Friday, March 13Malwa News
Shadow

Local

‘ਚੇਤਨਾ’ ਪ੍ਰਾਜੈਕਟ ਤਹਿਤ ਮੁੱਢਲੀ ਸਹਾਇਤਾ ਟ੍ਰੇਨਿੰਗ ਕਲਾਸ ਦੀ ਸ਼ੁਰੂਆਤ

‘ਚੇਤਨਾ’ ਪ੍ਰਾਜੈਕਟ ਤਹਿਤ ਮੁੱਢਲੀ ਸਹਾਇਤਾ ਟ੍ਰੇਨਿੰਗ ਕਲਾਸ ਦੀ ਸ਼ੁਰੂਆਤ

Local
ਜਲੰਧਰ, 23 ਅਗਸਤ : ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਦੀ ਰਹਿਨੁਮਾਈ ਹੇਠ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵੱਲੋਂ ‘ਚੇਤਨਾ’ ਪ੍ਰਾਜੈਕਟ ਤਹਿਤ ਮੁੱਢਲੀ ਸਹਾਇਤਾ ਟ੍ਰੇਨਿੰਗ ਕਲਾਸ ਦੀ ਸ਼ੁਰੂਆਤ ਕੀਤੀ ਗਈ। ਜ਼ਿਲ੍ਹਾ ਰੈੱਡ ਕਰਾਸ ਭਵਨ ਵਿਖੇ ਸ਼ੁਰੂ ਹੋਈ ਇਸ ਟ੍ਰੇਨਿੰਗ ਦਾ ਉਦਘਾਟਨ ਸਹਾਇਕ ਕਮਿਸ਼ਨਰ (ਜ) ਰੋਹਿਤ ਜਿੰਦਲ ਵੱਲੋਂ ਕੀਤਾ ਗਿਆ। ਮੁੱਖ ਮਹਿਮਾਨ ਨੇ ਸਿਖਿਆਰਥੀਆਂ ਨੂੰ ਬਹੁਤ ਧਿਆਨ ਨਾਲ ਟ੍ਰੇਨਿੰਗ ਪ੍ਰਾਪਤ ਕਰਨ ਲਈ ਪ੍ਰੇਰਿਤ ਕੀਤਾ ਤਾਂ ਜੋ ਉਹ ਕਿਸੇ ਅਣਸੁਖਾਵੀਂ ਘਟਨਾ, ਕੁਦਰਤੀ ਆਫ਼ਤ ਆਦਿ ਵਿੱਚ ਜ਼ਖ਼ਮੀ ਹੋਏ ਵਿਅਕਤੀ ਦੀ ਮਦਦ ਕਰ ਸਕਣ। ਇਸ ਤੋਂ ਪਹਿਲਾਂ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਦੇ ਸਕੱਤਰ ਡਾ. ਸੁਰਜੀਤ ਲਾਲ ਵੱਲੋਂ ਮੁੱਖ ਮਹਿਮਾਨ ਦਾ ਰੈੱਡ ਕਰਾਸ ਭਵਨ ਪਹੁੰਚਣ ’ਤੇ ਸਵਾਗਤ ਕੀਤਾ ਗਿਆ। ਲੈਕਚਰਾਰ ਸੁਨੀਤਾ ਰਾਣੀ ਵੱਲੋਂ ਇਸ ਫ਼ਸਟ ਏਡ ਟ੍ਰੇਨਿੰਗ ਕਲਾਸ ਵਿੱਚ ਹਾਦਸੇ ਅਤੇ ਕੁਦਰਤੀ ਆਫ਼ਤਾਂ ਦੌਰਾਨ ਮਨੁੱਖੀ ਜਾਨਾਂ ਬਚਾਉਣ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਇਸ ਮੌਕੇ ਲੇਖਾਕਾਰ ਨੇਕ ਰਾਮ, ਰੈੱਡ ਕਰਾਸ ਸੁਸਾਇਟੀ ਜਲੰਧਰ ਦਾ ਸਮੂਹ ਸਟਾਫ ਅਤੇ ਸਿਖਿਆਰਥੀ ਵੀ ਮੌਜੂਦ ਸਨ।...
ਡਿਪਟੀ ਕਮਿਸ਼ਨਰ ਨੇ ਰੈੱਡ ਕਰਾਸ ਵੱਲੋਂ ਖਰੀਦੀ ਨਵੀਂ ਐਂਬੂਲੈਂਸ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ

ਡਿਪਟੀ ਕਮਿਸ਼ਨਰ ਨੇ ਰੈੱਡ ਕਰਾਸ ਵੱਲੋਂ ਖਰੀਦੀ ਨਵੀਂ ਐਂਬੂਲੈਂਸ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ

Local
ਪਟਿਆਲਾ, 22 ਅਗਸਤ:             ਪਟਿਆਲਾ ਵਾਸੀਆਂ ਨੂੰ ਹੋਰ ਬਿਹਤਰ ਸਿਹਤ ਸੇਵਾਵਾਂ ਪ੍ਰਦਾਨ ਕਰਨ ਦੇ ਮਕਸਦ ਨਾਲ ਰੈੱਡ ਕਰਾਸ ਪਟਿਆਲਾ ਵੱਲੋਂ 15 ਲੱਖ ਰੁਪਏ ਦੀ ਲਾਗਤ ਨਾਲ ਖ਼ਰੀਦੀ ਨਵੀਂ ਏ.ਸੀ. ਐਂਬੂਲੈਂਸ ਨੂੰ ਅੱਜ ਡਿਪਟੀ ਕਮਿਸ਼ਨਰ -ਕਮ- ਪ੍ਰਧਾਨ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਡਾ. ਪ੍ਰੀਤੀ ਯਾਦਵ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੌਕੇ ਐਸ.ਡੀ.ਐਮ ਦੁਧਨਸਾਧਾਂ ਕਿਰਪਾਲਵੀਰ ਸਿੰਘ ਤੇ ਸਕੱਤਰ ਰੈੱਡ ਕਰਾਸ ਡਾ. ਪ੍ਰਿਤਪਾਲ ਸਿੰਘ ਸਿੱਧੂ ਵੀ ਮੌਜੂਦ ਸਨ।         ...
ਅਣਅਧਿਕਾਰਤ ਕਲੋਨੀਆਂ ਵਿਰੁੱਧ ਜ਼ਿਲ੍ਹਾ ਪ੍ਰਸ਼ਾਸਨ ਦੀ ਸਖ਼ਤ ਕਾਰਵਾਈ

ਅਣਅਧਿਕਾਰਤ ਕਲੋਨੀਆਂ ਵਿਰੁੱਧ ਜ਼ਿਲ੍ਹਾ ਪ੍ਰਸ਼ਾਸਨ ਦੀ ਸਖ਼ਤ ਕਾਰਵਾਈ

Local
ਹੁਸ਼ਿਆਰਪੁਰ, 22 ਅਗਸਤ:        ਵਧੀਕ ਡਿਪਟੀ ਕਮਿਸ਼ਨਰ (ਜ) ਅਮਰਬੀਰ ਕੌਰ ਭੁੱਲਰ ਦੇ ਨਿਰਦੇਸ਼ਾਂ 'ਤੇ ਜ਼ਿਲ੍ਹਾ ਟਾਊਨ ਪਲੈਨਰ ਦਫ਼ਤਰ, ਹੁਸ਼ਿਆਰਪੁਰ ਦੀ ਟੀਮ ਨੇ ਨਗਰ ਨਿਗਮ ਦੀ ਹੱਦ ਤੋਂ ਬਾਹਰ ਸਥਿਤ ਪੰਜ ਅਣਅਧਿਕਾਰਤ ਕਲੋਨੀਆਂ ਨੂੰ ਢਾਹ ਕੇ ਕਾਰਵਾਈ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਟਾਊਨ ਪਲਾਨਰ ਸੰਜੇ ਕੁਮਾਰ ਨੇ ਦੱਸਿਆ ਕਿ 20 ਅਗਸਤ ਨੂੰ ਡਿਊਟੀ ਮੈਜਿਸਟ੍ਰੇਟ ਅਤੇ ਪੁਲਿਸ ਫੋਰਸ ਦੀ ਮੌਜੂਦਗੀ ਵਿਚ ਪਿੰਡ ਗਾਲੜੀਆਂ ਤਹਿਸੀਲ ਮੁਕੇਰੀਆਂ, ਪਿੰਡ ਜ਼ਾਹਿਦਪੁਰ ਅਵਾਣਾ ਤਹਿਸੀਲ ਮੁਕੇਰੀਆਂ, ਪਿੰਡ ਨੰਗਲ ਬਿਹਾਲਾ ਸਬ-ਤਹਿਸੀਲ ਹਾਜੀਪੁਰ, ਪਿੰਡ ਬੇਗਪੁਰ ਕਮਲੂਹ ਸਬ-ਤਹਿਸੀਲ ਹਾਜੀਪੁਰ ਅਤੇ ਪਿੰਡ ਹਰਿਆਣਾ ਤਹਿਸੀਲ ਹੁਸ਼ਿਆਰਪੁਰ ਵਿਚ ਵਿਕਸੂਤ ਪੰਜ ਅਣਅਧਿਕਾਰਤ ਕਲੋਨੀਆਂ ਨੂੰ ਢਾਹ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਅਣਅਧਿਕਾਰਤ ਕਲੋਨੀਆਂ ਵਿਰੁੱਧ ਇਹ ਮੁਹਿੰਮ ਭਵਿੱਖ ਵਿਚ ਵੀ ਜਾਰੀ ਰਹੇਗੀ। ਨਾਲ ਹੀ ਆਮ ਲੋਕਾਂ ਨੂੰ ਚਿਤਾਵਨੀ ਦਿੱਤੀ ਗਈ ਹੈ ਕਿ ਉਹ ਅਜਿਹੀਆਂ ਗੈਰ-ਕਾਨੂੰਨੀ ਕਲੋਨੀਆਂ ਵਿਚ ਪਲਾਟ ਨਾ ਖਰੀਦਣ, ਤਾਂ ਜੋ ਉਨ੍ਹਾਂ ਦਾ ਪੈਸਾ ਨਾ ਗਵਾਚ ਜਾਵੇ ਅਤੇ ਭਵਿੱਖ ਵਿਚ ਕਿਸੇ ਵੀ ਤਰ੍ਹਾਂ ਦੀ ਮੁਸ...
ਜਮੀਨ ਦੀ ਉਪਜਾਊ ਸ਼ਕਤੀ ਬਣਾਏ ਰੱਖਣ ਲਈ ਫਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾਈ ਜਾਵੇ : ਕੈਬਨਿਟ ਮੰਤਰੀ ਸ. ਲਾਲਜੀਤ ਸਿੰਘ ਭੁੱਲਰ

ਜਮੀਨ ਦੀ ਉਪਜਾਊ ਸ਼ਕਤੀ ਬਣਾਏ ਰੱਖਣ ਲਈ ਫਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾਈ ਜਾਵੇ : ਕੈਬਨਿਟ ਮੰਤਰੀ ਸ. ਲਾਲਜੀਤ ਸਿੰਘ ਭੁੱਲਰ

Local
ਤਰਨ ਤਾਰਨ, 22 ਅਗਸਤ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਲਾਕ ,ਪੱਟੀ ਦੁਆਰਾ ਕੀਤੀ ਜਾ ਰਹੀ ਮਸ਼ੀਨਰੀ ਵੈਰੀਫਿਕੇਸ਼ਨ ਦੌਰਾਨ ਵਿਸ਼ੇਸ਼ ਤੌਰ ਤੇ ਪਹੁੰਚੇ ਕੈਬਨਿਟ ਮੰਤਰੀ ਸ. ਲਾਲਜੀਤ ਸਿੰਘ ਭੁੱਲਰ ਨੇ ਲਾਭਪਾਤਰੀ ਕਿਸਾਨਾਂ ਨੂੰ ਸ਼ੁੱਭ ਇਛਾਵਾਂ ਦਿੰਦਿਆਂ ਕਿਹਾ ਕਿ ਉਹ ਮਿੱਟੀ ਦੀ ਉਪਜਾਊ ਸ਼ਕਤੀ ਬਣਾਈ ਰੱਖਣ ਲਈ ਆਪਣੇ ਖੇਤਾਂ ਦੇ ਨਾਲ-ਨਾਲ ਇਲਾਕੇ ਦੇ ਕਿਸਾਨਾਂ ਦੀ ਵੀ ਮੱਦਦ ਕਰਨ। ਉਹਨਾਂ ਕਿਹਾ ਕਿ ਜ਼ਮੀਨ ਦੇ ਪਾਣੀ ਦੇ ਡਿੱਗ ਰਹੇ ਪੱਧਰ ਨੂੰ ਠੱਲ ਪਾਉਣ ਲਈ ਭਗਵੰਤ ਮਾਨ ਸਰਕਾਰ ਹਰ ਖੇਤ ਤੱਕ ਨਹਿਰੀ ਪਾਣੀ ਪਹੁੰਚਾਉਣ ਲਈ ਹਰ ਸੰਭਵ ਯਤਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਨਾਲ ਨਾਲ ਪਾਣੀ ਦੀ ਬੱਚਤ ਅਤੇ ਰਿਚਾਰਜਿੰਗ ਲਈ ਝੋਨੇ, ਬਾਸਮਤੀ ਦੀ ਸਿੱਧੀ ਬਿਜਾਈ ਕਰਨ ਵਾਲੇ ਉੱਦਮੀ ਕਿਸਾਨਾਂ ਨੂੰ ਪ੍ਰੋਤਸਾਹਨ ਰਾਸ਼ੀ 1500 ਰੁਪਏ ਪ੍ਰਤੀ ਏਕੜ ਦਿੱਤੀ ਜਾ ਰਹੀ। ਜਿਸ ਤਹਿਤ ਜ਼ਿਲ੍ਹਾ ਤਰਨ ਤਾਰਨ ਵਿੱਚ ਸਾਲ 2023-24 ਦੌਰਾਨ ਜਿੱਥੇ 45 ਲੱਖ ਤੋਂ ਵੱਧ ਦੀ ਰਕਮ ਸਿੱਧੀ ਖਾਤਿਆਂ ਵਿੱਚ ਟਰਾਂਸਫਰ ਕੀਤੀ ਗਈ, ਉੱਥੇ ਇਸ ਵਾਰ ਸਿੱਧੀ ਬਿਜਾਈ ਅਪਣਾਉਣ ਵਾਲੇ ਕ...
ਹਰ ਸ਼ੁੱਕਰਵਾਰ, ਡੇਂਗੂ ਤੇ ਵਾਰ” ਮੁਹਿੰਮ ਅਧੀਨ ਵੱਖ-ਵੱਖ ਸਰਕਾਰੀ ਸੰਸਥਾਵਾਂ ਵਿਚ ਡੇਂਗੂ ਵਿਰੋਧੀ ਅਤੇ ਜਾਗਰੂਕਤਾ ਗਤੀਵਿਧੀਆਂ ਕੀਤੀਆਂ

