ਹਰਜੋਤ ਬੈਂਸ ਦੀ ਅਗਵਾਈ ਵਿੱਚ ਆਪ ਵਲੰਟੀਅਰ ਲਕਸ਼ਮੀ ਨਰਾਇਣ ਮੰਦਿਰ ਦਾ ਨੁਕਸਾਨਿਆਂ ਹਿੱਸਾ ਬਚਾਉਣ ਲਈ ਜੰਗੀ ਪੱਧਰ ਤੇ ਕਰ ਰਹੇ ਹਨ ਉਪਰਾਲੇ
ਨੰਗਲ 06 ਸਤੰਬਰ ()- ਸ.ਹਰਜੋਤ ਸਿੰਘ ਬੈਂਸ ਵੱਲੋਂ ਨੰਗਲ ਦੇ ਪ੍ਰਸਿੱਧ ਪ੍ਰਾਚੀਨ ਲਕਸ਼ਮੀ ਨਰਾਇਣ ਮੰਦਿਰ ਦੀ ਨੁਕਸਾਨੀ ਇਮਾਰਤ ਦੇ ਹਿੱਸੇ ਨੂੰ ਬਚਾਉਣ ਲਈ ਪਿਛਲੇ ਦੋ ਦਿਨਾਂ ਤੋਂ ਜੰਗੀ ਪੱਧਰ ਤੇ ਕੀਤੇ ਜਾ ਰਹੇ ਉਪਰਾਲਿਆਂ ਵਿੱਚ ਆਪ ਵਲੰਟੀਅਰਾਂ ਦੇ ਨਾਲ ਹੁਣ ਇਲਾਕਾ ਵਾਸੀ ਅਤੇ ਤਕਨੀਕੀ ਮਾਹਰ ਵੀ ਜੁੜ ਗਏ ਹਨ। ਵੱਡੀਆ ਆਧੁਨਿਕ ਮਸ਼ੀਨਾ ਅਤੇ ਕਿਸ਼ਤੀ ਰਾਹੀ ਵੱਡੇ ਵੱਡੇ ਬੈਗ ਭਰ ਕੇ ਮੰਦਿਰ ਦੇ ਨਾਲ ਲੱਗੇ ਦਰਿਆ ਦੇ ਕੰਢੇ ਨੂੰ ਡੰਗਾ ਲਗਾ ਕੇ ਮਜਬੂਤ ਕੀਤਾ ਜਾ ਰਿਹਾ ਹੈ ਤਾਂ ਜੋ ਸਤਲੁਜ ਦਰਿਆ ਦੇ ਤੇਜ਼ ਵਹਾਅ ਨਾਲ ਹੋਰ ਨੁਕਸਾਨ ਹੋਣ ਤੋ ਰੋਕਿਆ ਜਾ ਸਕੇ।
ਸ.ਹਰਜੋਤ ਸਿੰਘ ਬੈਂਸ ਨੇ ਜਦੋਂ ਸਤਲੁਜ ਦਰਿਆ ਦੇ ਤੇਜ਼ ਵਹਾਅ ਨਾਲ ਨੰਗਲ ਦੇ ਪ੍ਰਸਿੱਧ ਲਕਸ਼ਮੀ ਨਰਾਇਣ ਮੰਦਿਰ ਦੇ ਹਿੱਸੇ ਦੇ ਹੋਏ ਨੁਕਸਾਨ ਦੀ ਮੁਰੰਮਤ ਦਾ ਮੋਰਚਾ ਖੁੱਦ ਸੰਭਾਲਿਆ ਤਾਂ ਤੇਜ਼ ਵਹਾਅ ਕਾਰਨ ਇਹ ਕਾਰਜ ਅਸੰਭਵ ਜਾਪ ਰਿਹਾ ਸੀ। ਦਰਿਆ ਦਾ ਤੇਜ਼ ਵਹਾਅ ਲਗਾਤਾਰ ਇਮਾਰਤ ਨੂੰ ਖੋਰ ਰਿਹਾ ਸੀ, ਪ੍ਰੰਤੂ ਸ.ਬੈਂਸ ਅਤੇ ਉਨ੍ਹਾਂ ਦੇ ਸਾਥੀਆਂ ਨੇ ਇਮਾਰਤ ਦੇ ਉੱਪਰ ਤੋਂ ਰੱਸਿਆ ਰਾਹੀ ਸਪੋਰਟ ਲਗਾਉਣ ਵਾਲੀ ਸਮੱਗਰੀ...








