ਸਿੱਖਿਆ ਕ੍ਰਾਂਤੀ ਤਹਿਤ ਐਨਟੀਸੀ 1 ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਹੋਇਆ ਸ਼ਾਨਦਾਰ ਸਮਾਗਮ
ਰਾਜਪੁਰਾ, 9 ਅਪ੍ਰੈਲ (ਦੀਪਕ ਕੁਮਾਰ) ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਰਹਿਨੁਮਾਈ ਅਤੇ ਹਰਜੋਤ ਸਿੰਘ ਬੈਂਸ ਸਿੱਖਿਆ ਮੰਤਰੀ ਪੰਜਾਬ ਦੀ ਅਗਵਾਈ ਹੇਠ ਸਿੱਖਿਆ ਵਿਭਾਗ ਪੰਜਾਬ ਵੱਲੋਂ ਚਲਾਈ ਜਾ ਰਹੀ ਸਿੱਖਿਆ ਕ੍ਰਾਂਤੀ ਮੁਹਿੰਮ ਤਹਿਤ ਐਨਟੀਸੀ 1 ਪ੍ਰਾਇਮਰੀ ਸਕੂਲ ਵਿਖੇ ਇੱਕ ਸ਼ਾਨਦਾਰ ਅਤੇ ਯਾਦਗਾਰ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਉੱਤੇ ਮੁੱਖ ਮਹਿਮਾਨ ਵਜੋਂ ਪਹੁੰਚੀ ਵਿਧਾਇਕਾ ਮੈਡਮ ਨੀਨਾ ਮਿੱਤਲ ਨੇ ਸਕੂਲ ਵਿੱਚ ਨਵੇਂ ਤਰੀਕਿਆਂ ਨਾਲ ਪਾਠ ਪੜ੍ਹਾਏ ਜਾਣ ਦੇ ਉਦੇਸ਼ ਨਾਲ ਬਣਾਏ ਗਏ ਸਮਾਰਟ ਕਲਾਸਰੂਮ ਅਤੇ ਇੰਟਰੈਕਟਿਵ ਪੈਨਲ ਦਾ ਵੀ ਉਦਘਾਟਨ ਕੀਤਾ। ਇਹ ਨਵੀਂ ਤਕਨੀਕ ਵਿਦਿਆਰਥੀਆਂ ਦੀ ਸਿੱਖਣ ਦੀ ਯਾਤਰਾ ਨੂੰ ਹੋਰ ਰੁਚੀਕਰ ਅਤੇ ਪ੍ਰਭਾਵਸ਼ਾਲੀ ਬਣਾਏਗੀ।ਵਿਧਾਇਕਾ ਨੀਨਾ ਮਿੱਤਲ ਨੇ ਸੱਭਿਆਚਾਰਕ ਪ੍ਰੋਗਰਾਮ ਦੌਰਾਨ ਮੰਚ 'ਤੇ ਆ ਕੇ ਬੱਚੀਆਂ ਨਾਲ ਗਿੱਧਾ ਵੀ ਪਾਇਆ ਅਤੇ ਸਮਾਗਮ ਦੀ ਰੌਣਕ ਵਧਾਈ। ਉਹਨਾਂ ਛੋਟੀਆਂ ਬੱਚੀਆਂ ਦੇ ਹੁਨਰ ਦੀ ਪ੍ਰਸੰਸਾ ਵੀ ਕੀਤੀ। ਪਿਆਰਾ ਸਿੰਘ ਸੀਐਚਟੀ ਸੈਂਟਰ ਐਨਟੀਸੀ 1 ਨੇ ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਵੀ ...