ਹਰ ਸ਼ੁੱਕਰਵਾਰ, ਡੇਂਗੂ ਤੇ ਵਾਰ” ਮੁਹਿੰਮ ਅਧੀਨ ਵੱਖ-ਵੱਖ ਸਰਕਾਰੀ ਸੰਸਥਾਵਾਂ ਵਿਚ ਡੇਂਗੂ ਵਿਰੋਧੀ ਅਤੇ ਜਾਗਰੂਕਤਾ ਗਤੀਵਿਧੀਆਂ ਕੀਤੀਆਂ

Local
ਫਾਜ਼ਿਲਕਾ 22 ਅਗਸਤਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾਕਟਰ ਰਾਜ ਕੁਮਾਰ ਸਿਵਲ ਸਰਜਨ ਫਾਜ਼ਿਲਕਾ ਦੀ ਉਚੇਚੀ ਨਿਗਰਾਨੀ ਵਿੱਚ ਡਾਕਟਰ ਰੋਹਿਤ ਗੋਇਲ ਸਹਾਇਕ ਸਿਵਲ ਸਰਜਨ ਅਤੇ ਡਾਕਟਰ ਸੁਨੀਤਾ ਕੰਬੋਜ਼ ਜਿਲ੍ਹਾ ਐਪੀਡੀਮੋਲੋਜਿਸਟ ਦੀ ਦੇਖ ਰੇਖ ਵਿੱਚ  "ਹਰ ਸ਼ੁੱਕਰਵਾਰ, ਡੇਂਗੂ ਤੇ ਵਾਰ" ਮੁਹਿੰਮ ਅਧੀਨ ਡੀ ਸੀ ਦਫਤਰ, ਐਸ ਡੀ ਐਮ ਦਫ਼ਤਰ, ਜਿਲ੍ਹਾ ਖ਼ਜ਼ਾਨਾ ਅਫ਼ਸਰ, ਬੈਂਕ, ਬੀ ਡੀ ਪੀ ਓ ਦਫਤਰ,, ਫਾਇਰ ਬ੍ਰਿਗੇਡ, ਡਾਕਖਾਨਾ, ਟੈਲੀਫੋਨ ਐਕਸਚੇਂਜ, ਮਾਰਕਿਟ ਕਮੇਟੀ, ਮੰਡੀ ਬੋਰਡ, ਵਣ ਵਿਭਾਗ, ਖੇਤੀਬਾੜੀ ਦਫ਼ਤਰ ਵਿਜੀਲੈਂਸ ਦਫ਼ਤਰ, ਡੀ ਐਸ ਪੀ ਦਫ਼ਤਰ ਪਟਵਾਰ ਖ਼ਾਨਾ, ਤਹਿਸੀਲਦਾਰ ਦਫ਼ਤਰ ਸੁਵਿਧਾ ਕੇਂਦਰ, ਤਹਿਸੀਲ ਕਚਹਿਰੀ, ਐਸ ਐਸ ਪੀ ਦਫ਼ਤਰ ਵਿਖੇ ਡੇਂਗੂ ਵਿਰੋਧੀ ਅਤੇ ਜਾਗਰੂਕਤਾ ਗਤੀਵਿਧੀਆਂ ਕੀਤੀਆਂ ਗਈਆਂ।ਡਾਕਟਰ ਸੁਨੀਤਾ ਕੰਬੋਜ਼ ਜਿਲ੍ਹਾ ਐਪੀਡੀਮੋਲੋਜਿਸਟ ਨੇ ਕਿਹਾ ਕਿ ਜਾਗਰੂਕਤਾ ਅਤੇ ਸਾਵਧਾਨੀਆਂ ਰੱਖ ਕੇ ਹੀ ਡੇਂਗੂ ਦੀ ਬਿਮਾਰੀ ਤੋਂ ਬਚਿਆ ਜਾ ਸਕਦਾ ਹੈ।  ਉਹਨਾਂ ਦੱਸਿਆ ਕਿ ਡੇਂਗੂ ਦੂਸ਼ਿਤ ਏਡੀਜ਼ ਅਜਿਪਟੀ ਮੱਛਰ ਦੇ ਕੱਟਣ ਨਾਲ ਫੈਲਦਾ ਹੈ। ਇਹ ਮੱਛਰ ਸਾਫ਼ ਖੜੇ੍ਹ ਪਾਣੀ ਵਿੱਚ ਪੈਦਾ ਹੁੰਦਾ ਹ...
ਜੈਤੋ ‘ਚ ਹੋਇਆ ਅੰਮ੍ਰਿਤ ਸ਼ਰਮਾਂ ਦੇ ਪਿਤਾ ਜੀ ਪਿਆਰੇ ਲਾਲ ਸ਼ਰਮਾ ਇੰਸਪੈਕਟਰ ਦਾ ਸ਼ਰਧਾਂਜਲੀ ਸਮਾਗਮ

ਜੈਤੋ ‘ਚ ਹੋਇਆ ਅੰਮ੍ਰਿਤ ਸ਼ਰਮਾਂ ਦੇ ਪਿਤਾ ਜੀ ਪਿਆਰੇ ਲਾਲ ਸ਼ਰਮਾ ਇੰਸਪੈਕਟਰ ਦਾ ਸ਼ਰਧਾਂਜਲੀ ਸਮਾਗਮ

