ਘੱਗਰ ਦੀ ਸਮੱਸਿਆ ਦੇ ਪੱਕੇ ਹੱਲ ਲਈ ਪੰਜਾਬ ਤੇ ਹਰਿਆਣਾ ਦੇ ਮੁੱਖ ਮੰਤਰੀਆਂ ਦੀ ਕਰਵਾਈ ਜਾਵੇਗੀ ਮੁਲਾਕਾਤ: ਗੁਲਾਬ ਚੰਦ ਕਟਾਰੀਆ
ਮੂਨਕ, 13 ਸਤੰਬਰ- ਘੱਗਰ ਦਰਿਆ ਸਬੰਧੀ ਹਾਲਾਤ ਦਾ ਜਾਇਜ਼ਾ ਲੈਣ ਲਈ ਅੱਜ ਇਥੇ ਮਕਰੌੜ ਸਾਹਿਬ ਪੁੱਜੇ ਪੰਜਾਬ ਦੇ ਰਾਜਪਾਲ, ਸ਼੍ਰੀ ਗੁਲਾਬ ਚੰਦ ਕਟਾਰੀਆ ਨੇ ਕਿਹਾ ਕਿ ਘੱਗਰ ਦਰਿਆ ਦੀ ਸਮੱਸਿਆ ਦੇ ਹੱਲ ਲਈਪੰਜਾਬ ਅਤੇ ਹਰਿਆਣਾ, ਦੋਵੇਂ ਸੂਬਿਆਂ ਦੇ ਮੁੱਖ ਮੰਤਰੀਆਂ ਦੀ ਮੀਟਿੰਗ ਕਰਵਾਉਣਗੇ ਕਿਉਂਕਿ ਘੱਗਰ ਦੀ ਮਾਰ ਦੋਵੇਂ ਸੂਬਿਆਂ ਨੂੰ ਪੈਂਦੀ ਹੈ।
ਪੰਜਾਬ ਵਿੱਚ ਆਏ ਹੜ੍ਹਾਂ ਕਾਰਨ ਪੈਦਾ ਹੋਏ ਐਮਰਜੈਂਸੀ ਹਾਲਾਤ ਦੇ ਮੱਦੇਨਜ਼ਰ ਫੌਰੀ ਰਾਹਤ ਹਿਤ ਕੇਂਦਰ ਸਰਕਾਰ ਵੱਲੋਂ 1600 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਗਿਆ ਹੈ, ਜੋ ਕਿ ਕੇਵਲ ਸ਼ੁਰੂਆਤ ਹੈ। ਸੂਬੇ ਦੇ ਹੋਏ ਨੁਕਸਾਨ ਸਬੰਧੀ ਮੁਕੰਮਲ ਰਿਪੋਰਟਾਂ ਪ੍ਰਾਪਤ ਹੋਣ 'ਤੇ ਕੇਂਦਰ ਵੱਲੋਂ ਹੋਰ ਰਾਹਤ ਰਾਸ਼ੀ ਵੀ ਮੁਹਈਆ ਕਰਵਾਈ ਜਾਵੇਗੀ।
ਸ਼੍ਰੀ ਕਟਾਰੀਆ ਨੇ ਕਿਹਾ ਕਿ ਪੰਜਾਬ ਵਿੱਚ ਸਭ ਤੋਂ ਵੱਧ ਨੁਕਸਾਨ ਰਾਵੀ ਦਰਿਆ ਕਾਰਨ, ਉਸ ਤੋਂ ਬਾਅਦ ਸਤਲੁਜ ਅਤੇ ਬਿਆਸ ਅਤੇ ਸਭ ਤੋਂ ਘੱਟ ਨੁਕਸਾਨ ਘੱਗਰ ਕਾਰਨ ਹੋਇਆ ਹੈ। ਸੰਗਰੂਰ ਜ਼ਿਲ੍ਹੇ ਵਿੱਚ ਘੱਗਰ ਦੀ ਸਿੱਧੀ ਮਾਰ ਤਾਂ ਨਹੀਂ ਪਈ ਪਰ ਭਾਰੀ ਬਰਸਾਤ ਕਾਰਨ 06 ਤੋਂ 07 ਹਜ਼ਾਰ ਹੈਕਟੇਅਰ ਖੇਤੀਬਾੜੀ ਵਾਲੀ ਜ਼ਮੀਨ ਪ...