ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਦਿੱਤੀ ਵੱਡੀ ਸੌਗਾਤ, ਹਿਸਾਰ ਤੋਂ ਚੰਡੀਗੜ੍ਹ ਲਈ ਫਲਾਇਟ ਸੇਵਾ ਦੀ ਕੀਤੀ ਸ਼ੁਰੂਆਤ
ਚੰਡੀਗੜ੍ਹ, 9 ਜੂਨ : ਹਰਿਆਣਾ ਦੇ ਮਹਾਰਾਜਾ ਅਗਰਸੇਨ ਏਅਰਪੋਰਟ, ਹਿਸਾਰ .ਤੋਂ ਅਯੋਧਿਆ ਨਗਰੀ ਲਈ ਹਵਾਈ ਸੇਵਾ ਦੇ ਸ਼ੁਰੂ ਹੋਣ ਦੇ ਲਗਭਗ 2 ਮਹੀਨੇ ਅੰਦਰ ਹੀ ਅੱਜ ਚੰਡੀਗੜ੍ਹ ਲਈ ਵੀ ਹਵਾਈ ਸੇਵਾਵਾਂ ਦੀ ਸ਼ੁਰੂਆਤ ਹੋਈ। ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਵਿਧੀਵਤ ਰੂਪ ਨਾਲ ਇਸ ਹਵਾਈ ਸੇਵਾ ਦੀ ਸ਼ੁਰੂਆਤ ਕੀਤੀ। ਇਸ ਮੌਕੇ 'ਤੇ ਮੁੱਖ ਮੰਤਰੀ ਨੇ ਕਿਹਾ ਕਿ ਅਗਾਮੀ ਦਿਨਾਂ ਵਿੱਚ ਪੜਾਅਵਾਰ ਢੰਗ ਨਾਲ ਹਵਾਈ ਸੇਵਾਵਾਂ ਦਾ ਵਿਸਤਾਰ ਕਰਦੇ ਹੋਏ ਹਿਸਾਰ ਤੋਂ ਜੈਪੁਰ, ਹਿਸਾਰ ਤੋਂ ਜੰਮੂ ਅਤੇ ਹਿਸਾਰ ਤੋਂ ਅਹਿਦਾਬਾਦ ਲਈ ਵੀ ਹਵਾਈ ਸੇਵਾਵਾਂ ਦੀ ਸ਼ੁਰੂਆਤ ਕੀਤੀ ਜਾਵੇਗੀ। ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਅੱਜ ਹਰਿਆਣਾ ਲਈ ਮਾਣ ਦਾ ਦਿਨ ਹੈ, ਕਿਉੱਕਿ ਹਿਸਾਰ ਦਾ ਇਹ ਏਅਰਪੋਰਟ ਹਰਿਆਣਾ ਦਾ ਆਪਣਾ ਪਹਿਲਾ ਹਵਾਈ ਅੱਡਾ ਹੈ, ਜਿਸ ਨੂੰ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਹਰਿਆਣਾ ਦੇ ਲੋਕਾਂ ਨੂੰ ਸਮਰਪਿਤ ਕੀਤਾ। ਪ੍ਰਧਾਨ ਮੰਤਰੀ ਦਾ ਸਪਨਾ ਹੈ ਕਿ ਦੇਸ਼ ਦਾ ਆਮ ਨਾਗਰਿਕ ਵੀ ਹਵਾਈ ਸੇਵਾ ਦੀ ਵਰਤੋ ਕਰ ਸਕੇ ਅਤੇ ਪਿਛਲੇ 11 ਸਾਲਾਂ ਵਿੱਚ ਇਸ ਸਪਨੇ ਨੂੰ ਕਈ ਮਾਇਨਿਆਂ ਵਿੱਚ ਜਮੀਨੀ ਪੱਧਰ 'ਤੇ ਉਤਾਰਿਆ ਹੈ। ਉਸੀ ਲੜੀ ਵ...








