ਚੰਡੀਗੜ੍ਹ, 22 ਨਵੰਬਰ : ਪੰਜਾਬ ਵਿਚ ਖਨਣ ਮਾਫੀਆ ਨੂੰ ਨੱਥ ਪਾਉਣ ਅਤੇ ਗੈਰਕਾਨੂੰਨੀ ਮਾਈਨਿੰਗ ਰੋਕਣ ਲਈ ਇਕ ਐਪ ਲਾਂਚ ਕੀਤੀ ਗਈ। ਖਨਣ ਅਤੇ ਭੂ ਵਿਗਿਆਨ ਮੰਤਰੀ ਬਰਿੰਦਰ ਕੁਮਾਰ ਗੋਇਲ ਵਲੋਂ ਅੱਜ ਇਥੇ ‘ਪੰਜਾਬ ਮਾਈਨਜ਼ ਇੰਸਪੈਕਸ਼ਨ ਨਾਮ ਦੀ ਐਪ ਲਾਂਚ ਕਰਦਿਆਂ ਕਿਹਾ ਕਿ ਇਸ ਨਾਲ ਗੈਰਕਾਨੂੰਨੀ ਮਾਈਨਿੰਗ ਰੋਕਣ ਵਿਚ ਮੱਦਦ ਮਿਲੇਗੀ।
ਉਨ੍ਹਾਂ ਨੇ ਦੱਸਿਆ ਕਿ ਇਸ ਐਪ ਰਾਹੀਂ ਮਾਈਨਿੰਗ ਬਾਰੇ ਪਰਦਰਸ਼ੀ ਢੰਗ ਨਾਲ ਚੈਕਿੰਗ ਕੀਤੀ ਜਾ ਸਕੇਗੀ। ਇਸ ਐਪ ਵਿਚ ਬਹੁਤ ਸਾਰੀਆਂ ਆਪਸ਼ਨਾਂ ਹਨ, ਜਿਨ੍ਹਾਂ ਨਾਲ ਵੱਖ ਵੱਖ ਰਿਪੋਰਟਾਂ ਵੀ ਤਿਆਰ ਕੀਤੀਆਂ ਜਾ ਸਕਣਗੀਆਂ। ਇਸ ਮੌਕੇ ਰਾਮਪੁਰਾ ਫੂਲ ਤੋਂ ਵਿਧਾਇਕ ਬਲਕਾਰ ਸਿੱਧੂ, ਭੂ ਵਿਗਿਆਨ ਵਿਭਾਗ ਦੇ ਸਕੱਤਰ ਗੁਰਕੀਰਤ ਕਿਰਪਾਲ ਸਿੰਘ, ਖਣਨ ਵਿਭਾਗ ਦੇ ਡਾਇਰੈਕਟਰ ਅਭਿਅਜੀਤ ਕਿਪਲਿਸ਼ ਅਤੇ ਚੀਫ ਇੰਜੀਨੀਅਰ ਡਾ. ਹਰਿੰਦਰ ਪਾਲ ਸਿੰਘ ਬੇਦੀ ਵੀ ਹਾਜਰ ਸਨ