Friday, November 7Malwa News
Shadow

ਕੇਂਦਰ ਸਰਕਾਰ ਨੇ ਜਥਿਆਂ ਨੂੰ ਪਾਕਿਸਤਾਨ ਦੇ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਣ ਦੀ ਆਗਿਆ ਦੇ ਕੇ ਇੱਕ ਵਿਹਾਰਕ ਪਹੁੰਚ ਅਪਣਾਈ: ਸਪੀਕਰ

ਚੰਡੀਗੜ੍ਹ 4 ਅਕਤੂਬਰ 2025:– ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਜਥਿਆਂ ਦਾ ਪਾਕਿਸਤਾਨ ਸਥਿਤ ਗੁਰਦੁਆਰਾ ਸਾਹਿਬ ਜਾਣ ‘ਤੇ ਪਾਬੰਦੀ ਲਗਾਉਣ ਦੇ ਕੇਂਦਰ ਸਰਕਾਰ ਦੇ ਫ਼ੈਸਲੇ ਦਾ ਵੱਖ-ਵੱਖ ਧਾਰਮਿਕ ਅਤੇ ਹੋਰਨਾਂ ਸੰਗਠਨਾਂ ਵੱਲੋਂ ਸਖ਼ਤ ਵਿਰੋਧ ਕੀਤਾ ਗਿਆ ਸੀ।

ਉਨ੍ਹਾਂ ਅੱਗੇ ਦੱਸਿਆ ਕਿ ਹੁਣ ਕੇਂਦਰ ਸਰਕਾਰ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਮੌਕੇ ਜਥਿਆਂ ਨੂੰ ਪਾਕਿਸਤਾਨ ਸਥਿਤ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਣ ਦੀ ਆਗਿਆ ਦੇ ਕੇ ਇੱਕ ਵਿਹਾਰਕ ਪਹੁੰਚ ਅਪਣਾਈ ਹੈ ਅਤੇ ਇਸ ਨਾਲ ਦੋਵਾਂ ਦੇਸ਼ਾਂ ਦਰਮਿਆਨ ਫ਼ਿਰਕੂ ਸਦਭਾਵਨਾ ਦੇ ਨਾਲ-ਨਾਲ ਸ਼ਾਂਤੀ ਸਥਾਪਿਤ ਹੋਵੇਗੀ ਅਤੇ ਆਪਸੀ ਵਪਾਰ ਵਿੱਚ ਵੀ ਪ੍ਰਫੁਲਿਤ ਹੋਵੇਗਾ। ਇਸ ਨਾਲ ਕਿਸਾਨਾਂ ਅਤੇ ਵਪਾਰਕ ਭਾਈਚਾਰੇ ਨੂੰ ਵੀ ਲਾਭ ਪਹੁੰਚੇਗਾ।