ਲੰਬੀ ਖੇਤਰ ਲਈ ਵੱਡੀ ਸੌਗਾਤ – 80.51 ਕਰੋੜ ਰੁਪਏ ਦੀ ਲਾਗਤ ਨਾਲ ਲਗਭਗ 115 ਕਿਲੋਮੀਟਰ ਲੰਬੀਆਂ ਸੜਕਾਂ ਲੋਕਾਂ ਨੂੰ ਸਮਰਪਿਤ
ਲੰਬੀ, 18 ਫਰਵਰੀ- ਕੈਬਨਿਟ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਵੱਲੋਂ ਲੰਬੀ ਹਲਕੇ ਦੇ ਵੱਖ-ਵੱਖ ਪਿੰਡਾਂ ਨੂੰ ਆਪਸੀ ਜੋੜ ਪ੍ਰਦਾਨ ਕਰਨ ਵਾਲੀਆਂ ਲਗਭਗ 115 ਕਿਲੋਮੀਟਰ ਲੰਬੀਆਂ ਨਵੀਂ ਸੜਕ ਅੱਜ ਵਿਧੀਵਤ ਤੌਰ ‘ਤੇ ਲੋਕਾਂ ਨੂੰ ਸਮਰਪਿਤ ਕਰ ਦਿੱਤੀਆਂ ਗਈਆਂ। ਇਨ੍ਹਾਂ ਸੜਕਾਂ ਦੇ ਬਣਨ ਨਾਲ ਪਿੰਡਾਂ ਵਿਚ ਆਉਣਾ-ਜਾਣਾ ਕਾਫ਼ੀ ਸੁਖਾਲਾ ਹੋ ਜਾਵੇਗਾ ਅਤੇ ਲੋਕਾਂ ਨੂੰ ਲੰਮੇ ਸਮੇਂ ਤੋਂ ਆ ਰਹੀ ਦਿੱਕਤ ਤੋਂ ਰਾਹਤ ਮਿਲੇਗੀ। ਇਹ ਯੋਜਨਾਵਾਂ ਕਿਸਾਨਾਂ, ਆੜਤੀਆਂ ਅਤੇ ਆਮ ਜਨਤਾ ਲਈ ਆਵਾਜਾਈ ਸੁਵਿਧਾਵਾਂ ਨੂੰ ਸੁਧਾਰਨ ਦੇ ਉਦੇਸ਼ ਨਾਲ ਅਮਲ ਵਿੱਚ ਲਿਆਂਦੀਆਂ ਗਈਆਂ ਹਨ।
ਉਦਘਾਟਨ ਮੌਕੇ ਕੈਬਿਨੇਟ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਇਹ ਸੜਕ ਸਿਰਫ਼ ਰਸਤਾ ਨਹੀਂ, ਸਗੋਂ ਖੇਤਰ ਦੀ ਤਰੱਕੀ ਦੀ ਨਵੀਂ ਸ਼ੁਰੂਆਤ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਆਪਣੀ ਫ਼ਸਲ ਮੰਡੀ ਤੱਕ ਲਿਜਾਣ ਵਿੱਚ ਆਸਾਨੀ ਹੋਵੇਗੀ, ਬੱਚਿਆਂ ਨੂੰ ਸਕੂਲ ਅਤੇ ਮਰੀਜ਼ਾਂ ਨੂੰ ਹਸਪਤਾਲ ਤੱਕ ਪਹੁੰਚਣ ਵਿੱਚ ਸਹੂਲਤ ਮਿਲੇਗੀ।
ਉਨ੍ਹਾਂ ਦੱਸਿਆ ਕਿ ਲੰਬੀ-ਪੰਜਾਵਾ-ਸਿੱਖਵਾਲਾ-ਸ਼ੇਰਾਵਾਲੀ-ਫਤੂਹੀ ਖੇੜਾ-ਖੁੱਬਣ ਅਪਟੂ ਅਬੋਹਰ ਸੀਤ...








