ਇੱਕ ਵਾਰ ਫਿਰ ਤੁਹਾਨੂੰ ਹਸਾਉਣ ਆ ਰਹੇ ਨੇ ਗੁਰਚੇਤ ਚਿੱਤਰਕਾਰ, ਨਵੀਂ ਪੰਜਾਬੀ ਫਿਲਮ ਦਾ ਕੀਤਾ ਐਲਾਨ
ਚੰਡੀਗੜ੍ਹ: ਪੰਜਾਬੀ ਮੰਨੋਰੰਜਨ ਫਿਲਮਾਂ ਦੀ ਦੁਨੀਆਂ ਵਿੱਚ ਨਵੇਂ ਅਯਾਮ ਕਾਇਮ ਕਰਨ ਵਿੱਚ ਸਫ਼ਲ ਰਹੇ ਹਨ ਗੁਰਚੇਤ ਚਿੱਤਰਕਾਰ, ਜੋ ਅਪਣੀ ਇੱਕ ਹੋਰ ਨਵੀਂ ਕਾਮੇਡੀ ਫਿਲਮ 'ਛੱੜੇ ਭਗਤ' ਲੈ ਕੇ ਸਾਹਮਣੇ ਆਉਣ ਜਾ ਰਹੇ ਹਨ, ਜੋ ਜਲਦ ਹੀ ਸੋਸ਼ਲ ਪਲੇਟਫ਼ਾਰਮ ਉਪਰ ਰਿਲੀਜ਼ ਹੋਣ ਜਾ ਰਹੀ ਹੈ।
'ਗੁਰਚੇਤ ਚਿੱਤਰਕਾਰ' ਦੇ ਬੈਨਰ ਹੇਠ ਪੇਸ਼ ਕੀਤੀ ਜਾ ਰਹੀ ਹੈ ਉਕਤ ਮੰਨੋਰੰਜਕ ਫਿਲਮ, ਜਿਸ ਦਾ ਨਿਰਦੇਸ਼ਨ ਬਿਕਰਮ ਗਿੱਲ ਦੁਆਰਾ ਕੀਤਾ ਗਿਆ ਹੈ, ਜੋ ਇਸ ਤੋਂ ਪਹਿਲਾ ਵੀ ਕਈ ਬਿਹਤਰੀਨ ਫਿਲਮਾਂ ਦਾ ਨਿਰਦੇਸ਼ਨ ਸਫ਼ਲਤਾਪੂਰਵਕ ਅੰਜ਼ਾਮ ਦੇ ਚੁੱਕੇ ਹਨ।
ਪਾਲੀਵੁੱਡ ਗਲਿਆਰਿਆਂ ਵਿੱਚ ਚਰਚਾ ਅਤੇ ਦਰਸ਼ਕਾਂ ਦੀ ਉਤਸੁਕਤਾ ਦਾ ਕੇਂਦਰ ਬਿੰਦੂ ਬਣੀ ਹੋਈ ਹੈ ਉਕਤ ਹਾਸਰਸ ਫਿਲਮ, ਜਿਸ ਨੂੰ ਲੈ ਕੇ ਜਾਰੀ ਕੀਤੀ ਗਈ ਅਧਿਕਾਰਤ ਜਾਣਕਾਰੀ ਅਨੁਸਾਰ ਹਾਸਿਆਂ ਦਾ ਬਹੁਤ ਵੱਡਾ ਕੀਮਤੀ ਖਜ਼ਾਨਾ ਸਾਬਿਤ ਹੋਵੇਗੀ ਇਹ ਫਿਲਮ। ਜਿਸ ਦੀ ਕਹਾਣੀ ਇਕ ਪਿੰਡ ਉੱਪਰ ਅਧਾਰਿਤ ਹੈ, ਜੋ ਹਾਸੇ ਵੰਡਦੇ ਸੱਚੇ-ਸੁੱਚੇ ਲੋਕ ਹਨ ਅਤੇ ਭਲਿਆਂ ਵੇਲੇ ਵਾਂਗ ਇੱਕ ਦੂਜੇ ਦੇ ਕੰਮ ਆਉਂਦੇ ਹਨ।
ਉਨਾਂ ਦੱਸਿਆ ਕਿ ਇਹ ਇੱਕ ਐਸੀ ਕਹਾਣੀ ਜੋ ਸੋਚਣ ਵਾਸਤੇ ਤੇ ਸਮਝਣ...








