
ਟੋਰਾਂਟੋ : ਓੰਨਟਾਰੀਓ ਫਰੈਂਡ ਕਲੱਬ ਬਰੈਪਟਨ , ਜਗਤ ਪੰਜਾਬੀ ਸਭਾ ਤੇ ਪੰਜਾਬੀ ਬਿਜਨੱਸ ਪ੍ਰੋਫੈਸ਼ਨਲ ਐਸੋਸੀਏਸ਼ਨ ਵੱਲੋਂ 12 ਮਈ 2024 ਨੂੰ ‘ਮਾਂ ਦਿਵਸ’ ਮਨਾਇਆ ਗਿਆ। ਇਹ ਸਮਾਗਮ ਡਾਕਟਰ ਸੰਤੋਖ ਸਿੰਘ ਸੰਧੂ ਪ੍ਰਧਾਨ ਓਂਨਟਾਰੀਓ ਫਰੈਂਡ ਕਲੱਬ , ਅਜੈਬ ਸਿੰਘ ਚੱਠਾ,ਚੇਅਰਮੈਨ ਅਤੇ ਸਰਦਾਰ ਸਰਦੂਲ ਸਿੰਘ ਥਿਆੜਾ , ਪ੍ਰਧਾਨ, ਜਗਤ ਪੰਜਾਬੀ ਸਭਾ ਦੀ ਅਗਵਾਈ ਵਿਚ ਆਯੋਜਿਤ ਕੀਤਾ ਗਿਆ।
ਸਮਾਗਮ ਦੀ ਸ਼ੁਰੂਆਤ ਨਿਕੀ ਕੌਰ ਵਲੋਂ ਰੀਬਨ ਕੱਟ ਕੇ ਕੀਤੀ ਗਈ ਤੇ ਸ਼ਮ੍ਹਾ ਰੌਸ਼ਨ ਕਰਨ ਦੀ ਰਸਮ : ਡਾਕਟਰ ਸਤਨਾਮ ਸਿੰਘ ਜੱਸਲ, ਗੁਰਵੀਰ ਸਿੰਘ ਖਹਿਰਾ , ਮੁਰਲੀਲਾਲ ਥਾਪਰੀਆ, ਡਾਕਟਰ ਸੰਤੋਖ ਸਿੰਘ ਸੰਧੂ , ਤੇ ਅਜੈਬ ਸਿੰਘ ਚੱਠਾ ਨੇ ਨਿਭਾਈਂ I
ਪਿਆਰਾ ਸਿੰਘ ਕੁਦੋਵਾਲ ਸਰਪ੍ਰਸਤ ਓਨਟਾਰੀਓ ਫਰੈਂਡ ਕਲੱਬ ਨੇ ਹਾਜ਼ਰੀਨ ਨੂੰ ਜੀ ਆਇਆ ਨੂੰ ਕਿਹਾ I ਅਜੈਬ ਸਿੰਘ ਚੱਠਾ ਨੇ ਜਗਤ ਪੰਜਾਬੀ ਸਭਾ ਵਲੋਂ ਕਰਵਾਈਆ ਸਰਗਰਮੀਆਂ ਬਾਰੇ ਦੱਸਿਆ ਅਤੇ ਹਾਜ਼ਰ ਧੀਆਂ ਤੇ ਪੁੱਤਾਂ ਕੋਲੋਂ ਆਪੋ ਆਪਣੀਆਂ ਮਾਵਾਂ ਨੂੰ ਪਿਆਰ ਕਰਨ ਤੇ ਸਾਰੀ ਉਮਰ ਸੇਵਾ ਕਰਨ ਦਾ ਬਚਨ ਦਿੱਤਾI ਅਜਾਇਬ ਸਿੰਘ ਸੰਘਾ ਤੇ ਜਸਪਾਲ ਸਿੰਘ ਦੂਸੁਵੀ ਵਲੋਂ ਮਾਂ ਦੀ ਮਹੱਤਤਾ ਦੱਸਿਆ ਗਿਆI
ਨਿਕੀ ਕੌਰ , ਮੁਰਲੀਲਾਲ ਥਾਪਲੀਆ , ਗੁਰਵੀਰ ਸਿੰਘ ਖਹਿਰਾ , ਸੋਨੀਆ ਸਿੱਧੂ ਐਮ. ਪੀ. ਵਲੋਂ ਮਦਰ ਡੇ ਦੀਆਂ ਵਧਾਈਆਂ ਦਿੱਤੀਆਂ ਤੇ ਸਮਾਗਮ ਦੇ ਪ੍ਰਬੰਧਕਾਂ ਨੂੰ ਮਦਰ ਡੇ ਮਣਾਉਣ ਲਈ ਵਧਾਈਆਂ ਦਿੱਤੀਆਂ I ਸੁਖਵਿੰਦਰ ਸਿੰਘ ਸੰਧੂ ਨੇ ਮਾਂ ਬਾਰੇ ਆਪਣੇ ਵਿਚਾਰ ਦਿਤੇ I ਭਾਈ ਗੁਲਜ਼ਾਰ ਸਿੰਘ ਨੇ ਮਾਂ ਦੀ ਮਹੱਤਤਾ ਬਾਰੇ ਵਿਸਥਾਰ ਨਾਲ ਦੱਸਿਆ I ਡਾਕਟਰ ਹਰਪ੍ਰੀਤ ਸਿੰਘ ਬਜਾਜ ਨੇ ਮਾਂ ਵਲੋਂ ਬੱਚਿਆ ਦੀ ਪਾਲਣਾ ਅਤੇ ਸ਼ੂਗਰ ਰੋਗ ਤੋਂ ਜਾਣੂ ਕਰਵਾਇਆ I
ਇਸ ਪ੍ਰਭਾਵਸ਼ਾਲੀ ਸਮਾਗਮ ਵਿੱਚ ਮਾਂ ਦਿਵਸ ਦੀ ਮਹਤੱਤਾ ਬਾਰੇ ਵੱਖ ਵੱਖ ਵਿਦਵਾਨਾਂ ਨੇ ਆਪਣੀ ਆਪਣੀ ਦ੍ਰਿਸ਼ਟੀ ਤੋਂ ਵਿਚਾਰ ਅਭਿਵਿਅਕਤ ਕੀਤੇ। ਜੇ ਸੰਗਠਿਤ ਰੂਪ ਵਿੱਚ ਕਿਹਾ ਜਾਵੇ ਤਾਂ ਵਿਦਵਾਨਾਂ ਨੇ ਸੰਸਕ੍ਰਿਤੀ,ਗੁਰਮਤਿ ਵਿਚਾਰਧਾਰਾ, ਇਤਿਹਾਸ ਵਿੱਚੋਂ ਹਵਾਲੇ ਦੇ ਕੇ ਮਾਂ ਦੀ ਅਹਿਮੀਅਤ ਬਾਰੇ ਬਹੁਤ ਮੁੱਲਵਾਨ ਭਾਵਪੂਰਤ ਵਿਚਾਰ ਪੇਸ਼ ਕੀਤੇ। ਪੰਜਾਬੀ ਸੱਭਿਆਚਾਰ ਨਾਲ ਸੰਬੰਧਿਤ ਗੀਤ ਸੰਗੀਤ ਦੇ ਨਾਲ ਨਾਲ ਸਕਿੱਟ ਅਤੇ ਪੰਜਾਬੀ ਲੋਕ-ਨਾਚ ਗਿੱਧਾ ਵੀ ਪੇਸ਼ ਕੀਤਾ ਗਿਆ। ਇਸ ਸਮਾਗਮ ਦਾ ਇੱਕ ਪ੍ਰਭਾਵਸ਼ਾਲੀ ਪੱਖ ਇਹ ਵੀ ਸੀ ਕਿ ਜਿੰਨੀਆਂ ਵੀ ਮਾਵਾਂ ਆਪਣੇ ਬੱਚਿਆਂ ਸਹਿਤ ਆਈਆਂ ਸਨ ਉਹਨਾਂ ਨੂੰ ਸਤਿਕਾਰ ਨਾਲ ਸਨਮਾਨਿਤ ਕੀਤਾ ਅਤੇ ਉਹਨਾਂ ਦੇ ਵਿਚਾਰ ਵੀ ਸੁਣੇ। ਮਾਤਾ ਨਿਰਮਲ ਕੌਰ ਵਲੋਂ ਕੇਕ ਕਟਿਆ ਗਿਆ I ਕੇਕ ਕਟਾਉਣ ਤੇ ਖਵਾਓਣ ਦੀ ਜ਼ਿੰਮੇਵਾਰੀ ਮਨਦੀਪ ਕੌਰ ਮਾਂਗਟ ਤੇ ਰਾਜਿੰਦਰ ਕੌਰ ਸੀਰਾ ਨੇ ਬਾ-ਖ਼ੂਬੀ ਨਿਭਾਈ I ਸਮਾਗਮ ਦੌਰਾਨ ਚਾਹ-ਪਾਣੀ ਅਤੇ ਖਾਣ-ਪਾਣ ਨਿਰੰਤਰਤਾ ਵਿੱਚ ਅਟੁੱਟ ਰਿਹਾ ਅਤੇ ਸਮਾਗਮ ਦੇ ਅੰਤ ਵਿੱਚ ਅਟੁੱਟ ਲੰਗਰ ਵਰਤਾਇਆ ਗਿਆ। ਖਾਣੇ ਦਾ ਪ੍ਰਬੰਧ ਗਰਚਰਨ ਸਿੰਘ ਤੇ ਅਮਰੀਕ ਸਿੰਘ ਸੰਘਾ ਵਲੋਂ ਕੀਤਾ ਗਿਆ I ਮਿਸਜ਼ ਕਨੇਡਾ ਕਨਕਾ ਅਰੋੜਾ ਨੇ ਪੰਜਾਬੀ ਗਾਣੇ ਉਪਰ ਡਾਂਸ ਕੀਤਾ I ਸਮਾਗਮ ਦੇ ਪਹਿਲੇ ਭਾਗ ਦੀ ਸੰਚਾਲਣਾ ਦੀ ਜ਼ਿੰਮੇਵਾਰੀ ਸਰਦੂਲ ਸਿੰਘ ਥਿਆੜਾ ਤੇ ਦੂਸਰੇ ਭਾਗ ਗੇ ਸੰਚਾਲਣ ਦੀ ਜਿੰਮੇਵਾਰੀ ਡਾਕਟਰ ਸੰਤੋਖ ਸਿੰਘ ਸੰਧੂ ਨੇ ਨਿਭਾਈਂ I ਪੁੱਤਾਂ ਤੇ ਧੀਆਂ ਨੇ ਮਾਂ ਦੇ ਸਬੰਧ ਵਿਚ ਚਾਰਟ ਤੇ ਮਾਟੋ ( ਮਾਂ ਦੇ ਸਨਮਾਨ ਲਈ ) ਲਿਖੇ I ਮਾਵਾਂ , ਤੇ ਬੱਚਿਆਂ ਨੇ ਪ੍ਰੋਗਰਾਮ ਦਾ ਆਨੰਦ ਮਾਣਿਆ I ਨਵਜੀਤ ਕੌਰ ਬਰਾੜ ਸਿਟੀ ਕੌਂਸਲਰ ਨੇ ਮਾਵਾਂ ਨੂੰ ਸਰਟੀਫ਼ਿਕੇਟ ਦੇ ਕੇ ਸਨਮਾਨ ਕੀਤਾ I ਫੋਟੋਗ੍ਰਾਫੀ ਦੀ ਜ਼ਿੰਮੇਵਾਰੀ ਗੁਰਦਰਸ਼ਨ ਸਿੰਘ ਸੀਰਾ ਨੇ ਨਿਭਾਈ I ਸਾਰੇ ਸਮਾਗਮ ਵਿੱਚ ਭਰਵੀਂ ਹਾਜ਼ਰੀ ਸੀ ਅਤੇ ਸਮੁੱਚਾ ਸਮਾਗਮ ਵਿਧੀਵੋਤ ਚੱਲਿਆ I ਟੀ ਵੀ ਲਈ ਰਿਕਾਰਡਿੰਗ ਹਮਦਰਦ ਮੀਡੀਆ ਨੇ ਕੀਤੀ I ਸਮਾਗਮ ਦੇ ਅੰਤ ਵਿੱਚ ਪ੍ਰੋਫੈਸਰ(ਡਾ) ਸਤਨਾਮ ਸਿੰਘ ਜੱਸਲ ਨੇ ਕਿਹਾ ਕਿ ਸਮਾਗਮ ਦਾ ਸਮੁੱਚਾ ਪ੍ਰਭਾਵ ਇਹ ਸੰਦੇਸ਼ ਦਿੰਦਾ ਹੈ ਕਿ ਵਿਧੀਵੱਤ ਵਿਉਂਤਿਆ ਗਿਆ ਸਮਾਗਮ ਪ੍ਰੇਰਨਾ ਸਰੋਤ ਬਣਦਾ ਹੈ। ਇਸ ਸਫਲ ਸਮਾਗਮ ਦੇ ਪ੍ਰਬੰਧਕ ਵਧਾਈ ਦੇ ਪਾਤਰ ਹਨ । ਰਾਜਿੰਦਰ ਕੌਰ ਸੀਰਾ. ਸੀਨੀਅਰ ਮਾਤਾ ਨਿਰਮਲ ਕੌਰ ਨੂੰ. ਢੋਲ ਨਾਲ ਕੇਕ ਕੋਲ ਲਿਆਂਦਾ ਗਿਆ. ਓਹਨਾ ਨਾਲ ਓਹਨਾ ਦੇ ਪੁੱਤਰ ਸੰਜੀਤ ਸਿੰਘ ਨਾਲ ਸਨ. ਮਾਤਾਵਾਂ ਨੂੰ ਸਨਮਾਨ ਡਾਕਟਰ ਰਮਨੀ ਬਤਰਾ ਬਲਵਿੰਦਰ ਚੱਠਾ ਰੁਪਿੰਦਰ ਕੌਰ ਸੰਧੂ, ਨਿਸ਼ਾ ਪਵਾਰ, ਤ੍ਰਿਪਤਾ ਸੋਢੀ, ਕੁਲਦੀਪ ਕੌਰ ਝੁਨ ਤੇ ਪ੍ਰਭਜੋਤ ਕੌਰ ਸੰਧੂ ਨੇ ਦਿਤੇ I ਸਮੁੱਚਾ ਸਮਾਗਮ ਯਾਦਗਾਰੀ ਹੋ ਨਿਬੜਿਆ



