Wednesday, September 24Malwa News
Shadow

ਆਰ.ਆਈ.ਐਮ.ਸੀ. ਦੇਹਰਾਦੂਨ ਵੱਲੋਂ ਜੁਲਾਈ 2026 ਟਰਮ ਵਾਸਤੇ ਦਾਖਲੇ ਖੁੱਲ੍ਹੇ ; 15 ਅਕਤੂਬਰ, 2025 ਤੱਕ ਕਰ ਸਕਦੇ ਹੋ ਅਪਲਾਈ


ਚੰਡੀਗੜ੍ਹ, 17 ਅਗਸਤ:

ਡਾਇਰੈਕਟੋਰੇਟ ਰੱਖਿਆ ਸੇਵਾਵਾਂ ਭਲਾਈ, ਪੰਜਾਬ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਰਾਸ਼ਟਰੀ ਇੰਡੀਅਨ ਮਿਲਟਰੀ ਕਾਲਜ (ਆਰ.ਆਈ.ਈ.ਸੀ.), ਦੇਹਰਾਦੂਨ ਵੱਲੋਂ ਜੁਲਾਈ, 2026 ਟਰਮ ਵਾਸਤੇ ਦਾਖ਼ਲੇ ਲਈ ਲਿਖਤੀ ਪ੍ਰਵੇਸ਼ ਪ੍ਰੀਖਿਆ 7 ਦਸੰਬਰ, 2025 (ਐਤਵਾਰ) ਨੂੰ ਲਾਲਾ ਲਾਜਪਤ ਰਾਏ ਭਵਨ, ਸੈਕਟਰ-15, ਚੰਡੀਗੜ੍ਹ ਵਿਖੇ ਕਰਵਾਈ ਜਾਵੇਗੀ।

ਸਰਕਾਰੀ ਬੁਲਾਰੇ ਨੇ ਅੱਗੇ ਦੱਸਿਆ ਕਿ ਪ੍ਰਾਸਪੈਕਟਸ-ਕਮ-ਅਰਜ਼ੀ ਫਾਰਮ www.rimc.gov.in ‘ਤੇ ਆਨਲਾਈਨ ਭੁਗਤਾਨ ਰਾਹੀਂ ਜਾਂ ਕਮਾਂਡੈਂਟ RIMC ਫੰਡ ਦੇ ਹੱਕ ‘ਚ ਡਿਮਾਂਡ ਡਰਾਫਟ ਦੇ ਨਾਲ ਇੱਕ ਲਿਖਤੀ ਬੇਨਤੀ ਭੇਜ ਕੇ ਪ੍ਰਾਪਤ ਕੀਤਾ ਜਾ ਸਕਦਾ ਹੈ। ਇਸ ਸਬੰਧੀ ਮੁਕੰਮਲ ਅਰਜ਼ੀਆਂ 15 ਅਕਤੂਬਰ, 2025 ਜਾਂ ਇਸ ਤੋਂ ਪਹਿਲਾਂ ਡਾਇਰੈਕਟੋਰੇਟ ਰੱਖਿਆ ਸੇਵਾਵਾਂ ਭਲਾਈ, ਪੰਜਾਬ, ਸੈਨਿਕ ਭਵਨ, ਸੈਕਟਰ 21-ਡੀ, ਚੰਡੀਗੜ੍ਹ ਵਿਖੇ ਪਹੁੰਚ ਜਾਣੀਆਂ ਚਾਹੀਦੀਆਂ ਹਨ। ਇਸ ਮਿਤੀ ਤੋਂ ਬਾਅਦ ਪ੍ਰਾਪਤ ਹੋਈਆਂ ਅਰਜ਼ੀਆਂ ਨੂੰ ਵਿਚਾਰਿਆ ਨਹੀਂ ਜਾਵੇਗਾ।

ਉਨ੍ਹਾਂ ਅੱਗੇ ਦੱਸਿਆ ਕਿ ਹੋਰ ਵਧੇਰੇ ਜਾਣਕਾਰੀ ਅਤੇ ਅਰਜ਼ੀ ਦੇ ਵੇਰਵਿਆਂ ਲਈ ਉਮੀਦਵਾਰ ਹੇਠ ਦਿੱਤੀਆਂ ਅਧਿਕਾਰਤ ਵੈੱਬਸਾਈਟਾਂ ‘ਤੇ ਜਾ ਸਕਦੇ ਹਨ:

👉

www.rimc.gov.in

👉

www.dsw.punjab.gov.in

👉