Local
ਜੈਤੋ, 21 ਅਗਸਤ : ਸਿਹਤ ਵਿਭਾਗ ਦੇ ਮੀਡੀਆ ਇੰਚਾਰਜ ਅੰਮ੍ਰਿਤ ਸ਼ਰਮਾ ਦੇ ਪਿਤਾ ਪਿਆਰੇ ਲਾਲ ਸ਼ਰਮਾ ਇੰਸਪੈਕਟਰ ਪੀ ਆਰ ਟੀ ਸੀ ਸੇਵਾ ਮੁਕਤ ਦੀ ਅਚਨਚੇਤ ਅਕਾਲ ਚਲਾਣਾ ਕਰ ਜਾਣ ਤੇ ਬਾਬਾ ਜੈਤਿਆਨਾ ਗੁਰਦੁਆਰਾ ਸਾਹਿਬ ਵਿਖੇ ਅੰਤਿਮ ਅਰਦਾਸ ਅਤੇ ਸਹਿਜ ਪਾਠ ਦੇ ਭੋਗ ਪਾਏ ਗਏ। ਇਸ ਮੌਕੇ ਇਲਾਕੇ ਦੀਆਂ ਵੱਖ ਵੱਖ ਧਾਰਮਿਕ ਅਤੇ ਰਾਜਨੀਤਿਕ ਸ਼ਖਸੀਅਤਾਂ ਵੱਲੋਂ ਪਿਆਰ ਲਾਲ ਸ਼ਰਮਾ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ । ਇਸ ਮੌਕੇ ਸਿਹਤ ਵਿਭਾਗ ਦੇ ਅਧਿਕਾਰੀ ਕਰਮਚਾਰੀ ਤੋਂ ਇਲਾਵਾ ਧਾਰਮਿਕ ਸ਼ਖਸੀਅਤਾਂਬਾਬਾ ਗੰਗਾ ਰਾਮ ਵਿਵੇਕ ਆਸ਼ਰਮ ਜਲਾਲਬਾਬਾ ਰਿਸ਼ੀ ਰਾਮ ਵਿਵੇਕ ਆਸ਼ਰਮ ਜੈਤੋ ਅਤੇ ਰਾਜਨੀਤਿਕ ਆਗੂਆਂਭੋਲਾ ਸਿੰਘ ਵਿਰਕ ਚੇਅਰਮੈਨ ਮਾਰਕੀਟ ਕਮੇਟੀ ਬਰਨਾਲਾ ਸਾਬਕਾਪਰਵੀਨ ਸ਼ਰਮਾ ਸੀਨੀਅਰ ਡਿਪਟੀ ਮੇਅਰ ਨਗਰ ਨਿਗਮ ਮੋਗਾ ਇਕਬਾਲ ਭਾਰਤੀ , ਪ੍ਰਕਾਸ਼ ਸਿੰਘ ਭੱਟੀ ਸਾਬਕਾ ਐਮ ਐਲ ਏ ਜਸਵੀਰ ਦਿਓਲ ਸਰਪੰਚ ਖਡੂਰ, ਸਰਜੀਤ ਸਿੰਘ ਸਾਬਕਾ ਸਰਪੰਚ ਦੁਸਾਂਝ, ਕੁਲਬੀਰ ਸਿੰਘ ਢਿੱਲੋਂ ਪੰਜਾਬ ਪ੍ਰਧਾਨ ਪੈਰਾਮੈਡੀਕਲ ਅਤੇ ਜਿਲਾ ਪ੍ਰਧਾਨ ਗੁਰਬਚਨ ਸਿੰਘ, ਕਮਲਜੀਤ ਜੀਤਾ ਫ਼ਿੰਨਲੈਂਡ ਵਾਲੇ , ਡਾਕਟਰ ਰਾਜੇਸ ਅੱਤਰੀ ਸਿਵਲ ਸਰਜਨ ਮੋਗਾ (ਸੇਵ...
ਫਾਜ਼ਿਲਕਾ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਦੇ ਹੜ੍ਹ ਪੀੜਤ ਪਿੰਡ ਦੋਨਾ ਨਾਨਕਾ ਤੇ ਤੇਜਾ ਰੁਹੇਲਾ ਦੇ ਲੋਕਾਂ ਦਾ ਹਾਲ ਚਾਲ ਜਾਣਨ ਪਹੁੰਚੇ

ਫਾਜ਼ਿਲਕਾ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਦੇ ਹੜ੍ਹ ਪੀੜਤ ਪਿੰਡ ਦੋਨਾ ਨਾਨਕਾ ਤੇ ਤੇਜਾ ਰੁਹੇਲਾ ਦੇ ਲੋਕਾਂ ਦਾ ਹਾਲ ਚਾਲ ਜਾਣਨ ਪਹੁੰਚੇ

