Thursday, March 12Malwa News
Shadow

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਪ੍ਰਗਟ ਕੀਤੀ ਸੋਗ ਸੰਵੇਦਨਾਵਾਂ

ਹੈਫੇਡ ਦੇ ਸਾਬਕਾ ਚੇਅਰਮੈਨ ਕੈਲਾਸ਼ ਭਗਤ ਦੇ ਪਿਤਾ ਸੁਰਗਵਾਸੀ ਅਮਰਨਾਥ ਭਗਤ ਦੇ ਦੇਹਾਂਤ ‘ਤੇ, ਸਾਬਕਾ ਮੰਤਰੀ ਕਮਲੇਸ਼ ਢਾਂਡਾ ਦੇ ਪਿਤਾ ਸੁਰਗਵਾਸੀ ਜਗਤ ਸਿੰਘ ਮਲਿਕ ਦੇ ਦੇਹਾਂਤ ਅਤੇ ਕੁਰੂਕਸ਼ੇਤਰ ਵਿਕਾਸ ਰੋਰਡ ਦੇ ਮੈਂਬਰ ਸੰਜੀਵ ਚੌਧਰੀ ਦੀ ਮਾਤਾ ਸੁਰਗਵਾਸੀ ਸ਼ਕੁੰਤਲਾ ਦੇਵੀ ਦੇ ਦੇਹਾਂਤ ‘ਤੇ ਪ੍ਰਗਟਾਇਆ ਸੋਗ

ਚੰਡੀਗੜ੍ਹ, 12 ਮਾਰਚ – ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਵੀਰਵਾਰ ਨੂੰ ਕੈਥਲ ਪਹੁੰਚ ਕੇ ਸੋਗ ਸੰਵੇਦਨਾਵਾਂ ਪ੍ਰਗਟ ਕੀਤੀਆਂ। ਸੱਭ ਤੋਂ ਪਹਿਲਾਂ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਹੈਫੇਡ ਦੇ ਸਾਬਕਾ ਚੇਅਰਮੈਨ ਕੈਲਾਸ਼ ਭਗਤ ਦੇ ਪਿਤਾ ਸੁਰਗਵਾਸੀ ਅਮਰਨਾਥ ਭਗਤ ਦੇ ਦੇਹਾਂਤ ‘ਤੇ ਸੋਗ ਪ੍ਰਗਟ ਕਰਨ ਉਨ੍ਹਾਂ ਦੇ ਨਿਵਾਸ ‘ਤੇ ਪਹੁੰਚੇ। ਜਿੱਥੇ ਉਨ੍ਹਾਂ ਨੇ ਪਰਿਵਾਰ ਨਾਲ ਮੁਲਾਕਾਤ ਕੀਤੀ ਅਤੇ ਆਪਣੀ ਸੰਵੇਦਨਾਵਾਂ ਪ੍ਰਗਟ ਕੀਤੀਆਂ। ਇਹ ਜਿਕਰਯੋਗ ਹੈ ਕਿ ਅਮਰਨਾਥ ਭਗਤ ਸੀਨੀਅਰ ਭਾਜਪਾ ਨੇਤਾ ਸਨ ਜਿਨ੍ਹਾਂ ਦਾ ਅੱਠ ਮਾਰਚ ਨੂੰ ਦੇਹਾਂਤ ਹੋ ਗਿਆ ਸੀ।

ਇਸ ਦੇ ਬਾਅਦ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਸਾਬਕਾ ਮੰਤਰੀ ਕਮਲੇਸ਼ ਢਾਂਡਾ ਦੇ ਆਵਾਸ ‘ਤੇ ਪਹੁੰਚੇ। ਜਿੱਥੇ ਉਨ੍ਹਾਂ ਦੇ ਪਿਤਾ ਸੁਰਗਵਾਸੀ ਜਗਤ ਸਿੰਘ ਮਲਿਕ ਦੇ ਨਿਧਨ ‘ਤੇ ਸੋਗ ਜਤਾਇਆ।

ਇਸ ਦੇ ਬਾਅਦ ਮੁੱਖ ਮੰਤਰੀ ਸ੍ਰੀ ਨਾਹਿਬ ਸਿੰਘ ਸੈਣੀ ਕੁਰੂਕਸ਼ੇਤਰ ਵਿਕਾਸ ਬੋਰਡ ਦੇ ਮੈਂਬਰ ਸੰਜੈ ਚੌਧਰੀ ਦੇ ਘਰ ਪਹੁੰਚੇ। ਜਿੱਥੇ ਉਨ੍ਹਾਂ ਦੀ ਮਾਤਾ ਸੁਰਗਵਾਸੀ ਸ਼ਕੁੰਤਲਾ ਦੇਵੀ ਦੇ ਨਿਧਨ ‘ਤੇ ਸੋਗ ਜਤਾਇਆ ਅਤੇ ਸੰਵੇਦਨਾਵਾਂ ਪ੍ਰਗਟ ਕੀਤੀਆਂ। ਇਸ ਮੌਕੇ ‘ਤੇ ਉਨ੍ਹਾਂ ਦੇ ਨਾਲ ਹਰਿਆਣਾ ਦੇ ਪੰਚਾਇਤ ਅਤੇ ਵਿਕਾਸ ਮੰਤਰੀ ਸ੍ਰੀ ਕ੍ਰਿਸ਼ਣ ਲਾਲ ਪੰਵਾਰ ਸਮੇਤ ਹੋਰ ਮਾਣਯੋਗ ਵਿਅਕਤੀ ਮੌਜੂਦ ਰਹੇ।