Monday, May 18Malwa News
Shadow

Punjab News

ਪ੍ਰਸ਼ਾਸਨ ਅਤੇ ਥਿੰਕ ਗੈਸ ਵੱਲੋਂ ਪਿੰਡ ਲਲਤੋਂ ‘ਚ ਲੈਵਲ-3 ਮੌਕ ਡਰਿੱਲ ਦਾ ਸਫਲ ਆਯੋਜਨ

ਪ੍ਰਸ਼ਾਸਨ ਅਤੇ ਥਿੰਕ ਗੈਸ ਵੱਲੋਂ ਪਿੰਡ ਲਲਤੋਂ ‘ਚ ਲੈਵਲ-3 ਮੌਕ ਡਰਿੱਲ ਦਾ ਸਫਲ ਆਯੋਜਨ

Punjab News
ਲੁਧਿਆਣਾ, 5 ਜੁਲਾਈ (000) - ਜ਼ਿਲ੍ਹਾ ਪ੍ਰਸ਼ਾਸਨ ਅਤੇ ਥਿੰਕ ਗੈਸ ਵੱਲੋਂ ਪਿੰਡ ਲਲਤੋਂ ਵਿਖੇ ਲੈਵਲ-3 ਮੌਕ ਡਰਿੱਲ ਨੂੰ ਸਫਲਤਾਪੂਰਵਕ ਆਯੋਜਨ ਕੀਤਾ ਗਿਆ। ਇਹ ਚਾਰਜ ਪਾਈਪਲਾਈਨ 'ਤੇ ਕਿਸੇ ਤੀਜੀ ਧਿਰ ਦੁਆਰਾ ਖੁਦਾਈ ਦੌਰਾਨ ਗੈਸ ਲੀਕ ਦੇ ਨਤੀਜੇ ਵਜੋਂ ਇੱਕ ਵੱਡੀ ਅੱਗ ਨੂੰ ਦਰਸਾਉਂਦਾ ਇੱਕ ਕਾਲਪਨਿਕ ਦ੍ਰਿਸ਼ ਬਣਾਇਆ ਗਿਆ ਸੀ।ਥਿੰਕ ਗੈਸ ਟੀਮ ਨੇ ਕੰਟਰੋਲ ਰੂਮ, ਐਚ.ਐਸ.ਐਸ.ਈ. ਅਤੇ ਆਪਸੀ ਸਹਾਇਤਾ ਟੀਮਾਂ ਸਮੇਤ ਦਫ਼ਤਰ ਡਿਪਟੀ ਕਮਿਸ਼ਨਰ, ਪੰਜਾਬ ਪੁਲਿਸ, ਪੀ.ਡਬਲਯੂ.ਡੀ., ਫਾਇਰ ਵਿਭਾਗ, ਸੀ.ਐਮ.ਓ, ਖੁਰਾਕ ਅਤੇ ਸਿਵਲ ਸਪਲਾਈ, ਐਨ.ਡੀ.ਆਰ.ਐਫ. ਅਤੇ ਗੇਲ ਨਾਲ ਤਾਲਮੇਲ ਕਰਕੇ ਤੇਜ਼ੀ ਨਾਲ ਕੰਮ ਕੀਤਾ। ਮੌਕ ਡ੍ਰਿਲ ਤੋਂ ਬਾਅਦ, ਵਧੀਆ ਅਭਿਆਸਾਂ, ਪ੍ਰਾਪਤ ਜਾਣਕਾਰੀਆਂ ਅਤੇ ਭਵਿੱਖ ਲਈ ਬਿਹਤਰ ਢੰਗ ਨਾਲ ਤਿਆਰ ਹੋਣ ਲਈ ਸਿੱਖੇ ਗਏ ਪਾਠਾਂ ਦਾ ਵਿਸ਼ਲੇਸ਼ਣ ਕਰਨ ਲਈ ਇੱਕ ਰਸਮੀ ਡੀਬਰੀਫਿੰਗ ਸੈਸ਼ਨ ਆਯੋਜਿਤ ਕੀਤਾ ਗਿਆ।ਇਹ ਡ੍ਰਿਲ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ, ਐਸ.ਡੀ.ਐਮ. ਦੀਪਕ ਭਾਟੀਆ ਅਤੇ ਥਿੰਕ ਗੈਸ ਟੀਮ ਦੇ ਹੋਰ ਸੀਨੀਅਰ ਮੈਂਬਰਾਂ ਦੀ ਯੋਗ ਅਗਵਾਈ ਹੇਠ ਕਰਵਾਈ ਗਈ।ਐਸ.ਡੀ.ਐਮ. ਦੀਪਕ ਭਾਟੀਆ ਨੇ ਥਿੰਕ ਗੈਸ ਟੀਮ ਨ...
ਸੰਕਲਪ” ਮੁਹਿੰਮ ਅਧੀਨ ਬੀ.ਐਨ.ਐਸ. (ਭਾਰਤੀ ਨਿਆਂ ਸੰਹਿਤਾ) ਸਬੰਧੀ ਜਾਗਰੂਕਤਾ ਕੈਂਪ

