ਟ੍ਰਾਈਸਿਟੀ ਦੇ ਪ੍ਰਖ਼ਰ ਗੁਪਤਾ ਨੇ ਪਹਿਲੀ ਕੋਸ਼ਿਸ਼ ਵਿੱਚ ਸੀ.ਏ. ਦੀ ਪ੍ਰੀਖਿਆ ਕੀਤੀ ਪਾਸ
ਐਸ.ਏ.ਐਸ. ਨਗਰ/ਚੰਡੀਗੜ੍ਹ, 11 ਜੁਲਾਈ:
ਇੰਸਟੀਚਿਊਟ ਆਫ਼ ਚਾਰਟਰਡ ਅਕਾਊਂਟੈਂਟ ਆਫ਼ ਇੰਡੀਆ (ਆਈ.ਸੀ.ਏ.ਆਈ.) ਵੱਲੋਂ ਹਰ ਸਾਲ ਮਈ ਵਿੱਚ ਲਈਆਂ ਜਾਂਦੀਆਂ ਸੀ.ਏ. ਫਾਈਨਲ ਤੇ ਇੰਟਰਮੀਡੀਏਟ ਪ੍ਰੀਖਿਆਵਾਂ ਦੇ ਅੱਜ ਐਲਾਨੇ ਨਤੀਜੇ ਵਿੱਚ ਟ੍ਰਾਈਸਿਟੀ ਦੇ 23 ਸਾਲਾ ਪ੍ਰਖ਼ਰ ਗੁਪਤਾ ਨੇ ਆਪਣੀ ਪਹਿਲੀ ਹੀ ਕੋਸ਼ਿਸ਼ ਵਿੱਚ ਸੀ.ਏ. ਦੀ ਅੰਤਮ ਪ੍ਰੀਖਿਆ ਦੇ ਦੋਵਾਂ ਗਰੁੱਪਾਂ ਵਿੱਚ ਬਾਜ਼ੀ ਮਾਰੀ ਹੈ।
ਮੁਹਾਲੀ ਵਾਸੀ ਪ੍ਰਖ਼ਰ ਨੇ ਛੇ ਵਿਸ਼ਿਆਂ ਵਿੱਚੋਂ ਚਾਰ ਵਿੱਚ ਡਿਸਟਿਕਸ਼ਨ ਹਾਸਲ ਕੀਤੀ ਅਤੇ ਕੁੱਲ 68 ਫੀਸਦੀ ਅੰਕ ਹਾਸਲ ਕੀਤੇ। ਸਕੂਲੀ ਦਿਨਾਂ ਤੋਂ ਹੀ ਬੇਹੱਦ ਹੋਣਹਾਰ ਪ੍ਰਖ਼ਰ ਗੁਪਤਾ ਨੇ ਆਪਣੀ ਪਹਿਲੀ ਹੀ ਕੋਸ਼ਿਸ਼ ਵਿੱਚ ਸੀ.ਏ. ਫਾਊਂਡੇਸ਼ਨ (ਸੀ.ਏ. ਐਂਟਰੈਂਸ) ਅਤੇ ਆਈ.ਪੀ.ਸੀ.ਸੀ. ਪ੍ਰੀਖਿਆ (ਸੀ.ਏ. ਇੰਟਰਮੀਡੀਏਟ) ਵੀ ਪਾਸ ਕੀਤੀ ਹੋਈ ਹੈ।
ਵਿਹਲੇ ਸਮੇਂ ਵਿੱਚ ਪੜ੍ਹਨ, ਘੁੰਮਣ ਤੇ ਕ੍ਰਿਕਟ ਦੇਖਣ ਤੇ ਖੇਡਣ ਵਾਲੇ ਪ੍ਰਖ਼ਰ ਨੇ ਖ਼ੁਸ਼ੀ ਵਿੱਚ ਖੀਵੇ ਹੁੰਦੇ ਹੋਏ ਦੱਸਿਆ ਕਿ ਅੱਜ ਉਸ ਦੀ ਖ਼ੁਸ਼ੀ ਦੀ ਕੋਈ ਸੀਮਾ ਨਹੀਂ ਹੈ ਕਿਉਂਕਿ ਅੱਜ ਉਸ ਦੀ ਸਾਲਾਂ ਦੀ ਮਿਹਨਤ ਦਾ ਮਨਚਾਹਿਆ ਫਲ ਮਿਲਿਆ ਹੈ। ਉਸ ਨੇ ਕਿਹਾ ਕਿ ਆਪ...