ਪਹਾੜੀ ਜੰਗਲ ਖੇਤਰ ਵਿੱਚ ਵੱਧ ਤੋਂ ਵੱਧ ਚੈਕ ਡੈਮ ਬਨਾਉਣ – ਮੁੱਖ ਮੰਤਰੀ
ਚੰਡੀਗੜ੍ਹ, 26 ਅਪ੍ਰੈਲ : ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਵਨ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਪਹਾੜੀ ਵਨ ਖੇਤਰ ਵਿੱਚ ਵੱਧ ਤੋਂ ਵੱਧ ਚੈਕ ਡੈਮ ਬਣਾਉਣ ਤਾਂ ਜੋ ਬਰਸਾਤ ਦੇ ਦਿਨਾਂ ਵਿੱਚ ਪਾਣੀ ਦਾ ਸਰੰਖਣ ਹੋ ਸਕੇ। ਇਸ ਨਾਲ ਜਿੱਥੇ ਜੰਗਲ ਦੇ ਪੇੜ -ਪੌਧਿਆਂ ਦੀ ਪਾਣੀ ਦੀ ਜਰੂਰਤ ਪੂਰੀ ਹੋਵੇਗੀ ਉੱਥੇ ਭੂਜਲ ਦਾ ਪੱਧਰ ਵੀ ਸਹੀ ਬਣਾਏ ਰੱਖਣ ਵਿੱਚ ਸਹਾਇਤਾ ਮਿਲੇਗੀ। ਮੁੱਖ ਮੰਤਰੀ ਅੱਜ ਇੱਥੇ ਸੀਐਮ ਅਨਾਊਸਮੈਂਟ ਨਾਲ ਸਬੰਧਿਤ ਪਰਿਯੋਜਨਾਵਾਂ ਦੀ ਸਮੀਖਿਆ ਕਰ ਰਹੇ ਸਨ। ਮੁੱਖ ਮੰਤਰੀ ਨੇ ਅੱਜ ਗ੍ਰਹਿ ਵਿਭਾਗ, ਮਾਲ, ਵਾਤਾਵਰਣ, ਵਨ ਅਤੇ ਜੰਗਲੀ ਜੀਵ ਵਿਭਾਗ, ਟ੍ਰਾਂਸਪੋਰਟ ਸਮੇਤ ਅੱਧਾ ਦਰਜਨ ਵਿਭਾਗਾਂ ਦੀ ਪਰਿਯੋਜਨਾਵਾਂ ਦੀ ਸਮੀਖਿਆ ਕੀਤੀ, ਬਾਕੀ ਵਿਭਾਗਾਂ ਦੀ ''ਸੀਐਮ ਅਨਾਉਸਮੈਂਟ'' ਦੀ ਸਮੀਖਿਆ 29 ਅਪ੍ਰੈਨ ਨੁੰ ਕਰਣਗੇ। ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਚੈਕ ਡੈਮ ਦੇ ਨਿਰਮਾਣ ਵਿੱਚ ਗੁਣਵੱਤਾ ਦੇ ਨਾਲ ਕਿਸੇ ਵੀ ਕੀਮਤ 'ਤੇ ਸਮਝੌਤਾ ਨਾ ਕਰਨ। ਉਨ੍ਹਾਂ ਨੇ ਸਾਰੇ ਪੁਰਾਣੇ ਚੈਕ ਡੈਮ ਦੀ ਮੌਜੂਦਾ ਸਥਿਤੀ ਦੀ ਜਾਂਚ ਕਰ ਕੇ ਉਨ੍ਹਾਂ ਦੀ ਮੁਰੰਮਤ ਕਰਨ ਦੇ ਵੀ ਨਿਰਦੇਸ਼ ਦਿੱਤ...