ਸੰਕਲਪ” ਮੁਹਿੰਮ ਅਧੀਨ ਬੀ.ਐਨ.ਐਸ. (ਭਾਰਤੀ ਨਿਆਂ ਸੰਹਿਤਾ) ਸਬੰਧੀ ਜਾਗਰੂਕਤਾ ਕੈਂਪ

Punjab News
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 05 ਜੁਲਾਈ, 2024: ‘ਹਬ ਫਾਰ ਇੰਮਾਵਰਮੈਂਟ ਆਫ ਵੂਮੈਨ’ ਦੇ ਤਹਿਤ ਭਾਰਤ ਸਰਕਾਰ, ਇਸਤਰੀ ਤੇ ਬਾਲ ਵਿਕਾਸ ਮੰਤਰਾਲਾ, ਨਵੀਂ ਦਿੱਲੀ ਵੱਲੋਂ ਔਰਤਾਂ ’ਤੇੇ ਕੇਂਦਰਿਤ ਮੁੱਦਿਆਂ ’ਤੇ ਜਾਗਰੂਕਤਾ ਪਹੁੰਚਾਉਣ ਲਈ 100 ਦਿਨਾਂ ਜਾਗਰੂਕਤਾ ਅਭਿਆਨ ਸ਼ੁਰੂ ਕੀਤਾ ਗਿਆ ਹੈ, ਜੋ ਕਿ ਪੂਰੇ ਭਾਰਤ ਵਿਚ 21 ਜੂਨ ਤੋ 4 ਅਕਤੂਬਰ, 2024 ਤੱਕ ਚਲਾਇਆ ਜਾ ਰਿਹਾ ਹੈ।ਇਸ 100 ਦਿਨਾਂ ਜਾਗਰੂਕਤਾ ਅਭਿਆਨ ਤਹਿਤ ਸ੍ਰੀਮਤੀ ਸ਼ੇਨਾ ਅਗਰਵਾਲ (ਆਈ.ਏ.ਐਸ), ਡਾਇਰੈਕਟਰ, ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ, ਪੰਜਾਬ  ਦੀ ਅਗਵਾਈ ਹੇਠ ਅੱਜ ਤੀਸਰੇ ਹਫ਼ਤੇ ਤਹਿਤ ਦਫ਼ਤਰ ਜ਼ਿਲ੍ਹਾ ਪ੍ਰੋਗਰਾਮ ਅਫਸਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵੱਲੋਂ ਸਰਕਾਰੀ ਸਕੂਲ 3-ਬੀ 1, ਸਖੀ-ਵਨ ਸਟਾਪ ਸੈਂਟਰ ਅਤੇ ਜ਼ਿਲ੍ਹੇ ਅਧੀਨ ਆਉਂਦੇ ਬਲਾਕਾਂ ਵਿਖੇ ਜ਼ਿਲ੍ਹਾ ਲੀਗਲ ਸਰਵਿਸ ਅਥਾਰਿਟੀ ਵਲੋਂ ਤੈਨਾਤ ਨੋਡਲ ਅਫ਼ਸਰ ਐਡਵੋਕੇਟ ਸ੍ਰੀਮਤੀ ਆਰਤੀ ਸ਼ਰਮਾ, ਵੱਲੋਂ ਬੀ.ਐਨ.ਐਸ. (ਭਾਰਤੀ ਨਿਆਂ ਸੰਹਿਤਾ) ਐਕਟ ਅਤੇ ਕਾਨੂੰਨਾਂ ਵਿੱਚ ਆਈਆਂ ਤਬਦੀਲੀਆਂ ਬਾਰੇ ਆਂਗਣਵਾੜੀ ਵਰਕਰਾਂ, ਸੁਪਰਵਾਈਜ਼ਰਾਂ, ਸਖੀ- ਵਨ ਸਟਾਪ ਸੈ...
ਬਰਸਾਤ ਦੇ ਮੌਸਮ ਦੌਰਾਨ ਸਕੂਲਾਂ ਵਿੱਚ ਪੌਦੇ ਲਗਾਉਣ ਸਬੰਧੀ ਐਜੂਸੈਟ ਰਾਹੀਂ ਵਿਸ਼ੇਸ਼ ਪ੍ਰੇਰਨਾ ਲੈਕਚਰ

ਬਰਸਾਤ ਦੇ ਮੌਸਮ ਦੌਰਾਨ ਸਕੂਲਾਂ ਵਿੱਚ ਪੌਦੇ ਲਗਾਉਣ ਸਬੰਧੀ ਐਜੂਸੈਟ ਰਾਹੀਂ ਵਿਸ਼ੇਸ਼ ਪ੍ਰੇਰਨਾ ਲੈਕਚਰ

