Friday, November 14Malwa News
Shadow

50,000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਡੀ.ਡੀ.ਪੀ.ਓ. ਦੀ ਰੀਡਰ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫ਼ਤਾਰ

ਚੰਡੀਗੜ੍ਹ, 14 ਨਵੰਬਰ 2025- ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਦੌਰਾਨ, ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਡੀ.ਡੀ.ਪੀ.ਓ. ਜਲੰਧਰ ਦੀ ਰੀਡਰ ਰਾਜਵੰਤ ਕੌਰ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ ਨੇ ਪਿੰਡ ਢੱਡਾ, ਜ਼ਿਲ੍ਹਾ ਜਲੰਧਰ ਦੇ ਇੱਕ ਸ਼ਿਕਾਇਤਕਰਤਾ ਤੋਂ 50,000 ਰੁਪਏ ਰਿਸ਼ਵਤ ਮੰਗੀ ਕੀਤੀ ਸੀ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤਕਰਤਾ, ਪਿੰਡ ਢੱਡਾ ਦੇ ਸਰਪੰਚ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੀ ਜਾਂਚ ਕੀਤੀ ਗਈ। ਜਾਂਚ ਦੌਰਾਨ ਇਹ ਪਾਇਆ ਗਿਆ ਕਿ ਪਿੰਡ ਢੱਡਾ ਵਿੱਚ ਬਣੀ ਧਰਮਸ਼ਾਲਾ ਨੂੰ ਬਾਲਮੀਕ ਕਮੇਟੀ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ ਸੀ, ਜਿਸ ਤੋਂ ਬਾਅਦ ਗ੍ਰਾਮ ਪੰਚਾਇਤ ਨੇ ਡੀ.ਡੀ.ਪੀ.ਓ. ਜਲੰਧਰ ਕੋਲ ਕੇਸ ਦਾਇਰ ਕੀਤਾ।

ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਰਾਜਵੰਤ ਕੌਰ, ਜੋ ਤਤਕਾਲੀ ਸਮੇਂ ਡੀ.ਡੀ.ਪੀ.ਓ. ਜਲੰਧਰ ਦੀ ਰੀਡਰ ਵਜੋਂ ਤਾਇਨਾਤ ਸੀ, ਨੇ ਧਰਮਸ਼ਾਲਾ ਮਾਮਲੇ ਵਿੱਚ ਉਹਨਾਂ ਦੇ ਪੱਖ ਵਿੱਚ ਹੁਕਮ ਪ੍ਰਾਪਤ ਕਰਨ ਬਦਲੇ ਸ਼ਿਕਾਇਤਕਰਤਾ ਤੋਂ 50,000 ਰੁਪਏ ਰਿਸ਼ਵਤ ਦੀ ਮੰਗ ਕੀਤੀ। ਮੁਲਜ਼ਮ ਨੇ ਸ਼ਿਕਾਇਤਕਰਤਾ ਅਤੇ ਹੋਰ ਗਵਾਹਾਂ ਕੋਲੋਂ 50,000 ਰੁਪਏ ਰਿਸ਼ਵਤ ਪ੍ਰਾਪਤ ਕੀਤੀ। ਰਿਸ਼ਵਤ ਦੇ ਪੈਸੇ ਲੈਣ ਦੀ ਘਟਨਾ ਦੀ ਵੀਡੀਓ-ਰਿਕਾਰਡਿੰਗ ਕੀਤੀ ਗਈ।

ਪੁੱਛਗਿੱਛ ਅਤੇ ਸਬੂਤਾਂ ਦੇ ਆਧਾਰ ‘ਤੇ, ਮੁਲਜ਼ਮ ਰਾਜਵੰਤ ਕੌਰ ਵਿਰੁੱਧ ਵਿਜੀਲੈਂਸ ਬਿਊਰੋ ਰੇਂਜ ਥਾਣਾ ਜਲੰਧਰ ਵਿਖੇ ਸਬੰਧਤ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਅਤੇ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।

———