COPD ਤੋਂ ਪੀੜਿਤ ਲੋਕਾਂ ਦੀ ਗਿਣਤੀ ਵਧਦੀ ਜਾ ਰਹੀ ਹੈ। COPD ਤੋਂ ਪੀੜਿਤ ਲੋਕਾਂ ਲਈ ਰੋਜ਼ਾਨਾ ਦੇ ਆਮ ਕੰਮ ਜਿਵੇਂ ਚੱਲਣਾ, ਪੌੜੀਆਂ ਚੜ੍ਹਨਾ, ਖਾਣਾ ਬਣਾਉਣਾ ਜਾਂ ਘਰ ਦੇ ਕੰਮ ਕਰਨਾ ਵੀ ਸਰੀਰਕ ਰੂਪ ਨਾਲ ਬਹੁਤ ਮੁਸ਼ਕਿਲ ਹੁੰਦਾ ਹੈ। ਸਾਹ ਫੁੱਲਣਾ, ਖੰਘ ਆਉਣਾ ਅਤੇ ਥਕਾਵਟ, ਇਹ ਲੱਛਣ COPD ਤੋਂ ਪੀੜਿਤ ਵਿਅਕਤੀ ਅਤੇ ਅਜ਼ਾਦ ਜੀਵਨ ਜਿਊਣ ਦੀ ਸਮਰੱਥਾ ‘ਤੇ ਗਹਿਰਾ ਅਸਰ ਪਾ ਸਕਦੇ ਹਨ।
COPD ਕੀ ਹੈ?
COPD ਫੇਫੜਿਆਂ ਦੀ ਇੱਕ ਅਜਿਹੀ ਬਿਮਾਰੀ ਹੈ ਜੋ ਸਮੇਂ ਦੇ ਨਾਲ ਵਧਦੀ ਜਾਂਦੀ ਹੈ। ਇਸ ਦੌਰਾਨ ਹਵਾ ਦੇ ਵਹਾਅ ਵਿੱਚ ਰੁਕਾਵਟ ਆਉਦੀ ਹੈ, ਜਿਸ ਨਾਲ ਸਾਹ ਲੈਣ ਵਿੱਚ ਮੁਸ਼ਕਿਲ ਹੁੰਦੀ ਹੈ। ਹਾਲਾਂਕਿ, ਆਮ ਤੌਰ ‘ਤੇ ਇਸ ਸਥਿਤੀ ਨੂੰ ਪੂਰੀ ਤਰ੍ਹਾਂ ਠੀਕ ਕਰਨਾ ਸੰਭਵ ਨਹੀਂ ਹੈ ਪਰ ਸਮੇਂ ‘ਤੇ ਸਹੀ ਇਲਾਜ ਅਤੇ ਸਿਹਤਮੰਦ ਜੀਵਨਸ਼ੈਲੀ ਅਪਣਾਉਣ ਨਾਲ ਲੱਛਣਾਂ ਨੂੰ ਕੰਟਰੋਲ ਕਰਨ, ਬਿਮਾਰੀ ਦੇ ਵਧਣ ਦੀ ਸਪੀਡ ਨੂੰ ਹੌਲੀ ਕਰਨ ਅਤੇ ਮਰੀਜ਼ ਦੀ ਜ਼ਿੰਦਗੀ ਦੀ ਕੁਆਲਿਟੀ ਨੂੰ ਬਿਹਤਰ ਬਣਾਉਣ ਵਿੱਚ ਮਦਦ ਮਿਲ ਸਕਦੀ ਹੈ।-ਡਾ. ਨਿਸਰਗ ਪਾਧ, ਫੇਫੜਿਆਂ ਦੇ ਮਾਹਰ
COPD ਨੂੰ ਕੰਟਰੋਲ ਕਰਨ ਦਾ ਮਹੱਤਵ
COPD ਨੂੰ ਕੰਟਰੋਲ ਕਰਨ ਵਿੱਚ ਸਭ ਤੋਂ ਵੱਡੀ ਚੁਣੌਤੀਆਂ ਵਿੱਚੋ ਇੱਕ ਇਹ ਹੈ ਕਿ ਕਈ ਮਰੀਜ਼ ਡਾਕਟਰ ਕੋਲ ਉਦੋਂ ਜਾਂਦੇ ਹਨ ਜਦੋਂ ਉਨ੍ਹਾਂ ਦੇ ਲੱਛਣ ਬਹੁਤ ਗੰਭੀਰ ਹੋ ਜਾਂਦੇ ਹਨ। ਲਗਾਤਾਰ ਖੰਘ, ਜ਼ਿਆਦਾ ਬਲਗਮ ਬਣਨਾ, ਸਾਹ ਲੈਂਦੇ ਸਮੇਂ ਅਵਾਜ਼ ਆਉਣਾ ਅਤੇ ਸਾਹ ਫੁੱਲਣ ਵਰਗੀਆਂ ਸਮੱਸਿਆਵਾਂ ਨੂੰ ਹਮੇਸ਼ਾ ਨਜ਼ਰਅੰਦਾਜ਼ ਕਰ ਦਿੱਤਾ ਜਾਂਦਾ ਹੈ। ਲੋਕ ਇਨ੍ਹਾਂ ਨੂੰ ਵਧਦੀ ਉਮਰ ਜਾਂ ਸਰੀਰਕ ਫਿੱਟਨੈੱਸ ਦੀ ਕਮੀ ਮੰਨ ਲੈਂਦੇ ਹਨ।-ਡਾ. ਨਿਸਰਗ ਪਾਧ, ਫੇਫੜਿਆਂ ਦੇ ਮਾਹਰ
ਇਸ ਸਥਿਤੀ ਨੂੰ ਸੰਭਾਲਣ ਵਿੱਚ ਬਿਮਾਰੀ ਦਾ ਜਲਦੀ ਪਤਾ ਲੱਗਣਾ ਬਹੁਤ ਜ਼ਰੂਰੀ ਹੈ। ਜਿਹੜੇ ਲੋਕਾਂ ਨੂੰ ਲਗਾਤਾਰ ਸਾਹ ਸਬੰਧੀ ਸਮੱਸਿਆਵਾਂ ਹੋ ਰਹੀਆਂ ਹਨ, ਉਨ੍ਹਾਂ ਨੂੰ ਡਾਕਟਰ ਤੋਂ ਸਲਾਹ ਲੈਣੀ ਚਾਹੀਦੀ ਹੈ। ਫੇਫੜਿਆਂ ਦੇ ਕੰਮ ਕਰਨ ਦੀ ਸਮਰੱਥਾ ਦੀ ਜਾਂਚ ਕਰਨ ਲਈ ਸਪਾਇਰੋਮੈਟਰੀ ਟੈਸਟ ਕੀਤਾ ਜਾਂਦਾ ਹੈ। ਇਹ COPD ਦੀ ਪੁਸ਼ਟੀ ਕਰਨ ਲਈ ਇੱਕ ਬਹੁਤ ਜ਼ਰੂਰੀ ਜਾਂਚ ਹੈ ਅਤੇ ਇਸਨੂੰ ਜ਼ਰੂਰ ਕਰਵਾਉਣਾ ਚਾਹੀਦਾ ਹੈ।
COPD ਨੂੰ ਕਿਵੇਂ ਕੀਤਾ ਜਾ ਸਕਦਾ ਕੰਟਰੋਲ?
ਜੀਵਨਸ਼ੈਲੀ ਵਿੱਚ ਬਦਲਾਅ: COPD ਨੂੰ ਕੰਟਰੋਲ ਕਰਨ ਅਤੇ ਫੇਫੜਿਆਂ ਨੂੰ ਹੋਰ ਨੁਕਸਾਨ ਤੋਂ ਬਚਾਉਣ ਲਈ ਜੀਵਨਸ਼ੈਲੀ ਵਿੱਚ ਬਦਲਾਅ ਕਰਨਾ ਜ਼ਰੂਰੀ ਹੈ। ਇਸ ਲਈ ਹੇਠਾਂ ਲਿਖੇ ਤਰੀਕੇ ਅਪਣਾਓ:-
- ਸਮੋਕਿੰਗ ਛੱਡੋ:ਸਮੋਕਿੰਗ COPD ਦੇ ਮੁੱਖ ਕਾਰਨਾਂ ਵਿੱਚੋ ਇੱਕ ਹੈ। ਸਿਗਰੇਟ, ਬੀੜੀ ਜਾਂ ਹੋਰ ਤਰ੍ਹਾਂ ਦੇ ਤੰਬਾਕੂ ਛੱਡਣਾ ਫੇਫੜਿਆਂ ਨੂੰ ਹੋਰ ਨੁਕਸਾਨ ਤੋਂ ਬਚਾਉਣ ਦਾ ਸਭ ਤੋਂ ਜ਼ਰੂਰੀ ਕਦਮ ਹੈ। ਪੈਸਿਲ ਸਮੋਕਿੰਗ ਤੋਂ ਬਚਣਾ ਵੀ ਜ਼ਰੂਰੀ ਹੈ।