Punjab News
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 5 ਜੁਲਾਈ, 2024:ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਦੀ ਰਹਿਨੁਮਾਈ ਹੇਠ ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਪੰਜਾਬ ਦੇ ਸਹਿਯੋਗ ਨਾਲ ਪੰਜਾਬ ਦੇ ਸਕੂਲਾਂ ਵਿੱਚ ਰੁੱਖ ਲਗਾਉਣ ਦੀ ਮੁਹਿੰਮ ਤਹਿਤ 389438 ਬੂਟੇ ਲਗਾਏ ਜਾਣੇ ਹਨ, ਜਿਸ ਦੀ ਤਿਆਰੀ ਵੱਜੋਂ ਕਲ੍ਹ ਐਜੂਸੈਟ ਰਾਹੀਂ ਵਿਸ਼ੇਸ਼ ਪ੍ਰੇਰਣਾ ਲੈਕਚਰ ਦਾ ਪ੍ਰਸਾਰਣ ਕੀਤਾ ਗਿਆ।ਸ੍ਰੀ ਕੇ ਕੇ ਯਾਦਵ ਆਈ ਏ ਐਸ ਸਕੱਤਰ ਸਕੂਲ ਸਿੱਖਿਆ ਅਤੇ ਸ਼੍ਰੀ ਚਰਚਿਲ ਕੁਮਾਰ ਵਿਸ਼ੇਸ਼ ਸਕੱਤਰ ਸਕੂਲ ਸਿੱਖਿਆ ਵੱਲੋਂ ਉਲੀਕੇ ਪ੍ਰੋਗਰਾਮ ਤਹਿਤ ਡਵੀਜ਼ਨਲ (ਮੰਡਲ) ਜੰਗਲਾਤ ਅਧਿਕਾਰੀ ਕੰਵਰਦੀਪ ਸਿੰਘ ਆਈ ਐਫ਼ ਐਸ ਅਤੇ ਪਰਮਜੀਤ ਸਿੰਘ, ਡਾਇਰੈਕਟਰ, ਸੈਕਡਰੀ ਸਕੂਲ ਸਿੱਖਿਆ ਵੱਲੋਂ ਸਰਕਾਰੀ ਸਕੂਲ ਦੇ ਸਮੂਹ ਮੁਖੀਆਂ ਅਤੇ ਵਿਦਿਆਰਥੀਆਂ ਨੂੰ ਸੰਬੋਧਿਤ ਕਰਦੇ ਹੋਏ ਦੱਸਿਆ ਗਿਆ ਕਿ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਹਰਾ ਭਰਾ ਬਣਾਉਣ ਲਈ ਸਾਰੇ ਸਕੂਲਾਂ ਵਿੱਚ ਰੁੱਖ ਲਗਾਉਣ ਦੇ ਮੁਹਿੰਮ ਦੀ ਸ਼ੁਰੂਆਤ...
ਪੰਜਾਬ ਦੇ ਮੁੱਖ ਚੋਣ ਅਧਿਕਾਰੀ ਵੱਲੋਂ ਜਲੰਧਰ ਦੇ ਡਿਪਟੀ ਕਮਿਸ਼ਨਰ, ਪੁਲਿਸ ਕਮਿਸ਼ਨਰ ਅਤੇ ਐੱਸਐੱਸਪੀ ਨਾਲ ਚੋਣ ਤਿਆਰੀਆਂ ਨੂੰ ਲੈ ਕੇ ਮੀਟਿੰਗ

ਪੰਜਾਬ ਦੇ ਮੁੱਖ ਚੋਣ ਅਧਿਕਾਰੀ ਵੱਲੋਂ ਜਲੰਧਰ ਦੇ ਡਿਪਟੀ ਕਮਿਸ਼ਨਰ, ਪੁਲਿਸ ਕਮਿਸ਼ਨਰ ਅਤੇ ਐੱਸਐੱਸਪੀ ਨਾਲ ਚੋਣ ਤਿਆਰੀਆਂ ਨੂੰ ਲੈ ਕੇ ਮੀਟਿੰਗ

