Monday, January 19Malwa News
Shadow

ਖਾਲਸਾ ਕਾਲਜ  ਸ਼੍ਰੀ ਅਨੰਦਪੁਰ ਸਾਹਿਬ ਵਿਖੇ ਰਾਸ਼ਟਰੀ ਯੁਵਾ ਦਿਵਸ ਮੌਕੇ ਕੱਢੀ ਜਾਗਰੂਕਤਾ ਰੈਲੀ

ਸ੍ਰੀ ਅਨੰਦਪੁਰ ਸਾਹਿਬ 19 ਜਨਵਰੀ: ਸਥਾਨਕ ਭਾਈ ਜੈਤਾ ਜੀ ਸਿਵਲ ਹਸਪਤਾਲ ਸ੍ਰੀ ਅਨੰਦਪੁਰ ਸਾਹਿਬ ਵਿਖੇ ਪੰਜਾਬ ਸਟੇਟ ਏਡਜ ਕੰਟਰੋਲ ਸੁਸਾਇਟੀ ਚੰਡੀਗੜ੍ਹ ਦੇ ਹੁਕਮਾ ਮੁਤਾਬਿਕ 12 ਜਨਵਰੀ 2026 ਤੋਂ 31 ਜਨਵਰੀ 2026 ਤੱਕ  ਰਾਸ਼ਟਰੀ ਨੌਜਵਾਨ ਪੰਦਰਵਾੜਾ ਮਨਾਉਣ ਦੀਆਂ ਹਦਾਇਤਾਂ  ਦਿੱਤੀਆਂ ਗਈਆ ਸਨ। ਜਿਸਦੇ ਤਹਿਤ ਸਥਾਨਕ ਬਲੱਡ ਸੈਂਟਰ ਸਿਵਲ ਹਸਪਤਾਲ ਅਨੰਦਪੁਰ ਸਾਹਿਬ ਵਿਖੇ ਡਾ.ਸੁਖਵਿੰਦਰ ਸਿੰਘ ਸੀਨੀਅਰ ਮੈਡੀਕਲ ਅਫਸਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸ਼੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਸ਼੍ਰੀ ਅਨੰਦਪੁਰ ਸਾਹਿਬ  ਦੇ ਵਿਦਿਆਰਥੀਆਂ ਵੱਲੋਂ ਨੋਜਵਾਨ ਦਿਵਸ ਦੇ ਮੌਕੇ ਤੇ ਜਾਗਰੂਕਤਾ ਰੈਲੀ ਕੱਢੀ ਗਈ, ਜਿਸ ਨੂੰ ਡਾ.ਜਗਪਿੰਦਰਪਾਲ ਸਿੰਘ ਐਨ.ਐਸ ਅਫਸਰ ਨੇ ਹਰੀ ਝੰਢੀ ਦੇ ਕੇ ਰਵਾਨਾ ਕੀਤਾ।
    ਡਾ.ਅਤਿੰਦਰਪਾਲ ਸਿੰਘ ਸਹਾਇਕ ਬਲੱਡ ਟਰਾਂਸਫਿਊਜਨ ਅਫਸਰ ਨੇ ਵਿਦਿਆਰਥੀਆਂ ਨੂੰ ਖੂਨਦਾਨ ਕਰਨ ਦੀ ਮਹੱਤਤਾ ਬਾਰੇ ਉਤਸਾਹਿਤ ਕਰਦੇ ਹੋਏ ਦੱਸਿਆ ਕਿ ਖੂਨਦਾਨ ਸਭ ਤੋਂ ਉੱਤਮ ਦਾਨ ਹੈ, ਦਾਨ ਕੀਤੇ ਗਏ ਖੂਨ ਰਾਂਹੀ ਕਈ ਕੀਮਤੀ ਜਾਨਾਂ ਬਚਾਈਆਂ ਜਾ ਸਕਦੀਆਂ ਹਨ। ਖੂਨਦਾਨ ਕਰਨ ਨਾਲ ਸਰੀਰ ਤੰਦਰੁਸਤ ਰਹਿੰਦਾ ਹੈ। ਜੋ ਵੀ ਖੂਨ ਦਾਨ ਕੀਤਾ ਜਾਂਦਾ ਹੈ, ਉਸ ਦੀ ਪੂਰਤੀ ਸਰੀਰ ਵਿੱਚ 24 ਘੰਟਿਆ ਦੌਰਾਨ ਆਪਣੇ ਆਪ ਹੀ ਹੋ ਜਾਂਦੀ ਹੈ, ਉਹਨਾਂ ਨੇ ਵਿਦਿਆਰਥੀਆਂ ਨੂੰ ਨਸ਼ੇ ਦੇ ਬੁਰੇ ਪ੍ਰਵਾਵਾਂ ਤੋਂ ਜਾਗਰੂਕ ਕਰਦਿਆਂ ਨਸ਼ੇ ਤੋਂ ਦੂਰ ਰਹਿਣ ਦੀ ਪ੍ਰੇਰਨਾ ਦਿੱਤੀ। ਇਸ ਮੌਕੇ ਖਾਲਸਾ ਕਾਲਜ ਦੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਖਾਲਸਾ ਕਾਲਜ ਦੇ ਵਿਦਿਆਰਥੀਆਂ ਨੂੰ ਬਲੱਡ ਬੈਂਕ ਵੱਲੋਂ ਰਿਫੈਰਸ਼ਮੈਂਟ ਦਿੱਤੀ ਗਈ।
    ਇਸ ਮੌਕੇ ਡਾ.ਵੀਰਪਾਲ ਸਿੰਘ ਐਨ.ਐਸ ਅਫਸਰ, ਪ੍ਰੋ.ਸ਼ੁਖਵਿੰਦਰ ਸਿੰਘ, ਪ੍ਰੋ.ਰਵਿੰਦਰ ਸਿੰਘ, ਪ੍ਰੋ.ਜਗਵੰਤ ਸਿੰਘ, ਏ.ਬੀ.ਟੀ.ਓ ਡਾ.ਅਤਿੰਦਰਪਾਲ ਸਿੰਘ, ਰਾਣਾ ਬਖਤਾਬਰ ਸਿੰਘ, ਸੁਰਿੰਦਰਪਾਲ ਸਿੰਘ, ਮੋਨਿਕਾ ਚੇਤਲ, ਅਨੀਤਾ, ਅਰਾਧਨਾ ਹਾਜਰ ਸਨ।