Friday, September 19Malwa News
Shadow

ਕੈਨੇਡਾ ਵਿਚ 12 ਮਈ ਨੂੰ ਹੋਵੇਗਾ ਮਦਰ ਡੇ ਪ੍ਰੋਗਰਾਮ

ਬਰੈਂਪਟਨ : ਉਨਟਾਰੀਓ ਫਰੈਂਡ ਕਲੱਬ ਦੇ ਮੈਂਬਰਾਂ ਦੀ ਮੀਟਿੰਗ, ਜਗਤ ਪੰਜਾਬੀ ਸਭਾ ਦੈ ਦਫਤਰ , 100 ਰਦਰਫ਼ੋਰ੍ਡ ਰੋਡ, ਬਰੈਂਪਟਨ , ਵਿਚ ਸਰਦਾਰ ਪਿਆਰਾ ਸਿੰਘ ਕੁਦੋਵਾਲ , ਸਰਪ੍ਰਸਤ ਉਨਟਾਰੀਓ ਦੀ ਪ੍ਰਧਾਨਗੀ ਹੋਈ I ਬਹੁਤ ਮੈਂਬਰਾਂ ਨੇ ਉਤਸ਼ਾਹ ਨਾਲ ਹਿਸਾ ਲਿਆ I ਅਜੈਬ ਸਿੰਘ ਚੱਠਾ , ਸੰਤੋਖ ਸਿੰਘ ਸੰਧੂ , ਅਮਰੀਕ ਸਿੰਘ ਸੰਘਾ, ਹੈਪੀ ਮਾਂਗਟ , ਮਨਦੀਪ ਕੌਰ ਮਾਂਗਟ , ਗੁਰਦਰਸ਼ਨ ਸਿੰਘ ਸੀਰਾ , ਜਸਪਾਲ ਸਿੰਘ ਦਸੁਵੀ , ਗੁਰਚਰਨ ਸਿੰਘ , ਰੁਪਿੰਦਰ ਕੌਰ ਸੰਧੂ, ਤ੍ਰਿਪਤਾ ਸੋਢੀ , ਸੋਢੀ ਸਾਬ, ਸਰਦੂਲ ਸਿੰਘ ਥਿਆੜਾ , ਡਾਕਟਰ ਰਮਨੀ ਬਤਰਾ ਪ੍ਰਧਾਨ ਪੁਬਪਾ ਨੇ ਮੀਟਿੰਗ ਵਿਚ ਹਿਸਾ ਲਿਆ I ਫੈਸਲਾ ਹੋਇਆ ਕਿ 12 ਮਈ ਐਤਵਾਰ ਨੂੰ ਮਦਰ ਡੇ , ਬਰੈਂਪਟਨ ਵਿਚ ਮਨਾਇਆ ਜਾਵੇਗਾ I ਸਾਰੇ ਮੈਂਬਰਾਂ ਨੇ ਆਪਣੀਆਂ ਜਿਮੇਵਾਰੀਆਂ ਲੈ ਲਾਈਆ ਹਨ I ਮਾਵਾਂ ਨੂੰ ਸਨਮਾਨਿਤ ਕੀਤਾ ਜਾਵੇਗਾ I ਇਸ ਸਨਮਾਨ ਲਈ ਕੋਈ ਵੀ ਆਪਣੀ ਮਾਤਾ ਦਾ ਨਾਮ ਨਾਮਜਦ ਕਰ ਸਕਦਾ ਹੈ ਉਮੀਦ ਹੈ ਕਿ ਪਿਛਲੇ ਸਾਲ ਵਾਂਗ ਇਸ ਸਾਲ ਵੀ ਵਧੀਆ ਸਮਾਗਮ ਹੋਵੇਗਾ I ਕਲਚਰ ਪ੍ਰੋਗਰਾਮ ਵੀ ਹੋਵੇਗਾ I ਸਭ ਤੋਂ ਸੀਨੀਅਰ ਮਾਤਾ ਅਤੇ ਛੋਟੀ ਉਮਰ ਦੀ ਮਾਤਾ ਨੂੰ ਵੀ ਸਨਮਾਨ ਕੀਤਾ ਜਾਵੇਗਾ I ਸ਼ਾਮਲ ਹੋਣ ਲਈ ਕੋਈ ਟਿਕਟ ਨਹੀਂ ਹੈ I ਖਾਣੇ ਦਾ ਪ੍ਰਬੰਧ ਹੋਵੇਗਾ I


ਉਨਟਾਰੀਓ ਫਰੈਂਡ ਕਲੱਬ ਦੇ ਪ੍ਰਧਾਨ, ਸੰਤੋਖ ਸਿੰਘ ਸੰਧੂ ਨੇ ਆਪਣੇ ਭਾਸਣ ਵਿਚ ਕਿਹਾ ਕਿ ਕਲੱਬ ਚਲਾਉਣ ਲਈ ਤਿੰਨ ਚੀਜਾਂ ਦੀ ਜਰੂਰਤ ਹੁੰਦੀ ਹੈ I ਪਹਿਲੀ ਸੁਹਿਰਦ ਵਿਅਕਤੀਆਂ ਦੀ ਟੀਮ , ਦੂਜਾ ਸਮਾਗਮ ਲਈ ਪੈਸੇ ਤੇ ਤੀਸਰੀ ਰੱਬ ਦੀ ਕਿਰਪਾ I ਉਨਟਾਰੀਓ ਕਲੱਬ ਕੋਲ ਇਹ ਤਿੰਨੇ ਚੀਜਾਂ ਮਜੂਦ ਹਨ , ਇਹ ਟੀਮ 2008 ਤੋਂ ਬਰੈਂਪਟਨ ਵਿਚ ਲਗਾਤਾਰ ਇਕਠੀ ਹੈ , ਮੈਂਬਰ ਸਮਾਗਮ ਲਈ ਝੱਟ ਪੈਸੇ ਇਕੱਠੇ ਕਰ ਲੈਂਦੇ ਹਨ ਤੇ ਰੱਬ ਦੀ ਇਸ ਕਲੱਬ ਉਪਰ ਪੂਰੀ ਕਿਰਪਾ ਹੈ ਜੋ ਪਿਆਰ ਤੇ ਇਤਫ਼ਾਕ ਨਾਲ ਲਗਾਤਾਰ ਕੰਮ ਹੋ ਰਹੇ ਹਨ I ਰੱਬ ਇਸੇ ਤਰਾਂ ਇਸ ਕਲੱਬ ਉਪਰ ਕਿਰਪਾ ਬਣਾਈ ਰੱਖਣ I
ਉਨਟਾਰੀਓ ਫਰੈਂਡ ਕਲੱਬ ਦੇ ਸਰਪ੍ਰਸਤ, ਪਿਆਰਾ ਸਿੰਘ ਕੁਦੋਵਾਲ ਨੇ ਸੱਭ ਮੈਂਬਰਾਂ ਤੋਂ ਇਸ ਸਮਾਗਮ ਨੂੰ ਕਾਮਯਾਬ ਕਰਨ ਲਈ ਸਹਿਯੋਗ ਮੰਗਿਆ ਤੇ ਮੀਟਿੰਗ ਵਿਚ ਸ਼ਾਮਲ ਲਈ  ਧੰਨਵਾਦ ਕੀਤਾ