- ਹਵਾ ਪ੍ਰਦੂਸ਼ਣ ਤੋਂ ਬਚੋ:ਘਰ ਦੇ ਅੰਦਰ ਅਤੇ ਬਾਹਰ ਦੋਨਾਂ ਤਰ੍ਹਾਂ ਦਾ ਹਵਾ ਪ੍ਰਦੂਸ਼ਣ COPD ਦੇ ਲੱਛਣਾਂ ਨੂੰ ਵਧਾ ਸਕਦਾ ਹੈ। ਮਰੀਜ਼ਾਂ ਨੂੰ ਧੂੜ, ਧੂੰਏ, ਕੈਮੀਕਲ ਧੂੰਏ ਅਤੇ ਇੰਡਸਟ੍ਰੀਅਲ ਪ੍ਰਦੂਸ਼ਕ ਦੇ ਸਪੰਰਕ ਵਿੱਚ ਆਉਣ ਤੋਂ ਬਚਣਾ ਚਾਹੀਦਾ ਹੈ। ਘਰ ਵਿੱਚ ਚੰਗੀ ਹਵਾਦਾਰੀ ਪੱਕੀ ਕਰਨਾ ਅਤੇ ਖਾਣਾ ਪਕਾਉਣ ਲਈ ਸਾਫ ਫਿਊਲ ਦਾ ਇਸਤੇਮਾਲ ਕਰਨਾ ਘਰ ਦੇ ਅੰਦਰ ਹਵਾ ਪ੍ਰਦੂਸ਼ਣ ਨੂੰ ਘੱਟ ਕਰਨ ਵਿੱਚ ਮਦਦ ਕਰ ਸਕਦਾ ਹੈ।
- ਸਿਹਤਮੰਦ ਖੁਰਾਕ:ਸੰਤੁਲਿਤ ਅਤੇ ਪੌਸ਼ਟਿਕ ਖੁਰਾਕ ਨਾ ਸਿਰਫ਼ ਪੂਰੀ ਸਿਹਤ ਨੂੰ ਬਿਹਤਰ ਬਣਾਉਦੀ ਹੈ ਸਗੋਂ ਮਾਸਪੇਸ਼ੀਆਂ ਦੀ ਤਾਕਤ ਬਣਾਏ ਰੱਖਣ ਵਿੱਚ ਵੀ ਮਦਦ ਕਰਦੀ ਹੈ। ਆਪਣੀ ਅਲੱਗ-ਅਲੱਗ ਪੋਸ਼ਣ ਸਬੰਧੀ ਲੋੜਾਂ ਦੇ ਅਧਾਰ ‘ਤੇ COPD ਦੇ ਮਰੀਜ਼ਾਂ ਨੂੰ ਸਹੀ ਮਾਤਰਾ ਵਿੱਚ ਪ੍ਰੋਟੀਨ, ਤਾਜੇ ਫਲ ਅਤੇ ਸਬਜ਼ੀਆਂ ਖਾਣ ‘ਤੇ ਧਿਆਨ ਦੇਣਾ ਚਾਹੀਦਾ ਹੈ। ਇਸਦੇ ਨਾਲ ਹੀ, ਸਹੀ ਹਾਈਡ੍ਰੇਸ਼ਨ ਵੀ ਪੱਕਾ ਕਰੋ।
- ਸਰੀਰਕ ਤੌਰ ‘ਤੇ ਐਕਟਿਵ ਰਹੋ:ਸਾਹ ਲੈਣ ਵਿੱਚ ਮੁਸ਼ਕਿਲ ਕਾਰਨ ਮਰੀਜ਼ ਕਸਰਤ ਕਰਨ ਤੋਂ ਝਿਜਕ ਸਕਦਾ ਹੈ ਪਰ ਸਰੀਰਕ ਗਤੀਵਿਧੀ ਤੋਂ ਬਚਣ ਨਾਲ ਮਾਸਪੇਸ਼ੀਆਂ ਹੋਰ ਕਮਜ਼ੋਰ ਹੋ ਸਕਦੀਆਂ ਹਨ ਅਤੇ ਸਟੈਮਿਨਾ ਘੱਟ ਸਕਦਾ ਹੈ। ਹੈਲਥਕੇਅਰ ਪ੍ਰੋਫੈਸ਼ਨਲ ਦੀ ਸਲਾਹ ਅਨੁਸਾਰ, ਹਲਕੀ ਸਰੀਰਕ ਗਤੀਵਿਧੀ ਕਰਨ ਨਾਲ ਸਰੀਰਕ ਤਾਕਤ ਅਤੇ ਸਟੈਮਿਨਾ ਬਣਾਏ ਰੱਖਣ ਵਿੱਚ ਮਦਦ ਮਿਲ ਸਕਦੀ ਹੈ।
- ਚੰਗੀ ਨੀਂਦ ਲਓ:ਥਕਾਵਟ ਦੂਰ ਕਰਨ ਅਤੇ ਪੂਰੀ ਸਿਹਤ ਬਣਾਏ ਰੱਖਣ ਲਈ ਪੂਰੀ ਨੀਂਦ ਅਤੇ ਅਰਾਮ ਲੈਣਾ ਜ਼ਰੂਰੀ ਹੈ।
