Saturday, November 8Malwa News
Shadow

ਰੋਪੜ ਦੇ ਵਿਧਾਇਕ ਦਿਨੇਸ਼ ਚੱਢਾ ਨੇ ਲਿਖਿਆ ਕੇਂਦਰ ਨੂੰ ਪੱਤਰ : ਸਹਾਇਤਾ ਦੀ ਮੰਗ

ਚੰਡੀਗੜ੍ਹ, 4 ਸਤੰਬਰ : ਆਮ ਆਦਮੀ ਪਾਰਟੀ ਦੇ ਜਿਲਾ ਰੋਪੜ ਦੇ ਵਿਧਾਇਕਾ ਦਿਨੇਸ਼ ਚੱਢਾ ਵੱਲੋਂ ਰਾਜਪਾਲ ਪੰਜਾਬ ਸ੍ਰੀ ਗੁਲਾਬ ਚੰਦ ਕਟਾਰੀਆ ਜੀ ਨੂੰ ਮਿਲ ਕੇ ਕੇਂਦਰ ਵੱਲੋਂ ਪੰਜਾਬ ਦੇ ਰੋਕੇ 60,000 ਕਰੋੜ ਰੁਪਏ ਦੇ ਫੰਡ ਰਿਲੀਜ਼ ਕਰਨ ਅਤੇ ਰਾਏਪੇਰੀਅਨ ਜਿਲੇ ਰੂਪ ਨਗਰ ਲਈ ਖਾਸ ਸਹਾਇਤਾ ਰਾਸ਼ੀ ਜਾਰੀ ਕਰਨ ਦੀ ਮੰਗ ਕੀਤੀ ਹੈ। ਵਿਧਾਇਕ ਵੱਲੋਂ ਰਾਜਪਾਲ ਨੂੰ ਸੌਂਪੇ ਗਏ ਪੱਧਰ ਵਿਚ ਮੰਗ ਕੀਤੀ ਗਈ ਹੈ ਕਿ ਜਿਲਾ ਰੋਪੜ ਰਿਪੇਅਰੀਅਨ ਕਾਨੂੰਨ ਅਨੁਸਾਰ ਵਿਸ਼ੇਸ਼ ਸਹੂਲਤਾਂ ਦਾ ਹੱਕਦਾਰ ਹੈ। ਇਸ ਜਿਲੇ ਵਿਚ ਬਣਿਆ ਹੋਇਆ ਭਾਖੜਾ ਡੈਮ, ਪੰਜਾਬ ਅਤੇ ਰਾਜਸਥਾਨ ਨੂੰ ਪਾਣੀ ਸਪਲਾਈ ਕਰਦਾ ਹੈ ਅਤੇ ਬਿਜਲੀ ਪੈਦਾ ਕਰਦਾ ਹੈ। ਇਸ ਡੈਮ ਕਾਰਨ ਰੋਪੜ ਜਿਲੇ ਦੇ ਲੋਕਾਂ ਨੂੰ ਹਰ ਸਾਲ ਹੜ੍ਹਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਪਰ ਫਿਰ ਵੀ ਕੋਈ ਵਿਸ਼ੇਸ਼ ਸਹੂਲਤ ਨਹੀਂ ਮਿਲ ਰਹੀ। ਵਿਧਾਇਕ ਦਿਨੇਸ਼ ਚੱਢਾ ਵਲੋਂ ਲਿਖਿਆ ਗਿਆ ਪੱਤਰ ਹੇਠ ਲਿਖੇ ਅਨੁਸਾਰ ਹੈ।

Dinesh chadda letter to center