Tuesday, January 20Malwa News
Shadow

ਪੰਜਾਬ ਸਰਕਾਰ ਨੇ ਤਿੰਨ ਆਈ.ਏ.ਐਸ. ਅਧਿਕਾਰੀਆਂ ਨੂੰ ਸਕੱਤਰ ਰੈਂਕ ਵਜੋਂ ਤਰੱਕੀ ਦਿੱਤੀ

ਚੰਡੀਗੜ੍ਹ 2 ਜਨਵਰੀ 2026:- ਪੰਜਾਬ ਸਰਕਾਰ ਨੇ 2010 ਬੈਚ ਦੇ ਆਈ.ਏ.ਐਸ. ਅਧਿਕਾਰੀਆਂ ਸ੍ਰੀ ਘਣਸ਼ਿਆਮ ਥੋਰੀ, ਸ੍ਰੀ ਕੁਮਾਰ ਅਮਿਤ ਅਤੇ ਸ੍ਰੀ ਵਿਮਲ ਕੁਮਾਰ ਸੇਤੀਆ ਨੂੰ 01.01.2026 ਤੋਂ ਭਾਰਤੀ ਪ੍ਰਸ਼ਾਸਨਿਕ ਸੇਵਾ ਦੇ ਪੇਅ ਮੈਟ੍ਰਿਕਸ ਵਿੱਚ ਸੁਪਰਟਾਈਮ ਸਕੇਲ/ਪੱਧਰ 14 ਵਿੱਚ ਤਰੱਕੀ ਦਿੱਤੀ ਹੈ।

ਪੰਜਾਬ ਸਰਕਾਰ ਦੇ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਉਕਤ ਅਧਿਕਾਰੀਆਂ ਨੂੰ ਪੰਜਾਬ ਸਰਕਾਰ ਦੇ ਸਕੱਤਰ ਵਜੋਂ ਨਿਯੁਕਤ ਕੀਤਾ ਜਾਵੇਗਾ, ਜੋ ਅਗਲੇ ਹੁਕਮਾਂ ਤੱਕ ਨਵੇਂ ਸਕੇਲ ਵਿੱਚ ਆਪਣੀ ਮੌਜੂਦਾ ਪੋਸਟਿੰਗ ‘ਤੇ ਕੰਮ ਕਰਦੇ ਰਹਿਣਗੇ।