Punjab News
ਚੰਡੀਗੜ੍ਹ, 5 ਜੁਲਾਈ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਸ਼ੁੱਕਰਵਾਰ ਨੂੰ ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਬਾਬਤ ਜਲੰਧਰ ਦੇ ਡਿਪਟੀ ਕਮਿਸ਼ਨਰ, ਪੁਲਿਸ ਕਮਿਸ਼ਨਰ ਅਤੇ ਐਸਐਸਪੀ ਨਾਲ ਮੀਟਿੰਗ ਕੀਤੀ। ਵੀਡੀਓ ਕਾਨਫਰੰਸਿੰਗ ਜ਼ਰੀਏ ਹੋਈ ਮੀਟਿੰਗ ਦੌਰਾਨ ਸਿਬਿਨ ਸੀ ਨੇ ਅਧਿਕਾਰੀਆਂ ਨੂੰ ਵੋਟਿੰਗ ਲਈ ਲੋੜੀਂਦੇ ਪ੍ਰਬੰਧ ਪੂਰੀ ਤਰ੍ਹਾਂ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ ਤਾਂ ਜੋ ਸੁਤੰਤਰ, ਨਿਰਪੱਖ ਅਤੇ ਸ਼ਾਂਤਮਈ ਤਰੀਕੇ ਨਾਲ ਚੋਣ ਨੂੰ ਨੇਪਰੇ ਚਾੜ੍ਹਿਆ ਜਾ ਸਕੇ। ਮੁੱਖ ਚੋਣ ਅਧਿਕਾਰੀ ਨੇ ਡਿਪਟੀ ਕਮਿਸ਼ਨਰ ਨੂੰ ਪੋਲਿੰਗ ਸਟੇਸ਼ਨਾਂ 'ਤੇ ਵਾਟਰ ਕੂਲਰ, ਪੱਖੇ, ਬੈਠਣ ਲਈ ਢੁਕਵੀਂ ਥਾਂ, ਪਖਾਨਿਆਂ ਅਤੇ ਸ਼ੈੱਡਾਂ ਦਾ ਪ੍ਰਬੰਧ ਕਰਨ ਲਈ ਕਿਹਾ ਤਾਂ ਜੋ ਵੋਟਰਾਂ ਨੂੰ ਕੋਈ ਦਿੱਕਤ ਦਰਪੇਸ਼ ਨਾ ਆਵੇ। ਉਨ੍ਹਾਂ ਅਧਿਕਾਰੀਆਂ ਨੂੰ  ਬਿਰਧਾਂ ਅਤੇ ਗਰਭਵਤੀ ਔਰਤਾਂ ਲਈ ਵੱਖਰੀਆਂ ਕਤਾਰਾਂ ਅਤੇ ਸਰੀਰਕ ਤੌਰ ਉੱਤੇ ਅਪਹਾਜ ਵੋਟਰਾਂ ਲਈ ਹਰੇਕ ਪੋਲਿੰਗ ਸਟੇਸ਼ਨ 'ਤੇ ਰੈਂਪ ਤੇ ਵੀਲਚੇਅਰ ਦੀ ਉਪਲੱਬਧਤਾ ਨੂੰ ਯਕੀਨੀ ਬਣਾਉਣ ਲਈ ਕਿਹਾ। ਉਨ੍ਹਾਂ ਅੱਗੇ ਕਿਹਾ ਕਿ ਜੇਕਰ ਵੋਟਿੰਗ ਲਈ ਕਤਾਰ ਲੰਬੀ...
ਵਧੀਕ ਡਿਪਟੀ ਕਮਿਸ਼ਨਰ ਅਨਮੋਲ ਸਿੰਘ ਧਾਲੀਵਾਲ ਵੱਲੋਂ ਬਿਰਧ ਆਸ਼ਰਮਾਂ ਦਾ ਸੋਸ਼ਲ ਆਡਿਟ ਕਰਨ ਦੇ ਹੁਕਮ ਜਾਰੀ

ਵਧੀਕ ਡਿਪਟੀ ਕਮਿਸ਼ਨਰ ਅਨਮੋਲ ਸਿੰਘ ਧਾਲੀਵਾਲ ਵੱਲੋਂ ਬਿਰਧ ਆਸ਼ਰਮਾਂ ਦਾ ਸੋਸ਼ਲ ਆਡਿਟ ਕਰਨ ਦੇ ਹੁਕਮ ਜਾਰੀ

Punjab News
ਲੁਧਿਆਣਾ, 5 ਜੁਲਾਈ (000) - ਵਧੀਕ ਡਿਪਟੀ ਕਮਿਸ਼ਨਰ (ਜ) ਅਨਮੋਲ ਸਿੰਘ ਧਾਲੀਵਾਲ ਨੇ ਲੁਧਿਆਣਾ ਦੀ ਹਦੂਦ ਅੰਦਰ ਆਉਂਦੇ ਸਾਰੇ ਬਿਰਧ ਆਸ਼ਰਮਾਂ ਦਾ ਸੋਸ਼ਲ ਆਡਿਟ ਕਰਨ ਦੇ ਹੁਕਮ ਜਾਰੀ ਕੀਤੇ ਹਨ। ਉਨ੍ਹਾਂ ਟਰਾਂਸਪੋਰਟ ਵਿਭਾਗ/ਰੋਡਵੇਜ਼/ਪੀ.ਆਰ.ਟੀ.ਸੀ. ਦੇ ਸਥਾਨਕ ਅਧਿਕਾਰੀਆਂ ਨੂੰ ਵੀ ਹਦਾਇਤ ਕੀਤੀ ਕਿ ਉਹ ਸਰਕਾਰੀ ਬੱਸਾਂ ਵਿੱਚ ਨੇਤਰਹੀਣਾਂ ਦੇ ਸਹਿਯੋਗੀਆਂ ਲਈ ਮੁਫ਼ਤ ਬੱਸ ਸਫ਼ਰ ਯਕੀਨੀ ਬਣਾਉਣ। ਸਮਾਜਿਕ ਆਡਿਟ 30 ਸਤੰਬਰ, 2024 ਤੱਕ ਮੁਕੰਮਲ ਹੋ ਜਾਵੇਗਾ ਅਤੇ ਅਗਲੀ ਤਿਮਾਹੀ ਮੀਟਿੰਗ ਵਿੱਚ ਇਸਦੀ ਸਮੀਖਿਆ ਕੀਤੀ ਜਾਵੇਗੀ। ਦਿਵਿਆਂਗ ਵਿਅਕਤੀਆਂ ਦੇ ਸਸ਼ਕਤੀਕਰਨ, ਅੰਗਹੀਣ ਵਿਅਕਤੀਆਂ ਦੇ ਅਧਿਕਾਰ ਐਕਟ, 2016 ਅਤੇ ਸੀਨੀਅਰ ਸਿਟੀਜ਼ਨ ਦੀ ਭਲਾਈ ਅਤੇ ਰੱਖ-ਰਖਾਅ ਐਕਟ 2007 ਦੇ ਉਪਬੰਧਾਂ ਨੂੰ ਲਾਗੂ ਕਰਨ ਸਬੰਧੀ ਮੀਟਿੰਗ ਦੌਰਾਨ ਧਾਲੀਵਾਲ ਨੇ ਸੀਨੀਅਰ ਸਿਟੀਜਨਾਂ ਦੇ ਹਿੱਤਾਂ ਦੀ ਰਾਖੀ ਲਈ ਪੰਜਾਬ ਸਰਕਾਰ ਦੀ ਵਚਨਬੱਧਤਾ 'ਤੇ ਜ਼ੋਰ ਦਿੱਤਾ। ਸੋਸ਼ਲ ਆਡਿਟ ਦੇ ਮੁਕੰਮਲ ਹੋਣ ਤੋਂ ਬਾਅਦ, ਪ੍ਰਸ਼ਾਸਨ ਬਿਰਧ ਆਸ਼ਰਮਾਂ ਵਿੱਚ ਰਹਿਣ ਵਾਲੇ ਹਰੇਕ ਯੋਗ ਵਿਅਕਤੀ ਨੂੰ ਪੈਨਸ਼ਨ ਸਕੀਮ ਅਧੀਨ ਰਜਿਸਟਰ ਕਰੇਗਾ, ਜਿਸ ਵਿੱਚ ...
ਵਿਸ਼ਵ ਜ਼ੂਨੋਸਿਸ ਦਿਵਸ ਸੰਬਧੀ ਕੀਤੀ ਮੀਟਿੰਗ

