ਮਾਨ ਸਰਕਾਰ ਦਾ “ਰੰਗਲਾ ਪੰਜਾਬ” ਹੁਣ “ਸਾਫ਼-ਸੁਥਰਾ ਪੰਜਾਬ” : ਦੇਸ਼ ਦੇ ਚੋਟੀ ਦੇ ਸੂਬਿਆਂ ਵਿੱਚ ਹੋਇਆ ਸ਼ਾਮਲ
ਚੰਡੀਗੜ੍ਹ,30 ਦਸੰਬਰ : ਪੰਜਾਬ ਨੇ ਸਾਲ 2025 ਦੌਰਾਨ ਠੋਸ ਰਹਿੰਦ-ਖੂੰਹਦ ਪ੍ਰਬੰਧਨ ਦੇ ਖੇਤਰ ‘ਚ ਵਿਖਾਈ ਚੰਗੀ ਕਾਰਗੁਜ਼ਾਰੀ ਹੈ। ਭਾਰਤ ਸਰਕਾਰ ਦੇ ਆਵਾਸ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰਾਲੇ ਦੁਆਰਾ ਕਰਵਾਏ ਗਏ ਸਵੱਛ ਸਰਵੇਖਣ ਵਿੱਚ ਨਗਰ ਨਿਗਮ ਬਠਿੰਡਾ ਨੇ ਸਵੱਛ ਸ਼ਹਿਰ ਪੁਰਸਕਾਰ ਪ੍ਰਾਪਤ ਕੀਤਾ ਹੈ। ਇਸੇ ਤਰ੍ਹਾਂ 25 ਯੂ.ਐਲ.ਬੀਜ਼ ਕੂੜਾ ਮੁਕਤ ਸਟਾਰ-1, 01 ਯੂਐਲਬੀ ਕੂੜਾ ਮੁਕਤ ਸਟਾਰ-3, 46 ਯੂ.ਐਲ.ਬੀਜ਼ ਪਾਣੀ+ ਵਜੋਂ, 53 ਯੂ.ਐਲ.ਬੀਜ਼ ਓਡੀਐਫ++ ਵਜੋਂ, 43 ਯੂ.ਐਲ.ਬੀਜ਼ ਓਡੀਐਫ+ ਵਜੋਂ ਅਤੇ 22 ਯੂ.ਐਲ.ਬੀਜ਼ ਓ.ਡੀ.ਐਫ ਵਜੋਂ ਪ੍ਰਮਾਣਿਤ ਕੀਤੇ ਗਏ ਹਨ।ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ ਡਾ. ਰਵਜੋਤ ਸਿੰਘ ਨੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਸਥਾਨਕ ਸਰਕਾਰਾਂ ਵਿਭਾਗ ਦੀਆਂ ਚਾਲੂ ਵਰ੍ਹੇ ਦੌਰਾਨ ਕੀਤੀਆਂ ਪਹਿਲਕਦਮੀਆਂ ਬਾਰੇ ਵੇਰਵੇ ਦਿੰਦਿਆਂ ਦੱਸਿਆ ਕਿ ਪੰਜਾਬ ਨੇ ਸੂਬੇ ਦੀ ਵਿਰਾਸਤੀ ਰਹਿੰਦ-ਖੂੰਹਦ ਦੇ ਨਿਪਟਾਰੇ ਤਹਿਤ 131 ਯੂ.ਐਲ.ਬੀਜ਼ ਵਿੱਚ ਪੁਰਾਣੇ ਕੂੜੇ ਪ੍ਰਬੰਧਨ ਕੀਤਾ ਹੈ। ਇਸੇ ਤਹਿਤ ਕੁੱਲ 84.09 ਲੱਖ ਮੀਟਰਕ ਟਨ ਪੁਰਾਣੇ ਕੂੜੇ ਵਿੱਚੋਂ 40.78 ਲੱਖ ਮੀਟਰਕ...








