Saturday, June 6Malwa News
Shadow

34 ਸੰਸਥਾਵਾਂ ਦੇ 1700 ਤੋਂ ਵੱਧ ਵਲੰਟੀਅਰਾ ਨੇ ਲਗਾਏ 9000 ਤੋ ਉਪਰ ਪੌਦੇ

ਯੁਵਕ ਸੇਵਾਵਾਂ  ਵਿਭਾਗ ਹੁਸਿਆਰਪੁਰ ਦੁਆਰਾ  ਮੁੱਖ ਮੰਤਰੀ ਭਗਵੰਤ ਮਾਨ ਦੇ ਤੰਦਰੁਸਤ ਪੰਜਾਬ ਦੇ ਸੁਪਨੇ ਨੁੰ ਸਾਕਾਰ ਕਰਨ ਦੇ ਉਦੇਸ਼ ਨਾਲ ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਦੀ ਸਰਪ੍ਰਸਤੀ ਤੇ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਪ੍ਰੀਤ ਕੋਹਲੀ  ਦੁਆਰਾ ਜਿਲਾ ਹੁਸ਼ਿਆਰਪੁਰ ਵਿੱਚ ਯੁਵਕ ਸੇਵਾਵਾਂ ਵਿਭਾਗ ਨਾਲ ਸੰਬਧਤ ਯੂਥ ਕਲੱਬਾਂ , ਐਨ ਐਸ ਐਸ ਯੁਨਿਟਾਂ , ਰੈਡ ਰੀਬਨ ਕਲੱਬਾਂ ਦੇ ਮੈਂਬਰਾਂ ਦੀ ਮਦਦ ਨਾਲ ਮਨਾਇਆਂ ਗਿਆ ਵਾਤਾਵਰਨ ਦਿਵਸ , ਇਸ ਮੌਕੇ ਤੇ ਜਿਲੇ ਭਰ ਦੇ ਵਲੰਟੀਅਰਾਂ ਵਲੋਂ ਛੁਟੀਆਂ ਹੋਣ ਦੇ ਬਾਵਜੂਦ ਆਪੋ-ਆਪਣੇ ਘਰ, ਗਲੀ, ਮੁਹਲੇ ਅਤੇ ਕੁੱਝ ਇੱਕ ਸਾਂਝੀਆ ਥਾਵਾਂ ਤੇ 9000 ਤੋਂ ਵੱਧ ਪੋਦੇ ਲਗਾਏ ਗਏ।
ਪ੍ਰ੍ਰੀਤ ਕੋਹਲੀ ਨੇ ਦਸਿਆ ਕਿ ਛੁਟੀਆਂ ਦੇ ਚਲਦਿਆ ਸਮੂਹ ਸਕੂਲ/ਕਾਲਜ ਬੰਦ ਸਨ ਇਸ ਲਈ ਸਕੂਲਾਂ/ ਕਾਲਜਾਂ ਦੇ ਪ੍ਰੋਗਰਾਮ ਅਫਸਰਾਂ ਨੁੰ ਵਟਸਅਪ ਗਰੁਪ ਰਾਂਹੀ ਇੱਕਠਾਂ ਕੀਤਾ ਗਿਆ ਉਹਨਾਂ ਨਾਲ ਆਨਲਾੲਾੀਨ ਮੀਟਿੰਗ ਕੀਤੀ ਗਈ ਅਤੇ ਉਹਨਾਂ ਨੁੰ ਪੋਦਾਰੋਪਣ ਕਰਨ ਲਈ ਉਤਸ਼ਾਹਿਤ ਕੀਤਾ  ਗਿਆ ਜਿਸ ਦੇ ਨਤੀਜੇ ਵਲੋਂ ਇਹਨਾਂ ਵਧੀਆ ਰਿਸਪੌਸ ਵੇਖਣ ਨੁੰ ਮਿਿਲਆ।ਪੋਦੇ ਲਗਾ ਕਿ ਵਾਤਾਵਰਨ ਦਿਵਸ ਮਨਾਉਣ ਦੀ ਜੋ ਸੂਰੂਆਤ ਕੀਤੀ ਗਈ,  
ਉਹਨਾਂ ਕਿਹਾ ਕਿ ਵਾਤਾਵਰਨ ਦਿਵਸ ਮਨਾਉਣ ਦੀ ਸ਼ੁਰੁਆਤ ਅੱਜ ਕੀਤੀ ਗਈ ਹੈ  ਪਾਣੀ ਦੀ ਬਚਤ ਕਰਨ ਲਈ ਵੀ ਪਿੰਡਾ ਤੇ ਸਹਿਰਾਂ ਦੇ ਯੁਵਕਾਂ ਨੁੰ ਜਾਗਰੂਕ ਕੀਤਾਾ ਜਾਵੇਗਾ।ਉਹਨਾਂ ਕਿਹਾ ਕਿ ਜਿਵੇਂ ਅਸੀ ਆਪਣੇ ਘਰ ਦਾ ਆਡਿਟ ਕਰਦੇ ਹਾਂ ਸਾਨੂੰ ਆਪਣੇ ਵਰਤਨ ਵਾਲੇ ਪਾਣੀ ਦਾ ਵੀ ਆਡਿਟ ਕਰਨਾ ਚਾਹੀਦਾ ਹੈ ਤਾਂ ਕਿ ਸਾਂਨੂ ਪਤਾ ਚਲ ਸਕੇ ਕਿ ਅਸੀ ਕਿੰਨਾ ਪਾਣੀ ਸਹੀ ਮਾਇਨੇ ਵਿਚ ਵਰਤ ਰਹੇ ਹਾ ਅਤੇ ਕਿੰਨਾ ਫਜੂਲ ਗਵਾ ਰਹੇ ਹਾਂ।ਇਸ ਦੀ ਦੀ ਵਰਤੋਂ ਨੁੰ ਘਟਾਉਣ ਲਈ ਜਾਗਰੂਕਤਾ ਵੀ ਜਰੂਰੀ ਹੋ ਚੁੱਕੀ ਹੈ ਕਿਉਜੋ ਧਰਤੀ ਦਾ ਤਾਪਮਾਨ ਦਿਨੋ-ਦਿਨ ਵੱਧ ਰਿਹਾ ਹੈ। ਫਸਲਾਂ ਦੀ ਰਹਿਂਦ-ਖੂੰਦ ਨੁੰ ਨਾ ਜਲਾਉਣ ਲਈ ਕਿਸਾਨਾ ਨੁੰ ਜਾਗਰੂਕ ਕੀਤਾ ਜਾਵੇਗਾ। ਧਰਤੀ ਹੇਠ ਪੋਦਿਆ ਦਾ ਰਕਬਾ ਵਧਾਉਣ ਲਈ ਵਿਭਾਗ ਵਲੋਂ 20,000 ਤੌ ਵੱਧ ਪੋਦੇ ਜ਼ਿਲਾ ਹੁਸ਼ਿਆਰਪੁਰ ਵਿਖੇ ਲਗਾਉਣ ਦਾ ਟੀਚਾ ਮਿਥੀਆ ਗਿਆ ਹੈ ਇਸ ਲਈ ਜੰਗਲਾਤ ਮਹਿਕਮੇ ਤੋਂ ਵੀ ਯੋਗ ਮਦਦ ਲਈ ਜਾਵੇਗੀ।ਤਾਂਕਿ ਵਾਤਾਵਰਣ ਨੂੰ ਸੰਤੂਲਿਤ ਕਰਨ ਵਿੱਚ ਆਪਣਾ ਹਿੱਸਾ ਪਾਇਆ ਜਾ ਸਕੇ ।