ਮੋਦੀ ਜੀ, ਜਦੋਂ ਤੁਹਾਡੀ ਸੀਬੀਆਈ ਸਬੂਤ ਹੀ ਨਹੀਂ ਦੇਵੇਗੀ, ਤਾਂ ਫਾਸਟ ਟ੍ਰੈਕ ਦਾ ਡਰਾਮਾ ਕਿਉਂ?- ਕੇਜਰੀਵਾਲ
ਨਵੀਂ ਦਿੱਲੀ, 24 ਜੁਲਾਈ
ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਵੱਲੋਂ ਪੇਪਰ ਲੀਕ 'ਤੇ ਫਾਸਟ ਟ੍ਰੈਕ ਕੋਰਟ ਬਣਾਉਣ ਲਈ ਸੰਸਦ ਵਿੱਚ ਕਾਨੂੰਨ ਲਿਆਉਣ ਦੇ ਭਰੋਸੇ ਨੂੰ ਪੂਰੀ ਤਰ੍ਹਾਂ ਖੋਖਲਾ ਅਤੇ ਝੂਠਾ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੇਪਰ ਲੀਕ ਲਈ ਸੋਮਵਾਰ ਨੂੰ ਸੰਸਦ ਵਿੱਚ ਫਾਸਟ ਟ੍ਰੈਕ ਕੋਰਟ ਬਣਾਉਣ ਦਾ ਮੋਦੀ ਜੀ ਦਾ ਦਿੱਤਾ ਗਿਆ ਭਰੋਸਾ ਕਿੰਨਾ ਖੋਖਲਾ ਹੈ, ਇਹ ਵੀਰਵਾਰ ਨੂੰ ਖ਼ੁਦ ਹੀ ਸਾਬਤ ਹੋ ਗਿਆ। ਜਦੋਂ 2024 ਨੀਟ ਪੇਪਰ ਲੀਕ ਦੇ ਮਾਸਟਰਮਾਈਂਡ ਨੂੰ ਸੀਬੀਆਈ ਨੇ ਅਦਾਲਤ ਵਿੱਚ ਬੇਗੁਨਾਹ ਐਲਾਨ ਦਿੱਤਾ। ਉਨ੍ਹਾਂ ਪੀਐਮ ਨੂੰ ਕਿਹਾ ਕਿ ਜੇਕਰ ਅਜਿਹੀ ਹੀ ਜਾਂਚ ਕਰਨੀ ਹੈ, ਜੇਕਰ ਤੁਸੀਂ ਸਬੂਤ ਹੀ ਨਹੀਂ ਪੇਸ਼ ਕਰਨੇ, ਤਾਂ ਫਾਸਟ ਟ੍ਰੈਕ ਕੋਰਟ ਬਣਾਉਣ ਦਾ ਡਰਾਮਾ ਕਿਉਂ? ਮੋਦੀ ਜੀ, ਤੁਹਾਡੀ ਨੀਅਤ ਵਿੱਚ ਹੀ ਖੋਟ ਹੈ।
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਵੀਰਵਾਰ ਰਾਤ 12 ਵਜੇ ਪ੍ਰਧਾਨ ਮੰਤਰੀ ਜੀ ਨੇ ਇੱਕ ਵੀਡੀਓ ਜਾਰੀ ਕਰਕੇ ਪੂਰੇ ਦੇਸ਼ ਨੂੰ ਕਿਹਾ ਕਿ ਪੇਪਰ ਲੀਕ ਮਾਮਲਿਆਂ ਲਈ ਫਾਸਟ ਟ੍ਰੈਕ ਕੋਰਟ ਬਣਾਉਣ ਵਾਸਤੇ ਸੋਮਵਾਰ ਨੂੰ ਸੰਸਦ ਵਿੱਚ ਇੱਕ ਕਾਨੂ...