ਵਿਸ਼ਵ ਜ਼ੂਨੋਸਿਸ ਦਿਵਸ ਸੰਬਧੀ ਕੀਤੀ ਮੀਟਿੰਗ

Punjab News
ਫ਼ਿਰੋਜ਼ਪੁਰ,5 ਜੁਲਾਈ:           ਜਾਨਵਰਾਂ ਤੋਂ ਮਨੁੱਖਾਂ ਵਿਚ ਫੈਲਣ ਵਾਲੀਆਂ ਬਿਮਾਰੀਆਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਸਿਵਲ ਸਰਜਨ ਫ਼ਿਰੋਜ਼ਪੁਰ ਡਾ. ਰਾਜਵਿੰਦਰ ਕੌਰ ਦੀ ਅਗਵਾਈ ਹੇਠ ਦਫ਼ਤਰ ਸਿਵਲ ਸਰਜਨ ਵਿਖੇ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਸਿਹਤ ਵਿਭਾਗ ਦੇ ਅਧਿਕਾਰੀਆਂ ਤੋਂ ਇਲਾਵਾ, ਜ਼ਿਲ੍ਹਾ ਹਸਪਤਾਲ ਫ਼ਿਰੋਜ਼ਪੁਰ ਤੋਂ ਮਾਹਿਰ ਡਾਕਟਰਾਂ, ਪਸ਼ੂ ਪਾਲਣ ਵਿਭਾਗ, ਵਣ ਵਿਭਾਗ, ਖ਼ੁਰਾਕ ਅਤੇ ਖ਼ਪਤਕਾਰ ਮਾਮਲੇ ਵਿਭਾਗ ਦੇ ਅਧਿਕਾਰੀਆਂ ਨੇ ਵੀ ਭਾਗ ਲਿਆ।           ਮੀਟਿੰਗ ਨੂੰ ਸੰਬੋਧਨ ਕਰਦਿਆਂ ਸਿਵਲ ਸਰਜਨ ਡਾ. ਰਾਜਵਿੰਦਰ ਕੌਰ ਨੇ ਹਦਾਇਤ ਕਰਦਿਆਂ ਕਿਹਾ ਕਿ 6 ਜੂਨ ਨੂੰ ਵਿਸ਼ਵ ਜ਼ੂਨੋਸਿਸ ਦਿਵਸ ਮੌਕੇ ਆਮ ਲੋਕਾਂ ਨੂੰ ਇਸ ਬਿਮਾਰੀ ਤੋਂ ਸੁਚੇਤ ਕਰਨ ਲਈ ਜਾਗਰੂਕਤਾ ਸੈਮੀਨਾਰ ਕੀਤੇ ਜਾਣ। ਉਨ੍ਹਾਂ ਦੱਸਿਆ ਕਿ ਜ਼ੂਨੋਟਿਕ ਬਿਮਾਰੀਆਂ ਜਾਨਵਰਾਂ ਵਿਚ ਪੈਦਾ ਹੁੰਦੀਆਂ ਹਨ ਅਤੇ ਮਨੁੱਖਾਂ ...
ਨਰਮੇ ਦੀ ਫਸਲ ਨੂੰ ਕੀੜਿਆਂ ਦੇ ਹਮਲੇ ਤੋਂ ਬਚਾਉਣ ਲਈ ਨਿਰੰਤਰ ਨਿਰੀਖਣ ਅਤੇ ਨਿਗਰਾਨੀ ਕਰਨ ਦੀ ਜ਼ਰੂਰਤ: ਡਾ ਵਿਜੇ ਕੁਮਾਰ 