Local
ਫਾਜ਼ਿਲਕਾ 21 ਅਗਸਤ  ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਹੜ੍ਹ ਪੀੜ੍ਹਤ ਲੋਕਾਂ ਦੀ ਹਰ ਸੰਭਵ ਮਦਦ ਕਰਨ ਲਈ ਤਿਆਰ ਹੈ। ਇਹ ਪ੍ਰਗਟਾਵਾ ਫਾਜ਼ਿਲਕਾ ਦੇ ਵਿਧਾਇਕ ਸ੍ਰੀ. ਨਰਿੰਦਰਪਾਲ ਸਿੰਘ ਸਵਨਾ ਨੇ ਹਲਕੇ ਦੇ ਪਿੰਡ ਦੋਨਾ ਨਾਨਕਾ ਤੇ ਤੇਜਾ ਰੁਹੇਲਾ ਵਿਖੇ ਪਹੁੰਚ ਕੇ ਹੜ੍ਹ ਪੀੜਤ ਲੋਕਾਂ ਦਾ ਹਾਲ ਚਾਲ ਜਾਣਨ ਅਤੇ ਪਸ਼ੂਆਂ ਲਈ ਹਰਾ ਚਾਰਾ ਵੰਡਣ ਮੌਕੇ ਕੀਤਾ।ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਨੇ ਕਿਹਾ ਕਿ ਉਹ ਫਾਜ਼ਿਲਕਾ ਦੇ ਲੋਕਾਂ ਦੇ ਨਾਲ ਹਨ ਤੇ ਹਰ ਸਮੇਂ ਲੋਕਾਂ ਵਿੱਚ ਵਿਚਰ ਕੇ ਉਨ੍ਹਾਂ ਦਾ ਹਾਲ ਚਾਲ ਪੁੱਛਦੇ ਹਨ ਤੇ ਉਨ੍ਹਾਂ ਦੀਆਂ ਮੁਸ਼ਕਲਾਂ ਸੁਣਨ ਉਪਰੰਤ ਉਨ੍ਹਾਂ ਨੂੰ ਲੋੜੀਂਦੀਆਂ ਜ਼ਰੂਰਤ ਦੀਆਂ ਚੀਜ਼ਾਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਅਸੀਂ ਸਾਰੇ ਰਲ ਮਿਲ ਕੇ ਇਸ ਕੁਦਰਤ ਦੀ ਕਰੋਪੀ ਦਾ ਸਾਹਮਣਾ ਕਰਾਂਗੇ। ਉਨ੍ਹਾਂ ਹਲਕਾ ਵਾਸੀਆਂ ਖਾਸ ਕਰ ਹਰ ਪੀੜਤ ਲੋਕਾਂ ਨੂੰ ਵਿਸ਼ਵਾਸ ਦਵਾਇਆ ਕਿ ਉਹ ਇਸ ਮੁਸ਼ਕਲ ਦੀ ਘੜੀ ਵਿੱਚ ਪੰਜਾਬ ਸਰਕਾਰ ਤੇ ਉਹ ਲੋਕਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਹੈ ਤੇ ਹਰ ਮੁਸ਼ਕਲ ਦੀ ਘੜੀ ਵਿੱਚ ਲੋਕਾਂ ਦ...
ਪਿੰਡ ਪਾਹੜਾ ਦੇ ਕਿਸਾਨ ਸੰਦੀਪ ਸਿੰਘ ਨੇ ਫ਼ਸਲੀ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾ ਕੇ ਆਪਣੇ ਖੇਤਾਂ ਨੂੰ ਹੋਰ ਉਪਜਾਊ ਬਣਾਇਆ

ਪਿੰਡ ਪਾਹੜਾ ਦੇ ਕਿਸਾਨ ਸੰਦੀਪ ਸਿੰਘ ਨੇ ਫ਼ਸਲੀ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾ ਕੇ ਆਪਣੇ ਖੇਤਾਂ ਨੂੰ ਹੋਰ ਉਪਜਾਊ ਬਣਾਇਆ