ਇਨਹੇਲਰ ਅਤੇ ਦਵਾਈਆਂ ਦਾ ਇਸਤੇਮਾਲ ਕਰੋ: COPD ਦੇ ਇਲਾਜ ਵਿੱਚ ਇਨਹੇਲਰ ਸਭ ਤੋਂ ਜ਼ਰੂਰੀ ਹੈ। ਇਹ ਦਵਾਈ ਨੂੰ ਸਿੱਧੇ ਫੇਫੜਿਆਂ ਤੱਕ ਪਹੁੰਚਾਉਦਾ ਹੈ, ਜਿਸ ਨਾਲ ਹਵਾ ਦਾ ਵਹਾਅ ਬਿਹਤਰ ਹੁੰਦਾ ਹੈ, ਸਾਹ ਫੁੱਲਣ ਦੀ ਸਮੱਸਿਆ ਘੱਟ ਹੁੰਦੀ ਹੈ ਅਤੇ ਸਾਹ ਸਬੰਧੀ ਲੱਛਣਾਂ ਨੂੰ ਕੰਟਰੋਲ ਕਰਨ ਵਿੱਚ ਮਦਦ ਮਿਲਦੀ ਹੈ। ਬਿਮਾਰੀ ਦੀ ਗੰਭੀਰਤਾ ਅਤੇ ਮਰੀਜ ਦੀ ਸਥਿਤੀ ਦੇ ਅਧਾਰ ‘ਤੇ ਡਾਕਟਰ ਹੇਠਾਂ ਲਿਖੇ ਇਨਹੇਲਰ ਲਿਖ ਸਕਦੇ ਹਨ:-
- ਬ੍ਰੌਨਕੋਡਾਇਲੇਟਰ:ਇਹ ਦਵਾਈਆਂ ਸਾਹ ਦੀ ਨਲੀ ਦੇ ਆਲੇ-ਦੁਆਲੇ ਦੀਆਂ ਮਾਸਪੇਸ਼ੀਆਂ ਨੂੰ ਅਰਾਮ ਦਿੰਦੀ ਹੈ, ਜਿਸ ਨਾਲ ਮਰੀਜ਼ ਲਈ ਸਾਹ ਲੈਣਾ ਅਸਾਨ ਹੋ ਜਾਂਦਾ ਹੈ। ਇਲਾਜ ਦੀ ਲੋੜ ਦੇ ਹਿਸਾਬ ਨਾਲ ਇਹ ਘੱਟ ਸਮੇਂ ਤੱਕ ਅਸਰ ਕਰਨ ਵਾਲੀ ਜਾਂ ਲੰਬੇ ਸਮੇਂ ਤੱਕ ਅਸਰ ਕਰਨ ਵਾਲੀ ਦਵਾਈ ਹੋ ਸਕਦੀ ਹੈ।
- ਕੰਬੀਨੇਸ਼ਨ ਇਨਹੇਲਰ:ਕੁਝ ਇਨਹੇਲਰਾਂ ਵਿੱਚ ਕਈ ਦਵਾਈਆਂ ਦਾ ਮਿਸ਼ਰਣ ਹੁੰਦਾ ਹੈ, ਜਿਵੇਂ ਕਿ ਲੰਬੇ ਸਮੇਂ ਤੱਕ ਅਸਰ ਕਰਨ ਵਾਲੇ ਬ੍ਰੌਨਕੋਡਾਇਲੇਟਰ ਅਤੇ ਇਨਹੇਲਡ ਕੋਰਟੀਕੋਸਟੀਰੋਇਡ। ਇਨ੍ਹਾਂ ਨੂੰ ਕੁਝ ਖਾਸ ਮਰੀਜ਼ਾਂ ਨੂੰ ਉਨ੍ਹਾਂ ਦੇ ਲੱਛਣਾਂ, ਬਿਮਾਰੀ ਦੇ ਵਾਰ-ਵਾਰ ਵਿਗੜਨ ਦੇ ਇਤਿਹਾਸ ਅਤੇ ਕਲੀਨਿਕਲ ਜਾਂਚ ਦੇ ਅਧਾਰ ‘ਤੇ ਦਿੱਤਾ ਜਾ ਸਕਦਾ ਹੈ।