ਨਰਮੇ ਦੀ ਫਸਲ ਨੂੰ ਕੀੜਿਆਂ ਦੇ ਹਮਲੇ ਤੋਂ ਬਚਾਉਣ ਲਈ ਨਿਰੰਤਰ ਨਿਰੀਖਣ ਅਤੇ ਨਿਗਰਾਨੀ ਕਰਨ ਦੀ ਜ਼ਰੂਰਤ: ਡਾ ਵਿਜੇ ਕੁਮਾਰ 

Punjab News
ਫਰੀਦਕੋਟ: 5 ਜੂਨ 2024  ਸਾਲ 2023-24  ਦੌਰਾਨ ਜ਼ਿਲਾ ਫ਼ਰੀਦਕੋਟ ਵਿੱਚ  ਨਰਮੇ ਦੀ ਫਸਲ ਵਿੱਚ ਗੁਲਾਬੀ ਸੁੰਡੀ ਅਤੇ ਕੁਝ ਮੌਸਮੀ ਸਮੱਸਿਆਵਾਂ ਵੇਖਣ ਵਿੱਚ ਆਈਆਂ ,ਨਤੀਜੇ ਵਜੋਂ ਨਰਮੇ ਦੀ ਫਸਲ ਦਾ ਝਾੜ ਘਟਣ ਕਾਰਨ ਇਸ ਵਾਰ ਨਰਮੇ ਹੇਠ ਰਕਬੇ ਵਿੱਚ ਗਿਰਾਵਟ ਆਈ ਹੈ ਅਤੇ ਨਰਮੇ ਦੀ ਫ਼ਸਲ ਨੂੰ ਕੀੜਿਆਂ ਤੋਂ ਬਚਾਉਣ ਲਈ ਖ਼ੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ ਤਾਂ ਜੋਂ ਜ਼ਿਲਾ ਫਰੀਦਕੋਟ ਵਿੱਚ ਨਰਮੇ ਹੇਠ ਰਕਬੇ ਨੂੰ ਵਧਾਇਆ ਜਾ ਸਕੇ । ਇਸ ਮੁਹਿੰਮ ਤਹਿਤ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਸਹਿਯੋਗ ਨਾਲ ਕੀਟ ਨਾਸ਼ਕ ਵਿਕ੍ਰੇਤਾਵਾਂ  ਲਈ ਨਰਮੇ ਦੀ ਫ਼ਸਲ ਵਿੱਚ ਕੀੜਿਆਂ ਦੀ ਪਹਿਚਾਣ ਅਤੇ ਸੁਚੱਜੀ ਰੋਕਥਾਮ ਸਬੰਧੀ ਇਕ ਦਿਨਾ ਵਿਸ਼ੇਸ਼ ਸਿਖਲਾਈ ਕੈਂਪ ਲਗਾਇਆ ਗਿਆ ,ਜਿਸ ਦੀ ਪ੍ਰਧਾਨਗੀ ਮੁੱਖ ਖੇਤੀਬਾੜੀ ਅਫ਼ਸਰ ਡਾ.ਅਮਰੀਕ ਸਿੰਘ ਨੇ ਕੀਤੀ ।   ਇਸ ਸਿਖਲਾਈ ਕੈਂਪ ਦਾ ਮੁੱਖ ਮਕਸਦ ਕੀਟਨਾਸ਼ਕ  ਨੂੰ ਤਕਨੀਕੀ ਤੌਰ ਤੇ ਹੋਰ ਮਜ਼ਬੂਤ ਕਰਨਾ ਸੀ ਤਾਂ ਜ...
ਸਿਹਤ ਵਿਭਾਗ ਫਾਜਿਲਕਾ ਵੱਲੋਂ ਵਿਸ਼ਵ ਖੂਨਦਾਨੀ ਦਿਵਸ ਦੇ ਸਬੰਧ ਵਿੱਚ ਜਿਲ੍ਹੇ ਦੇ ਸਟਾਰ ਡੋਨਰਾਂ ਨੂੰ ਕੀਤਾ ਸਨਮਾਨਿਤ

ਸਿਹਤ ਵਿਭਾਗ ਫਾਜਿਲਕਾ ਵੱਲੋਂ ਵਿਸ਼ਵ ਖੂਨਦਾਨੀ ਦਿਵਸ ਦੇ ਸਬੰਧ ਵਿੱਚ ਜਿਲ੍ਹੇ ਦੇ ਸਟਾਰ ਡੋਨਰਾਂ ਨੂੰ ਕੀਤਾ ਸਨਮਾਨਿਤ

