
ਚੰਡੀਗੜ੍ਹ, 19 ਮਈ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਸੋਮਵਾਰ ਦੇਰ ਸ਼ਾਮ ਹਰਿਆਣਾ ਨਿਵਾਸ ਵਿੱਚ ਆਯੋਜਿਤ ਹਾਈ ਪਾਵਰਡ ਪਰਚੇਜ਼ ਕਮੇਟੀ ਦੀ ਮੀਟਿੰਗ ਵਿੱਚ ਵੱਖ-ਵੱਖ ਵਿਭਾਗਾਂ ਦੇ ਲਈ ਲਗਭਗ 252 ਕਰੋੜ ਰੁਪਏ ਦੀ ਖਰੀਦ ਸਬੰਧੀ ਪ੍ਰਸਤਾਵਾਂ ਨੂੰ ਮੰਜੂਰੀ ਪ੍ਰਦਾਨ ਕੀਤੀ ਗਈ।
ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਵੱਖ-ਵੱਖ ਕੰਪਨੀਆਂ ਦੇ ਨਾਲ ਨੈਗੋਸਇਏਸ਼ਨ ਕਰ ਕਈ ਵਸਤੂਆਂ ਦੀ ਦਰਾਂ ਵਿੱਚ ਵਰਨਣਯੋਗ ਕਮੀ ਯਕੀਨੀ ਕਰ ਸਰਕਾਰੀ ਧਨ ਦੇ ਪ੍ਰਭਾਵੀ ਵਰਤੋ ‘ਤੇ ਜੋਰ ਦਿੱਤਾ।
ਮੀਟਿੰਗ ਵਿੱਚ ਹਰਿਆਣਾ ਪੁਲਿਸ ਲਈ ਸੁਰੱਖਿਆ ਸਮੱਗਰੀਆਂ ਦੀ ਖਰੀਦ ਨੂੰ ਮੰਜੂਰੀ ਦਿੱਤੀ ਗਈ।
ਇਸ ਤੋਂ ਇਲਾਵਾ, ਦੱਖਣ ਹਰਿਆਣਾ ਬਿਜਲੀ ਵੰਡ ਨਿਗਮ ਅਤੇ ਉੱਤਰ ਹਰਿਆਣਾ ਬਿਜਲੀ ਵੰਡ ਨਿਗਮ ਦੇ ਲਈ ਲਗਭਗ 175 ਕਰੋੜ ਰੁਪਏ ਦੀ ਲਾਗਤ ਨਾਲ 50 ਸਕਵੇਅਰ ਐਮਐਮ ਆਕਾਰ ਦੇ 18000 ਰੈਬਿਟ ਕੰਡਕਟਰ ਦੀ ਖਰੀਦ ਨੂੰ ਵੀ ਮੰਜੁਰੀ ਦਿੱਤੀ ਗਈ। ਨਾਲ ਹੀ, ਐਚਵੀਪੀਐਨਐਲ ਦੇ ਲਈ ਲਗਭਗ 13 ਕਰੋੜ ਰੁਪਏ ਦੀ ਲਾਗਤ ਨਾਲ 5 ਤਰ੍ਹਾ ਦੇ 132/66 ਕੇਵੀ ਸੀਐਂਡਆਰ ਪੈਨੇਲਸ ਦੀ ਖਰੀਦ ਨੂੰ ਵੀ ਮੰਜੂਰੀ ਪ੍ਰਦਾਨ ਕੀਤੀ ਗਈ।
ਮੀਟਿੰਗ ਵਿੱਚ ਹਰਿਆਣਾ ਟ੍ਰਾਂਸਪੋਰਟ ਵਿਭਾਗ ਦੀ ਸਾਧਾਰਣ ਬੱਸਾਂ, ਏਸੀ ਬੱਸਾਂ, ਮਿਨੀ ਬੱਸਾਂ ਅਤੇ ਡਰਾਈਵਰ ਟ੍ਰੇਨਿੰਗ ਸਕੂਲ ਦੀ ਬੱਸਾਂ ਦੇ ਦੋ ਸਾਲ ਦੇ ਬੀਮਾ ਸਬੰਧੀ ਪ੍ਰਸਤਾਵ ਨੂੰ ਵੀ ਮੰਜੂਰੀ ਦਿੱਤੀ ਗਈ। ਮੁੱਖ ਮੰਤਰੀ ਨੇ ਸਰਕਾਰੀ ਬੀਮਾ ਕੰਪਨੀ ਯੂਨਾਈਅੇਡ ਇੰਡੀਆ ਇੰਸ਼ੌਰੇਂਸ ਨੂੰ ਪਿਛਨੇ ਸਾਲ ਦੀ ਦਰਾਂ ‘ਤੇ ਹੀ ਬੀਮਾ ਕਰਨ ਲਈ ਸਹਿਮਤ ਕਰਵਾਇਆ।
ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਦਾ ਪੈਸਾ ਜਨਤਾ ਦਾ ਪੈਸਾ ਹੈ ਅਤੇ ਸਰਕਾਰ ਸਿਰਫ ਇਸ ਦੀ ਕਸਟੋਡਿਅਨ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰੀ ਧਨ ਦੇ ਖਰਚ ਵਿੱਚ ਪੂਰੀ ਪਾਰਦਰਸ਼ਿਤਾ ਅਤੇ ਜਵਾਬਦੇਹੀ ਯਕੀਨੀ ਕੀਤੀ ਜਾਣੀ ਚਾਹੀਦੀ ਹੈ ਅਤੇ ਹਰੇਕ ਵਿਭਾਗ ਨੂੰ ਖਰੀਦ ਪ੍ਰਕ੍ਰਿਆ ਵਿੱਚ ਬਾਜਾਰ ਦਰਾਂ, ਪਿਛਲੇ ਸਾਲਾਂ ਦੀ ਦਰਾਂ ਅਤੇ ਹੋਰ ਸੂਬਿਆਂ ਵਿੱਚ ਪ੍ਰਚਲਿਤ ਦਰਾਂ ਦਾ ਤੁਲਨਾਤਮਕ ਅਧਿਐਨ, ਜਰੂਰ ਕਰਨਾ ਚਾਹੀਦਾ ਹੈ, ਤਾਂ ਜੋ ਸਰਕਾਰੀ ਧਨ ਦਾ ਵੱਧ ਤੋਂ ਵੱਧ ਸਹੀ ਵਰਤੋ ਯਕੀਨੀ ਕੀਤੀ ਜਾ ਸਕੇ।
ਇਸ ਮੌਕੇ ‘ਤੇ ਸਿਖਿਆ ਮੰਤਰੀ ਸ੍ਰੀ ਮਹੀਪਾਲ ਢਾਂਡਾ, ਮਹਿਲਾ ਅਤੇ ਬਾਲ ਵਿਕਾਸ ਅਤੇ ਸਿੰਚਾਈ ਅਤੇ ਜਲ੍ਹ ਸਰੋਤ ਮੰਤਰੀ ਸ੍ਰੀਮਤੀ ਸ਼ਰੂਤੀ ਚੌਧਰੀ, ਗ੍ਰਹਿ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ੍ਰੀ ਸੁਧੀਰ ਰਾਜਪਾਲ, ਟ੍ਰਾਂਸਪੋਰਟ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ੍ਰੀ ਰਾਜਾ ਸ਼ੇਖਰ ਵੁੰਡਰੂ, ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਸ੍ਰੀ ਅਰੁਣ ਗੁਪਤਾ, ਸਿੰਚਾਈ ਅਤੇ ਜਲ੍ਹ ਸਰੋਤ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ੍ਰੀ ਅਨੁਰਾਗ ਅਗਰਵਾਲ, ਏਡੀਜੀਪੀ ਏਐਸ ਢਿੱਲੋਂ, ਊਰਜਾ ਵਿਭਾਗ ਦੀ ਕਮਿਸ਼ਨਰ ਅਤੇ ਸਕੱਤਰ ਸ੍ਰੀਮਤੀ ਆਸ਼ਿਮਾ ਬਰਾੜ, ਐਚਵੀਪੀਐਨ ਦੇ ਐਮਡੀ ਆਦਿਤਅ ਦਹੀਆ ਅਤੇ ਡੀਐਚਬੀਵੀਐਨ ਦੇ ਐਮਡੀ ਸ੍ਰੀ ਵਿਕਰਮ ਸਮੇਤ ਹੋਰ ਅਧਿਕਾਰੀ ਵੀ ਮੌਜੂਦ ਰਹੇ।