- ਇਨਹੇਲਰ ਦਾ ਸਹੀ ਇਸਤੇਮਾਲ:ਇਨਹੇਲਰ ਦਾ ਨਿਯਮਿਤ ਇਸਤੇਮਾਲ ਕਰਨ ਦੇ ਨਾਲ-ਨਾਲ ਇਸਦਾ ਸਹੀ ਤਰੀਕੇ ਨਾਲ ਇਸਤੇਮਾਲ ਕਰਨਾ ਵੀ ਜ਼ਰੂਰੀ ਹੈ। ਜੇਕਰ ਇਸਤੇਮਾਲ ਕਰਨ ਦਾ ਤਰੀਕਾ ਗਲਤ ਹੈ, ਤਾਂ ਦਵਾਈ ਫੇਫੜਿਆਂ ਤੱਕ ਠੀਕ ਤਰ੍ਹਾਂ ਪਹੁੰਚ ਨਹੀਂ ਪਾਏਗੀ। ਮਰੀਜ਼ਾਂ ਨੂੰ ਆਪਣੇ ਡਾਕਟਰ ਜਾਂ ਹੈਲਥਕੇਅਰ ਪ੍ਰੋਫੈਸ਼ਨਲ ਤੋਂ ਸਹੀ ਤਰੀਕਾ ਪੁੱਛਣਾ ਚਾਹੀਦਾ ਹੈ ਅਤੇ ਸਮੇਂ-ਸਮੇਂ ‘ਤੇ ਚੈੱਕ ਕਰਵਾਉਦੇ ਰਹਿਣਾ ਚਾਹੀਦਾ।
- ਡਾਕਟਰ ਦੀ ਸਲਾਹ ਤੋਂ ਬਿਨਾਂ ਦਵਾਈ ਬੰਦ ਨਾ ਕਰੋ:ਮਰੀਜ਼ਾਂ ਨੂੰ ਕਦੇ ਵੀ ਆਪਣੇ ਡਾਕਟਰ ਤੋਂ ਸਲਾਹ ਲਏ ਬਿਨਾਂ ਦਵਾਈ ਬੰਦ ਨਹੀਂ ਕਰਨੀ ਚਾਹੀਦੀ ਜਾਂ ਉਸ ਵਿੱਚ ਕੋਈ ਬਦਲਾਅ ਨਹੀਂ ਕਰਨਾ ਚਾਹੀਦਾ। ਨਿਯਮਿਤ ਫਾਲੋ-ਅੱਪ ਤੋਂ ਇਹ ਪਤਾ ਲਗਾਉਣ ਵਿੱਚ ਮਦਦ ਮਿਲਦੀ ਹੈ ਕਿ ਇਲਾਜ ਕਿੰਨਾ ਅਸਰਦਾਰ ਹੈ ਅਤੇ ਕੀ ਇਸ ਵਿੱਚ ਕਿਸੇ ਬਦਲਾਅ ਦੀ ਲੋੜ ਹੈ।
ਪਲਮੋਨਰੀ ਰਿਹੈਬਿਲਟੇਸ਼ਨ: ਪਲਮੋਨਰੀ ਰਿਹੈਬਿਲਟੇਸ਼ਨ COPD ਦੇ ਪੂਰੇ ਪ੍ਰਬੰਧਨ ਦਾ ਇੱਕ ਜ਼ਰੂਰੀ ਹਿੱਸਾ ਹੈ। ਇਹ ਇੱਕ ਢਾਂਚਾਗਤ ਪ੍ਰੋਗਰਾਮ ਹੈ, ਜਿਸਨੂੰ ਮਰੀਜ਼ ਦੀ ਸਰੀਰਕ ਸਮਰੱਥਾ ਵਧਾਉਣ, ਸਾਹ ਦੀ ਮੁਸ਼ਕਿਲ ਨੂੰ ਮੈਨੇਜ ਕਰਨ ਅਤੇ ਰੋਜ਼ਾਨਾ ਦੇ ਕੰਮ ਕਰਨ ਵਿੱਚ ਆਤਮਵਿਸ਼ਵਾਸ ਵਾਪਸ ਲਿਆਉਣ ਲਈ ਡਿਜ਼ਾਈਨ ਕੀਤਾ ਗਿਆ ਹੈ। ਪਲਮੋਨਰੀ ਰਿਹੈਬਿਲਟੇਸ਼ਨ ਪ੍ਰੋਗਰਾਮ ਵਿੱਚ ਹੇਠਾਂ ਲਿਖੇ ਤਰੀਕੇ ਅਪਣਾਉਣੇ ਚਾਹੀਦੇ ਹਨ:-
- ਨਿਗਰਾਨੀ ਵਿੱਚ ਕਸਰਤ ਦੀ ਟ੍ਰੇਨਿੰਗ:ਡਿਜ਼ਾਈਨ ਕੀਤੀ ਕਸਰਤ ਮਾਸਪੇਸ਼ੀਆਂ ਦੀ ਤਾਕਤ ਅਤੇ ਸਟੈਮਿਨਾ ਵਧਾਉਣ ਵਿੱਚ ਮਦਦ ਕਰਦੀ ਹੈ। ਇਸਦੇ ਨਾਲ ਹੀ, ਸਰੀਰ ਦੀ ਆਕਸੀਜਨ ਦਾ ਜ਼ਿਆਦਾ ਚੰਗੀ ਤਰ੍ਹਾਂ ਇਸਤੇਮਾਲ ਕਰਨ ਦੀ ਸਮਰੱਥਾ ਵਿੱਚ ਵੀ ਸੁਧਾਰ ਕਰਦੀ ਹੈ।
- ਸਾਹ ਲੈਣ ਦੀਆਂ ਤਕਨੀਕਾਂ:ਪਰਸਡ-ਲਿਪ ਬ੍ਰੀਦਿੰਗ ਅਤੇ ਡਾਇਆਫ੍ਰਾਮਮੈਟਿਕ ਬ੍ਰੀਦਿੰਗ ਵਰਗੀਆਂ ਤਕਨੀਕਾਂ ਮਰੀਜ਼ਾਂ ਨੂੰ ਸਾਹ ਦੀਆਂ ਮੁਸ਼ਕਿਲਾਂ ਨੂੰ ਮੈਨੇਜ ਕਰਨ ਅਤੇ ਆਪਣੇ ਸਾਹ ‘ਤੇ ਬਿਹਤਰ ਕੰਟਰੋਲ ਪਾਉਣ ਵਿੱਚ ਮਦਦ ਕਰ ਸਕਦੀ ਹੈ।
- ਮਰੀਜ਼ ਦੀ ਸਿੱਖਿਆ:ਮਰੀਜ਼ ਆਪਣੀ ਸਥਿਤੀ, ਦਵਾਈਆਂ ਨੂੰ ਕਿਵੇਂ ਮੈਨੇਜ ਕਰਨਾ, ਲੱਛਣਾਂ ‘ਤੇ ਨਜ਼ਰ ਕਿਵੇਂ ਰੱਖਣੀ ਅਤੇ ਮੁਸ਼ਕਿਲਾਂ ਨੂੰ ਰੋਕਣ ਦੇ ਤਰੀਕਿਆਂ ਬਾਰੇ ਸਿੱਖਦੇ ਹਨ।
- ਪੋਸ਼ਣ ਸਬੰਧੀ ਦਿਸ਼ਾ ਨਿਰਦੇਸ਼:ਖੁਰਾਕ ਸੰਬੰਧੀ ਸਲਾਹ ਮਰੀਜ਼ਾਂ ਨੂੰ ਸਹੀ ਪੋਸ਼ਣ ਬਣਾਏ ਰੱਖਣ ਅਤੇ ਭਾਰ ਨਾਲ ਜੁੜੀਆਂ ਸਮੱਸਿਆਵਾਂ ਨੂੰ ਮੈਨੇਜ ਕਰਨ ਵਿੱਚ ਮਦਦ ਕਰਦੀ ਹੈ।
- ਮਾਨਸਿਕ ਸਿਹਤ ਸਪੋਰਟ: ਸਾਹ ਦੀ ਪੁਰਾਣੀ ਬਿਮਾਰੀ ਦੇ ਨਾਲ ਰਹਿਣ ਨਾਲ ਚਿੰਤਾ, ਤਣਾਅ ਅਤੇ ਭਾਵਨਾਤਮਕ ਪਰੇਸ਼ਾਨੀ ਹੋ ਸਕਦੀ ਹੈ। ਕਾਊਂਸਲਿੰਗ ਅਤੇ ਸਪੋਰਟ ਨਾਲ ਮਰੀਜ਼ਾਂ ਨੂੰ ਆਪਣੀ ਸਥਿਤੀ ਨੂੰ ਜ਼ਿਆਦਾ ਚੰਗੀ ਤਰ੍ਹਾਂ ਹੱਲ ਕਰਨ ਵਿੱਚ ਮਦਦ ਮਿਲ ਸਕਦੀ ਹੈ।
- ਲਾਭ: ਪਲਮੋਨਰੀ ਰਿਹੈਬਿਲਟੇਸ਼ਨ ਨਾਲ ਮਰੀਜ਼ਾਂ ਨੂੰ ਜ਼ਿਆਦਾ ਸਰੀਰਕ ਤੌਰ ‘ਤੇ ਐਕਟਿਵ ਹੋਣ, ਸਾਹ ਦੀ ਮੁਸ਼ਕਿਲ ਘੱਟ ਕਰਨ ਅਤੇ ਉਨ੍ਹਾਂ ਦੀ ਪੂਰੀ ਜ਼ਿੰਦਗੀ ਦੀ ਕੁਆਲਿਟੀ ਨੂੰ ਬਿਹਤਰ ਬਣਾਉਣ ਵਿੱਚ ਮਦਦ ਮਿਲ ਸਕਦੀ ਹੈ।
ਇਨਫੈਕਸ਼ਨ ਅਤੇ COPD ਦੇ ਲੱਛਣਾਂ ਨੂੰ ਵਿਗੜਨ ਤੋਂ ਕਿਵੇਂ ਰੋਕਿਆ ਜਾ ਸਕਦਾ?
ਸਾਹ ਦੇ ਇਨਫੈਕਸ਼ਨ ਨਾਲ COPD ਦੇ ਲੱਛਣ ਅਚਾਨਕ ਵਿਗੜ ਸਕਦੇ ਹਨ। ਅਜਿਹੀ ਸਥਿਤੀ ਵਿੱਚ ਜ਼ਿਆਦਾ ਦਵਾਈ, ਹਸਪਤਾਲ ਵਿੱਚ ਦਾਖਲ ਹੋਣ ਜਾਂ ਮੈਡੀਕਲ ਮਦਦ ਦੀ ਲੋੜ ਪੈ ਸਕਦੀ ਹੈ। ਇਸ ਖਤਰੇ ਤੋਂ ਬਚਣ ਲਈ ਤੁਹਾਨੂੰ ਹੇਠ ਲਿਖੇ ਕਦਮ ਚੁੱਕਣੇ ਚਾਹੀਦੇ ਹਨ:-
- ਡਾਕਟਰ ਦੀ ਸਲਾਹ ਅਨੁਸਾਰ, ਇਨਫਲੂਐਂਜ਼ਾ ਅਤੇ ਨਿਊਮੋਕੋਕਲ ਵੈਕਸੀਨ ਸਮੇਤ ਸਾਰੇ ਜ਼ਰੂਰੀ ਟੀਕੇ ਲਗਵਾਓ।
- ਹੱਥਾਂ ਦੀ ਚੰਗੀ ਸਫਾਈ ਬਣਾਏ ਰੱਖੋ ਅਤੇ ਸਾਹ ਦੇ ਇਨਫੈਕਸ਼ਨ ਤੋਂ ਪਰੇਸ਼ਾਨ ਲੋਕਾਂ ਕੋਲ ਜਾਣ ਤੋਂ ਬਚੋ।
- ਡਾਕਟਰ ਵੱਲੋ ਦੱਸੀ ਗਈ ਦਵਾਈ ਨਿਯਮਿਤ ਰੂਪ ਵਿੱਚ ਲਓ।
- ਸਾਹ ਲੈਣ ਵਿੱਚ ਜ਼ਿਆਦਾ ਮੁਸ਼ਕਿਲ, ਬਲਗਮ ਦੇ ਰੰਗ ਜਾਂ ਮਾਤਰਾ ਵਿੱਚ ਬਦਲਾਅ ਅਤੇ ਖੰਘ ਦਾ ਵਿਗੜਨ ਵਰਗੇ ਚਿਤਾਵਨੀ ਸੰਕੇਤਾਂ ਦੀ ਪਛਾਣ ਕਰੋ।
- ਜੇਕਰ ਤੁਹਾਡੇ ਲੱਛਣ ਅਚਾਨਕ ਵਿਗੜ ਜਾਣ, ਤਾਂ ਤਰੁੰਤ ਡਾਕਟਰ ਨਾਲ ਸਪੰਰਕ ਕਰੋ।
ਰੋਜ਼ਾਨਾ ਨਿਗਰਾਨੀ ਅਤੇ ਫਾਲੋ-ਅੱਪ
COPD ਇੱਕ ਪੁਰਾਣੀ ਬਿਮਾਰੀ ਹੈ, ਜਿਸ ਲਈ ਲਗਾਤਾਰ ਨਿਗਰਾਨੀ ਦੀ ਲੋੜ ਹੁੰਦੀ ਹੈ। ਫੇਫੜਿਆਂ ਦੇ ਮਾਹਰ ਤੋਂ ਰੋਜ਼ਾਨਾ ਸਲਾਹ ਲੈਣ ਨਾਲ ਫੇਫੜਿਆਂ ਦੇ ਕੰਮ ਕਰਨ ਦੇ ਤਰੀਕਿਆਂ ਦਾ ਪਤਾ ਲਗਾਉਣ, ਦਵਾਈਆਂ ਦੀ ਜਾਂਚ ਕਰਨ, ਲੱਛਣਾਂ ਨੂੰ ਟ੍ਰੈਕ ਕਰਨ ਅਤੇ ਸ਼ੁਰੂਆਤੀ ਪੜਾਅ ਵਿੱਚ ਹੀ ਸਮੱਸਿਆ ਦਾ ਪਤਾ ਲਗਾਉਣ ਵਿੱਚ ਮਦਦ ਮਿਲ ਸਕਦੀ ਹੈ। ਮਰੀਜ਼ਾਂ ਅਤੇ ਉਨ੍ਹਾਂ ਦੀ ਦੇਖਭਾਲ ਕਰਨ ਵਾਲਿਆਂ ਨੂੰ ਆਪਣੇ COPD ਐਕਸ਼ਨ ਪਲਾਨ ਬਾਰੇ ਪਤਾ ਹੋਣਾ ਚਾਹੀਦਾ ਹੈ। ਇਹ ਪਲਾਨ ਦੱਸਦਾ ਹੈ ਕਿ ਜੇਕਰ ਲੱਛਣ ਵਿਗੜਦੇ ਹਨ, ਤਾਂ ਕੀ ਕਦਮ ਚੁੱਕਣੇ ਚਾਹੀਦੇ ਹਨ ਅਤੇ ਮੈਡੀਕਲ ਮਦਦ ਕਦੋਂ ਲੈਣੀ ਚਾਹੀਦੀ ਹੈ।-ਡਾ. ਨਿਸਰਗ ਪਾਧ, ਫੇਫੜਿਆਂ ਦੇ ਮਾਹਰ
COPD ਦੇ ਨਾਲ ਜ਼ਿੰਦਗੀ ਜਿਊਣਾ
COPD ਦਾ ਪਤਾ ਲੱਗਣ ਦਾ ਮਤਲਬ ਇਹ ਨਹੀਂ ਹੈ ਕਿ ਮਰੀਜ਼ਾਂ ਨੂੰ ਐਕਟਿਵ ਅਤੇ ਖੁਸ਼ਹਾਲ ਜ਼ਿਦਗੀ ਜਿਊਣਾ ਛੱਡ ਦੇਣਾ ਚਾਹੀਦਾ ਹੈ। ਹਾਲਾਂਕਿ, ਇਸ ਬਿਮਾਰੀ ਲਈ ਲੰਬੇ ਸਮੇਂ ਤੱਕ ਮੈਨੇਜਮੈਂਟ ਦੀ ਲੋੜ ਹੁੰਦੀ ਹੈ ਪਰ ਸਮੇਂ ‘ਤੇ ਮੈਡੀਕਲ ਦੇਖਭਾਲ, ਇਨਹੇਲਰ ਦਾ ਸਹੀ ਇਸਤੇਮਾਲ, ਸਮੋਕਿੰਗ ਛੱਡਣਾ, ਸਿਹਤਮੰਦ ਜੀਵਨਸ਼ੈਲੀ ਅਪਣਾਉਣਾ ਆਦਿ ਵਰਗੇ ਤਰੀਕੇ ਵੱਡੇ ਬਦਲਾਅ ਲਿਆ ਸਕਦੇ ਹਨ। ਸਿਰਫ਼ ਸਾਹ ਫੁੱਲਣ ਦੀ ਸਮੱਸਿਆ ਨੂੰ ਮੈਨੇਜ ਕਰਨ ਤੋਂ ਅੱਗੇ ਵੱਧ ਕੇ ਕਿਸੇ ਵਿਅਕਤੀ ਨੂੰ ਪੂਰੀ ਸਿਹਤ, ਅਜ਼ਾਦੀ ਅਤੇ ਰੋਜ਼ਾਨਾ ਦੇ ਕੰਮ ਕਰਨ ਦੀ ਸਮਰੱਥਾ ਨੂੰ ਬਿਹਤਰ ਬਣਾਉਣ ‘ਤੇ ਧਿਆਨ ਦੇਣਾ ਚਾਹੀਦਾ ਹੈ।-ਡਾ. ਨਿਸਰਗ ਪਾਧ, ਫੇਫੜਿਆਂ ਦੇ ਮਾਹਰ