Friday, September 19Malwa News
Shadow

ਰਾਜ ਲਾਲੀ ਗਿੱਲ ਪਹੁੰਚ ਗਈ ਲੁਧਿਆਣਾ

ਚੰਡੀਗੜ੍ਹ, 23 ਜਨਵਰੀ : ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਗਿੱਲ ਅਤੇ ਪੰਜਾਬ ਬਾਲ ਅਧਿਕਾਰ ਕਮਿਸ਼ਨ ਦੇ ਚੇਅਰਮੈਨ ਕੰਵਰਦੀਪ ਸਿੰਘ ਨੇ ਅੱਜ ਲੁਧਿਆਣਾ ਦਾ ਦੌਰਾ ਕੀਤਾ ਅਤੇ ਮੂੰਹ ਕਾਲਾ ਕਰਕੇ ਘੁੰਮਾਈਆਂ ਗਈਆਂ ਤਿੰਨ ਲੜਕੀਆਂ ਅਤੇ ਇਕ ਔਰਤ ਦੇ ਪਰਿਵਾਰਾਂ ਨਾਲ ਮੁਲਾਕਾਤ ਕੀਤੀ। ਉਹ ਲੁਧਿਆਣਾ ਦੇ ਏ ਡੀ ਸੀ ਰੋਹਿਤ ਗੁਪਤਾ ਨੂੰ ਨਾਲ ਲੈ ਕੇ ਘਟਨਾਂ ਸਥਾਨ ‘ਤੇ ਪਹੁੰਚੇ ਅਤੇ ਉਨ੍ਹਾਂ ਨੇ ਪਰਿਵਾਰਾਂ ਨਾਲ ਇਸ ਘਟਨਾਂ ਦਾ ਦੁੱਖ ਸਾਂਝਾ ਕੀਤਾ। ਉਨ੍ਹਾਂ ਨੇ ਭਰੋਸਾ ਦਿਵਾਇਆ ਕਿ ਦੋਸ਼ੀਆਂ ਨੂੰ ਸਖਤ ਸਜ਼ਾ ਮਿਲੇਗੀ। ਉਨ੍ਹਾਂ ਨੇ ਭਰੋਸਾ ਦਿਵਾਇਆ ਕਿ ਮੁੱਖ ਦੋਸ਼ੀ ਨੂੰ ਵੀ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।
ਲੁਧਿਆਣਾ ਦੀ ਇਕ ਫੈਕਟਰੀ ਦੇ ਮਾਲਕ ਵਲੋਂ ਚੋਰੀ ਦੇ ਸ਼ੱਕ ਵਿਚ ਤਿੰਨ ਲੜਕੀਆਂ ਅਤੇ ਇਕ ਔਰਤ ਦਾ ਮੂੰਹ ਕਾਲਾ ਕਰਕੇ ਉਨ੍ਹਾਂ ਦੇ ਹੱਥਾਂ ਵਿਚ ‘ਮੈਂ ਚੋਰ ਹਾਂ’ ਦੀਆਂ ਤਖਤੀਆਂ ਫੜ੍ਹਾ ਕੇ ਘੁੰਮਾਇਆ ਗਿਆ ਸੀ। ਇਸਦੀ ਵੀਡੀਓ ਵਾਇਰਲ ਹੋਣ ਪਿਛੋਂ ਪੁਲੀਸ ਵਲੋਂ ਇਸ ਸਬੰਧੀ ਪਰਚਾ ਦਰਜ ਕਰ ਲਿਆ ਗਿਆ ਸੀ।