ਹੁਸ਼ਿਆਰਪੁਰ ‘ਚ ਗੂੰਜੀ ਕਲਾ ਦੀ ਆਵਾਜ਼ ; 385 ਬੱਚਿਆਂ ਨੇ 15 ਸਕੂਲਾਂ ਦੀ ਭਾਗੀਦਾਰੀ ‘ਚ ਦਿਖਾਇਆ ਸੱਭਿਆਚਾਰਕ ਹੁਨਰ
ਹੁਸ਼ਿਆਰਪੁਰ, 26 ਨਵੰਬਰ : - ਹੁਸ਼ਿਆਰਪੁਰ ਸ਼ਹਿਰ ਅੱਜ ਉਸ ਸਮੇਂ ਕਲਾ ਅਤੇ ਸੱਭਿਆਚਾਰ ਦੀ ਆਵਾਜ਼ ਦੀਆਂ ਤਰੰਗਾਂ ਨਾਲ ਭਰ ਗਿਆ, ਜਦੋਂ ਸਤਯੁਗ ਦਰਸ਼ਨ ਸੰਗੀਤ ਕਲਾ ਕੇਂਦਰ ਵੱਲੋਂ ਆਯੋਜਿਤ 18ਵਾਂ ਅੰਤਰ/ਜ਼ਿਲ੍ਹਾ ਸੰਗੀਤ ਮੁਕਾਬਲਾ ਡੀ.ਏ.ਵੀ ਕਾਲਜ ਆਡੀਟੋਰੀਅਮ ਵਿਖੇ ਸਫਲਤਾਪੂਰਵਕ ਅਤੇ ਸ਼ਾਨਦਾਰ ਢੰਗ ਨਾਲ ਸਮਾਪਤ ਹੋਇਆ। ਇਹ ਪ੍ਰੋਗਰਾਮ ਹੁਸ਼ਿਆਰਪੁਰ ਦੀਆਂ ਨੌਜਵਾਨ ਪ੍ਰਤਿਭਾਵਾਂ ਲਈ ਇਕ ਇਤਿਹਾਸਕ ਪਲੇਟਫਾਰਮ ਸਾਬਤ ਹੋਇਆ, ਜਿਥੇ 15 ਨਾਮਵਰ ਸਕੂਲਾਂ ਦੇ 385 ਵਿਦਿਆਰਥੀਆਂ ਨੇ ਗਾਇਕੀ, ਸੋਲੋ-ਗਰੁੱਪ ਡਾਂਸ, ਰੰਗੋਲੀ ਅਤੇ ਨੁੱਕੜ ਨਾਟਕ ਵਰਗੀਆਂ ਵੱਖ-ਵੱਖ ਸੱਭਿਆਚਾਰਕ ਸ਼ੈਲੀਆਂ ਵਿਚ ਆਪਣੀ ਸਮਰੱਥਾ ਅਤੇ ਸਿਰਜਣਾਤਮਕ ਹੁਨਰ ਦਾ ਪ੍ਰਦਰਸ਼ਨ ਕੀਤਾ। ਪ੍ਰੋਗਰਾਮ ਵਿਚ ਵਿਧਾਇਕ ਬ੍ਰਮ ਸ਼ੰਕਰ ਜ਼ਿੰਪਾ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਅਤੇ ਮੇਅਰ ਸੁਰਿੰਦਰ ਕੁਮਾਰ ਅਤੇ ਕੈਬਨਿਟ ਮੰਤਰੀ ਡਾ. ਰਵਜੋਤ ਦੇ ਪ੍ਰਤੀਨਿਧੀ ਪ੍ਰਦੀਪ ਸੈਣੀ ਵਿਸ਼ੇਸ਼ ਮਹਿਮਾਨ ਵਜੋਂ ਮੌਜੂਦ ਸਨ।
ਮੁਕਾਬਲੇ ਦੀ ਰਸਮੀ ਸ਼ੁਰੂਆਤ ਦੀਪਕ ਜਗਾਉਣ ਨਾਲ ਹੋਈ, ਜਿਸ ਤੋਂ ਬਾਅਦ ਪੂਰਾ ਆਡੀਟੋਰੀਅਮ ਬੱਚਿਆਂ ਦੇ ਗਾਇਨ ਅਤੇ ਨ੍ਰਿਤ ਦੇ ਹੁਨਰ ਦੀ ਸੁਰ...








