
ਬਰਨਾਲਾ, 29 ਨਵੰਬਰ – ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਡਾ. ਕਰਮਜੀਤ ਸਿੰਘ ਦੀ ਯੋਗ ਅਗਵਾਈ ਅਤੇ ਮੁਰਹਾ ਪੀ.ਟੀ. ਪ੍ਰੋਜੈਕਟ ਪੰਜਾਬ ਦੇ ਕੋ-ਆਰਡੀਨੇਟਰ ਡਾ. ਗਗਨ ਬਜਾਜ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਜ਼ਿਲ੍ਹਾ ਕੋ-ਆਰਡੀਨੇਟਰ (ਪੀ.ਟੀ. ਮੁਰਹਾ ਆਰ.ਜੀ.ਐਮ. ਸਕੀਮ) ਡਾ. ਸੁਖਹਰਮਨਦੀਪ ਸਿੰਘ ਸ਼ੇਰਗਿੱਲ ਦੀ ਦੇਖ-ਰੇਖ ਹੇਠ ਜ਼ਿਲ੍ਹੇ ਵਿੱਚੋਂ 3 ਉੱਤਮ ਕਿਸਮ ਦੇ ਕੱਟੇ ਖਰੀਦ ਕੇ ਸੀ.ਆਰ.ਐੱਸ. (CRS) ਸੀਮਨ ਸਟੇਸ਼ਨ, ਨਾਭਾ ਨੂੰ ਭੇਜੇ ਗਏ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਜ਼ਿਲ੍ਹਾ ਬਰਨਾਲਾ ਅਧੀਨ ਆਉਂਦੀਆਂ ਸੰਸਥਾਵਾਂ ਸੀ.ਵੀ.ਐੱਚ. ਠੀਕਰੀਵਾਲਾ, ਸੀ.ਵੀ.ਐੱਚ. ਸੇਖਾ ਅਤੇ ਸੀ.ਵੀ.ਡੀ. ਦਾਨਗੜ੍ਹ ਵੱਲੋਂ ਇਹ ਖਰੀਦ ਪ੍ਰਕਿਰਿਆ ਨੇਪਰੇ ਚਾੜ੍ਹੀ ਗਈ। ਇਹ 3 ਕੱਟੇ ਉੱਤਮ ਕਿਸਮ ਦੀਆਂ ਮੱਝਾਂ (EBV ਪੌਜ਼ੇਟਿਵ) ਦੁਆਰਾ ਸਰਕਾਰੀ ਸੀਮਨ ਤੋਂ ਪੈਦਾ ਹੋਏ ਹਨ, ਜੋ ਕਿ GBV ਪੌਜ਼ੇਟਿਵ, DNA ਟੈਸਟ ਪਾਸ ਅਤੇ ਪੂਰੀ ਤਰ੍ਹਾਂ ਬਿਮਾਰੀ ਰਹਿਤ ਹਨ।
ਇਹ ਕੱਟੇ ਪਸ਼ੂ ਪਾਲਕ ਹਰਮੀਤ ਸਿੰਘ ਪੁੱਤਰ ਅਮਰਜੀਤ ਸਿੰਘ (ਵਾਸੀ ਠੀਕਰੀਵਾਲਾ), ਮੇਜਰ ਸਿੰਘ ਪੁੱਤਰ ਗੋਟੂ ਸਿੰਘ (ਵਾਸੀ ਸੇਖਾ) ਅਤੇ ਸੁਰਜੀਤ ਸਿੰਘ ਪੁੱਤਰ ਬੰਤ ਸਿੰਘ (ਵਾਸੀ ਦਾਨਗੜ੍ਹ) ਤੋਂ ਖਰੀਦੇ ਗਏ। ਪ੍ਰੋਜੈਕਟ ਵੱਲੋਂ ਇਨ੍ਹਾਂ ਪਸ਼ੂ ਪਾਲਕਾਂ ਨੂੰ ਬਣਦੀ ਵਾਜਿਬ ਰਕਮ ਅਦਾ ਕਰਕੇ ਉਨ੍ਹਾਂ ਦੀ ਹੌਸਲਾ-ਅਫ਼ਜ਼ਾਈ ਕੀਤੀ ਗਈ।
ਕੱਟੇ ਖਰੀਦਣ ਦੀ ਸਾਰੀ ਪ੍ਰਕਿਰਿਆ ਨੂੰ ਸੁਚਾਰੂ ਢੰਗ ਨਾਲ ਮੁਕੰਮਲ ਕਰਨ ਵਿੱਚ ਦਿੱਤੇ ਵਿਸ਼ੇਸ਼ ਸਹਿਯੋਗ ਲਈ ਵੈਟਰਨਰੀ ਅਫ਼ਸਰ ਡਾ. ਅਸ਼ੋਕ ਕਾਂਸਲ, ਵੈਟਰਨਰੀ ਅਫ਼ਸਰ ਡਾ. ਮਲਕੀਤ ਸਿੰਘ ਅਤੇ ਵੈਟਰਨਰੀ ਇੰਸਪੈਕਟਰ ਗੁਰਜਿੰਦਰ ਸਿੰਘ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ ਗਿਆ।
ਇਸ ਮੌਕੇ ਪੀ.ਟੀ. ਦਫ਼ਤਰ ਬਰਨਾਲਾ ਵੱਲੋਂ ਸੁਪਰਵਾਈਜ਼ਰ ਗਮਦੂਰ ਸਿੰਘ, ਸਤਨਾਮ ਸਿੰਘ, ਮਿਲਕ ਰਿਕਾਰਡਰ ਹਰਜਿੰਦਰ ਸਿੰਘ ਬੱਬੂ, ਜਸਪ੍ਰੀਤ ਸਿੰਘ ਅਤੇ ਮਨਜੀਤ ਸਿੰਘ ਉਚੇਚੇ ਤੌਰ ‘ਤੇ ਹਾਜ਼ਰ ਰਹੇ।