OSTEOPOROSIS SYMPTOMS AND CAUSES: ਓਸਟੀਓਪੋਰੋਸਿਸ ਇੱਕ ਅਜਿਹੀ ਸਥਿਤੀ ਹੈ, ਜੋ ਹੱਡੀਆਂ ਨੂੰ ਕਮਜ਼ੋਰ ਕਰ ਦਿੰਦੀ ਹੈ ਅਤੇ ਉਨ੍ਹਾਂ ਦੇ ਅਚਾਨਕ ਟੁੱਟਣ ਜਾਂ ਫ੍ਰੈਕਚਰ ਦਾ ਖਤਰਾ ਵਧਾ ਦਿੰਦੀ ਹੈ। ਇਹ ਮਰਦਾਂ ਦੀ ਤੁਲਨਾ ਵਿੱਚ ਔਰਤਾਂ ਨੂੰ ਜ਼ਿਆਦਾ ਪ੍ਰਭਾਵਿਤ ਕਰਦੀ ਹੈ। ਔਰਤਾਂ ਵਿੱਚ ਇਸਦੇ ਹੋਣ ਦੀ ਉਮੀਦ ਮਰਦਾਂ ਤੋਂ ਦੋ ਜਾਂ ਤਿੰਨ ਗੁਣਾਂ ਜ਼ਿਆਦਾ ਹੋ ਸਕਦੀ ਹੈ। ਹਮੇਸ਼ਾ ਬਿਨਾਂ ਕਿਸੇ ਸ਼ੁਰੂਆਤੀ ਲੱਛਣ ਦੇ ਪੈਂਦਾ ਹੋਣ ਵਾਲੀਆਂ ਬਿਮਾਰੀਆਂ ਕਿਸੇ ਔਰਤ ਦੇ ਜੀਵਨ ਦੀ ਗੁਣਵੱਤਾ ‘ਤੇ ਗਹਿਰਾ ਅਸਰ ਪਾ ਸਕਦੀਆਂ ਹਨ, ਜਿਸ ਨਾਲ ਦਰਦ, ਸਰੀਰਕ ਅਸਮਰੱਥਾ ਅਤੇ ਆਤਮਨਿਰਭਰਤਾ ਵਿੱਚ ਕਮੀ ਆ ਸਕਦੀ ਹੈ।
ਓਸਟੀਓਪੋਰੋਸਿਸ ਕੀ ਹੈ?
ਨੈਸ਼ਨਲ ਲਾਈਬ੍ਰੇਰੀ ਆਫ ਮੈਡੀਸਨ ਅਨੁਸਾਰ, ਓਸਟੀਓਪੋਰੋਸਿਸ ਇੱਕ ਅਜਿਹੀ ਸਥਿਤੀ ਹੈ, ਜਿਸ ਵਿੱਚ ਹੱਡੀਆਂ ਕਮਜ਼ੋਰ ਅਤੇ ਨਾਜ਼ੂਕ ਹੋ ਜਾਂਦੀਆਂ ਹਨ, ਜਿਸ ਨਾਲ ਫ੍ਰੈਕਚਰ ਦਾ ਖਤਰਾ ਵੱਧ ਜਾਂਦਾ ਹੈ। ਉਦਾਹਰਣ ਲਈ ਤੁਹਾਡੀਆਂ ਹੱਡੀਆਂ ਇੱਕ ਪੁਰਾਣੇ ਅਤੇ ਬਹੁਤ ਜ਼ਿਆਦਾ ਇਸਤੇਮਾਲ ਕੀਤੇ ਸਪੰਜ ਦੀ ਤਰ੍ਹਾਂ ਹੋ ਜਾਂਦੀਆਂ ਹਨ, ਜਿਨ੍ਹਾਂ ਵਿੱਚ ਵੱਡੇ ਅਤੇ ਟੇਢੇ-ਮੇਢੇ ਛੇਕ ਹੋ ਜਾਂਦੇ ਹਨ। ਇਸ ਨਾਲ ਹੱਡੀਆਂ ਦੀ ਘਣਤਾ ਘੱਟ ਹੋ ਜਾਂਦੀ ਹੈ ਅਤੇ ਹੱਡੀਆਂ ਬਹੁਤ ਨਾਜ਼ੁਕ ਹੋ ਜਾਂਦੀਆਂ ਹਨ। ਸਿਹਤਮੰਦ ਹੱਡੀਆਂ ਵਿੱਚ ਰੀਮਾਡਲਿੰਗ ਦਾ ਇੱਕ ਲਗਾਤਾਰ ਪ੍ਰੋਸੈਸ ਹੁੰਦਾ ਰਹਿੰਦਾ ਹੈ, ਜਿਸ ਵਿੱਚ ਪੁਰਾਣੀਆਂ ਹੱਡੀਆਂ ਦੇ ਟਿਸ਼ੂ ਟੁੱਟਦੇ ਹਨ ਅਤੇ ਨਵੇਂ ਟਿਸ਼ੂ ਬਣਦੇ ਹਨ ਮਤਲਬ ਸਿਹਤਮੰਦ ਸਰੀਰ ਵਿੱਚ ਪੁਰਾਣੀਆਂ ਹੱਡੀਆਂ ਦੇ ਟੁੱਟਣ ਅਤੇ ਨਵੀਆਂ ਹੱਡੀਆਂ ਦੇ ਬਣਨ ਦੀ ਪ੍ਰੀਕਿਰੀਆ ਲਗਾਤਾਰ ਸੰਤੁਲਿਤ ਤਰੀਕੇ ਨਾਲ ਚੱਲਦੀ ਰਹਿੰਦੀ ਹੈ ਪਰ ਓਸਟੀਓਪੋਰੋਸਿਸ ਵਿੱਚ ਇਹ ਸੰਤੁਲਨ ਵਿਗੜ ਜਾਂਦਾ ਹੈ ਜਾਂ ਹੱਡੀ ਖਤਮ ਹੋ ਜਾਂਦੀ ਹੈ, ਬਹੁਤ ਘੱਟ ਨਵੀਂ ਹੱਡੀ ਬਣਦੀ ਹੈ ਜਾਂ ਦੋਨੋ ਹੀ ਹੁੰਦੇ ਹਨ।
ਹੱਡੀਆਂ ਦੇ ਇਸ ਤਰ੍ਹਾਂ ਕਮਜ਼ੋਰ ਹੋਣ ਨਾਲ ਫ੍ਰੈਕਚਰ ਦਾ ਖਤਰਾ ਬਹੁਤ ਵੱਧ ਜਾਂਦਾ ਹੈ। ਹੱਡੀ ਹਲਕੀ ਜਿਹੀ ਡਿੱਗਣ ਨਾਲ ਜਾਂ ਰੋਜ਼ਾਨਾ ਦੇ ਕੰਮਾਂ ਦੌਰਾਨ ਵੀ ਟੁੱਟ ਸਕਦੀ ਹੈ, ਜਿਵੇਂ ਝੁੱਕਦੇ ਜਾਂ ਖੰਘਦੇ ਸਮੇਂ। ਇਸਦਾ ਕਿਸੇ ਵਿਅਕਤੀ ਦੇ ਚੱਲਣ-ਫਿਰਨ ਅਤੇ ਪੂਰੀ ਜ਼ਿੰਦਗੀ ਦੀ ਕੁਆਲਿਟੀ ‘ਤੇ ਬੁਰਾ ਅਸਰ ਪੈ ਸਕਦਾ ਹੈ।
ਔਰਤਾਂ ਵਿੱਚ ਓਸਟੀਓਪੋਰੋਸਿਸ ਜ਼ਿਆਦਾ ਕਿਉਂ ਹੁੰਦਾ?
