ਮੁੱਖ ਮੰਤਰੀ ਨਾਇਬ ਸਿੰੰਘ ਸੈਣੀ ਨੇ ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਣਵ ਨਾਲ ਮਾਣੇਸਰ ਵਿੱਚ ਮਾਰੂਤੀ ਪਲਾਂਟ ਵਿੱਚ ਗਤੀ ਸ਼ਕਤੀ ਮਲਟੀ-ਮਾਡਲ ਕਾਰਗੋ ਟਰਮਿਨਲ ਦਾ ਸਾਂਝੇ ਰੂਪ ਨਾਲ ਕੀਤਾ ਉਦਘਾਟਨ
ਚੰਡੀਗੜ੍ਹ, 17 ਜੂਨ : ਹਰਿਆਣਾ ਨੇ ਲਾਜਿਸਟਿਕਸ ਅਤੇ ਉਦਯੋਗਿਕ ਬੁਨਿਆਦੀ ਢਾਂਚੇ ਦੇ ਖੇਤਰ ਵਿੱਚ ਇੱਕ ਇਤਿਹਾਸਕ ਉਪਰਬਧੀ ਹਾਸਲ ਕੀਤੀ ਹੈ। ਮੁੱਖ ਮੰਤਰੀ ਸ੍ਰੀ ਨਾਇਬ ਸਿੰੰਘ ਸੈਣੀ ਨੇ ਮੰਗਲਵਾਰ ਨੂੰ ਭਾਰਤ ਸਰਕਾਰ ਵਿੱਚ ਰੇਲ ਮੰਤਰੀ ਅਸ਼ਵਨੀ ਵੈਸ਼ਣਵ ਨਾਲ ਗੁਰੂਗ੍ਰਾਮ ਦੇ ਮਾਣੇਸਰ ਵਿੱਚ ਮਾਰੂਤੀ ਪਲਾਂਟ ਵਿੱਚ ਦੇਸ਼ ਦੇ ਸਭ ਤੋਂ ਵੱਡੇ ਗਤੀ ਸ਼ਕਤੀ ਮਲਟੀ-ਮਾਡਲ ਕਾਰਗੋ ਟਰਮਿਨਲ ਦਾ ਸਾਂਝੇ ਰੂਪ ਨਾਲ ਉਦਘਾਟਨ ਕੀਤਾ। ਆਈਐਮਟੀ ਮਾਣੇਸਰ ਵਿੱਚ ਮਾਰੂਤੀ ਸੁਜੁਕੀ ਪਲਾਂਟ ਵਿੱਚ ਸਥਾਪਿਤ ਇਹ ਟਰਮਿਨਲ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਸ਼ੁਰੂ ਕੀਤੇ ਗਏ ਗਤੀਸ਼ਕਤੀ ਰਾਸ਼ਟਰੀ ਮਾਸਟਰ ਪਲਾਨ ਤਹਿਤ ਤਿਆਰ ਕੀਤਾ ਗਿਆ ਹੈ ਜੋ ਭਾਰਤ ਦੇ ਗਲੋਬਲ ਪੱਧਰ ਲਾਜਿਸਟਿਕਸ ਨੇਟਵਰਕ ਵਿਕਸਿਤ ਕਰਨ ਦੀ ਦਿਸ਼ਾ ਵਿੱਚ ਇੰਕ ਵੱਡੀ ਯੋਜਨਾ ਹੈ।ਇਸ ਪੂਰੇ ਪੋ੍ਰਜੈਕਟ 'ਤੇ 1 ਲੱਖ 17 ਹਜ਼ਾਰ 91 ਮਿਲਿਅਨ ਰੁਪਏ ਦੀ ਲਾਗਤ ਆਈ ਹੈ। ਇਸ ਵਿੱਚ ਹਰਿਆਣਾ ਰੇਲ ਇੰਫ੍ਰਾਸਟ੍ਰਕਚਰ ਡੇਵਲਪਮੈਂਟ ਕਾਰਪੋਰੇਸ਼ਨ ਲਿਮਿਟੇਡ ਦੀ 55.4 ਫੀਸਦੀ, ਐਚਐਸਆਈਆਈਡੀਸੀ ਦੀ 19 ਫੀਸਦੀ ਅਤੇ ਗੁਰੂਗ੍ਰਾਮ ਮਹਾਨਗਰ ਵਿਕਾਸ ਅਥਾਰਿਟੀ ਦੀ 5 ਫੀਸਦੀ ਦੀ ਹਿੱਸੇਦਾਰੀ ਹੈ।ਦੇਸ਼ ਦੇ 380 ਸ਼ਹਿ...