Punjab News
ਫਾਜਿਲਕਾ 5 ਜੁਲਾਈ ਡਾ ਚੰਦਰ ਸ਼ੇਖਰ ਕੱਕੜ ਸਿਵਲ ਸਰਜਨ ਫਾਜਿਲਕਾ ਦੀ ਦੇਖਰੇਖ ਵਿੱਚ ਜਿਲ੍ਹੇ ਵਿੱਚ ਖੂਨਦਾਨੀ ਪੰਦਰਵਾੜਾ ਮਨਾਇਆ ਗਿਆ। ਇਸੇ ਸਬੰਧੀ ਅੱਜ ਦਫ਼ਤਰ ਸਿਵਲ ਸਰਜਨ ਫਾਜਿਲਕਾ ਵਿਖੇ ਜਿਲ੍ਹੇ ਦੀ ਰੈਗੂਲਰ ਸਟਾਰ ਡੋਨਰਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਸਮੇਂ ਵੱਖ ਵੱਖ ਖੂਨਦਾਨੀ ਸੁਸਾਇਟੀਆਂ ਦੇ ਨੁਮਾਇੰਦਿਆਂ ਅਤੇ ਸਟਾਰ ਡੋਨਰਾਂ ਨੇ ਭਾਗ ਲਿਆ। ਇਸ ਸਮੇਂ ਡਾ ਕਵਿਤਾ ਸਿੰਘ ਜਿਲ੍ਹਾ ਪਰਿਵਾਰ ਭਲਾਈ ਅਫ਼ਸਰ, ਡਾ ਰੋਹਿਤ ਗੋਇਲ ਸੀਨੀਅਰ ਮੈਡੀਕਲ ਅਫ਼ਸਰ, ਡਾ ਸੁਖਮਨੀ ਬੀਟੀਓ, ਸ੍ਰੀ ਬਰੋਡਰਿਕ,  ਵਿਨੋਦ ਕੁਮਾਰ ਅਤੇ ਦਿਵੇਸ਼ ਕੁਮਾਰ, ਰੰਜੂ, ਰਜ਼ਨੀਸ਼, ਰਾਜ ਸਿੰਘ, ਰੀਤੂ, ਰਣਜੀਤ  ਰੈੱਡ क्रॉस ਦੇ ਸੱਕਤਰ ਪ੍ਰਦੀਪ ਕੁਮਾਰ, ਸੰਜੀਵ ਬਾਂਸਲ ਮਾਰਸ਼ਲ, ਰਾਜੀਵ ਕੁਕਰੇਜਾ, ਕ੍ਰਿਸ਼ਨ ਤਨੇਜਾ ਹਾਜ਼ਰ ਸਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ ਚੰਦਰ ਸ਼ੇਖਰ ਨੇ ਦੱਸਿਆ ਕਿ ਇਸ ਪੰਦਰਵਾੜੇ ਦੌਰਾਨ ਸਿਹਤ ਵਿਭਾਗ ਵੱਲੋਂ ਖੂਨਦਾਨ ਕਰਨ ਲਈ ਜਾਗਰੂਕਤਾ ਸਮਾਗਮ, ਪ੍ਰਣ ਸਮਾਰੋਹ, ਖੂਨਦਾਨ ਕੈਂਪ ਲਗਾਏ ਗਏ। ...
ਫਾਜ਼ਿਲਕਾ ਜ਼ਿਲ੍ਹਾ ਪੁਲਿਸ ਦਾ ਮਿਸ਼ਨ ਨਿਸਚੈ ਨਸ਼ਿਆਂ ਖਿਲਾਫ ਜਨ ਜਾਗਰੂਕਤਾ ਅਤੇ ਪੁਲਿਸ-ਪਬਲਿਕ ਸਾਂਝ ਦੀ ਮਿਸਾਲ ਬਣਨ ਲੱਗਿਆ

ਫਾਜ਼ਿਲਕਾ ਜ਼ਿਲ੍ਹਾ ਪੁਲਿਸ ਦਾ ਮਿਸ਼ਨ ਨਿਸਚੈ ਨਸ਼ਿਆਂ ਖਿਲਾਫ ਜਨ ਜਾਗਰੂਕਤਾ ਅਤੇ ਪੁਲਿਸ-ਪਬਲਿਕ ਸਾਂਝ ਦੀ ਮਿਸਾਲ ਬਣਨ ਲੱਗਿਆ