ਔਰਤਾਂ ਨੂੰ ਓਸਟੀਓਪੋਰੋਸਿਸ ਦਾ ਖਤਰਾ ਜ਼ਿਆਦਾ ਹੋਣ ਦਾ ਇੱਕ ਮੁੱਖ ਕਾਰਨ ਉਨ੍ਹਾਂ ਦੀ ਹਾਰਮੋਨਲ ਬਣਤਰ ਹੈ, ਵਿਸ਼ੇਸ਼ ਰੂਪ ਨਾਲ ਐਸਟ੍ਰੋਜਨ ਦੇ ਸੰਦਰਭ ਵਿੱਚ। ਐਸਟ੍ਰੋਜਨ ਇੱਕ ਜ਼ਰੂਰੀ ਹਾਰਮੋਨ ਹੈ, ਜੋ ਹੱਡੀਆਂ ਦੀ ਘਣਤਾ ਬਣਾਏ ਰੱਖਣ ਵਿੱਚ ਅਹਿਮ ਭੂਮਿਕਾ ਨਿਭਾਉਦਾ ਹੈ ਅਤੇ ਸਾਡੇ ਪਿੰਜਰ ਢਾਂਚੇ ਦੇ ਰਖਵਾਲੇ ਦੇ ਤੌਰ ‘ਤੇ ਕੰਮ ਕਰਦਾ ਹੈ। ਇਹ ਹੱਡੀਆਂ ਦੇ ਟੁੱਟਣ ਦੀ ਰਫ਼ਤਾਰ ਨੂੰ ਹੌਲੀ ਕਰਕੇ ਅਤੇ ਨਵੀਂ ਹੱਡੀ ਬਣਨ ਨੂੰ ਉਤਸ਼ਾਹਿਤ ਕਰਕੇ ਹੱਡੀਆਂ ਦੇ ਰੀਮਾਡਲਿੰਗ ਪ੍ਰੋਸੈਸ ਨੂੰ ਰੈਗੂਲੇਟ ਕਰਨ ਵਿੱਚ ਮਦਦ ਕਰਦਾ ਹੈ।
ਹਾਲਾਂਕਿ, ਮੀਨੋਪੌਜ਼ ਦੌਰਾਨ ਐਸਟ੍ਰੋਜਨ ਦੇ ਪੱਧਰ ਵਿੱਚ ਭਾਰੀ ਗਿਰਾਵਟ ਔਰਤਾਂ ਵਿੱਚ ਹੱਡੀਆਂ ਦੇ ਤੇਜ਼ੀ ਨਾਲ ਘੱਟ ਹੋਣ ਦਾ ਮੁੱਖ ਕਾਰਨ ਹੈ। ਮੀਨੋਪੌਜ਼ ਦੇ ਸਮੇਂ ਅੰਡਾਕੋਸ਼ ਤੋਂ ਐਸਟ੍ਰੋਜਨ ਦਾ ਉਤਪਾਦਨ ਕਾਫ਼ੀ ਘੱਟ ਹੋ ਜਾਂਦਾ ਹੈ, ਜਿਸ ਨਾਲ ਹੱਡੀਆਂ ਦੀ ਘਣਤਾ ਤੇਜ਼ੀ ਨਾਲ ਘੱਟ ਹੋਣ ਲੱਗਦੀ ਹੈ। ਇਸ ਦੌਰਾਨ ਔਰਤਾਂ ਵਿੱਚ ਹੱਡੀਆਂ ਦਾ ਨੁਕਸਾਨ ਤੇਜ਼ੀ ਨਾਲ ਹੋ ਸਕਦਾ ਹੈ। ਕਦੇ-ਕਦੇ ਮੀਨੋਪੌਜ਼ ਤੋਂ ਬਾਅਦ ਪਹਿਲੇ 5 ਤੋਂ 7 ਸਾਲਾਂ ਵਿੱਚ ਹੀ ਇਹ 20 ਫੀਸਦੀ ਤੱਕ ਪਹੁੰਚ ਸਕਦਾ ਹੈ।
ਹਾਰਮੋਨਲ ਅਸੰਤੁਲਨ ਨਾਲ ਜੁੜੀਆਂ ਹੋਰ ਸਥਿਤੀਆਂ, ਜਿਵੇਂ ਕਿ ਸਮੇਂ ਤੋਂ ਪਹਿਲਾਂ ਅੰਡਕੋਸ਼ ਫੇਲ੍ਹ ਹੋਣਾ ਜਾਂ ਬਹੁਤ ਜ਼ਿਆਦਾ ਕਸਰਤ ਜਾਂ ਖਾਣੇ ਦੀ ਖਰਾਬੀ ਦੀ ਵਜ੍ਹਾਂ ਨਾਲ ਲੰਬੇ ਸਮੇਂ ਤੱਕ ਅਨਿਯਮਿਤ ਪੀਰੀਅਡਸ ਵੀ ਐਸਟ੍ਰੋਜਨ ਪੱਧਰ ਨੂੰ ਘੱਟ ਕਰ ਸਕਦੇ ਹਨ। ਨਤੀਜੇ ਵਜੋਂ ਓਸਟੀਓਪੋਰੋਸਿਸ ਹੋਣ ਦਾ ਖਤਰਾ ਵੱਧ ਸਕਦਾ ਹੈ।
ਕੀ ਔਰਤਾਂ ਅਤੇ ਮਰਦਾਂ ਦੀ ਸਰੀਰਕ ਬਣਤਰ ਅਲੱਗ ਹੁੰਦੀ ਹੈ?
ਮਰਦਾਂ ਅਤੇ ਔਰਤਾਂ ਦੀ ਸਰੀਰਕ ਬਣਤਰ ਵਿੱਚ ਕੁਝ ਬੁਨਿਆਂਦੀ ਅਤੇ ਖਾਸ ਅੰਤਰ ਹੁੰਦਾ ਹੈ। ਹਾਰਮੋਨਲ ਵਜ੍ਹਾਂ ਤੋਂ ਇਲਾਵਾ ਜਮਾਂਦਰੂ ਸਰੀਰ ਵਿਗਿਆਨ ਅਤੇ ਬਾਇਓਮੈਕੇਨੀਕਲ ਵੀ ਇਸ ਅੰਤਰ ਵਿੱਚ ਯੋਗਦਾਨ ਪਾਉਦੇ ਹਨ। ਆਮ ਤੌਰ ‘ਤੇ ਔਰਤਾਂ ਦੀਆਂ ਹੱਡੀਆਂ ਮਰਦਾਂ ਦੀ ਤੁਲਨਾ ਵਿੱਚ ਛੋਟੀਆਂ ਅਤੇ ਹਲਕੀਆਂ ਹੁੰਦੀਆਂ ਹਨ, ਜਿਸਦਾ ਮਤਲਬ ਹੈ ਕਿ ਉਨ੍ਹਾਂ ਦੀ ਸ਼ੁਰੂਆਤੀ ਹੱਡੀਆਂ ਦੀ ਘਣਤਾ ਘੱਟ ਹੁੰਦੀ ਹੈ। ਇਹ ਛੋਟਾ ਢਾਂਚਾ ਉਮਰ ਵਧਣ ਦੇ ਨਾਲ ਹੋਣ ਵਾਲੇ ਹੱਡੀਆਂ ਦੇ ਨੁਕਸਾਨ ਦਾ ਮੁਆਵਜ਼ਾ ਦੇਣ ਲਈ ਘੱਟ ‘ਹੱਡੀਆਂ ਦਾ ਭੰਡਾਰ’ ਪ੍ਰਦਾਨ ਕਰਦਾ ਹੈ। -ਡਾ. ਨਿਮਿਸ਼ਾ ਸ਼ਾਂਤੀਲਾਲ ਪੰਡਯਾ
ਖੜ੍ਹੇ ਹੋਣ ਦੀ ਸਥਿਤੀ, ਚੱਲਣ ਦਾ ਪੈਟਰਨ ਅਤੇ ਚਾਲ ਵਿੱਚ ਅੰਤਰ ਔਰਤਾਂ ਦੀਆਂ ਹੱਡੀਆਂ ‘ਤੇ ਖਾਸ ਦਬਾਅ ਪਾ ਸਕਦਾ ਹੈ। ਇੱਕ ਔਰਤ ਦੇ ਸਰੀਰ ਨੂੰ ਕਿਵੇਂ ਸਹਾਰਾ ਮਿਲਦਾ ਹੈ ਅਤੇ ਉਹ ਕਿਵੇਂ ਚੱਲਦੀ ਹੈ, ਇਸ ਵਿੱਚ ਇਹ ਛੋਟੇ-ਛੋਟੇ ਬਦਲਾਅ ਸਮੇਂ ਦੇ ਨਾਲ ਪਿੰਜਰ ਪ੍ਰਣਾਲੀ ਦੇ ਖਾਸ ਹਿੱਸਿਆਂ ‘ਤੇ ਦਬਾਅ ਪਾ ਸਕਦੇ ਹਨ, ਜਿਸ ਨਾਲ ਖਤਰਾ ਹੋਰ ਵੱਧ ਜਾਂਦਾ ਹੈ।
ਜੀਵਨਸ਼ੈਲੀ ਅਤੇ ਸਰੀਰ ਦੀ ਬਣਤਰ
ਜੀਵਨਸ਼ੈਲੀ ਫੈਕਟਰ ਅਤੇ ਸਰੀਰ ਦੀ ਬਣਤਰ ਵੀ ਅਹਿਮ ਭੂਮਿਕਾ ਨਿਭਾਉਦੇ ਹਨ, ਜੋ ਹਮੇਸ਼ਾ ਜੈਵਿਕ ਪ੍ਰਵਿਰਤੀਆਂ ਨਾਲ ਗੱਲਬਾਤ ਕਰਦੇ ਹਨ। ਔਰਤਾਂ ਵਿੱਚ ਪੱਟਾਂ, ਕੁੱਲ੍ਹੇ ਅਤੇ ਗੋਡਿਆਂ ਦੇ ਆਲੇ-ਦੁਆਲੇ ਫੈਟ ਜਮ੍ਹਾਂ ਹੋਣਾ ਹਮੇਸ਼ਾ ਦੇਖਿਆ ਜਾਂਦਾ ਹੈ। ਹਾਲਾਂਕਿ, ਫੈਟ ਸਿੱਧੇ ਓਸਟੀਓਪੋਰੋਸਿਸ ਦਾ ਕਾਰਨ ਨਹੀਂ ਬਣਦਾ ਪਰ ਇਹ ਜ਼ਿਆਦਾ ਭਾਰ ਜੋੜਾਂ ਅਤੇ ਹੱਡੀਆਂ ਨੂੰ ਮਜ਼ਬੂਤ ਕਰਨ ਦੀ ਬਜਾਏ ਉਨ੍ਹਾਂ ‘ਤੇ ਜ਼ਿਆਦਾ ਹਾਨੀਕਾਰਕ ਦਬਾਅ ਪਾ ਸਕਦਾ ਹੈ। ਮਾਸਪੇਸ਼ੀਆਂ ਟਿਸ਼ੂ ਦੇ ਉਲਟ ਜੋ ਹੱਡੀਆਂ ਦੇ ਵਿਕਾਸ ਵਿੱਚ ਮਦਦ ਕਰਦਾ ਹੈ ਅਤੇ ਹੱਡੀਆਂ ਦੀ ਘਣਤਾ ਵਧਾਉਦਾ ਹੈ, ਜ਼ਿਆਦਾ ਫੈਟ ਨੁਕਸਾਨਦੇਹ ਕੈਮੀਕਲ ਬਣਾ ਸਕਦਾ ਹੈ, ਜੋ ਹੱਡੀਆਂ ਦੀ ਸਿਹਤ ‘ਤੇ ਬੁਰਾ ਅਸਰ ਪਾਉਦੇ ਹਨ।
ਇਸ ਲਈ ਚਾਹੇ ਜ਼ਿਆਦਾ ਭਾਰ ਨੂੰ ਕਦੇ-ਕਦੇ ਫ੍ਰੈਕਚਰ ਤੋਂ ਬਚਾਉਣ ਵਾਲਾ ਮੰਨਿਆ ਜਾਂਦਾ ਹੈ ਪਰ ਜੇਕਰ ਮਾਸਪੇਸ਼ੀਆਂ ਕਮਜ਼ੋਰ ਹਨ, ਤਾਂ ਇਹ ਭਾਰ ਹੱਡੀਆਂ ਨੂੰ ਮਜ਼ਬੂਤ ਸਪੋਰਟ ਦੇਣ ਦੀ ਬਜਾਏ ਉਨ੍ਹਾਂ ‘ਤੇ ਦਬਾਅ ਪਾ ਸਕਦਾ ਹੈ।
ਹੋਰ ਕਾਰਨ
- ਗਰਭ ਅਵਸਥਾ ਅਤੇ ਛਾਤੀ ਦਾ ਦੁੱਧ ਚੁੰਘਾਉਣਾ:ਗਰਭ ਅਵਸਥਾ ਅਤੇ ਛਾਤੀ ਦਾ ਦੁੱਧ ਚੁੰਘਾਉਣ ਦੌਰਾਨ ਕੈਲਸ਼ੀਅਮ ਦੀ ਬਹੁਤ ਲੋੜ ਹੁੰਦੀ ਹੈ, ਜਿਸ ਨਾਲ ਕੁਝ ਸਮੇਂ ਲਈ ਮਾਂ ਦੀਆਂ ਹੱਡੀਆਂ ਦੇ ਭੰਡਾਰਾਂ ਤੋਂ ਕੈਲਸ਼ੀਅਮ ਦੀ ਲੋੜ ਪੈ ਸਕਦੀ ਹੈ। ਹਾਲਾਂਕਿ, ਆਮ ਤੌਰ ‘ਤੇ ਇਸਨੂੰ ਠੀਕ ਕੀਤਾ ਜਾ ਸਕਦਾ ਹੈ ਪਰ ਵਾਰ-ਵਾਰ ਗਰਭ ਅਵਸਥਾ ਜਾਂ ਇਸ ਦੌਰਾਨ ਕੈਲਸ਼ੀਅਮ ਦਾ ਘੱਟ ਸੇਵਨ ਲੰਬੇ ਸਮੇਂ ਤੱਕ ਹੱਡੀਆਂ ਦੀ ਘਣਤਾ ਦੀ ਸਮੱਸਿਆ ਪੈਂਦਾ ਕਰ ਸਕਦਾ ਹੈ।
- ਪੋਸ਼ਣ ਦੀ ਕਮੀ:ਹੱਡੀਆਂ ਨੂੰ ਬਣਾਉਣ ਵਾਲੇ ਜ਼ਰੂਰੀ ਪੋਸ਼ਟਿਕ ਤੱਤ, ਖਾਸ ਕਰਕੇ ਕੈਲਸ਼ੀਅਮ ਅਤੇ ਵਿਟਾਮਿਨ ਡੀ ਦਾ ਘੱਟ ਸੇਵਨ ਵੱਡੀ ਸਮੱਸਿਆ ਬਣੀ ਹੋਈ ਹੈ। ਵਿਟਾਮਿਨ ਡੀ ਸਰੀਰ ਵਿੱਚ ਕੈਲਸ਼ੀਅਮ ਨੂੰ ਜਜ਼ਬ ਕਰਨ ਲਈ ਜ਼ਰੂਰੀ ਹੈ। ਇਸਦੀ ਸਹੀ ਮਾਤਰਾ ਦੇ ਬਿਨਾਂ ਕੈਲਸ਼ੀਅਮ ਵਾਲੀ ਖੁਰਾਕ ਵੀ ਕਾਫ਼ੀ ਨਹੀਂ ਹੋ ਸਕਦੀ।
- ਕੁਝ ਮੈਡੀਕਲ ਸਥਿਤੀਆਂ ਜਾਂ ਦਵਾਈਆਂ:ਥਾਇਰਾਇਡ ਵਿਕਾਰ, ਹਾਈਪਰਪੈਰਾਥਾਈਰੋਡਿਜ਼ਮ, ਰਾਇਮੇਟਾਇਡ ਗਠੀਆ, ਸੇਲੀਏਕ ਬਿਮਾਰੀ ਜਾਂ ਕੁਝ ਦਵਾਈਆਂ ਜਿਵੇਂ ਕਿ ਕੋਰਟੀਕੋਸਟੀਰੋਇਡਜ਼, ਦੌਰੇ ਰੋਕੂ ਦਵਾਈਆਂ ਜਾਂ ਕੁਝ ਕੈਂਸਰ ਇਲਾਜ ਹੱਡੀਆਂ ਦੇ ਮੈਟਾਬੋਲਿਜ਼ਮ ਵਿੱਚ ਵਿਘਨ ਪਾ ਸਕਦੇ ਹਨ ਅਤੇ ਓਸਟੀਓਪੋਰੋਸਿਸ ਦੇ ਜੋਖਮ ਨੂੰ ਵਧਾ ਸਕਦੇ ਹਨ।
- ਪਰਿਵਾਰਿਕ ਇਤਿਹਾਸ:ਜੈਨੇਟਿਕਸ ਓਸਟੀਓਪੋਰੋਸਿਸ ਦਾ ਪਰਿਵਾਰਕ ਇਤਿਹਾਸ, ਖਾਸ ਕਰਕੇ ਜੇਕਰ ਮਾਤਾ ਜਾਂ ਪਿਤਾ ਵਿੱਚੋਂ ਕਿਸੇ ਇੱਕ ਨੂੰ ਕਮਰ ਦਾ ਫ੍ਰੈਕਚਰ ਹੋਇਆ ਹੈ, ਤਾਂ ਬੱਚੇ ਨੂੰ ਵੀ ਓਸਟੀਓਪੋਰੋਸਿਸ ਹੋਣ ਦਾ ਖ਼ਤਰਾ ਕਾਫ਼ੀ ਹੱਦ ਤੱਕ ਵੱਧ ਜਾਂਦਾ ਹੈ।