Local
ਗੁਰਦਾਸਪੁਰ, 21 ਅਗਸਤ (           ) - ਗੁਰਦਾਸਪੁਰ ਬਲਾਕ ਨਾਲ ਸੰਬੰਧਿਤ ਪਿੰਡ ਪਾਹੜਾ ਦੇ ਮਿਹਨਤੀ ਕਿਸਾਨ ਨੇ ਖੇਤੀਬਾੜੀ ਵਿਭਾਗ ਵੱਲੋਂ ਮਿਲੀ ਸੇਧ ਅਤੇ ਆਪਣੀ ਸਖ਼ਤ ਮਿਹਨਤ ਦੀ ਬਦੌਲਤ ਆਪਣੇ ਰੇਤਲੀ ਮਿੱਟੀ ਵਾਲੇ ਖੇਤਾਂ ਨੂੰ ਵੀ ਉਪਜਾਊ ਬਣਾਇਆ ਹੈ। ਇਸ ਮਿਹਨਤੀ ਕਿਸਾਨ ਸੰਦੀਪ ਸਿੰਘ ਵੱਲੋਂ ਆਪਣੇ ਪਿਤਾ ਨਛੱਤਰ ਸਿੰਘ ਅਤੇ ਭਰਾ ਅਮਰਜੀਤ ਸਿੰਘ ਨਾਲ ਮਿਲ ਕੇ ਇਸ ਮੌਕੇ ਕਰੀਬ 65 ਏਕੜ ਰਕਬੇ ਵਿੱਚ ਖੇਤੀ ਕੀਤੀ ਜਾ ਰਹੀ ਹੈ, ਜਿਸ ਵਿੱਚੋਂ ਸਿਰਫ਼ ਤਿੰਨ ਕਿੱਲੇ ਉਨ੍ਹਾਂ ਦੀ ਆਪਣੀ ਮਾਲਕੀ ਹੈ ਜਦੋਂ ਕਿ ਬਾਕੀ ਦੀ ਜ਼ਮੀਨ ਠੇਕੇ 'ਤੇ ਲਈ ਹੋਈ ਹੈ। ਸੰਦੀਪ ਸਿੰਘ ਨੇ ਦੱਸਿਆ ਕਿ 2020 ਵਿੱਚ ਉਨ੍ਹਾਂ ਨੇ ਖੇਤੀਬਾੜੀ ਵਿਭਾਗ ਵੱਲੋਂ ਦਿੱਤੀ ਗਈ ਸਬਸਿਡੀ ਦੀ ਮਦਦ ਨਾਲ ਇੱਕ ਸੁਪਰ ਸੀਡਰ ਖ਼ਰੀਦਿਆ ਸੀ, ਜਿਸ ਦੀ ਮਦਦ ਨਾਲ ਉਹ ਹਰੇਕ ਸਾਲ ਆਪਣੇ ਤਕਰੀਬਨ 25 ਏਕੜ ਖੇਤਾਂ ਵਿੱਚ ਅੱਗ ਲਗਾਏ ਬਗੈਰ ਰਹਿੰਦ ਖੂੰਹਦ ਦਾ ਨਿਪਟਾਰਾ ਕਰਦਾ ਹੈ ਅਤੇ ਨਾਲ ਹੀ ਕਣਕ ਦੀ ਬਿਜਾਈ ਵੀ ਕਰਦਾ ਹੈ। ਉਨ੍ਹਾਂ ਕਿਹਾ ਕਿ ਇਸ ਸੁਪਰ ਸੀਡਰ ਨਾਲ ਜਿੱਥੇ ਉਹ ਆਪਣੇ ਖੇਤਾਂ ਵਿੱਚ ਬਹੁਤ ਆਸਾਨੀ ਦੇ ਨਾਲ ਸਿਰਫ਼ 500 ...
ਪੰਜਾਬ ਸਰਕਾਰ ਅਤੇ ਹੋਮੀ ਭਾਭਾ ਕੈਂਸਰ ਹਸਪਤਾਲ ਨੇ ਰਾਜ ਵਿੱਚ ਕੈਂਸਰ ਬਾਬਤ ਇਲਾਜ ਸੇਵਾਵਾਂ ਵਧਾਉਣ ਲਈ ਐਮ.ਓ.ਯੂ. ਨਵਿਆਇਆ

ਪੰਜਾਬ ਸਰਕਾਰ ਅਤੇ ਹੋਮੀ ਭਾਭਾ ਕੈਂਸਰ ਹਸਪਤਾਲ ਨੇ ਰਾਜ ਵਿੱਚ ਕੈਂਸਰ ਬਾਬਤ ਇਲਾਜ ਸੇਵਾਵਾਂ ਵਧਾਉਣ ਲਈ ਐਮ.ਓ.ਯੂ. ਨਵਿਆਇਆ

Local
ਸੰਗਰੂਰ, 21 ਅਗਸਤ ਹੋਮੀ ਭਾਭਾ ਕੈਂਸਰ ਹਸਪਤਾਲ ਅਤੇ ਖੋਜ ਕੇਂਦਰ, ਸੰਗਰੂਰ ਵਿਖੇ ਅੱਜ ਪੰਜਾਬ ਸਰਕਾਰ ਅਤੇ ਹੋਮੀ ਭਾਭਾ ਕੈਂਸਰ ਹਸਪਤਾਲ ਅਤੇ ਖੋਜ ਕੇਂਦਰ, ਪੰਜਾਬ ਨੇ ਆਪਣੇ ਸਮਝੌਤੇ (ਐਮਓਯੂ) ਨੂੰ ਅਧਿਕਾਰਤ ਤੌਰ 'ਤੇ ਨਵਿਆਇਆ ਹੈ। ਇਸ ਸਾਂਝੇਦਾਰੀ ਦਾ ਉਦੇਸ਼ ਰਾਜ ਭਰ ਦੇ ਕੈਂਸਰ ਮਰੀਜ਼ਾਂ ਲਈ ਸਿਹਤ ਸੰਭਾਲ ਬੁਨਿਆਦੀ ਢਾਂਚੇ ਅਤੇ ਸੇਵਾਵਾਂ ਨੂੰ ਮਜ਼ਬੂਤ ​​ਕਰਨਾ ਹੈ। ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਅਤੇ ਹੋਮੀ ਭਾਭਾ ਕੈਂਸਰ ਹਸਪਤਾਲ ਅਤੇ ਖੋਜ ਕੇਂਦਰ, ਪੰਜਾਬ ਦੇ ਡਾਇਰੈਕਟਰ ਡਾ. ਅਸ਼ੀਸ਼ ਗੁਲੀਆ ਦੀ ਮੌਜੂਦਗੀ ਵਿੱਚ, ਸਮਝੌਤੇ ਦੇ ਵਿਸਥਾਰ 'ਤੇ ਹਸਪਤਾਲ ਦੇ ਡਾਇਰੈਕਟਰ (ਪ੍ਰਸ਼ਾਸਨ) ਸ਼੍ਰੀ ਮਾਧੋ ਸਿੰਘ ਅਤੇ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਡਾਇਰੈਕਟਰ ਡਾ. ਅਨਿਲ ਕੁਮਾਰ ਨੇ ਦਸਤਖਤ ਕੀਤੇ। ਇਸ ਮੌਕੇ ਸੰਬੋਧਨ ਕਰਦਿਆਂ ਡਾ. ਬਲਬੀਰ ਸਿੰਘ ਨੇ ਉਮੀਦ ਪ੍ਰਗਟ ਕੀਤੀ ਕਿ ਪੰਜਾਬ ਜਲਦੀ ਹੀ ਕੈਂਸਰ ਅਤੇ ਨਸ਼ਾ ਮੁਕਤ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਸਿਹਤ ਸੇਵਾਵਾਂ ਦੇ ਮਾਮਲੇ ਵਿੱਚ ਪੰਜਾਬ ਦੇਸ਼ ਦਾ ਨੰਬਰ ਇੱਕ ਸੂਬਾ ਬਣ ਜਾਵੇਗਾ। ਹਾਲਾਂਕਿ, ਉਨ੍ਹਾਂ ਮੰਨਿਆ ਕਿ ਦੇਸ਼ ਨੂੰ ਖੁਰਾਕ ਪੱਖੋ...
ਹੁਸ਼ਿਆਰਪੁਰ ਤੋਂ ਹੋਵੇਗੀ ‘ਖੇਡਾਂ ਵਤਨ ਪੰਜਾਬ ਦੀਆਂ’ ਦੀ ਸ਼ੁਰੂਆਤ : ਡਿਪਟੀ ਕਮਿਸ਼ਨਰ

ਹੁਸ਼ਿਆਰਪੁਰ ਤੋਂ ਹੋਵੇਗੀ ‘ਖੇਡਾਂ ਵਤਨ ਪੰਜਾਬ ਦੀਆਂ’ ਦੀ ਸ਼ੁਰੂਆਤ : ਡਿਪਟੀ ਕਮਿਸ਼ਨਰ

Local
ਹੁਸ਼ਿਆਰਪੁਰ, 21 ਅਗਸਤ :           ਪੰਜਾਬ ਸਰਕਾਰ ਵੱਲੋਂ ਖੇਡਾਂ ਅਤੇ ਨੌਜਵਾਨਾਂ ਨੂੰ ਉਤਸ਼ਾਹਿਤ ਕਰਨ ਲਈ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ “ਖੇਡਾਂ ਵਤਨ ਪੰਜਾਬ ਦੀਆਂ” ਦੀ ਸ਼ੁਰੂਆਤ ਇਸ ਵਾਰ ਹੁਸ਼ਿਆਰਪੁਰ ਤੋਂ ਹੋਵੇਗੀ। ਇਸ ਸਬੰਧੀ ਰਾਜ ਪੱਧਰੀ ਉਦਘਾਟਨੀ ਸਮਾਰੋਹ 3 ਸਤੰਬਰ ਨੂੰ ਲਾਜਵੰਤੀ ਬਹੁਮੰਤਵੀ ਸਟੇਡੀਅਮ, ਹੁਸ਼ਿਆਰਪੁਰ ਵਿਖੇ ਬਹੁਤ ਉਤਸ਼ਾਹ ਅਤੇ ਜੋਸ਼ ਨਾਲ ਆਯੋਜਿਤ ਕੀਤਾ ਜਾਵੇਗਾ। ਇਸ ਮੌਕੇ ਰਾਜ ਪੱਧਰੀ ਖੇਡ ਮੁਕਾਬਲੇ ਵੀ ਸ਼ੁਰੂ ਹੋਣਗੇ। ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਚ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਸਮਾਗਮ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਇਸ ਸਮਾਗਮ ਨੂੰ ਸਫਲ ਅਤੇ ਯਾਦਗਾਰੀ ਬਣਾਉਣ ਲਈ ਪੂਰੀ ਗੰਭੀਰਤਾ ਨਾਲ ਕੰਮ ਕਰ ਰਿਹਾ ਹੈ। ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਢੁਕਵੇਂ ਪ੍ਰਬੰਧ ਯਕੀਨੀ ਬਣਾਉਣ ਅਤੇ ਕਿਸੇ ਵੀ ਤਰ੍ਹਾਂ ਦੀ ਕਮੀ ਨਾ ਰਹਿਣ ਦੇਣ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਸਮਾਗਮ ਰਾਹੀਂ ਖੇਡ ਪ੍ਰਤਿਭਾਵਾਂ ਨੂੰ ਉਤਸ਼ਾਹਿਤ ਕੀਤਾ ਜਾਵੇਗਾ ਅਤੇ ...