Punjab News
ਫਾਜ਼ਿਲਕਾ, 5 ਜੁਲਾਈ  ਨਸ਼ਿਆਂ ਵਿਰੁੱਧ ਲੜਾਈ ਨੂੰ ਤੇਜ਼ ਕਰਨ ਅਤੇ ਪੇਂਡੂ ਭਾਈਚਾਰਿਆਂ ਨਾਲ ਨੇੜਲੇ ਸਬੰਧਾਂ ਨੂੰ ਵਧਾਉਣ ਲਈ, ਫਾਜ਼ਿਲਕਾ ਜ਼ਿਲ੍ਹਾ ਪੁਲਿਸ ਵੱਲੋਂ 26 ਜੂਨ ਨੂੰ ਸ਼ੁਰੂ ਕੀਤਾ ਮਿਸ਼ਨ ਨਿਸ਼ਚੈ ਸਰਹੱਦੀ ਪਿੰਡਾਂ ਦੇ ਲੋਕਾਂ ਨੂੰ ਨਸ਼ਿਆਂ ਦੇ ਖ਼ਤਰਿਆਂ ਬਾਰੇ ਜਾਗਰੂਕ ਕਰਨ ਦੇ ਨਾਲ ਨਾਲ ਲੋਕਾਂ ਅਤੇ ਪੁਲਿਸ ਦੀ ਨੇੜਤਾ ਕਾਇਮ ਕਰਨ ਵਿਚ ਕਾਰਗਾਰ ਸਿੱਧ ਹੋ ਰਿਹਾ ਹੈ। ਡਾ. ਪ੍ਰਗਿਆ ਜੈਨ ਐਸ.ਐਸ.ਪੀ ਫਾਜ਼ਿਲਕਾ ਦੀ ਅਗਵਾਈ ਹੇਠ, ਮਿਸ਼ਨ ਨਿਸ਼ਚੈ ਫਾਜ਼ਿਲਕਾ ਪੁਲਿਸ ਇੱਕ ਸਰਗਰਮ ਪਹਿਲਕਦਮੀ ਹੈ, ਜੋ ਪਿੰਡ ਵਾਸੀਆਂ ਨਾਲ ਜੁੜਨ ਦੀ ਕੋਸ਼ਿਸ਼ ਕਰਦੀ ਹੈ, ਖਾਸ ਤੌਰ 'ਤੇ ਵਿਲੇਜ ਡਿਫੈਂਸ ਕਮੇਟੀਆਂ (ਵੀਡੀਸੀ) ਰਾਹੀਂ। ਸੀਨੀਅਰ ਪੁਲਿਸ ਅਧਿਕਾਰੀ ਵੀਡੀਸੀ  ਮੈਂਬਰਾਂ ਨਾਲ ਮੀਟਿੰਗਾਂ ਕਰਨ ਲਈ ਪਿੰਡਾਂ ਦਾ ਦੌਰਾ ਕਰ ਰਹੇ ਹਨ, ਉਨ੍ਹਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰਦੇ ਹਨ ਅਤੇ ਨਸ਼ਾ ਵਿਰੋਧੀ ਲਹਿਰ ਵਿੱਚ ਉਨ੍ਹਾਂ ਦੀ ਭਾਗੀਦਾਰੀ ਨੂੰ ਉਤਸ਼ਾਹਿਤ ਕਰਦੇ ਹਨ। ਅੱਜ ਤੱਕ, ਅੰਤਰਰਾ...
 ਵਿਧਾਇਕ ਰਣਬੀਰ ਭੁੱਲਰ ਨੇ ‘ਆਪ ਦੀ ਸਰਕਾਰ, ਆਪ ਦੇ ਦੁਆਰ’ ਤਹਿਤ ਆਰਿਫ਼ ਕੇ ਵਿਖੇ ਲਗਾਏ ਸੁਵਿਧਾ ਕੈਂਪ ਵਿੱਚ ਕੀਤੀ ਸ਼ਮੂਲੀਅਤ

 ਵਿਧਾਇਕ ਰਣਬੀਰ ਭੁੱਲਰ ਨੇ ‘ਆਪ ਦੀ ਸਰਕਾਰ, ਆਪ ਦੇ ਦੁਆਰ’ ਤਹਿਤ ਆਰਿਫ਼ ਕੇ ਵਿਖੇ ਲਗਾਏ ਸੁਵਿਧਾ ਕੈਂਪ ਵਿੱਚ ਕੀਤੀ ਸ਼ਮੂਲੀਅਤ

Punjab News
ਫ਼ਿਰੋਜ਼ਪੁਰ, 5 ਜੁਲਾਈ 2024:           ‘ਆਪ ਦੀ ਸਰਕਾਰ, ਆਪ ਦੇ ਦੁਆਰ’ ਤਹਿਤ ਲੋਕਾਂ ਦੀਆਂ ਸ਼ਿਕਾਇਤਾਂ ਸੁਣਨ ਅਤੇ ਉਨ੍ਹਾਂ ਵੱਲੋਂ ਪੇਸ਼ ਦਰਖਾਸਤਾਂ ਦਾ ਮੌਕੇ ’ਤੇ ਹੀ ਨਿਪਟਾਰਾ ਕਰਨ ਦੇ ਉਦੇਸ਼ ਨਾਲ ਪਿੰਡ ਆਰਿਫ਼ ਕੇ ਵਿਖੇ ਸੁਵਿਧਾ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਕੈਂਪ ਵਿੱਚ ਵਿਧਾਇਕ ਫ਼ਿਰੋਜ਼ਪੁਰ ਸ਼ਹਿਰੀ ਸ. ਰਣਬੀਰ ਸਿੰਘ ਭੁੱਲਰ, ਵਧੀਕ ਡਿਪਟੀ ਕਮਿਸ਼ਨਰ (ਜ) ਡਾ. ਨਿਧੀ ਕੁਮੁਦ ਬਾਮਬਾ, ਐਸ.ਡੀ.ਐਮ. ਡਾ. ਚਾਰੂਮਿਤਾ ਅਤੇ ਡੀ.ਐਸ.ਪੀ. ਸੁਖਵਿੰਦਰ ਸਿੰਘ ਵੱਲੋਂ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਗਈਆਂ ਅਤੇ ਕਈ ਸ਼ਿਕਾਇਤਾਂ ਦਾ ਮੌਕੇ ’ਤੇ ਹੀ ਨਿਪਟਾਰਾ ਕੀਤਾ ਗਿਆ।           ਇਸ ਮੌਕੇ ਵਿਧਾਇਕ ਸ. ਰਣਬੀਰ ਸਿੰਘ ਭੁੱਲਰ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਇਹ ਕੈਂਪ ਲਗਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ...