Thursday, November 19Malwa News
Shadow

ਆਮ ਆਦਮੀ ਪਾਰਟੀ ਵੱਲੋਂ ਵਿਧਾਇਕ ਸਵਨਾ ਨੂੰ ਫਾਜ਼ਿਲਕਾ ਤੋਂ ਦੁਬਾਰਾ ਟਿਕਟ ਦੇਣ ਤੇ ਹਲਕੇ ਦੇ ਲੋਕਾ ਵਿੱਚ ਖੁਸ਼ੀ ਦੀ ਲਹਿਰ

ਫਾਜ਼ਿਲਕਾ 18 ਨਵੰਬਰ 2026…ਫਾਜ਼ਿਲਕਾ ਦੇ ਵਿਧਾਇਕ ਸ. ਨਰਿੰਦਰਪਾਲ ਸਿੰਘ ਸਵਨਾ ਨੂੰ ਆਪ ਕਨਵੀਨਰ ਸ੍ਰੀ. ਅਰਵਿੰਦਰ ਕੇਜਰੀਵਾਲ ਵੱਲੋਂ ਅਤੇ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਰਹਿਨੁਮਾਈ ਹੇਠ ਹਲਕਾ ਫਾਜ਼ਿਲਕਾ ਤੋਂ ਵਿਧਾਇਕ ਵਜੋਂ ਚੋਣ ਲੜਨ ਲਈ ਦੁਬਾਰਾ ਟਿਕਟ ਦੇਣ ਤੇ ਹਲਕੇ ਦੇ ਲੋਕਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਇਸ ਤੋਂ ਬਾਅਦ ਹਲਕੇ ਦੇ ਪਿੰਡਾਂ ਦੇ ਲੋਕਾਂ ਰੋਜ਼ਾਨਾ ਉਨ੍ਹਾਂ ਨੂੰ ਪਿੰਡਾਂ ਵਿੱਚ ਬੁਲਾ ਕੇ ਵਿਧਾਇਕ ਸਵਨਾ ਦਾ ਜ਼ੋਰਦਾਰ ਸਵਾਗਤ ਕਰ ਰਹੇ ਹਨ।
ਫਾਜ਼ਿਲਕਾ ਦੇ ਲੋਕਾਂ ਤੋਂ ਏਨਾ ਪਿਆਰ ਮਿਲਦਿਆਂ ਦੇਖ ਵਿਧਾਇਕ ਸਵਨਾ ਨੇ ਕਿਹਾ ਕਿ ਤੁਸੀਂ ਮੇਰੇ ਹਲਕੇ ਦੇ ਲੋਕ ਹੀ ਨਹੀਂ ਸਗੋਂ ਮੇਰਾ ਪਰਿਵਾਰ ਹੋ। ਤੁਸੀਂ ਹੀ ਮੈਨੂੰ ਪਹਿਲਾਂ ਜਿੱਤ ਦਿਵਾ ਕੇ ਆਪਣੀ ਸੇਵਾ ਕਰਨ ਦਾ ਮੌਕਾ ਦਿੱਤਾ ਸੀ ਤੇ ਮੈ ਤਾਂ ਕੇਵਲ ਤੁਹਾਡਾ ਸੇਵਾਦਾਰ ਹਾਂ। ਉਨ੍ਹਾਂ ਕਿਹਾ ਕਿ ਮੈਂ ਆਪਣੇ ਹਲਕੇ ਦੇ ਲੋਕਾਂ ਦੀ ਹਰ ਮੁਸ਼ਕਲ ਦੇ ਹੱਲ ਵਿੱਚ ਦਿਨ ਰਾਤ ਲੱਗਾ ਹੋਇਆ ਤੇ ਨਾਲ ਹੀ ਪਿੰਡਾਂ ਦੇ ਵਿਕਾਸ ਕਾਰਜਾਂ ਲਈ ਖੁਦ ਸਮੇਂ ਸਮੇਂ ਤੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਜੀ ਨਾਲ ਮਿਲ ਕੇ ਮੁਸ਼ਕਲਾਂ ਦੱਸਦੇ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਸੁਪਨਾ ਹੈ ਕਿ ਮੇਰਾ ਹਲਕਾ ਕਿਸੇ ਵੀ ਵਿਕਾਸ ਪੱਖੋਂ ਵਾਂਝਾ ਨਾ ਰਹਿ ਜਾਵੇ ਤੇ ਮੇਰੇ ਹਲਕੇ ਦੇ ਪਿੰਡਾਂ ਨੂੰ ਵੀ ਸਹਿਰੀ ਦਿੱਖ ਮਿਲੇ।
ਉਨ੍ਹਾਂ ਕਿਹਾ ਕਿ ਸਾਡੀ ਪਾਰਟੀ ਵਿੱਚ ਹਰ ਇੱਕ ਦਾ ਤਹਿ ਦਿਲੋਂ ਸਵਾਗਤ ਹੈ ਤੇ ਹਰ ਵਿਕਾਸ ਦੇ ਕੰਮ ਵੀ ਨਾਲ ਲੈ ਕੇ ਹੀ ਕੀਤੇ ਜਾਣਗੇ। ਕੋਈ ਵੀ ਹਲਕਾ ਵਾਸੀ ਬੇਝਜਿਕ ਹੋ ਕੇ ਉਨ੍ਹਾਂ ਨੂੰ ਮਿਲ ਸਕਦਾ ਹੈ ਉਹ ਹਰ ਇੱਕ ਦੀ ਹਰ ਸੰਭਵ ਮਦਦ ਕਰਨ ਲਈ ਤਤਪਰ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਵਿਕਾਸ ਦੇ ਕੰਮ ਕੀਤੇ ਜਾਣਗੇ।