Tuesday, September 23Malwa News
Shadow

ਬਾਲ ਭਿੱਖਿਆ ਦੀ ਰੋਕਥਾਮ ਲਈ ਜ਼ਿਲ੍ਹਾ ਟਾਸਕ ਫੋਰਸ ਟੀਮ ਵੱਲੋਂ ਵੱਖ-ਵੱਖ ਸਥਾਨਾਂ ‘ਤੇ ਅਚਨਚੇਤ ਚੈਕਿੰਗ

ਲੁਧਿਆਣਾ, 09 ਜੁਲਾਈ (000) – ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ, ਪੰਜਾਬ, ਚੰਡੀਗੜ੍ਹ ਵੱਲੋ ਜਾਰੀ ਦਿਸ਼ਾ ਨਿਰਦੇਸ਼ਾ ਤਹਿਤ ਬਾਲ ਭਿੱਖਿਆ ਦੀ ਰੋਕਥਾਮ ਲਈ ਜ਼ਿਲ੍ਹਾ ਟਾਸਕ ਫੋਰਸ ਵੱਲੋਂ ਵੱਖ-ਵੱਖ ਥਾਵਾਂ ‘ਤੇ ਅਚਨਚੇਤ ਚੈਕਿੰਗ ਕੀਤੀ ਗਈ। ਚੈਕਿੰਗ ਦੌਰਾਨ ਦੋ ਬੱਚਿਆ ਨੂੰ ਰੈਸਕਿਊ ਵੀ ਕੀਤਾ।

ਜ਼ਿਲ੍ਹਾ ਬਾਲ ਸੁਰੱਖਿਆ ਅਫਸਰ, ਲੁਧਿਆਣਾ ਰਸ਼ਮੀ ਦੀ ਅਗਵਾਈ ਹੇਠ ਜ਼ਿਲ੍ਹਾ ਟਾਸਕ ਫੋਰਸ ਟੀਮ ਵੱਲੋ ਸਥਾਨਕ ਦੰਡੀ ਸਵਾਮੀ ਚੌਂਕ ਵਿਖੇ ਰੇਡ ਕੀਤੀ ਗਈ ਜਿੱਥੇ ਦੋ ਬੱਚਿਆ ਨੂੰ ਭੀਖ ਮੰਗਦੇ ਹੋਏ ਰੈਸਕਿਊ ਕੀਤਾ ਗਿਆ। ਇਸ ਤੋਂ ਇਲਾਵਾ ਅਰੋੜਾ ਪੈਲੇਸ ਚੌਂਕ, ਗਿੱਲ ਚੌਂਕ, ਵਿਸ਼ਵਕਰਮਾ ਚੌਂਕ, ਦੁਰਗਾ ਮਾਤਾ ਮੰਦਰ, ਰੇਲਵੇ ਸਟੇਸ਼ਨ ਆਦਿ ਥਾਵਾਂ ‘ਤੇ ਵੀ ਰੇਡ ਕੀਤੀ ਗਈ।

ਜ਼ਿਲ੍ਹਾ ਟਾਸਕ ਫੋਰਸ ਟੀਮ ਵਿੱਚ ਅਮਨਦੀਪ ਕੌਰ (ਬਾਲ ਸੁਰੱਖਿਆ ਅਫਸਰ) ਅਤੇ ਰੀਤੂ ਸੂਦ (ਆਊਟਰੀਚ ਵਰਕਰ) ਦਫਤਰ, ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ, ਲੁਧਿਆਣਾ ਤੋਂ ਇਲਾਵਾ ਭਜਨ ਸਿੰਘ- ਸਬ ਇੰਸਪੈਕਟਰ ਆਦਿ ਮੈਂਬਰ ਵੀ ਸ਼ਾਮਲ ਸਨ।