Thursday, January 15Malwa News
Shadow

ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਪਿੰਡਾਂ ਵਿੱਚ ਜਾਗਰੂਕਤਾ ਪੈਦਲ ਯਾਤਰਾਵਾਂ ਕੱਢੀਆਂ ਗਈਆਂ

ਫਰੀਦਕੋਟ/ ਕੋਟਕਪੂਰਾ/ ਜੈਤੋ 10 ਜਨਵਰੀ () ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ “ਯੁੱਧ ਨਸ਼ਿਆਂ ਵਿਰੁੱਧ” ਅਭਿਆਨ ਤਹਿਤ ਜ਼ਿਲ੍ਹਾ ਫਰੀਦਕੋਟ ਦੇ ਵੱਖ-ਵੱਖ ਪਿੰਡਾਂ ਵਿੱਚ ਪਿੰਡਾਂ ਦੇ ਪਹਿਰੇਦਾਰਾਂ ਵੱਲੋਂ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਨਸ਼ਿਆਂ ਵਿਰੁੱਧ ਲੋਕਾਂ ਨੂੰ ਜਾਗਰੂਕ ਕਰਨ ਲਈ ਵਿਸ਼ੇਸ਼ ਪੈਦਲ ਯਾਤਰਾਵਾਂ ਕੱਢੀਆਂ ਗਈਆਂ। ਇਨ੍ਹਾ ਯਾਤਰਾਵਾਂ ਦਾ ਮੁੱਖ ਉਦੇਸ਼ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੀ ਲਤ ਤੋਂ ਬਚਾਉਣਾ ਅਤੇ ਸਮਾਜ ਨੂੰ ਨਸ਼ਾ ਮੁਕਤ ਬਣਾਉਣ ਲਈ ਸਾਂਝੀ ਜ਼ਿੰਮੇਵਾਰੀ ਦਾ ਅਹਿਸਾਸ ਕਰਵਾਉਣਾ ਸੀ।

ਪੈਦਲ ਯਾਤਰਾਵਾਂ ਦੌਰਾਨ ਪਿੰਡਾਂ ਦੇ ਪਹਿਰੇਦਾਰਾਂ ਨੇ ਪਿੰਡ ਦੇ ਮੁੱਖ ਰਸਤਿਆਂ, ਗਲੀਆਂ ਅਤੇ ਜਨਤਕ ਥਾਵਾਂ ‘ਤੇ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਲੋਕਾਂ ਨਾਲ ਸਿੱਧੀ ਗੱਲਬਾਤ ਕੀਤੀ। ਉਨ੍ਹਾਂ ਵੱਲੋਂ ਨਸ਼ਿਆਂ ਕਾਰਨ ਸਿਹਤ, ਪਰਿਵਾਰ ਅਤੇ ਸਮਾਜ ‘ਤੇ ਪੈਣ ਵਾਲੇ ਨੁਕਸਾਨਾਂ ਬਾਰੇ ਜਾਣਕਾਰੀ ਦਿੰਦੇ ਹੋਏ ਲੋਕਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਆਪਣੇ ਬੱਚਿਆਂ ‘ਤੇ ਖਾਸ ਧਿਆਨ ਦੇਣ ਦੀ ਅਪੀਲ ਕੀਤੀ ਗਈ।

ਇਸ ਮੌਕੇ ਪਿੰਡ ਵਾਸੀਆਂ, ਨੌਜਵਾਨਾਂ, ਮਹਿਲਾਵਾਂ ਅਤੇ ਬਜ਼ੁਰਗਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਕੇ ਨਸ਼ਿਆਂ ਵਿਰੁੱਧ ਲੜਾਈ ਵਿੱਚ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਪਹਿਰੇਦਾਰਾਂ ਵੱਲੋਂ ਨਸ਼ਾ ਮੁਕਤ ਸਮਾਜ ਦੀ ਸਿਰਜਣਾ ਲਈ ਨਾਅਰੇ ਲਗਾਏ ਗਏ ਅਤੇ ਲੋਕਾਂ ਨੂੰ ਪ੍ਰਣ ਦਿਵਾਇਆ ਕਿ ਉਹ ਨਾ ਖੁਦ ਨਸ਼ਾ ਕਰਨਗੇ ਅਤੇ ਨਾ ਹੀ ਕਿਸੇ ਹੋਰ ਨੂੰ ਕਰਨ ਦੇਣਗੇ।

