Saturday, July 4Malwa News
Shadow

ਮਹਿਲਾਵਾਂ ਨੂੰ ਆਤਮਨਿਰਭਰ ਬਣਾਉਣ ਦੀ ਦਿਸ਼ਾ ’ਚ ਜ਼ਿਲ੍ਹਾ ਰੈਡ ਕਰਾਸ ਦਾ ਵਿਸ਼ੇਸ਼ ਕਦਮ, ’ਪ੍ਰੋਜੈਕਟ ਪਹਿਚਾਣ’ ਦੀ ਸ਼ੁਰਆਤ

ਹੁਸ਼ਿਆਰਪੁਰ, 4 ਜੁਲਾਈ :           ਡਿਪਟੀ ਕਮਿਸ਼ਨਰ-ਕਮ-ਪ੍ਰਧਾਨ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਆਸ਼ਿਕਾ ਜੈਨ ਦੀ ਅਗਵਾਈ ਵਿਚ ਜ਼ਿਲ੍ਹੇ ਦੀਆਂ ਲੜਕੀਆਂ ਅਤੇ ਮਹਿਲਾਵਾਂ ਦੇ ਸਸ਼ਕਤੀਕਰਨ ਅਤੇ ਆਰਥਿਕ ਆਤਮਨਿਰਭਰਤਾ ਨੂੰ ਬੜ੍ਹਾਵਾ ਦੇਣ ਦੇ ਉਦੇਸ਼ ਨਾਲ ਇਕ ਵਿਸ਼ੇਸ਼ ਪਹਿਲ ਤਹਿਤ ’ਪ੍ਰੋਜੈਕਟ ਪਹਿਚਾਣ’ ਦੀ ਸ਼ੁਰੂਆਤ ਕੀਤੀ ਗਈ ਹੈ। ਇਹ ਪ੍ਰੋਜੈਕਟ ਉਸ਼ਾ ਸਾਂਗਵਾਨ ਦੇ ਵਿਸ਼ੇਸ਼ ਸਹਿਯੋਗ ਨਾਲ ਸ਼ੁਰੂ ਕੀਤਾ ਗਿਆ ਹੈ, ਜੋ ਸੋਨਾਲੀਕਾ ਗਰੁੱਪ ਦੇ ਸੰਸਥਾਪਕ ਡਾ. ਲਕਸ਼ਮਣ ਦਾਸ ਮਿੱਤਲ ਦੀ ਪੁੱਤਰੀ ਹੈ ਅਤੇ ਭਾਰਤੀਆ ਜੀਵਨ ਬੀਮਾ ਨਿਗਮ ਦੇ ਇਤਿਹਾਸ ਵਿਚ ਪਹਿਲੀ ਮਹਿਲਾ ਪ੍ਰਬੰਧ ਨਿਰਦੇਸ਼ਕ ਰਹਿਣ ਦਾ ਗੌਰਵ ਪ੍ਰਾਪਤ ਕਰ ਚੁੱਕੀ ਹੈ।

          ਉਸ਼ਾ ਸਾਂਗਵਾਨ ਦੇਸ਼ ਦੀ ਮੋਹਰੀ ਮਹਿਲਾ ਕਾਰੋਬਾਰੀ ਹੱਸਤੀਆਂ ਵਿਚ ਸ਼ਾਮਲ ਹੈ। ਉਨ੍ਹਾਂ ਦਾ ਨਾਮ ਵਿਸ਼ਵ ਪ੍ਰਸਿੱਧ ਫੋਬਰਸ ਦੀ ਏਸ਼ੀਆ ਦੀ 50 ਸਭ ਤੋਂ ਪ੍ਰਭਾਵਸ਼ਾਲੀ ਮਹਿਲਾਵਾਂ ਦੀ ਸੂਚੀ ਵਿਚ ਸ਼ਾਮਲ ਹੋ ਚੁੱਕਾ ਹੈ। ਇਸ ਤੋਂ ਇਲਾਵਾ ਇਹ ਨੀਤੀ ਆਯੋਗ ਦੇ ਮਹਿਲਾ ਸਸ਼ਕਤੀਕਰਨ ਪ੍ਰੋਗਰਾਮਾਂ ਵਿਚ ਵੀ ਮੋਹਰੀ ਰੂਪ ਵਿਚ ਜੁੜੀ ਹੋਈ ਹੈ। ਉਨ੍ਹਾਂ ਦੇ ਮਾਰਗਦਰਸ਼ਨ ਅਤੇ ਪ੍ਰੇਣਨਾ ਨਾਲ ਸ਼ੁਰੂ ਕੀਤੇ ਗਏ ਇਸ ਪ੍ਰੋਜੇਕਟ ਦਾ ਮੁੱਖ ਉਦੇਸ਼ ਮਹਿਲਾਵਾ ਨੂੰ ਆਤਮਨਿਰਭਰ ਬਣਾ ਕੇ ਉਨ੍ਹਾਂ ਨੂੰ ਆਰਥਿਕ ਅਤੇ ਸਮਾਜਿਕ ਤੌਰ ’ਤੇ ਮਜ਼ਬੂਤ ਬਣਾਉਣਾ ਹੈ।

                ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਦੇ ਸਕੱਤਰ ਮੰਗੇਸ਼ ਸੂਦ ਨੇ ਦੱਸਿਆ ਕਿ ’ਪ੍ਰੋਜੈਕਟ ਪਹਿਚਾਣ’ ਦਾ ਮੁੱਖ ਉਦੇਸ਼ ਮਹਿਲਾਵਾਂ ਅਤੇ ਲੜਕੀਆਂ ਦੇ ਦਰਮਿਆਨ ਸਟਾਰਟ-ਅਪ ਸੰਸਕ੍ਰਿਤੀ ਨੂੰ ਬੜ੍ਹਾਵਾ ਦੇਣਾ ਹੈ। ਇਸ ਤਹਿਤ ਰੈਡ ਕਰਾਸ ਵੋਕੇਸ਼ਨਲ ਲਰਨਿੰਗ ਸੈਂਟਰ ਦੀਆਂ 5 ਪ੍ਰਤੀਭਾਸ਼ਾਲੀ ਅਤੇ ਜ਼ਰੂਰਤਮੰਦ ਵਿਦਿਆਰਥਣਾਂ ਮਨੀਸ਼ਾ, ਹਰਪ੍ਰੀਤ ਕੌਰ, ਮੋਨਿਕਾ, ਅਮ੍ਰਿਤ ਅਤੇ ਕਾਲਜ ਨੂੰ ਘਰ ਤੋਂ ਹੀ ਸਵੈਰੋਜ਼ਗਾਰ ਸ਼ੁਰੂ ਕਰਨ ਲਈ ਮੋਟਰਾਈਜ਼ਡ ਅੰਬਰੇਲਾ ਮਸ਼ੀਨ, ਇੰਟਰਲਾਕਿੰਗ ਮਸ਼ੀਨ, ਸਟੀਮ ਪ੍ਰੈਸ ਅਤੇ ਆਇਰਨ ਪ੍ਰੈਸ ਉਪਲਬੱਧ ਕਰਵਾਈ ਗਈ ਹੈ। ਇਨ੍ਹਾਂ ਮਸ਼ੀਨਾਂ ਦੀ ਸਹਾਇਤਾ ਨਾਲ ਇਹ ਵਿਦਿਆਰਥਣਾਂ ਘਰ ਬੇਠੇ ਹੀ ਆਪਣੀ ਰੋਜ਼ੀ ਰੋਟੀ ਕਮਾਉਣ ਅਤੇ ਆਤਮਨਿਰਭਰ ਬਣਾਉਣ ਦੀ ਦਿਸ਼ਾ ਵਿਚ ਅੱਗੇ ਵੱਧਣਗੀਆਂ।

          ਇਸ ਮੌਕੇ ਰੈਡ ਕਰਾਸ ਹਸਪਤਾਲ ਭਲਾਈ ਸੈਕਸ਼ਨ ਦੇ ਵਾਈਸ ਚੇਅਰਮੈਨ ਰਾਜੀਵ ਬਜਾਜ ਸਮੇਤ ਰੈਡ ਕਰਾਸ ਦੀ ਟੀਮ ਦੇ ਮੈਂਬਰ ਵੀ ਮੌਜੂਦ ਸਨ।

          ਸਯੁੰਕਤ ਸਕੱਤਰ ਅਦਿਤਿਆ ਰਾਣਾ ਨੇ ਦੱਸਿਆ ਕਿ ’ਪ੍ਰੋਜੈਕਟ ਪਹਿਚਾਣ’ ਤੋਂ ਇਲਾਵਾ ਰੈਡ ਕਰਾਸ ਵਲੋਂ ਸੋਨਾਲੀਕਾ ਸਮੂਹ ਦੇ ਸਹਿਯੋਗ ਨਾਲ ’ਸੂਈ ਧਾਗਾ’ ਨਾਮਕ ਇਕ ਹੋਰ ਮਹੱਤਵਪੂਰਨ ਪ੍ਰੋਜੈਕਟ ਵੀ ਸ਼ੁਰੂ ਕੀਤਾ ਗਿਆ ਹੈ। ਇਸ ਪ੍ਰੋਜੈਕਟ ਤਹਿਤ ਰੈਡ ਕਰਾਸ ਕੈਂਪਸ ਵਿਚ ਆਧੁਨਿਕ ਇੰਟਰਲਾਕਿੰਗ, ਇਲਾਸਟਿਕ, ਬੱਟਨ ਅਤੇ ਕਾਜ ਮਸ਼ੀਨਾਂ ਸਥਾਪਿਤ ਕੀਤੀਆਂ ਗਈਆਂ ਹਨ, ਜਿਸ ਦੀ ਵਰਤੋਂ ਉਪਯੋਗ ਫੈਸ਼ਨ ਡਿਜਾਇਨਿੰਗ ਦਾ ਕੌਸ਼ਲ ਰੱਖਣ ਵਾਲੀਆਂ ਜ਼ਰੂਰਤਮੰਦ ਮਹਿਲਾਵਾਂ ਪੇਸ਼ੇਵਰ ਕੰਮ ਲਈ ਕਰ ਸਕਣਗੀਆਂ।

          ਉਨ੍ਹਾਂ ਕਿਹਾ ਕਿ ਰੈਡ ਕਰਾਸ ਅਤੇ ਸੋਨਾਲੀਕਾ ਸਮੂਹ ਦਾ ਇਹ ਸਾਂਝਾ ਉਪਰਾਲਾ ਜ਼ਿਲ੍ਹੇ ਦੀਆਂ ਮਹਿਲਾਵਾਂ ਨੂੰ ਆਰਥਿਕ ਰੂਪ ਵਿਚ ਮਜ਼ਬੂਤ, ਆਤਮਨਿਰਭਰ ਅਤੇ ਸਵੈਰੋਜ਼ਗਾਰ ਪ੍ਰਤੀ ਪ੍ਰੇਰਿਤ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਵੇਗਾ ਅਤੇ ਮਹਿਲਾ ਸਸ਼ਕਤੀਕਰਨ ਦੀ ਦਿਸ਼ਾ ਵਿਚ ਇਕ ਮੀਲ ਦਾ ਪੱਥਰ ਸਾਬਤ ਹੋਵੇਗਾ।