ਜ਼ਿਲ੍ਹੇ ‘ਚ ਚਾਰ ਸਰਕਾਰੀ ਸਿਹਤ ਕੇਂਦਰਾਂ ’ਚ ਖੁੱਲ੍ਹਣਗੇ ਨਵੇਂ ਸਕੈਨ ਸੈਂਟਰ-ਸਿਵਲ ਸਰਜਨ
ਸਿਵਲ ਸਰਜਨ ਡਾ. ਸੰਦੀਪ ਧਵਨ ਦੇ ਵੱਲੋ ਪੀਐਨਡੀਟੀ ਜ਼ਿਲ੍ਹਾ ਕਮੇਟੀ ਦੀ ਵਿਸ਼ੇਸ਼ ਮੀਟਿੰਗ ਨੋਡਲ ਅਫ਼ਸਰ ਡਾ. ਭਾਰਤੀ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਦੀ ਅਗਵਾਈ ਹੇਠ ਮੀਟਿੰਗ ਕੀਤੀ ਗਈ । ਮੀਟਿੰਗ ਵਿੱਚ ਜ਼ਿਲ੍ਹੇ ਅੰਦਰ ਅਲਟਰਾਸਾਊਂਡ ਜਾਂਚ ਦੀਆਂ ਸਿਹਤ ਸਹੂਲਤਾਂ ਨੂੰ ਹੋਰ ਮਜ਼ਬੂਤ ਕਰਨ, ਨਵੇਂ ਸਕੈਨ ਸੈਂਟਰ ਸ਼ੁਰੂ ਕਰਨ ਅਤੇ ਪੀਐਨਡੀਟੀ ਐਕਟ ਦੀ ਪਾਲਣਾ ਯਕੀਨੀ ਬਣਾਉਣ ਸਬੰਧੀ ਅਹਿਮ ਵਿਚਾਰ-ਵਟਾਂਦਰਾ ਕੀਤਾ ਗਿਆ।
ਮੀਟਿੰਗ ਦੌਰਾਨ ਸੀਐੱਚਸੀ ਪੱਟੀ, ਸੀਐੱਚਸੀ ਝਬਾਲ, ਸੀਐੱਚਸੀ ਕੈਰੋਂ ਅਤੇ ਸੀਐੱਚਸੀ ਸਰਹਾਲੀ ਵਿਖੇ ਨਵੇਂ ਸਕੈਨ ਸੈਂਟਰ ਖੋਲ੍ਹਣ ਸਬੰਧੀ ਫ਼ੈਸਲਾ ਲਿਆ ਗਿਆ। ਇਨ੍ਹਾਂ ਕੇਂਦਰਾਂ ਦੇ ਚਾਲੂ ਹੋਣ ਨਾਲ ਇਨ੍ਹਾਂ ਇਲਾਕਿਆਂ ਦੀਆਂ ਗਰਭਵਤੀ ਔਰਤਾਂ ਨੂੰ ਅਲਟਰਾਸਾਊਂਡ ਜਾਂਚ ਲਈ ਦੂਰ-ਦੁਰਾਡੇ ਦੇ ਹਸਪਤਾਲਾਂ ’ਤੇ ਨਿਰਭਰ ਨਹੀਂ ਰਹਿਣਾ ਪਵੇਗਾ। ਸਰਕਾਰੀ ਸਿਹਤ ਸੰਸਥਾਵਾਂ ਵਿੱਚ ਹੀ ਲੋੜੀਂਦੀ ਜਾਂਚ ਦੀ ਸਹੂਲਤ ਮਿਲਣ ਨਾਲ ਮਰੀਜ਼ਾਂ ਨੂੰ ਸਮੇਂ ਅਤੇ ਆਉਣ-ਜਾਣ ਦੇ ਖ਼ਰਚੇ ਦੀ ਵੀ ਬੱਚਤ ਹੋਵੇਗੀ।
ਡਾ. ਭਾਰਤੀ ਨੇ ਦੱਸਿਆ ਕਿ ਸਿਹਤ ਵਿਭਾਗ ਦਾ ਮੁੱਖ ਉਦੇਸ਼ ਲੋਕਾਂ ਨੂੰ ਉਨ੍ਹਾਂ ਦੇ ਨੇੜਲੇ ਸਿਹਤ ਕੇਂਦਰਾਂ ਵ...







