਨਮਾਨ ਕੀਤਾ ਗਿਆ। ਜ਼ਿਲ੍ਹਾ ਟੀ.ਬੀ ਅਫ਼ਸਰ ਡਾ: ਨੀਲੂ ਚੁੱਘ ਅਤੇ 108 ਕਲੱਸਟਰ ਆਗੂ ਰਿਸ਼ੀ ਸੂਦ, ਆਪ੍ਰੇਸ਼ਨ ਹੈੱਡ ਪੰਕਜ ਸ਼ਰਮਾ ਨੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ।ਇਸ ਸਬੰਧੀ ਜਾਣਕਾਰੀ ਦਿੰਦਿਆਂ ਰਿਸ਼ੀ ਸੂਦ ਨੇ ਦੱਸਿਆ ਕਿ ਵਧੀਆ ਕਾਰਗੁਜ਼ਾਰੀ ਵਾਲੇ ਕਰਮਚਾਰੀ ਨੂੰ ਸਨਮਾਨਿਤ ਕੀਤਾ ਜਾਂਦਾ ਹੈ ਜਿਸ ਵਿੱਚ ਇਸ ਵਾਰ ਈ.ਐਮ.ਟੀ.ਸੁਧੀਰ ਕੁਮਾਰ ਅਤੇ ਪਾਇਲਟ ਜੋਗਿੰਦਰ ਸਿੰਘ ਦੀ ਚੋਣ ਕੀਤੀ ਗਈ ਹੈ। ਇਸ ਤੋਂ ਇਲਾਵਾ ਸਟਾਫ ਦੀ ਚੋਣ ਮਰੀਜ਼ਾਂ ਨਾਲ ਉਨ੍ਹਾਂ ਦੇ ਵਿਵਹਾਰ ਅਤੇ ਉਨ੍ਹਾਂ ਦੇ ਫੀਡਬੈਕ ਦੇ ਆਧਾਰ 'ਤੇ ਕੀਤੀ ਜਾਂਦੀ ਹੈ।ਦੱਸਣਯੋਗ ਹੈ ਕਿ ਜ਼ਿਲ੍ਹੇ ਵਿੱਚ ਕੁੱਲ 12 ਐਂਬੂਲੈਂਸਾਂ ਹਨ ਅਤੇ ਹਰ ਮਹੀਨੇ 550 ਦੇ ਕਰੀਬ ਮਰੀਜ਼ ਸਰਕਾਰੀ ਹਸਪਤਾਲ ਵਿੱਚ ਸ਼ਿਫਟ ਹੁੰਦੇ ਹਨ। ਜਿਸ ਵਿੱਚ ਕੁੱਲ 52 ਮੁਲਾਜ਼ਮਾਂ ਦਾ ਸਟਾਫ ਹਨ। ਫਰਿਸ਼ਤੇ ਸਕੀਮ ਤਹਿਤ 108 ਐਂਬੂਲੈਂਸ ਬਹੁਤ ਵਧੀਆ ਕੰਮ ਕ...
ਸਿਹਤ ਵਿਭਾਗ ਦੀਆਂ ਟੀਮਾਂ ਨੇ ਵੱਖ-ਵੱਖ ਪਿੰਡਾਂ ਵਿੱਚ ਲੋਕਾਂ ਨੂੰ ਮਲੇਰੀਆ ਸਬੰਧੀ ਜਾਗਰੂਕ ਕੀਤਾ

ਸਿਹਤ ਵਿਭਾਗ ਦੀਆਂ ਟੀਮਾਂ ਨੇ ਵੱਖ-ਵੱਖ ਪਿੰਡਾਂ ਵਿੱਚ ਲੋਕਾਂ ਨੂੰ ਮਲੇਰੀਆ ਸਬੰਧੀ ਜਾਗਰੂਕ ਕੀਤਾ

Punjab News
ਫਾਜ਼ਿਲਕਾ, 28 ਜੂਨ ਫਾਜ਼ਿਲਕਾ ਦੇ ਸਿਵਲ ਸਰਜਨ ਡਾ: ਚੰਦਰ ਸ਼ੇਖਰ ਦੀਆਂ ਹਦਾਇਤਾਂ ਅਨੁਸਾਰ ਸੀ.ਐੱਚ.ਸੀ.ਖੋਈ ਖੇੜਾ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ: ਵਿਕਾਸ ਗਾਂਧੀ ਅਤੇ ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਸੁਨੀਤਾ ਦੀ ਅਗਵਾਈ ਹੇਠ ਸਮੂਹ ਸੈਕਟਰ ਹੈਲਥ ਸੁਪਰਵਾਈਜ਼ਰ, ਨੈਸ਼ਨਲ ਵੈਕਟਰ ਬੋਰਨ ਡਿਜ਼ੀਜ਼ ਕੰਟਰੋਲ ਪ੍ਰੋਗਰਾਮ ਤਹਿਤ ਜੂਨ ਮਹੀਨੇ ਵਿੱਚ ਵੱਖ-ਵੱਖ ਪਿੰਡਾਂ ਵਿੱਚ ਮਲੇਰੀਆ ਜਾਗਰੂਕਤਾ ਸੈਮੀਨਾਰ ਕਰਵਾਏ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਾਕ ਮਾਸ ਮੀਡੀਆ ਇੰਚਾਰਜ ਸੁਸ਼ੀਲ ਕੁਮਾਰ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਜੂਨ ਮਹੀਨਾ ਐਂਟੀ ਮਲੇਰੀਆ ਮਹੀਨੇ ਵਜੋਂ ਮਨਾਇਆ ਜਾਂਦਾ ਹੈ। ਇਸ ਮਹੀਨੇ ਵਿੱਚ ਸਿਹਤ ਵਿਭਾਗ ਦੇ ਕਰਮਚਾਰੀ ਸਾਰੇ ਪਿੰਡਾਂ ਵਿੱਚ ਜਾ ਕੇ ਲੋਕਾਂ ਨੂੰ ਮਲੇਰੀਆ ਬੁਖਾਰ ਬਾਰੇ ਜਾਗਰੂਕ ਕਰਨ ਦੇ ਨਾਲ-ਨਾਲ ਇਸ ਦੀ ਰੋਕਥਾਮ ਬਾਰੇ ਵੀ ਜਾਗਰੂਕ ਕਰਦੇ ਹਨ। ਇਸ ਮੌਕੇ ਸਿਹਤ ਕਰਮਚਾਰੀਆਂ ਨੇ ਹਾਜ਼ਰ ਲੋਕਾਂ ਨੂੰ ਮਲੇਰੀਆ ਸਬੰਧੀ ਜਾਗਰੂਕ ਕੀਤਾ ਅਤੇ ਇਲਾਕਾ ਨਿਵਾਸੀਆਂ ਨੂੰ ਮੱਛਰਾਂ ਤੋਂ ਬਚਣ ਦੇ ਵੱਖ-ਵੱਖ ਉਪਰਾਲਿਆਂ ਬਾਰੇ ਜਾਣੂ ਕਰਵਾਇਆ | ਉਨ੍ਹਾਂ ਨੂੰ ਆਪਣੇ ਆਲੇ-ਦੁ...