ਮੋਹਾਲੀ ਵਿਖੇ ਮਾਲਵੇਅਰ ਵਿਸ਼ਲੇਸ਼ਣ ਲਈ ਸਾਈਬਰ ਕਿਓਸਕ ਦਾ ਉਦਘਾਟਨ
ਚੰਡੀਗੜ੍ਹ/ਮੋਹਾਲੀ, 21 ਜੁਲਾਈ: ਜਨਤਕ ਸਾਈਬਰ ਸੁਰੱਖਿਆ ਨੂੰ ਵਧਾਉਣ ਦੀ ਦਿਸ਼ਾ ਵਿੱਚ ਵੱਡਾ ਕਦਮ ਚੁੱਕਦਿਆਂ ਪੰਜਾਬ ਪੁਲਿਸ ਨੇ ਸੋਮਵਾਰ ਨੂੰ ਮੋਹਾਲੀ ਦੇ ਸਟੇਟ ਸਾਈਬਰ ਕ੍ਰਾਈਮ ਦਫਤਰ ਵਿਖੇ ਮੋਬਾਈਲ ਡਿਵਾਈਸਾਂ ਦੇ ਮਾਲਵੇਅਰ ਵਿਸ਼ਲੇਸ਼ਣ ਲਈ ਸਾਈਬਰ ਕਿਓਸਕ ਮਸ਼ੀਨ ਦਾ ਉਦਘਾਟਨ ਕੀਤਾ। ਰਾਜ ਵਿੱਚ ਆਪਣੀ ਕਿਸਮ ਦੀ ਪਹਿਲੀ ਸਾਈਬਰ ਕਿਓਸਕ, ਇਹ ਮਸ਼ੀਨ ਨਾਗਰਿਕ ਡਿਜੀਟਲ ਸੁਰੱਖਿਆ ਵੱਲ ਮਹੱਤਵਪੂਰਨ ਤਕਨੀਕੀ ਤਰੱਕੀ ਹੈ।
ਸੈਲਫ-ਸਰਵਿਸ ਕਿਓਸਕ ਨੁਕਸਾਨਦੇਹ, ਪਾਬੰਦੀਸ਼ੁਦਾ ਜਾਂ ਅਸੁਰੱਖਿਅਤ ਐਪਲੀਕੇਸ਼ਨਾਂ ਅਤੇ ਫਾਈਲਾਂ ਤੋਂ ਐਂਡਰਾਇਡ ਅਤੇ ਆਈਓਐਸ ਮੋਬਾਈਲ ਡਿਵਾਈਸਾਂ ਦੇ ਨਾਲ-ਨਾਲ ਯੂਐਸਬੀ ਡਰਾਈਵਾਂ ਅਤੇ ਬਾਹਰੀ ਸਟੋਰੇਜ ਨੂੰ ਸਕੈਨ ਅਤੇ ਸੈਨੀਟਾਈਜ਼ ਕਰਨ ਲਈ ਤਿਆਰ ਕੀਤਾ ਗਿਆ ਹੈ।
ਮੋਹਾਲੀ ਦੇ ਫੇਜ਼ 4 ਵਿਖੇ ਸਟੇਟ ਸਾਈਬਰ ਕ੍ਰਾਈਮ ਦਫ਼ਤਰ ਵਿਖੇ ਸਾਈਬਰ ਕਿਓਸਕ ਦਾ ਉਦਘਾਟਨ ਕਰਦਿਆਂ ਸਪੈਸ਼ਲ ਡਾਇਰੈਕਟਰ ਜਨਰਲ ਆਫ਼ ਪੁਲਿਸ, ਸਾਈਬਰ ਕ੍ਰਾਈਮ ਵੀ ਨੀਰਜਾ ਨੇ ਕਿਹਾ ਕਿ ਸਾਈਬਰ ਕਿਓਸਕ ਨਾਗਰਿਕਾਂ ਲਈ ਇੱਕ ਜਨਤਕ ਪਹਿਲ ਹੈ ਅਤੇ ਇਸਨੂੰ ਸ਼ੁਰੂ ਵਿੱਚ ਚਾਰ ਥਾਵਾਂ- ਮੋਹਾਲੀ, ਸੀਪੀ ਦਫ਼ਤਰ ਲੁਧਿਆਣਾ,...