Prince William India Visit: ਬ੍ਰਿਟੇਨ ਦੇ ਪ੍ਰਿੰਸ ਵਿਲੀਅਮ (Prince William) ਅਤੇ ਪ੍ਰਿੰਸੇਸ ਕੇਟ (Princess Kate) ਭਾਰਤ ਦੇ ਤਿੰਨ ਰੋਜ਼ਾ ਦੌਰੇ ‘ਤੇ ਅੱਜ (16 ਨਵੰਬਰ) ਨੂੰ ਮੁੰਬਈ ਪਹੁੰਚੇ। ਉਨ੍ਹਾਂ ਦੇ ਦੌਰੇ ਦੀ ਸ਼ੁਰੂਆਤ ਦੱਖਣੀ ਮੁੰਬਈ ਦੇ ਬੈਲਾਰਡ ਪੀਅਰ (Ballard Pier) ਇਲਾਕੇ ਵਿੱਚ ‘Neighborhood Tea’ (ਚਾਹ) ਅਤੇ ‘ਗਲੀ ਕ੍ਰਿਕਟ’ ਦੇ ਨਾਲ ਹੋਈ। ਇਸ ਦੌਰਾਨ ਉਨ੍ਹਾਂ ਮਾਸਟਰ ਬਲਾਸਟਰ ਸਚਿਨ ਤੇਂਦੂਲਕਰ (Master Blaster Sachin Tendulkar) ਦੇ ਨਾਲ ਕ੍ਰਿਕੇਟ ਖੇਡਿਆ, ਜਿਸ ਵਿੱਚ ਸਕੂਲੀ ਬੱਚਿਆਂ ਦੀ ਟੀਮ ਨੇ ਵੀ ਹਿੱਸਾ ਲਿਆ।
‘ਚਾਹ ‘ਤੇ ਵੀ ਕੀਤੀ ‘ਚਰਚਾ’
ਮੈਚ ਵਿੱਚ ਪ੍ਰਿੰਸ ਵਿਲੀਅਮ ਨੇ ਗੇਂਦਬਾਜ਼ੀ ਕੀਤੀ ਅਤੇ ਸਚਿਨ ਤੇਂਦੂਲਕਰ ਨੇ ਬੱਲੇਬਾਜ਼ੀ ਕਰਦੇ ਨਜ਼ਰ ਆਏ। ਇਸ ਤੋਂ ਬਾਅਦ ਸ਼ਾਹੀ ਜੋੜੇ ਨੇ ਸੜਕ ਕਿਨਾਰੇ ਬੱਚਿਆਂ ਦੇ ਨਾਲ ਕੁੱਲ੍ਹੜ ਚਾਹ ਦੀ ਚੁਸਕੀ ਵੀ ਲਈ। ਚਾਹ ਦੇ ਨਾਲ ਨਾਲ ਊਹਨਾਂ ਨੇ ਕੁੱਛ ਖਾਸ ਮਹਿਮਾਨਾਂ ਦੇ ਨਾਲ ‘ਚਾਹ ‘ਤੇ ਚਰਚਾ’ ਵੀ ਕੀਤੀ।
ਆਪਣੇ ਦੌਰੇ ਦਾ ਕੀਤਾ ਪ੍ਰਚਾਰ
ਦੱਸ ਦਈਏ ਕਿ ਇਸ ਦੌਰੇ ਤੋਂ ਪਹਿਲਾਂ ਅਕਤੂਬਰ 2026 ਵਿੱਚ ਪ੍ਰਿੰਸ ਵਿਲੀਅਮ ਨੇ ਲੰਡਨ ਦੇ ਬਕਿੰਘਮ ਪੈਲੇਸ ਦੇ ਬਾਹਰ ਇੰਗਲੈਂਡ ਦੇ ਪੂਰਵ ਕਪਤਾਨ ਜੋ ਰੂਟ ਦੇ ਪੂਰਵ ਟੈਸਟ ਕਪਤਾਨ ਅਜਿੰਕਿਆ ਰਹਾਣੇ ਦੇ ਨਾਲ ਗਲੀ ਕ੍ਰਿਕੇਟ ਖੇਡ ਕੇ ਆਪਣੇ ਦੌਰੇ ਦਾ ਪ੍ਰਚਾਰ ਵੀ ਕੀਤਾ ਸੀ।