ਜ਼ਿਲ੍ਹਾ ਕੁਆਰਡੀਨੇਟਰ ਸ. ਗਗਨਦੀਪ ਸਿੰਘ ਧਾਲੀਵਾਲ ਨੇ ਸਮੂਹ ਅਹੁਦੇਦਾਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਨਸ਼ਿਆਂ ਵਿਰੁੱਧ ਇਹ ਲੜਾਈ ਉਦੋਂ ਹੀ ਜਿੱਤੀ ਜਾ ਸਕਦੀ ਹੈ ਜਦੋਂ ਪਿੰਡ ਦਾ ਹਰ ਵਿਅਕਤੀ ਇਸ ਵਿੱਚ ਆਪਣਾ ਯੋਗਦਾਨ ਪਾਏ। ਉਨ੍ਹਾਂ ਨੇ ਨੌਜਵਾਨਾਂ ਨੂੰ ਖੇਡਾਂ, ਪੜ੍ਹਾਈ ਅਤੇ ਸਕਾਰਾਤਮਕ ਗਤੀਵਿਧੀਆਂ ਵੱਲ ਮੋੜਨ ਦੀ ਅਪੀਲ ਵੀ ਕੀਤੀ।

ਇਹ ਜਾਗਰੂਕਤਾ ਰੈਲੀ ਫ਼ਰੀਦਕੋਟ ਜ਼ਿਲੇ ਦੇ ਪਿੰਡ ਬੁਰਜ ਮਸਤਾ, ਅਰਾਈਆਂ ਵਾਲਾ ਖੁਰਦ, ਬੀੜ ਭੋਲੂਵਾਲਾ, ਫਰੀਦਕੋਟ ਵਾਰਡ ਨੰਬਰ 18, ਅਰਾਈਆ ਵਾਲਾ ਕਲਾਂ, ਫਰੀਦਕੋਟ ਵਾਰਡ ਨੰਬਰ 3, ਬੀਹਲੇਵਾਲਾ, ਬੇਗੂਵਾਲਾ, ਫਰੀਦਕੋਟ ਵਾਰਡ ਨੰਬਰ 16, ਫਰੀਦਕੋਟ ਵਾਰਡ ਨੰਬਰ 11,ਫਰੀਦਕੋਟ ਵਾਰਡ ਨੰਬਰ 8, ਫਰੀਦਕੋਟ ਰੂਲਰ 1, ਚੇਤ ਸਿੰਘ ਵਾਲਾ, ਅਹਿਲ,ਚੁੱਘਾ ਸਿੰਘ ਨਗਰ,ਚੁੱਘੇਵਾਲਾ, ਭਾਗ ਸਿੰਘ ਵਾਲਾ, ਵਾਰਡ ਨੰਬਰ 10 ਅਤੇ ਬੁੱਟਰ ਪਿੰਡਾਂ ਵਿਚ ਹੋਈ।

ਕੋਟਕਪੂਰਾ ਹਲਕੇ ਦੇ ਪਿੰਡ ਡੱਗੋ ਰੋਮਾਣਾ, ਵਾਰਡ ਨੰਬਰ 11 ਕੋਟਕਪੂਰਾ, ਵਾਰਡ ਨੰਬਰ 16 ਕੋਟਕਪੂਰਾ, ਚੱਕ ਕਲਿਆਣ, ਭਾਣਾ, ਬਾਹਮਣ ਵਾਲਾ, ਚੰਦਬਾਜਾ, ਦੇਵੀਵਾਲਾ, ਬੀੜ ਸਿੱਖਾਂਵਾਲਾ, ਭੈਰੋ ਭੱਟੀ, ਵਾਰਡ ਨੰਬਰ 1 ਕੋਟਕਪੂਰਾ,ਵਾਰਡ ਨੰਬਰ 21 ਕੋਟਕਪੂਰਾ, ਵਾਰਡ ਨੰਬਰ 26 ਕੋਟਕਪੂਰਾ ਵਿਖੇ ਹੋਈ। 

ਇਸੇ ਤਰ੍ਹਾਂ ਜੈਤੋ ਹਲਕੇ ਦੇ ਵਾਰਡ ਨੰਬਰ 12 ਜੈਤੋ, ਬਹਿਬਲ ਕਲਾਂ, ਬਿਸ਼ਨੰਦੀ ,ਕੋਠੇ ਲਾਲ ਸਿੰਘ ਜੈਤੋ, ਬਾਜਾਖਾਨਾ, ਚੈਨਾ, ਬਰਗਾੜੀ, ਬੁਰਜ ਹਰੀ ਕਾ, ਚੰਦ ਭਾਨ, ਕਰੀਰ ਵਾਲੀ, ਅਜਿੱਤ ਗਿੱਲ, ਜੈਤੋ ਕੋਠੇ ਚੰਦ ਸਿੰਘ ਵਾਲਾ, ਔਲਖ, ਵਾਰਡ ਨੰਬਰ 1, ਢਿਲਵਾਂ ਕਲਾਂ, ਵਾਰਡ ਨੰਬਰ 4 ਜੈਤੋ ਵਿਖੇ ਹੋਈ।

ਅੰਤ ਵਿੱਚ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਹੋਏ ਅਯੋਜਕਾਂ ਨੇ ਕਿਹਾ ਕਿ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੇ ਜਾਗਰੂਕਤਾ ਅਭਿਆਨ ਜਾਰੀ ਰੱਖੇ ਜਾਣਗੇ ਤਾਂ ਜੋ ਫਰੀਦਕੋਟ ਜ਼ਿਲ੍ਹੇ ਨੂੰ ਨਸ਼ਾ ਮੁਕਤ ਬਣਾਇਆ ਜਾ ਸਕੇ।

ਇਸ ਮੌਕੇ ਗੁਰਸੇਵਕ ਸਿੰਘ ਬੁੱਟਰ, ਉੱਤਮ ਸਿੰਘ ਮੁਮਾਰਾ, ਬਲਜੀਤ ਸਿੰਘ,ਹਰਪਾਲ ਸਿੰਘ ਗੁੱਜਰ,ਮਨਪ੍ਰੀਤ ਸਿੰਘ, ਪ੍ਰੀਤਮ ਸਿੰਘ ਭਾਣਾ, ਰਾਮ ਸਿੰਘ ਭੱਟੀ, ਦੀਸ਼ਾ ਸਿੰਘ, ਹਰਪ੍ਰੀਤ ਸਿੰਘ, ਇੰਦਰਜੀਤ ਸਿੰਘ ਖਾਲਸਾ, ਸਰਬਜੀਤ ਸਿੰਘ ਬਰਾੜ, ਬਲਤੇਜ ਮਚਾਕੀ, ਗੁਰਪ੍ਰੀਤ ਸਿੰਘ, ਸੁਖਵਿੰਦਰ ਸਿੰਘ, ਰਵਦੀਪ ਸਿੰਘ ਵਾਈਸ ਕੋਡੀਨੇਟਰ, ਸਵਰਾਜ ਸਿੰਘ, ਸਵਰਨ ਸਿੰਘ ਰਾਜੂ,ਗੁਰਵਿੰਦਰ ਸਿੰਘ,ਜਗਦੇਵ ਸਿੰਘ, ਸ਼ਰਨਜੀਤ ਸਿੰਘ ਸਰਪੰਚ, ਚਮਕੌਰ ਸਿੰਘ ਸਰਪੰਚ, ਹਰਜਿੰਦਰ ਸਿੰਘ, ਸਰਬਜੀਤ ਸੰਘਾ, ਗੁਰਮੇਲ ਸਿੰਘ ਸਰਪੰਚ, ਸੇਵਕ ਧੂੜਕੋਟ, ਪਰਨਾਮ ਸਿੰਘ ਦੇਵੀਵਾਲਾ,ਤਰਸੇਮ ਸਿੰਘ, ਅਕਾਸ਼ਦੀਪ ਹਰੀ ਨਓ,ਸਿਮਰਨ ਐਮ.ਸੀ,ਜਗਦੇਵ ਸਿੰਘ, ਜਗਦੀਪ ਸਿੰਘ ਸਿਰਸੀ, ਕੁਲਜਿੰਦਰ ਸਿੰਘ,ਨਿਰਮਲ ਸਿੰਘ ਰਾਮੂਵਾਲਾ, ਸਾਧੂ ਸਿੰਘ ਸਰਪੰਚ, ਰਾਣਾ ਅਕਸ਼ੈਦੀਪ ਸਿੰਘ, ਨਿਰਮਲ ਸਿੰਘ ਰਾਮੂਵਾਲਾ,ਰਾਮ ਸਿੰਘ ਘਣੀਏਵਾਲਾ, ਹਰਦੀਪਕ ਸਿੰਘ ਸਰਪੰਚ,ਜਗਸੀਰ ਸਿੰਘ ਸਰਪੰਚ, ਇੰਦਰਜੀਤ ਸਿੰਘ ਸਰਪੰਚ, ਚਰਨਜੀਤ ਸਿੰਘ ਸਰਪੰਚ, ਬੇਅੰਤ ਸਿੰਘ ਸਰਪੰਚ, ਨਿਰਮਲ ਸਿੰਘ ਰਾਮੂੰਵਾਲਾ, ਦਵਿੰਦਰ ਸਿੰਘ ਖਾਲਸਾ, ਜਸਪਾਲ ਸਿੰਘ ਸਰਪੰਚ, ਇੰਦਰਜੀਤ ਸਿੰਘ ਸਰਪੰਚ, ਬਲਜੀਤ ਸਿੰਘ ਮੱਤਾ ਤੋਂ ਇਲਾਵਾ ਹੋਰ ਹਾਜ਼ਰ ਸਨ।