ਫਰੀਦਕੋਟ, 10 ਦਸੰਬਰ : ਅਵਤਾਰ ਸਿੰਘ ਬਰਾੜ ਮੈਮੋਰੀਅਲ ਵੈਲਫੇਅਰ ਸੋਸਾਇਟੀ ਫਰੀਦਕੋਟ ਵਲੋਂ ਅੱਜ ਗਰੀਨ ਐਵਨਿਊ ਵਿਖੇ ਸਾਬਕਾ ਸਿੱਖਿਆ ਮੰਤਰੀ ਅਵਤਾਰ ਸਿੰਘ ਬਰਾੜ ਦੀ 8ਵੀਂ ਬਰਸੀ ਮੌਕੇ ਖੂਨ ਦਾਨ ਕੈਂਪ ਲਾਇਆ ਗਿਆ। ਸੋਸਾਇਟੀ ਦੇ ਮੁੱਖ ਸੇਵਾਦਾਰ ਨਵਦੀਪ ਸਿੰਘ ਬੱਬੂ ਬਰਾੜ ਅਤੇ ਜਨਰਲ ਸਕੱਤਰ ਮੱਘਰ ਸਿੰਘ ਖਾਲਸਾ ਨੇ ਦੱਸਿਆ ਕਿ ਸਾਬਕਾ ਸਿੱਖਿਆ ਮੰਤਰੀ ਅਵਤਾਰ ਸਿੰਘ ਬਰਾੜ ਦੀ ਇਕੱਲੇ ਫਰੀਦਕੋਟ ਨੂੰ ਹੀ ਨਹੀਂ, ਸਗੋਂ ਪੂਰੇ ਪੰਜਾਬ ਲਈ ਵੱਡੀ ਦੇਣ ਹੈ। ਉਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਪੰਜਾਬ ਅਤੇ ਇਲਾਕੇ ਦੀ ਭਲਾਈ ਲਗਾ ਦਿੱਤੀ ਸੀ। ਸ੍ਰ ਬਰਾੜ ਦੇ ਕੀਤੇ ਹੋਏ ਕਾਰਜ ਅੱਜ ਵੀ ਲੋਕਾਂ ਲਈ ਪ੍ਰੇਰਨਾ ਸਰੋਤ ਬਣੇ ਹੋਏ ਹਨ। ਇਸ ਲਈ ਇਸ ਸੋਸਾਇਟੀ ਵਲੋਂ ਹਰ ਸਾਲ ਸ੍ਰ ਬਰਾੜ ਦੀ ਬਰਸੀ ਮੌਕੇ ਖੂਨ ਦਾਨ ਕੈਂਪ ਲਾਇਆ ਜਾਂਦਾ ਹੈ, ਤਾਂ ਜੋ ਗਰੀਬ ਅਤੇ ਲੋੜਵੰਦ ਮਰੀਜਾਂ ਦੀ ਸੇਵਾ ਕੀਤੀ ਜਾ ਸਕੇ। ਇਸ ਕੈਂਪ ਵਿਚ ਨਵਦੀਪ ਸਿੰਘ ਬੱਬੂ ਬਰਾੜ ਤੋਂ ਇਲਾਵਾ, ਡਾ. ਬਲਜੀਤ ਸ਼ਰਮਾਂ ਗੋਲੇਵਾਲਾ, ਸਰਕਾਰ ਏ ਖਾਲਸਾ ਇੰਟਰਨੈਸ਼ਨਲ ਟਰੱਸ ਆਸਟਰੇਲੀਆ ਦੇ ਪ੍ਰਬੰਧਕ ਅਤੇ ਸੁਪਰੀਮ ਆਸਟਰੇਲੀਆ ਇੰਟਰਨੈਸ਼ਨਲ ਮਲਟੀ ਕਲਚਰਚਲ ਲੈਂਗੂਏਜ਼ ਸਕੂਲ ਦੇ ਡਾਇਰੈਕਟਰ ਅਵਤਾਰ ਸਿੰਘ ਖੋਸਾ, ਜਗਜੀਤ ਸਿੰਘ ਸੇਖੋਂ ਸ਼ੈਂਪੀ ਸੇਖੋਂ ਅਤੇ ਵੱਡੀ ਗਿਣਤੀ ਵਿਚ ਨੌਜਵਾਨਾਂ ਨੇ ਖੂਨ ਦਾਨ ਕੀਤਾ। ਇਸ ਮੌਕੇ ਸ੍ਰ ਬਾਬੂ ਸਿੰਘ ਬਰਾੜ, ਗੁਰਤੇਜ ਸਿੰਘ ਸਾਬਕਾ ਸਰਪੰਚ ਢੁੱਡੀ ਅਤੇ ਕਮਲਜੀਤ ਸਿੰਘ ਸੰਧੂ (ਕੈਮੀ ਸਿੰਘ) ਹੌਕ ਰੀਅਲ ਅਸਟੇਟ ਵਾਲੇ ਆਸਟਰੇਲੀਆ ਨੇ ਵੀ ਵਿਸ਼ੇਸ਼ ਸਹਿਯੋਗ ਦਿੱਤਾ।