
ਚੰਡੀਗੜ੍ਹ, 16 ਮਾਰਚ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਸੋਮਵਾਰ ਨੂੰ ਹਰਿਆਣਾ ਵਿਧਾਨਸਭਾ ਵਿੱਚ ਚਲ ਰਹੇ ਬਜਟ ਸੈਸ਼ਨ ਦੌਰਾਨ ਵਿੱਚ ਸ਼ੋਕ ਪ੍ਰਸਤਾਵ ਪਢਦੇ ਹੋਏ ਹਰਿਆਣਾ ਵਿਧਾਨਸਭਾ ਦੇ ਸਪੀਕਰ ਸ੍ਰੀ ਹਰਵਿੰਦਰ ਕਲਿਆਣ ਦੀ ਮਾਤਾ ਸ੍ਰੀਮਤੀ ਪ੍ਰੇਮ ਕੌਰ ਕਲਿਆਣ ਦੇ ਦੇਹਾਂਤ ਅਤੇ ਗੁਰੂਗਾ੍ਰਮ ਵਿੱਚ ਇੱਕ ਕੰਸਟ੍ਰਕਸ਼ਨ ਸਾਇਟ ‘ਤੇ ਹੋਏ ਹਾਦਸੇ ਵਿੱਚ 7 ਲੋਕਾਂ ਦੀ ਮੌਤ ‘ਤੇ ਢੰਘਾ ਦੁੱਖ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਨੇ ਦੁੱਖ ਵਿੱਚ ਡੂਬੇ ਪਰਿਵਾਰਾਂ ਪ੍ਰਤੀ ਆਪਣੀ ਸੰਵੇਦਨਾ ਪ੍ਰਕਟ ਕੀਤੀ।
ਮੁੱਖ ਮੰਤਰੀ ਨੇ ਕਿਹਾ ਕਿ ਸ੍ਰੀਮਤੀ ਪ੍ਰੇਮ ਕੌਰ ਕਲਿਆਣ ਦਾ 13 ਮਾਰਚ, 2026 ਨੂੰ ਹੋਇਆ ਦੇਹਾਂਤ ਬਹੁਤਾ ਦੁੱਖਦਾਈ ਹੈ। ਉਨ੍ਹਾਂ ਨੇ ਦਿਵੰਗਤ ਆਤਮਾ ਦੀ ਸ਼ਾਂਤੀ ਲਈ ਪ੍ਰਾਰਥਨਾ ਕਰਦੇ ਹੋਏ ਦੁੱਖ ਵਿੱਖ ਡੂਬੇ ਪਰਿਵਾਰ ਨੂੰ ਇਸ ਮੁਸ਼ਕਲ ਕੜੀ ਵਿੱਚ ਧੀਰਜ ਅਤੇ ਸੰਬਲ ਪ੍ਰਦਾਨ ਕਰਨ ਦੀ ਕਾਮਨਾ ਕੀਤੀ।
ਮੁੱਖ ਮੰਤਰੀ ਨੇ 9 ਮਾਰਚ ਨੂੰ ਗੁਰੂਗਾ੍ਰਮ ਵਿੱਚ ਇੱਕ ਕੰਸਟ੍ਰਕਸ਼ਨ ਸਾਇਟ ‘ਤੇ ਮਿੱਟੀ ਥੱਲੇ ਦਬਣ ਨਾਲ 7 ਲੋਕਾਂ ਦੀ ਹੋਈ ਦੁਖਦ ਅਤੇ ਅਚਾਨਕ ਮੌਤ ‘ਤੇ ਵੀ ਢੰਗਾ ਦੁੱਖ ਵਿਅਕਤ ਕੀਤਾ। ਉਨ੍ਹਾਂ ਨੇ ਕਿਹਾ ਕਿ ਇਹ ਬਹੁਤਾ ਦੁੱਖਦਾਈ ਘਟਨਾ ਹੈ ਅਤੇ ਇਸ ਹਾਦਸੇ ਵਿੱਚ ਦਿਵੰਗਤਾਂ ਦੇ ਪਰਿਵਾਰਾਂ ਪ੍ਰਤੀ ਉਨ੍ਹਾਂ ਦੀ ਡੰਗੀ ਸੰਵੇਦਨਾ ਹੈ। ਇਸ ਦੇ ਇਲਾਵਾ ਜੀਂਦ ਜ਼ਿਲ੍ਹੇ ਦੇ ਸਫੀਦੋਂ ਖੇਤਰ ਵਿੱਚ ਹੋਏ ਹਾਦਸੇ ਵਿੱਚ ਮਹਿਲਾ ਕਾਮਿਆਂ ਦੀ ਮੌਤ ‘ਤੇ ਵੀ ਢੰਗਾ ਦੁੱਖ ਵਿਅਕਤ ਕੀਤਾ।
ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਇਸ ਦੁੱਖ ਦੀ ਘੜੀ ਵਿੱਚ ਪੀੜਤ ਪਰਿਵਾਰਾਂ ਨਾਲ ਖੜੀ ਹੈ ਅਤੇ ਹਰ ਸੰਭਵ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ।
ਹਰਿਆਣਾ ਵਿਧਾਨਸਭਾ ਦੇ ਡਿਪਟੀ ਸਪੀਕਰ ਡਾ. ਕ੍ਰਿਸ਼ਣ ਮਿੱਡਾ ਨੇ ਵੀ ਦਿਵੰਗਤ ਆਤਮਾਵਾਂ ਨੂੰ ਸ਼ਰਧਾਂਜਲੀ ਭੇਂਟ ਕਰਦੇ ਹੋਏ ਦੁੱਖ ਦਾ ਪ੍ਰਗਟਾਵਾ ਕੀਤਾ। ਨੇਤਾ ਵਿਪੱਖ ਸ੍ਰੀ ਭੂਪੇਂਦਰ ਸਿੰਘ ਹੁੱਡਾ ਨੇ ਆਪਣੀ ਪਾਰਟੀ ਵੱਲੋਂ ਪਰਮਾਤਮਾ ਤੋਂ ਵਿਛੜੀ ਰੂਹਾਂ ਪ੍ਰਤੀ ਆਪਣੀ ਸੰਵੇਦਨਾ ਵਿਅਕਤ ਕੀਤੀ।
ਇਸ ਤੋਂ ਬਾਅਦ ਸਦਨ ਦੇ ਮੈਂਬਰਾਂ ਨੇ ਪਰਮਾਤਮਾ ਤੋਂ ਵਿਛੜੀ ਰੂਹਾਂ ਦੀ ਯਾਦ ਵਿੱਚ ਦੋ ਮਿਨਟ ਦਾ ਮੌਨ ਰੱਖ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ।