ਲਾਲਜੀਤ ਭੁੱਲਰ ਦੀ ਅਗਵਾਈ ਵਿੱਚ ਹਲਕਾ ਪੱਟੀ ਦੇ ਪਿੰਡ ਭਾਓਵਾਲ ਵਿਖੇ ਰਾਹਤ ਕੈਂਪ ਖੋਲ੍ਹਿਆ
ਪੱਟੀ, 4 ਸਤੰਬਰ;- ਪੰਜਾਬ ਦੇ ਕੈਬਨਿਟ ਮੰਤਰੀ ਸ. ਲਾਲਜੀਤ ਸਿੰਘ ਭੁੱਲਰ ਨੇ ਅੱਜ ਆਪਣੇ ਵਿਧਾਨ ਸਭਾ ਹਲਕਾ ਪੱਟੀ ਦੇ ਪਿੰਡ ਭਾਓਵਾਲ ਵਿਖੇ ਆਰਜ਼ੀ ਰਾਹਤ ਕੈਂਪ ਖੋਲ੍ਹਿਆ, ਜਿੱਥੇ ਲੋਕਾਂ ਵੱਲੋਂ ਸੇਵਾ ਦੇ ਰੂਪ ਵਿੱਚ ਆਈ ਰਾਹਤ ਸਮੱਗਰੀ ਨੂੰ 30-35 ਕਿਲੋਮੀਟਰ ਦੇ ਦਾਇਰੇ ਤੱਕ ਲੋੜਵੰਦਾਂ ਵਿੱਚ ਵੰਡਿਆ ਜਾਵੇਗਾ। ਸ. ਭੁੱਲਰ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਇੱਥੇ ਬੰਨ ‘ਤੇ ਮਿੱਟੀ ਪਾਉਣ ਦੀ ਸੇਵਾ ਲਈ, ਜੋ ਸੇਵਾਦਾਰ ਆਪਣੇ ਟਰੈਕਟਰ ‘ਚ ਡੀਜ਼ਲ ਪਵਾਉਣ ਚਾਹੇ, ਤਾਂ ਉਸਨੂੰ ਇਸ ਰਾਹਤ ਕੈਂਪ ਵਿੱਚੋਂ ਡੀਜ਼ਲ ਪਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਰਾਹਤ ਕੈਂਪ ਤੋਂ ਨੇੜਲੇ ਪਿੰਡਾਂ ਦੇ ਵਿੱਚ, ਜਿਨ੍ਹਾਂ ਵੀ ਲੋੜਵੰਦਾਂ ਨੂੰ ਕਰਿਆਨਾ, ਪਸ਼ੂਆ ਲਈ ਚਾਰਾ ਤੇ ਫੀਡ ਆਦਿ ਦੀ ਜ਼ਰੂਰਤ ਹੋਵੇਗੀ, ਉਹ ਇਸ ਰਾਹਤ ਕੈਂਪ ਵਿੱਚੋਂ ਭੇਜਿਆ ਜਾਵੇਗਾ। ਸ. ਭੁੱਲਰ ਨੇ ਦੱਸਿਆ ਕਿ ਇਸੇ ਰਾਹਤ ਕੈਂਪ ਵਿੱਚੋਂ ਦਵਾਈਆਂ ਦਾ ਪ੍ਰਬੰਧ ਵੀ ਕੀਤਾ ਜਾ ਰਿਹਾ ਹੈ ਅਤੇ ਇਸੇ ਰਾਹਤ ਕੈਂਪ ਵਿੱਚੋਂ ਨੇੜਲੇ ਇਲਾਕਿਆਂ ਵਿੱਚ ਲੰਗਰ ਪਰਸ਼ਾਦੇ ਦਾ ਪ੍ਰਬੰਧ ਵੀ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਰਾਹਤ ਕੈਂਪ 24 ਘੰਟੇ ਕੰਮ ਕਰੇਗਾ ਅਤੇ ਇਲਾਕਾ ...








