Wednesday, February 19Malwa News
Shadow

ਅੰਮ੍ਰਿਤਸਰ ਤੋਂ ਫੜ੍ਹਿਆ ਗਿਆ 5 ਹਜਾਰ ਕਰੋੜ ਦੇ ਡਰੱਗ ਮਾਮਲੇ ‘ਚ ਯੂ ਕੇ ਜਾ ਰਿਹਾ ਜੱਸੀ

ਅੰਮ੍ਰਿਤਸਰ : ਪੁਲੀਸ ਨੇ ਸ੍ਰੀ ਗੁਰੂ ਰਾਮ ਦਾਸ ਇੰਟਰਨੈਸ਼ਨਲ ਏਅਰਪੋਰਟ ‘ਤੇ ਪੰਜ ਹਜਾਰ ਕਰੋੜ ਡਰੱਗ ਮਾਮਲੇ ਵਿਚ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਤਿੰਦਰ ਪਾਲ ਸਿੰਘ ਉਰਫ ਜੱਸੀ ਨਾਮ ਦਾ ਇਹ ਵਿਅਕਤੀ ਇੰਗਲੈਂਡ ਜਾਣ ਦੀ ਤਿਆਰੀ ਵਿਚ ਸੀ ਕਿ ਅੰਮ੍ਰਿਤਸਰ ਏਅਰਪੋਰਟ ‘ਤੇ ਫੜ੍ਹਿਆ ਗਿਆ।

ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ 5000 ਕਰੋੜ ਰੁਪਏ ਦੇ ਡਰੱਗ ਮਾਮਲੇ ਵਿੱਚ ਇੱਕ ਵੱਡੀ ਸਫਲਤਾ ਹਾਸਲ ਕੀਤੀ ਹੈ। ਅੰਮ੍ਰਿਤਸਰ ਏਅਰਪੋਰਟ ਤੋਂ ਜਤਿੰਦਰ ਪਾਲ ਸਿੰਘ ਉਰਫ਼ ਜੱਸੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਇਸ ਮਾਮਲੇ ਵਿੱਚ ਪੰਜਵੀਂ ਗ੍ਰਿਫ਼ਤਾਰੀ ਹੈ।

ਜੱਸੀ ਬ੍ਰਿਟੇਨ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ, ਪਰ ਸਪੈਸ਼ਲ ਸੈੱਲ ਨੇ ਉਸ ਵਿਰੁੱਧ ਲੁੱਕ-ਆਊਟ ਸਰਕੂਲਰ ਜਾਰੀ ਕਰ ਦਿੱਤਾ ਸੀ। ਜਦੋਂ ਉਹ ਦਿੱਲੀ ਤੋਂ ਪੰਜਾਬ ਪਹੁੰਚਿਆ ਤਾਂ ਉਸਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਜੱਸੀ ਪਿਛਲੇ 17 ਸਾਲਾਂ ਤੋਂ ਬ੍ਰਿਟੇਨ ਵਿੱਚ ਰਹਿ ਰਿਹਾ ਸੀ ਅਤੇ ਉਸ ਕੋਲ ਬ੍ਰਿਟਿਸ਼ ਗ੍ਰੀਨ ਕਾਰਡ ਹੈ।

ਦਿੱਲੀ ਪੁਲਿਸ ਨੇ 2 ਅਕਤੂਬਰ ਨੂੰ 5000 ਕਰੋੜ ਰੁਪਏ ਦੀ ਕੋਕੀਨ ਜ਼ਬਤ ਕੀਤੀ ਸੀ ਅਤੇ ਇਸ ਮਾਮਲੇ ‘ਚ ਹੁਣ ਤੱਕ 4 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਪੁੱਛਗਿੱਛ ਦੌਰਾਨ ਖੁਲਾਸਾ ਹੋਇਆ ਕਿ ਇਸ ਡਰੱਗ ਸਿੰਡੀਕੇਟ ਦੇ ਪਿੱਛੇ ਇੱਕ ਪੈਨ-ਇੰਡੀਆ ਮਾਡਿਊਲ ਹੈ। ਇਹ ਕੋਕੀਨ ਦੇਸ਼ ਭਰ ‘ਚ ਸਪਲਾਈ ਕੀਤੀ ਜਾਣੀ ਸੀ।

ਜਾਂਚ ਅਧਿਕਾਰੀਆਂ ਅਨੁਸਾਰ, ਇਸ ਸਿੰਡੀਕੇਟ ਦੇ ਸੰਬੰਧ ਬ੍ਰਿਟੇਨ, ਦੁਬਈ, ਮੁੰਬਈ ਅਤੇ ਦਿੱਲੀ ਨਾਲ ਜੁੜੇ ਹੋਏ ਹਨ। ਪੁਲਿਸ ਇਸ ਮਾਮਲੇ ਦੀ ਅੱਗੇ ਜਾਂਚ ਕਰ ਰਹੀ ਹੈ ਅਤੇ ਹੋਰ ਗ੍ਰਿਫ਼ਤਾਰੀਆਂ ਦੀ ਸੰਭਾਵਨਾ ਹੈ।

Basmati Rice Advertisment