ਫਿਰ ਪੀਐੱਮ ਨਾਲ ਕਰਨਗੇ ਮੁਲਾਕਾਤ
ਪ੍ਰਿੰਸ ਦੇ ਸ਼ਾਹੀ ਜੋੜੇ ਦਾ ਇਹ ਦੌਰਾ ਮੁੱਖ ਰੂਪ ਵਿੱਚ ਛੇਵਾਂ ਸਾਲਾਨਾ ਅਰਥਸ਼ਾਟ ਇਨਾਮ (Earthshot Prize) ਪੁਰਸਕਾਰ ਸਮਾਰੋਹ ਦੇ ਆਯੋਜਨ ‘ਤੇ ਕੇਂਦਰਿਤ ਹੈ। ਜਦੋਂ ਕਿ ਊਹ 17 ਨਵੰਬਰ ਨੂੰ ਇਸ ਪੁਰਸਕਾਰ ਸਮਾਰੋਹ ਵਿੱਚ ਸਚਿਨ ਤੇਂਦੂਲਕਰ ਦੇ ਨਾਲ ਇੱਕ ਵਿਸ਼ੇਸ਼ ਮਹਿਮਾਨ ਦੇ ਰੂਪ ਵਿੱਚ ਸ਼ਾਮਲ ਹੋਣਗੇ। ਇਸ ਦੌਰਾਨ ਉਹ ਮੁੰਬਈ ਮੈਟਰੋ ਦੀ ਯਾਤਰਾ ਕਰਨਗੇ। ਮੁੰਬਈ ਤੋਂ ਬਾਅਦ ਇਹ ਸ਼ਾਹੀ ਜੋੜਾ ਨਵੀਂ ਦਿੱਲੀ ਚਾਲੇ ਪਾਵੇਗਾ। ਜਿੱਥੇ ਉਹ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕਰਨਗੇ।
ਮੁੰਬਈ ਨਾਲ ਪੁਰਾਣਾ ਸਬੰਧ
ਬ੍ਰਿਟੇਨ ਦੇ ਪ੍ਰਿੰਸ ਵਿਲੀਅਮ ਦਾ ਮੁੰਬਈ ਦੇ ਨਾਲ ਬਹੁਤ ਪੁਰਾਣਾ ਸਬੰਧ ਹੈ। ਇਸ ਤੋਂ ਪਹਿਲਾਂ ਉਹ ਮੁੰਬਈ ਦੇ ਓਵਲ ਗਰਾਉਂਡ ਵਿੱਚ ਕ੍ਰਿਕੇਟ ਦਾ ਆਨੰਦ ਮਾਣ ਚੁੱਕੇ ਹਨ। ਜਦੋਂ 10 ਅਪ੍ਰੈਲ 2016 ਨੂੰ ਪ੍ਰਿੰਸ ਵਿਲੀਅਮ ਅਤੇ ਉਹਨਾਂ ਦੀ ਪਤਨੀ ਕੇਟ ਮਿਡਲਟਨ ਨੇ ਆਪਣੇ ਭਾਰਤ ਦੌਰੇ ਦੀ ਸ਼ੁਰੂਆਤ ਮੁੰਬਈ ਦੇ ਮਸ਼ਹੂਰ ਓਵਲ ਗਰਾਉਂਡ (Oval Ground) ਵਿੱਚ ਕ੍ਰਿਕੇਟ ਖੇਡ ਕੇ ਕੀਤੀ ਸੀ। ਉਸ ਵੇਲੇ ਸ਼ਾਹੀ ਜੋੜੇ ਨੇ ਸਚਿਨ ਤੇਂਦੂਲਕਰ ਅਤੇ ਦਿਲੀਪ ਵੈਂਗਸਰਕਰ (Dilip Vengsarkar) ਦੇ ਨਾਲ ਮਿਲ ਕੇ ਐੱਨ. ਜੀ. ਓ. (NGO) ਦੇ ਬੱਚਿਆਂ ਨਾਲ ਕ੍ਰਿਕੇਟ ਖੇਡਿਆ ਸੀ।